Viral Videos: ਆਈਪੀਐਲ 2024 ਦੀ ਨਿਲਾਮੀ ‘ਚ ਇੰਨੇ ਮਹਿੰਗੇ ਵਿਕੇ ਆਸਟ੍ਰੇਲੀਆਈ ਖਿਡਾਰੀ ਕਿ ਬਣਨ ਲੱਗੇ ਮੀਮਜ਼
ਆਈਪੀਐਲ 2024 ਬਹੁਤ ਖਾਸ ਹੋਣ ਵਾਲਾ ਹੈ, ਖਾਸ ਤੌਰ 'ਤੇ ਆਸਟ੍ਰੇਲੀਆਈ ਖਿਡਾਰੀਆਂ ਲਈ, ਕਿਉਂਕਿ ਇਸ ਵਾਰ ਨਿਲਾਮੀ ਵਿੱਚ ਕੁਝ ਆਸਟ੍ਰੇਲੀਆਈ ਖਿਡਾਰੀਆਂ ਨੂੰ ਅਜਿਹੀ ਕੀਮਤ ਮਿਲੀ ਹੈ, ਜਿਸ ਦੀ ਉਨ੍ਹਾਂ ਨੂੰ ਉਮੀਦ ਵੀ ਨਹੀਂ ਸੀ। ਮਿਸ਼ੇਲ ਸਟਾਰਕ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਅਜਿਹੇ 'ਚ ਟਵਿੱਟਰ 'ਤੇ ਮੀਮਜ਼ ਦੀ ਖਲਬਲੀ ਮਚ ਗਈ ਹੈ। ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਇਸ ਵਾਰ ਆਈਪੀਐਲ 2024 ਲਈ ਖਿਡਾਰੀਆਂ ਦੀ ਨਿਲਾਮੀ ਵਿੱਚ ਬਹੁਤ ਸਾਰਾ ਪੈਸਾ ਵਹਾਇਆ ਜਾ ਰਿਹਾ ਹੈ, ਰਿਕਾਰਡ ਬਣ ਰਹੇ ਹਨ। ਲੋਕਾਂ ਨੇ ਕਦੇ ਉਮੀਦ ਨਹੀਂ ਕੀਤੀ ਹੋਵੇਗੀ ਕਿ ਇਨ੍ਹਾਂ ਖਿਡਾਰੀਆਂ ‘ਤੇ ਇੰਨਾ ਪੈਸਾ ਖਰਚ ਕੀਤਾ ਜਾ ਰਿਹਾ ਹੈ ਕਿ ਲੋਕ ਜਾਣ ਕੇ ਹੈਰਾਨ ਹਨ। ਆਸਟ੍ਰੇਲੀਆਈ ਖਿਡਾਰੀ ਰਿਕਾਰਡ ਤੋੜ ਭਾਅ ‘ਤੇ ਵਿਕ ਰਹੇ ਹਨ। ਸ਼ੁਰੂਆਤ ‘ਚ ਜਦੋਂ ਆਸਟ੍ਰੇਲੀਆਈ ਖਿਡਾਰੀ ਟ੍ਰੈਵਿਸ ਹੈੱਡ ਨੂੰ 6.80 ਕਰੋੜ ਰੁਪਏ ‘ਚ ਵੇਚਿਆ ਗਿਆ ਤਾਂ ਲੋਕਾਂ ਨੇ ਸੋਚਿਆ ਕਿ ਇਹ ਬਹੁਤ ਜ਼ਿਆਦਾ ਹੈ ਪਰ ਅਸਲ ਖੇਡ ਉਸ ਤੋਂ ਬਾਅਦ ਖੇਡੀ ਜਾਣੀ ਸੀ।
ਨੀਲਾਮੀ ‘ਚ ਪੈਟ ਕਮਿੰਸ ਦੀ ਕੀਮਤ 20.50 ਕਰੋੜ ਰੁਪਏ ਰੱਖੀ ਗਈ, ਜੋ ਇਕ ਰਿਕਾਰਡ ਬਣ ਗਿਆ ਪਰ ਸਿਰਫ ਇਕ ਘੰਟੇ ਦੇ ਅੰਦਰ ਹੀ ਕਮਿੰਸ ਦਾ ਇਹ ਰਿਕਾਰਡ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਤੋੜ ਦਿੱਤਾ। ਉਨ੍ਹਾਂ ਨੂੰ ਨਿਲਾਮੀ ਵਿੱਚ 24.75 ਕਰੋੜ ਰੁਪਏ ਮਿਲੇ ਹਨ।
ਹੁਣ ਮਿਸ਼ੇਲ ਸਟਾਰਕ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ ਖਰੀਦਿਆ ਹੈ। ਉਨ੍ਹਾਂ ਦਾ ਬੇਸ ਪ੍ਰਾਈਸ 2 ਕਰੋੜ ਰੁਪਏ ਰੱਖੀ ਗਈ ਸੀ। ਜੇਕਰ ਭਾਰਤੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਲਖਨਊ ਸੁਪਰ ਜਾਇੰਟਸ ਨੇ ਸ਼ਿਵਮ ਮਾਵੀ ਨੂੰ 6.40 ਕਰੋੜ ਰੁਪਏ ‘ਚ ਖਰੀਦਿਆ ਹੈ, ਜਦਕਿ ਉਮੇਸ਼ ਯਾਦਵ ਨੂੰ ਗੁਜਰਾਤ ਟਾਈਟਨਸ ਨੇ 5.80 ਕਰੋੜ ਰੁਪਏ ‘ਚ ਖਰੀਦਿਆ ਹੈ। ਦੁਬਈ ‘ਚ ਹੋ ਰਹੀ ਇਸ ਨਿਲਾਮੀ ਦੀ ਦੁਨੀਆ ਭਰ ‘ਚ ਚਰਚਾ ਹੋ ਰਹੀ ਹੈ। ਖਾਸ ਤੌਰ ‘ਤੇ ਸੋਸ਼ਲ ਮੀਡੀਆ ‘ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਰਿਐਕਸ਼ਨ ਦੇ ਰਹੇ ਹਨ ਅਤੇ ਕੁਝ ਲੋਕ ਫਨੀ ਮੀਮਜ਼ ਵੀ ਸ਼ੇਅਰ ਕਰ ਰਹੇ ਹਨ।
ਮਜ਼ਾਕੀਆ Memes ਵੇਖੋ
we live in a society where#IPL2024Auction pic.twitter.com/CUXhtOIPSm
— zomato (@zomato) December 19, 2023
ਇਹ ਵੀ ਪੜ੍ਹੋ
MITCHELL Starc after becoming the most expensive player in ipl history , he sold to KKR at 24.75 cr 🔥
Forget about overpriced or waste of the 20 Cr or 20.50 Cr.
Shahrukh Khan sir and Gautam Gambhir sir what a bid in IPL 2024 🔥#iplauction2024 #IPL2024Auction pic.twitter.com/hCYbEZygOz
— Ashutosh Srivastava 🇮🇳 (@sri_ashutosh08) December 19, 2023
CSK fans mood right now🔥
Rachin Ravindra and Shardul Thakur will play for Chennai Super Kings!#iplauction2024 #IPL2024Auction
— Saurabh Singh (@100rabhsingh781) December 19, 2023
MITCHELL Starc after becoming the most expensive player in ipl history , he sold to KKR at 24.75 cr #iplauction2024 #IPL2024Auction pic.twitter.com/xlBLYgskUL
— Ambani jiii (@ambani_jiii) December 19, 2023
ਇਸ ਵਾਰ ਦੀ ਨਿਲਾਮੀ ਵਿੱਚ ਉਹ ਖਿਡਾਰੀ ਵੀ ਕਰੋੜਾਂ ਰੁਪਏ ਵਿੱਚ ਖਰੀਦੇ ਜਾ ਰਹੇ ਹਨ, ਜਿਨ੍ਹਾਂ ਦੀ ਲੋਕਾਂ ਨੂੰ ਉਮੀਦ ਵੀ ਨਹੀਂ ਸੀ। ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਵੈਸਟਇੰਡੀਜ਼ ਦੇ ਗੇਂਦਬਾਜ਼ ਅਲਜ਼ਾਰੀ ਜੋਸੇਫ ਨੂੰ 11 ਕਰੋੜ ਰੁਪਏ ਤੋਂ ਜ਼ਿਆਦਾ ‘ਚ ਖਰੀਦਿਆ ਹੈ, ਜਦਕਿ ਮੁੰਬਈ ਇੰਡੀਅਨਜ਼ ਨੇ ਸ਼੍ਰੀਲੰਕਾ ਦੇ ਦਿਲਸ਼ਾਨ ਮਧੂਸ਼ੰਕਾ ਨੂੰ 4.60 ਕਰੋੜ ਰੁਪਏ ‘ਚ ਖਰੀਦਿਆ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦੇ ਆਲਰਾਊਂਡਰ ਡੈਰਿਲ ਮਿਸ਼ੇਲ ਨੂੰ 14 ਕਰੋੜ ਰੁਪਏ ‘ਚ ਵੇਚਿਆ ਗਿਆ ਹੈ, ਜਦਕਿ ਭਾਰਤ ਦੇ ਹਰਸ਼ਲ ਪਟੇਲ ਨੂੰ 11.75 ਕਰੋੜ ਰੁਪਏ ‘ਚ ਵੇਚਿਆ ਗਿਆ ਹੈ।