OMG News: ਸੂਪ ਦਾ ਲੈ ਰਿਹਾ ਸੀ ਸਵਾਦ, ਅਚਾਨਕ ਤੈਰਦਾ ਨਜ਼ਰ ਆਇਆ ਚੂਹਾ, ਸ਼ਖਸ ਦੇ ਉਡ ਗਏ ਹੋਸ਼, ਵੇਖੋ VIDEO

kusum-chopra
Updated On: 

04 Sep 2023 15:45 PM

ਸੂਪ ਚ ਜਿੰਦਾ ਚੂਹਾ ਨਿਕਲਣ ਦੇ ਇਲਜ਼ਾਮ ਨੂੰ ਰੈਸਟੋਰੈਂਟ ਨੇ ਇਨਕਾਰ ਕੀਤਾ ਕਿ ਇਹ ਸੂਪ ਉਸ ਦੇ ਰੈਸਟੋਰੈਂਟ ਤੋਂ ਖਰੀਦਿਆ ਗਿਆ ਸੀ। ਕਿਉਂਕਿ ਸ਼ਖਸ ਦੀ ਪ੍ਰੇਮਿਕਾ ਨੇ ਨਕਦ ਭੁਗਤਾਨ ਕੀਤਾ ਸੀ ਅਤੇ ਉਸ ਕੋਲ ਇਸ ਦੀ ਰਸੀਦ ਵੀ ਨਹੀਂ ਸੀ। ਇਸ ਕਰਕੇ ਸੈਮ ਰੈਸਟੋਰੈਂਟ ਨੂੰ ਗਲਤ ਸਾਬਤ ਨਹੀਂ ਕਰ ਸਕਿਆ। ਹੇਵਰਡ ਨੇ ਇਹ ਵੀ ਕਿਹਾ ਕਿ ਉਹ ਪਿਛਲੇ 20 ਸਾਲਾਂ ਤੋਂ ਇਸ ਰੈਸਟੋਰੈਂਟ ਤੋਂ ਖਾਣਾ ਖਾ ਰਿਹਾ ਸੀ।

OMG News: ਸੂਪ ਦਾ ਲੈ ਰਿਹਾ ਸੀ ਸਵਾਦ, ਅਚਾਨਕ ਤੈਰਦਾ ਨਜ਼ਰ ਆਇਆ ਚੂਹਾ, ਸ਼ਖਸ ਦੇ ਉਡ ਗਏ ਹੋਸ਼, ਵੇਖੋ VIDEO
Follow Us On

ਕੁਝ ਲੋਕ ਖਾਣ ਦੇ ਬਹੁਤ ਸ਼ੌਕੀਨ ਹੁੰਦੇ ਹਨ। ਆਪਣੇ ਮਨ-ਪਸੰਦ ਭੋਜਨ ਨੂੰ ਖਾਉਣ ਲਈ ਉਹ ਘਰ ਤੋਂ ਕਾਫੀ ਦੂਰ ਵੀ ਜਾਣ ਲਈ ਤਿਆਰ ਰਹਿੰਦੇ ਹਨ। ਪਰ, ਜਦੋਂ ਉਸ ਪੰਸਦੀਦਾ ਭੋਜਨ ਨੂੰ ਖਾਣ ਦੌਰਾਨ ਕੁਝ ਅਜਿਹਾ ਹੋ ਜਾਵੇ ਕਿ ਉਹ ਖਾਣਾ ਨਸੀਬ ਨਾ ਹੋਵੇ ਤਾਂ ਬੜੀ ਹੀ ਨਾਉਮੀਦੀ ਹੋਣ ਲੱਗਦੀ ਹੈ। ਅਜਿਹਾ ਹੀ ਇੱਕ ਮਾਮਲਾ ਚੀਨ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਸ਼ਖਸ ਨੇ ਆਪਣਾ ਪਸੰਦੀਦਾ ਮਸ਼ਰੂਮ ਸੂਪ ਆਰਡਰ ਕੀਤਾ ਤਾਂ ਉਸ ਵਿੱਚ ਕੁਝ ਅਜਿਹੀ ਚੀਜ ਤੈਰ ਰਹੀ ਸੀ, ਜਿਸ ਨੂੰ ਵੇਖ ਕੇ ਨਾ ਸਿਰਫ ਉਹ ਹੈਰਾਨ ਰਹਿ ਗਿਆ, ਸਗੋਂ ਉਸਦੇ ਖਾਣ ਦੀ ਸਾਰੀ ਇੱਛਾ ਵੀ ਖ਼ਤਮ ਹੋ ਗਈ।

ਮਾਮਲਾ ਚੀਨ ਦਾ ਹੈ, ਜਿੱਥੇ ਸੈਮ ਹੇਵਰਡ ਨਾਂ ਦੇ ਵਿਅਕਤੀ ਦਾ ਮਸ਼ਰੂਮ ਸੂਪ ਪੀਣ ਦੀ ਬੜੀ ਹੀ ਇੱਛਾ ਹੋ ਰਹੀ ਸੀ। ਜਿਸ ਤੋਂ ਬਾਅਦ ਉਸਨੇ ਚੀਨੀ ਰੈਸਟੋਰੈਂਟ ਤੋਂ ਮਸ਼ਰੂਮ ਨੂਡਲ ਸੂਪ ਖਰੀਦਿਆ, ਅਤੇ ਕਿਤੇ ਹੋਰ ਜਾ ਕੇ ਬੜਾ ਸਵਾਦ ਲੈ ਲੈ ਕੇ ਉਸਨੂੰ ਪੀਣ ਲੱਗ ਪਿਆ। ਪਰ ਅਚਾਨਕ ਹੀ ਉਸਦੀ ਨਜ਼ਰ ਸੂਪ ਵਿੱਚ ਤੈਰ ਰਹੀ ਕਿਸੇ ਚੀਜ਼ ‘ਤੇ ਪਈ। ਪਹਿਲਾਂ ਤਾਂ ਉਸ ਨੇ ਸੋਚਿਆ ਕਿ ਇਹ ਕੋਈ ਵੱਡੀ ਖੁੰਬ ਹੈ। ਪਰ ਜਦੋਂ ਉਸਨੇ ਉਸ ਚੀਜ਼ ਨੂੰ ਹਿਲਦਿਆਂ ਦੇਖਿਆ ਤਾਂ ਉਸ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ। ਉਸ ਨੇ ਸੂਪ ਨੂੰ ਧਿਆਨ ਨਾਲ ਦੇਖਿਆ ਤਾਂ ਕੋਈ ਜਿੰਦਾ ਚੀਜ਼ ਮਸ਼ਰੂਮ ਨੂਡਲ ਸੂਪ ਵਿੱਚ ਛਾਲ ਮਾਰ ਰਹੀ ਸੀ।

ਸੂਪ ‘ਚ ਤੈਰ ਰਿਹਾ ਸੀ ਜਿੰਦਾ ਚੂਹਾ

ਜਦੋਂ ਆਦਮੀ ਨੇ ਨੂਡਲ ਸੂਪ ਦਾ ਤਿੰਨ-ਚੌਥਾਈ ਹਿੱਸਾ ਪੀ ਚੁੱਕਿਆ ਸੀ ਤਾਂ ਉਸ ਨੇ ਉਸ ਵਿੱਚ ਇੱਕ ਜ਼ਿੰਦਾ ਚੂਹਾ ਤੈਰਦਿਆਂ ਦੇਖਿਆ। ਇਹ ਦੇਖ ਕੇ ਉਹ ਹੈਰਾਨ ਰਹਿ ਗਿਆ ਕਿਉਂਕਿ ਉਦੋਂ ਤੱਕ ਉਹ ਮਸ਼ਰੂਮ ਨੂਡਲ ਸੂਪ ਦਾ ਕਾਫੀ ਹਿੱਸਾ ਪੀ ਲਿਆ ਹੈ। ਉਸਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਇੱਕ ਭਰੋਸੇਮੰਦ ਰੈਸਟੋਰੈਂਟ ਨੇ ਉਸਦੇ ਨਾਲ ਅਜਿਹਾ ਕੀਤਾ ਹੈ। ਜਿਉਂਦਾ ਚੂਹਾ ਦੇਖ ਕੇ ਉਸਨੂੰ ਉਲਟੀ ਹੋਣ ਲੱਗੀ। ਉਹ ਤੁਰੰਤ ਖੁਦ ਨੂੰ ਬੀਮਾਰ ਮਹਿਸੂਸ ਕਰਨ ਲੱਗਾ। ਇਸ ਘਟਨਾ ਤੋਂ ਬਾਅਦ ਵਿਅਕਤੀ 25 ਮਿੰਟ ਤੱਕ ਵਾਸ਼ਰੂਮ ‘ਚ ਰਿਹਾ। ਉਸਦੇ ਦਿਮਾਗ ਚੋਂ ਇਹ ਗੱਲ ਜਾ ਹੀ ਨਹੀਂ ਰਹੀ ਸੀ ਕਿ ਉਸਨੇ ਜਿੰਦਾ ਚੂਹੇ ਵਾਲਾ ਸੂਪ ਪੀਤਾ ਹੈ।

ਰੈਸਟੋਰੈਂਟ ਨੇ ਝਾੜਿਆ ਮਾਮਲੇ ਤੋਂ ਪੱਲਾ

ਸੈਮ ਹੇਵਰਡ ਨੇ ਦੱਸਿਆ ਕਿ ਉਹ ਤੁਰੰਤ ਉਲਟੀ ਕਰਕੇ ਸਾਰਾ ਖਾਇਆ ਹੋਇਆ ਬਾਹਰ ਕੱਢਣਾ ਚਾਹੁੰਦਾ ਸੀ। ਕਿਉਂਕਿ ਉਸ ਨੂੰ ਘਰੈਤ ਮਹਿਸੂਸ ਹੋ ਰਹੀ ਸੀ। ਹਰ ਵਾਰ ਜਦੋਂ ਵੀ ਉਹ ਮਸ਼ਰੂਮ ਨੂਡਲ ਸੂਪ ਵਿੱਚ ਜਿੰਦਾ ਚੂਹੇ ਬਾਰੇ ਸੋਚਦਾ, ਉਹ ਖੁਦ ਨੂੰ ਬਿਮਾਰ ਮਹਿਸੂਸ ਕਰਨ ਲੱਗਦਾ। ਹੇਵਰਡ ਨੇ ਸੂਪ ਵਿੱਚ ਜਿੰਦਾ ਚੂਹੇ ਨੂੰ ਦਿਖਾਉਣ ਲਈ ਇੱਕ ਵੀਡੀਓ ਵੀ ਬਣਾਇਆ। ਉਸ ਨੇ ਵੀਡੀਓ ਬਣਾ ਕੇ ਤੁਰੰਤ ਇਸ ਦੀ ਸ਼ਿਕਾਇਤ ਰੈਸਟੋਰੈਂਟ ਨੂੰ ਕੀਤੀ, ਜਿੱਥੋਂ ਉਸ ਦੀ ਪ੍ਰੇਮਿਕਾ ਨੇ ਸੂਪ ਮੰਗਵਾਇਆ ਸੀ। ਪਰ ਖਰੀਦ ਰਸੀਦ ਨਾ ਹੋਣ ਕਰਕੇ ਰੈਸਟੋਰੈਂਟ ਮਾਲਕ ਨੇ ਜਿੰਮੇਦਾਰੀ ਲੈਣ ਤੋਂ ਇਨਕਾਰ ਕਰ ਦਿੱਤਾ।