ਭੋਜਪੁਰੀ ਗੀਤ ‘ਤੇ ਦਾਦੀ ਨੇ ਕੀਤਾ Mind Blowing ਡਾਂਸ, Expressions ਦੇਖ ਕੇ ਹੋ ਜਾਵੋਗੇ ਫੈਨ
Dance Video Viral: ਡਾਂਸ ਦਾ ਸ਼ੌਂਕ ਜ਼ਿਆਦਾਤਰ ਲੋਕਾਂ ਨੂੰ ਹੁੰਦਾ ਹੀ ਹੈ। ਇਸ ਲਈ ਨਾ ਤਾਂ ਉਮਰ ਮਾਈਨੇ ਰੱਖਦੀ ਹੈ ਨਾ ਹੀ ਲਿੰਗ... ਬੱਸ ਜ਼ਜ਼ਬਾ ਹੋਣਾ ਚਾਹੀਦਾ ਹੈ। ਇਸ ਗੱਲ ਨੂੰ ਸੱਚ ਕਰਦਿਆਂ ਇਕ ਬਜ਼ੁਰਗ ਔਰਤ ਦਾ ਡਾਂਸ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਾਦੀ ਨੇ ਭੋਜਪੁਰੀ ਗੀਤ 'ਤੇ ਜੋ ਡਾਂਸ ਕੀਤਾ ਹੈ ਉਸ ਦੀ ਵੀਡੀਓ ਦੇਖ ਕੇ ਤੁਸੀਂ ਖੁਦ ਨੂੰ ਉਨ੍ਹਾਂ ਦੀ ਤਾਰੀਫ ਕਰਨ ਤੋਂ ਨਹੀਂ ਰੋਕ ਸਕੋਗੇ।
ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਹਰ ਰੋਜ਼ ਕੁਝ ਨਵਾਂ ਅਤੇ ਵੱਖਰਾ ਦੇਖਣ ਨੂੰ ਮਿਲਦਾ ਹੈ। ਜੇਕਰ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਐਕਟਿਵ ਰਹਿੰਦੇ ਹੋ, ਤਾਂ ਤੁਸੀਂ ਉੱਥੇ ਵਾਇਰਲ ਹੁੰਦੇ ਵੀਡੀਓਜ਼ ਅਤੇ ਫੋਟੋਆਂ ਨੂੰ ਜ਼ਰੂਰ ਦੇਖਿਆ ਹੋਵੇਗਾ। ਕਈ ਵਾਰ ਲੜਾਈ ਦਾ ਵੀਡੀਓ ਵਾਇਰਲ ਹੋ ਜਾਂਦਾ ਹੈ ਅਤੇ ਕਈ ਵੀਡੀਓਜ਼ ‘ਚ ਕਮਾਲ ਦਾ ਜੁਗਾੜ ਦੇਖਣ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਰੀਲ ਲਈ ਖਤਰਨਾਕ ਸਟੰਟ ਕਰਨ ਵਾਲੇ ਲੋਕਾਂ ਦੇ ਵੀਡੀਓ ਵੀ ਵਾਇਰਲ ਹੁੰਦੇ ਹਨ ਅਤੇ ਕੁਝ ਡਾਂਸ ਵੀਡੀਓ ਵੀ ਵਾਇਰਲ ਹੁੰਦੇ ਹਨ। ਫਿਲਹਾਲ ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।
ਹੁਣ ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਉਸ ‘ਚ ਦੇਖਿਆ ਜਾ ਰਿਹਾ ਹੈ ਕਿ ਕਈ ਲੋਕ ਕਿਸੇ ਫੰਕਸ਼ਨ ‘ਤੇ ਗਏ ਹੋਏ ਹਨ। ਉੱਥੇ ਇੱਕ ਡੀਜੇ ਵੀ ਲਗਾਇਆ ਹੋਇਆ ਹੈ ਅਤੇ ਗੀਤ ਵਜ੍ਹ ਰਹੇ ਹਨ। ਗੀਤ ਸੁਣਨ ਤੋਂ ਬਾਅਦ ਦਾਦੀ ਮਾਂ ਆਪਣੇ ਆਪ ਨੂੰ ਨੱਚਣ ਤੋਂ ਨਹੀਂ ਰੋਕ ਪਾਉਂਦੇ। ਉਹ ਡਾਂਸ ਫਲੋਰ ‘ਤੇ ਆਪਣੇ ਹੀ ਅੰਦਾਜ਼ ‘ਚ ਸਟੈਪ ਕਰਦੇ ਹੋਏ ਡਾਂਸ ਕਰ ਰਹੇ ਹਨ। ਉਨ੍ਹਾਂ ਦੇ ਮੁਕਾਬਲੇ ਵਿਚ ਕੋਈ ਵੀ ਡਾਂਸ ਫਲੋਰ ‘ਤੇ ਨੱਚਦਾ ਨਜ਼ਰ ਨਹੀਂ ਆ ਰਿਹਾ ਹੈ। ਦਾਦੀ ਵੀ ਬਹੁਤ ਖੁਸ਼ੀ ਨਾਲ ਨੱਚਦੇ ਨਜ਼ਰ ਆ ਰਹੇ ਹਨ।
डीजे देख दादी का भी मन कर दिया है डांस करने का 😅❤️ pic.twitter.com/7LNLGg1lgt
— छपरा जिला 🇮🇳 (@ChapraZila) December 22, 2024
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਕੁਝ ਕਰਮਾਂ ਦਾ ਫਲ ਤੁਰੰਤ ਮਿਲ ਜਾਂਦਾ ਹੈ, ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਵੀ ਇਹੀ ਕਹੋਗੇ
ਜੋ ਵੀਡੀਓ ਤੁਸੀਂ ਹੁਣੇ ਦੇਖਿਆ ਹੈ ਉਹ X ਪਲੇਟਫਾਰਮ ‘ਤੇ @ChapraZila ਨਾਮ ਦੇ ਅਕਾਊਂਟ ਤੋਂ ਪੋਸਟ ਕੀਤਾ ਗਿਆ ਹੈ। ਵੀਡੀਓ ਪੋਸਟ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਦਾਦੀ ਨੂੰ ਵੀ ਡੀਜੇ ਦੇਖ ਕੇ ਨੱਚਣ ਦਾ ਮਨ ਕਰ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ ਕਈ ਲੋਕ ਦੇਖ ਚੁੱਕੇ ਹਨ। ਇਹ ਵੀਡੀਓ ਕਦੋਂ ਅਤੇ ਕਿੱਥੇ ਲਈ ਗਈ ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ ਪਰ ਹੁਣ ਇਹ ਵੀਡੀਓ ਵਾਇਰਲ ਹੋ ਰਿਹਾ ਹੈ।