ਡਰਾਉਣਾ ਮੇਕਅੱਪ ਕਰ ਹੈਰੀ ਪੋਟਰ ਵਾਂਗ ਝਾੜੂ ਤੇ ਬੈਠ ਉਡੀ ਮਹਿਲਾ, ਲੋਕਾਂ ਨੇ ਕਿਹਾ- ਕਾਸ਼ ਅਸੀਂ ਵੀ ਇੰਨੇ ਬਹਾਦਰ ਹੁੰਦੇ!
Jhadu Par Udne Ka Viral Video: ਤੁਸੀਂ ਫਿਲਮਾਂ 'ਚ ਹੈਰੀ ਪੌਟਰ ਨੂੰ ਝਾੜੂ 'ਤੇ ਉੱਡਦੇ ਦੇਖਿਆ ਹੋਵੇਗਾ। ਪਰ ਫਿਲਹਾਲ ਇੰਸਟਾਗ੍ਰਾਮ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਇਕ ਮਹਿਲਾ ਝਾੜੂ ਦੀ ਮਦਦ ਨਾਲ ਅਸਮਾਨ 'ਚ ਉੱਡਦੀ ਨਜ਼ਰ ਆ ਰਹੀ ਹੈ। ਜਿਸਦਾ ਰਾਜ਼ ਵੀਡਿਓ ਜੂਮ ਹੁੰਦੇ ਹੀ ਸਾਹਮਣੇ ਆ ਜਾਂਦਾ ਹੈ। ਮਹਿਲਾ ਨੂੰ ਦੇਖ ਕੇ ਲੋਕ ਇਸ 'ਤੇ ਖੂਬ ਕਮੈਂਟ ਵੀ ਕਰ ਰਹੇ ਹਨ।
ਹੈਰੀ ਪੋਟਰ ਸੀਰੀਜ਼ ‘ਚ ਹੈਰੀ ਕੋਲ ਝਾੜੂ ‘ਤੇ ਬੈਠ ਕੇ ਉੱਡਣ ਦੀ ਅਨੋਖੀ ਸ਼ਕਤੀ ਸੀ। ਹਾਲਾਂਕਿ, ਇਹ ਸਿਰਫ ਕਲਪਨਾ ‘ਤੇ ਅਧਾਰਤ ਇੱਕ ਫਿਲਮ ਸੀਰੀਜ਼ ਸੀ। ਪਰ ਜੇਕਰ ਤੁਸੀਂ ਕਿਸੇ ਨੂੰ ਅਜਿਹਾ ਕਰਦੇ ਹੋਏ ਦੇਖਦੇ ਹੋ ਤਾਂ ਜ਼ਾਹਿਰ ਹੈ ਕਿ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇੰਟਰਨੈੱਟ ‘ਤੇ ਵਾਇਰਲ ਹੋਈ ਵੀਡੀਓ ‘ਚ ਇਕ ਮਹਿਲਾ ਭੁਤਨੀ ਦੇ ਪਹਿਰਾਵੇ ਅਤੇ ਮੇਕਅੱਪ ਨਾਲ ਝਾੜੂ ‘ਤੇ ਅਸਮਾਨ ‘ਚ ਉੱਡਦੀ ਨਜ਼ਰ ਆ ਰਹੀ ਹੈ।
ਹਾਲਾਂਕਿ, ਉਹ ਸਿਰਫ ਝਾੜੂ ‘ਤੇ ਸਵਾਰ ਨਹੀਂ ਹੈ, ਸਗੋਂ ਉਸ ਨੇ ਆਪਣੇ ਸਰੀਰ ਨਾਲ ਪੈਰਾਸ਼ੂਟ ਬੰਨ੍ਹਿਆ ਹੋਇਆ ਹੈ। ਪਰ ਇੱਕ ਨਜ਼ਰ ‘ਚ ਪਹਿਲੀ ਵਾਰ ਵੀਡੀਓ ਦੇਖਣ ਤੋਂ ਬਾਅਦ ਅਜਿਹਾ ਲੱਗਦਾ ਹੈ ਕਿ ਕੋਈ ਵਿਅਕਤੀ ਝਾੜੂ ਉੱਤੇ ਬੈਠਾ ਅਸਮਾਨ ‘ਚ ਸਫ਼ਰ ਕਰ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਯੂਜ਼ਰਸ ਵੀ ਹੈਰਾਨ ਹਨ ਅਤੇ ਕਮੈਂਟ ਸੈਕਸ਼ਨ ‘ਚ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਅਸਮਾਨ ਵਿੱਚ, ਇੱਕ ਮਹਿਲਾ ਨੂੰ ਇੱਕ ਕਾਲਾ ਪਹਿਰਾਵਾ, ਇੱਕ ਸਮੁੰਦਰੀ ਡਾਕੂ ਦੀ ਟੋਪੀ ਅਤੇ ਇੱਕ ਭੁਤਨੀ ਵਾਂਗ ਮੇਕਅੱਪ ਪਹਿਨੇ ਦੇਖਿਆ ਜਾ ਸਕਦਾ ਹੈ। ਮਹਿਲਾ ਨੇ ਪੈਰਾਸ਼ੂਟ ਨੂੰ ਆਪਣੇ ਮੋਢਿਆਂ ਨਾਲ ਜੋੜਿਆ ਹੋਇਆ ਹੈ। ਜਿਸ ਦੀ ਮਦਦ ਨਾਲ ਉਸ ਨੂੰ ਉੱਡਦਾ ਦੇਖਿਆ ਜਾ ਸਕਦਾ ਹੈ। ਮਹਿਲਾ ਝਾੜੂ ‘ਤੇ ਬੈਠੀ ਹੈਰੀ ਪੋਟਰ ਦੀ ਨਕਲ ਕਰ ਰਹੀ ਹੈ। ਜਿਸ ਦੇ ਨਾਲ ਉਸ ਕੋਲ ਇੱਕ ਕਾਲੇ ਰੰਗ ਦੀ ਖਿਡੌਣੇ ਵਾਲੀ ਬਿੱਲੀ ਵੀ ਹੈ।
View this post on Instagram
ਇਹ ਵੀ ਪੜ੍ਹੋ
ਕਰੀਬ 15 ਸੈਕਿੰਡ ਦੀ ਇਸ ਕਲਿੱਪ ‘ਚ ਮਹਿਲਾ ਬਹੁਤ ਉੱਤੇ ਤਕ ਉਡ ਰਹੀ ਹੈ। ਅਸਮਾਨ ‘ਚ ਉੱਚਾਈ ਤੇ ਲਏ ਕਈ ਸ਼ਾਟਸ ਇੰਟਰਨੈਟ ਯੂਜ਼ਰਸ ਕਾਫੀ ਪਸੰਦ ਕਰ ਰਹੇ ਹਨ। ਇਸ ਰੀਲ ਨੂੰ ਇੰਸਟਾਗ੍ਰਾਮ ‘ਤੇ ਪੋਸਟ ਕਰਦੇ ਹੋਏ @flyhellodidi ਨਾਮ ਦੇ ਯੂਜ਼ਰ ਨੇ ਲਿਖਿਆ- ਅਸਲੀ ਭੁਤਨੀ ਇੱਥੇ ਹੈ। ਇਹ ਖਬਰ ਲਿਖੇ ਜਾਣ ਤੱਕ ਉਸ ਦੀ ਰੀਲ ਨੂੰ 1 ਕਰੋੜ 77 ਲੱਖ ਤੋਂ ਵੱਧ ਵਿਊਜ਼ ਅਤੇ 14 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।
ਇਹ ਵੀ ਪੜ੍ਹੋਂ- ਔਰਤ ਨੇ ਵਾਲਾਂ ਨਾਲ ਸਿਰ ਤੇ ਬਣਾਇਆ ਖੂਬਸੂਰਤ ਕ੍ਰਿਸਮਸ ਟ੍ਰੀ, ਦੇਖੋ Unique ਹੇਅਰ ਸਟਾਈਲ
ਇਸ ਪੋਸਟ ਦੇ ਕਮੈਂਟ ਸੈਕਸ਼ਨ ‘ਚ ਯੂਜ਼ਰਸ ਹੈਰੀ ਪੋਟਰ ਦੀ ਨਕਲ ਕਰ ਰਹਿ ਮਹਿਲਾ ‘ਤੇ ਕਮੈਂਟ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਕਾਸ਼ ਮੈਂ ਵੀ ਇੰਨਾ ਬਹਾਦਰ ਹੁੰਦਾ! ਦੂਜੇ ਨੇ ਲਿਖਿਆ ਕਿ ਤੁਸੀਂ ਬਹੁਤ ਵਧੀਆ ਕਰ ਰਹੇ ਹੋ। ਤੁਸੀਂ ਬਹੁਤ ਤਰੱਕੀ ਕੀਤੀ ਹੈ। ਇੱਕ ਤੀਜੇ ਨੇ ਕਿਹਾ ਕਿ ਇਹ ਇੱਕ ਸੁਪਨਾ ਸਾਕਾਰ ਹੁੰਦਾ ਦੇਖਣ ਵਰਗਾ ਸੀ। ਇੱਕ ਚੌਥੇ ਯੂਜ਼ਰ ਨੇ ਕਿਹਾ ਕਿ ਇਹ ਸੱਚਮੁੱਚ ਮੇਰੇ ਲਈ ਸਕਾਈਡਾਈਵਿੰਗ ਦੇ ਡਰ ਨੂੰ ਦਰਸਾਉਂਦਾ ਹੈ।