25-12- 2024
TV9 Punjabi
Author: Rohit
ਸੈਂਟਾ ਕਲਾਜ਼ ਤੋਂ ਬਿਨਾਂ ਕ੍ਰਿਸਮਸ ਦਾ ਜਸ਼ਨ ਅਧੂਰਾ ਹੈ। ਬੱਚਿਆਂ ਨੂੰ ਸੈਂਟਾ ਦੀ ਖਾਸ ਉਡੀਕ ਹੁੰਦੀ ਹੈ ਕਿਉਂਕਿ ਉਹ ਬੱਚਿਆਂ ਨੂੰ ਤੋਹਫ਼ੇ ਦਿੰਦੇ ਹਨ। Pic Credit: Pixabay/Pexels
ਸੈਂਟਾ ਕਲਾਜ਼ ਦਾ ਅਸਲੀ ਨਾਮ ਸੇਂਟ ਨਿਕੋਲਸ ਸੀ, ਜਿਸਦਾ ਜਨਮ ਤੁਰਕੀ ਦੇ ਸ਼ਹਿਰ ਮਾਈਰਾ 'ਚ ਹੋਇਆ ਸੀ। ਉਹ ਪਹਿਲੇ ਪਾਦਰੀ ਅਤੇ ਬਾਅਦ 'ਚ ਬਿਸ਼ਪ ਬਣੇ।
ਇਹ ਮੰਨਿਆ ਜਾਂਦਾ ਹੈ ਕਿ ਸੰਤ ਨਿਕੋਲਸ ਲਾਲ ਰੰਗ ਦੇ ਕੱਪੜੇ ਪਹਿਨਦੇ ਸਨ। ਇੱਥੋਂ ਹੀ ਸੈਂਟਾ ਕਲਾਜ਼ ਦੇ ਲਾਲ ਕੱਪੜੇ ਪਹਿਨਣ ਦਾ ਰਿਵਾਜ਼ ਸ਼ੁਰੂ ਹੋਇਆ।
ਸੇਂਟ ਨਿਕੋਲਸ ਆਪਣੇ ਦਿਆਲੂ ਵਿਹਾਰ ਲਈ ਜਾਣਿਆ ਜਾਂਦਾ ਸੀ। ਜਿਹਨਾਂ ਨੂੰ ਲਾਲ ਅਤੇ ਚਿੱਟੇ ਕੱਪੜਿਆਂ 'ਚ ਵੇਖਿਆ ਜਾਂਦਾ ਸੀ।
ਹਾਂਲਾਕਿ, ਕੁਝ ਇਤਿਹਾਸਕਾਰ ਇਹ ਵੀ ਮੰਨਦੇ ਹਨ ਕਿ ਉਹ ਹੋਰ ਰੰਗਾਂ ਦੇ ਕੱਪੜੇ ਵੀ ਪਾਉਂਦੇ ਸਨ,ਪਰ ਲਾਲ ਰੰਗ ਦਾ ਹੀ ਬੋਲਬਾਲਾ ਰਿਹਾ।
ਵਰਤਮਾਨ 'ਚ, ਸੈਂਟਾ ਦੀ ਆਧੁਨਿਕ ਤਸਵੀਰ ਨੂੰ ਪ੍ਰਸਿੱਧ ਬਣਾਉਣ ਦਾ ਕੰਮ ਕੋਕਾ ਕੋਲਾ ਦੇ ਇਸ਼ਤਿਹਾਰਾਂ ਨੇ ਕੀਤਾ ਹੈ। ਹਾਲਾਂਕਿ ਕੰਪਨੀ ਨੇ ਇਸ ਕਿਰਦਾਰ ਦੀ ਖੋਜ ਨਹੀਂ ਕੀਤੀ ਸੀ।
ਆਮ ਤੌਰ 'ਤੇ, ਲੋਕਾਂ 'ਚ ਇਹ ਮੰਨਿਆ ਜਾਂਦਾ ਹੈ ਕਿ ਸੈਂਟਾ ਅਤੇ ਯਿਸੂ ਮਸੀਹ 'ਚ ਇਕ ਰਿਸ਼ਤਾ ਹੈ, ਪਰ ਅਜਿਹਾ ਬਿਲਕੁਲ ਨਹੀਂ ਹੈ।