Ajab-Gajab: ਹਾਥੀ, ਘੋੜਿਆਂ ਅਤੇ ਉੱਠਾਂ ‘ਤੇ ਲਾੜੀ ਨੂੰ ਲੈਣ ਪਹੁੰਚਿਆ ਲਾੜਾ, ਲੋਕ ਬੋਲੇ- ਰਾਜੇ-ਮਹਾਰਾਜਿਆਂ ਦੇ ਯੁੱਗ ਦੀ ਆਈ ਯਾਦ

bhupinder-singh-mansa
Updated On: 

18 Mar 2025 13:40 PM

Viral Baraat Video: ਮਾਨਸਾ ਵਿੱਚ ਗਿੱਧਾ ਕੋਚ ਨੇ ਹਾਥੀ 'ਤੇ ਬਰਾਤ ਕੱਢੀ। ਜੋ ਮੁੱਖ ਖਿੱਚ ਦਾ ਕੇਂਦਰ ਬਣੀਆ ਜਿਸ ਕਾਰਨ ਵਿਆਹ ਦੀ ਚਰਚਾ ਹਰ ਕਿੱਥੇ ਹੋ ਰਹੀ ਹੈ। ਇਨ੍ਹਾਂ ਹੀ ਨਹੀਂ ਹਾਥੀ ਤੋਂ ਇਲਾਵਾ ਘੋੜਾ-ਬਲਦ ਗੱਡੀਆਂ ਵੀ ਬਰਾਤ ਵਿੱਚ ਸ਼ਾਮਲ ਰਹੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ ਅਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਪਰਿਵਾਰ ਵੀ ਇਸ ਸ਼ਾਨਦਾਰ ਵਿਆਹ ਦਾ ਹਿੱਸਾ ਬਣੇ।

Ajab-Gajab: ਹਾਥੀ, ਘੋੜਿਆਂ ਅਤੇ ਉੱਠਾਂ ਤੇ ਲਾੜੀ ਨੂੰ ਲੈਣ ਪਹੁੰਚਿਆ ਲਾੜਾ, ਲੋਕ ਬੋਲੇ- ਰਾਜੇ-ਮਹਾਰਾਜਿਆਂ ਦੇ ਯੁੱਗ ਦੀ ਆਈ ਯਾਦ
Follow Us On

ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਸਮਾਓ ਵਿੱਚ ਅੱਜ ਇੱਕ ਸ਼ਾਨਦਾਰ ਵਿਆਹ ਦਾ ਆਯੋਜਨ ਕੀਤਾ ਗਿਆ। ਮਸ਼ਹੂਰ ਗਿੱਧਾ ਕੋਚ ਪਾਲ ਸਿੰਘ ਦਾ ਵਿਆਹ ਰਵਾਇਤੀ ਰੀਤੀ-ਰਿਵਾਜਾਂ ਨਾਲ ਕੀਤਾ ਗਿਆ। ਗਿੱਧਾ ਕੋਚ ਪਾਲ ਸਿੰਘ ਨੇ ਆਪਣੀ ਬਰਾਤ ਹਾਥੀ ‘ਤੇ ਸਵਾਰ ਹੋ ਕੇ ਕੱਢੀ। ਜਿਸ ਕਾਰਨ ਇਹ ਵਿਆਹ ਬਹੁਤ ਚਰਚਾ ਵਿੱਚ ਹੈ।

ਬਰਾਤ ਵਿੱਚ ਹਾਥੀ, ਘੋੜੇ, ਊਠ ਅਤੇ ਬੈਲ ਗੱਡੀਆਂ ਵੀ ਸ਼ਾਮਲ ਸਨ। ਲਾੜੇ ਪਾਲ ਸਿੰਘ ਨੂੰ ਹਾਥੀ ‘ਤੇ ਸਵਾਰ ਕਰਵਾਇਆ ਗਿਆ। ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵੀ ਵਿਆਹ ਦੀ ਬਰਾਤ ਵਿੱਚ ਸ਼ਾਮਲ ਹੋਏ।

ਪਿੰਡ ਦੀਆਂ ਸਾਰੀਆਂ ਕੁੜੀਆਂ ਨੂੰ ਦਿੱਤਾ ਗਿਆ ਸੱਦਾ

ਪਾਲ ਸਿੰਘ ਨੇ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਪਿੰਡ ਦੀਆਂ ਸਾਰੀਆਂ ਕੁੜੀਆਂ ਨੂੰ ਸੱਦਾ ਦਿੱਤਾ। ਨਾਲ ਹੀ, ਜ਼ਿਲ੍ਹੇ ਦੇ ਸਾਰੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਸੁਪਨਾ ਸੀ ਕਿ ਉਹ ਰਵਾਇਤੀ ਤਰੀਕੇ ਨਾਲ ਵਿਆਹ ਕਰਵਾਉਣ ਅਤੇ ਪਿੰਡ ਦੀਆਂ ਸਾਰੀਆਂ ਵਿਆਹੀਆਂ ਕੁੜੀਆਂ ਨੂੰ ਸੱਦਾ ਦੇ ਕੇ ਆਪਣੇ ਵਿਆਹ ਦੀ ਖੁਸ਼ੀ ਦਾ ਹਿੱਸਾ ਬਣਾਉਣ ।

ਇਹ ਵੀ ਪੜ੍ਹੋ- ਕਪਲ ਨੇ ਆਧਾਰ ਕਾਰਡ ਵਾਂਗ ਛਪਵਾਇਆ ਵਿਆਹ ਦਾ ਕਾਰਡ , ਲੋਕਾਂ ਨੇ ਲਏ ਮਜ਼ੇ

ਸ਼ਾਨਦਾਰ ਵਿਆਹ ਮਸਾਗਮ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ। ਇਸ ਮੌਕੇ ‘ਤੇ ਕਈ ਪੰਜਾਬੀ ਫ਼ਿਲਮੀ ਅਦਾਕਾਰ ਅਤੇ ਗਾਇਕ ਵੀ ਮੌਜੂਦ ਸਨ। ਪੁਰਾਣੇ ਰੀਤੀ-ਰਿਵਾਜਾਂ ਨਾਲ ਕੀਤਾ ਗਿਆ ਇਹ ਵਿਆਹ ਪੂਰੇ ਮਾਨਸਾ ਜ਼ਿਲ੍ਹੇ ਹੀ ਨਹੀਂ ਸਗੋਂ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ।