AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Viral Video: ਟ੍ਰੇਨ ਛੁੱਟਣ ਤੋਂ ਗੁੱਸੇ ‘ਚ ਆਏ ਸ਼ਖਸ ਨੇ ਸਟੇਸ਼ਨ ‘ਤੇ ਕੀਤਾ ਅਜਿਹਾ ਕੰਮ, ਵੀਡੀਓ ਦੇਖਦੇ ਹੀ ਭੜਕੇ ਲੋਕ

Viral Video: ਟ੍ਰੇਨ ਛੁੱਟਣਾ ਇਕ ਆਮ ਗੱਲ ਹੈ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਦੂਜਿਆਂ ਨੂੰ ਪਰੇਸ਼ਾਨ ਕੀਤਾ ਜਾਵੇ। ਇਹ ਵੀਡੀਓ ਵਿੱਚ ਕੁਝ ਅਜਿਹਾ ਹੀ ਦੇਖਣ ਨੂੰ ਮਿਲਦਾ ਹੈ। ਇੱਕ ਆਦਮੀ ਦੀ ਟ੍ਰੇਨ ਛੁੱਟਣ ਤੋਂ ਬਾਅਦ, ਉਸਨੇ ਰੇਲਵੇ ਦੇ ਪਾਣੀ ਦੀ ਟੂਟੀ ਨੂੰ ਚਾਲੂ ਕਰ ਦਿੱਤਾ ਅਤੇ ਪਾਈਪ ਨਾਲ ਯਾਤਰੀਆਂ ਨੂੰ ਗਿੱਲਾ ਕਰਨਾ ਸ਼ੁਰੂ ਕਰ ਦਿੱਤਾ।

Viral Video: ਟ੍ਰੇਨ ਛੁੱਟਣ ਤੋਂ ਗੁੱਸੇ 'ਚ ਆਏ ਸ਼ਖਸ ਨੇ ਸਟੇਸ਼ਨ 'ਤੇ ਕੀਤਾ ਅਜਿਹਾ ਕੰਮ, ਵੀਡੀਓ ਦੇਖਦੇ ਹੀ ਭੜਕੇ ਲੋਕ
Viral Video: ਟ੍ਰੇਨ ਛੁੱਟਣ ਤੇ ਆਦਮੀ ਨੇ ਕੀਤਾ ਅਜਿਹਾ ਕੰਮ, ਭੜਕ ਗਏ ਲੋਕ
Follow Us
tv9-punjabi
| Updated On: 19 Feb 2026 10:57 AM IST

ਰੇਲਵੇ ਅਕਸਰ ਯਾਤਰੀਆਂ ਨੂੰ ਸਮੇਂ ਸਿਰ ਸਟੇਸ਼ਨ ‘ਤੇ ਪਹੁੰਚਣ ਦੀ ਸਲਾਹ ਦਿੰਦਾ ਹੈ ਤਾਂ ਜੋ ਉਹ ਆਪਣੀ ਟ੍ਰੇਨ ਮਿਸ ਨਾ ਕਰਨ। ਇਸ ਦੇ ਬਾਵਜੂਦ, ਕੁਝ ਲੋਕ ਦੇਰ ਨਾਲ ਪਹੁੰਚਦੇ ਹਨ ਅਤੇ ਆਪਣੀ ਟ੍ਰੇਨ ਮਿਸ ਕਰ ਦਿੰਦੇ ਹਨ। ਫਿਰ ਉਨ੍ਹਾਂ ਨੂੰ ਲੋੜ ਪੈਣ ‘ਤੇ ਦੂਜੀ ਟ੍ਰੇਨ ਫੜਨੀ ਪੈਂਦੀ ਹੈ ਜਾਂ ਘਰ ਵਾਪਸ ਜਾਣਾ ਪੈਂਦਾ ਹੈ। ਹਾਲਾਂਕਿ, ਇਸ ਨਾਲ ਸਬੰਧਤ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਨੇ ਲੋਕਾਂ ਨੂੰ ਗੁੱਸਾ ਦਿਵਾਇਆ ਹੈ। ਇਸ ਵੀਡੀਓ ਵਿੱਚ, ਇੱਕ ਆਦਮੀ ਸਟੇਸ਼ਨ ‘ਤੇ ਅਜੀਬ ਵਿਵਹਾਰ ਕਰਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਉਹ ਆਪਣੀ ਟ੍ਰੇਨ ਮਿਸ ਕਰ ਗਿਆ ਸੀ। ਉਸ ਦੀਆਂ ਗੁੱਸੇ ਭਰੀਆਂ ਹਰਕਤਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

ਵੀਡੀਓ ਇੱਕ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੁੰਦਾ ਹੈ, ਜਿੱਥੇ ਇੱਕ ਟ੍ਰੇਨ ਪਲੇਟਫਾਰਮ ਤੋਂ ਹੌਲੀ-ਹੌਲੀ ਅੱਗੇ ਜਾਂਦੀ ਦਿਖਾਈ ਦੇ ਰਹੀ ਹੈ। ਫਿਰ, ਕੈਮਰੇ ਵਿੱਚ ਦਿਖਾਈ ਦਿੰਦਾ ਹੈ ਕੀ ਕਿਵੇਂ ਇੱਕ ਆਦਮੀ ਪਲੇਟਫਾਰਮ ਦੇ ਹੇਠਾਂ ਪਟੜੀਆਂ ਦੇ ਨੇੜੇ ਪਾਣੀ ਦੀ ਟੂਟੀ ਖੋਲ ਦਿੰਦਾ ਹੈ ਅਤੇ ਪਾਈਪ ਚੁੱਕ ਕੇ ਚਲਦੀ ਟ੍ਰੇਨ ਵੱਲ ਪਾਣੀ ਛਿੜਕਣਾ ਸ਼ੁਰੂ ਕਰ ਦਿੰਦਾ ਹੈ। ਉਹ ਕਈ ਯਾਤਰੀਆਂ ਉੱਤੇ ਪਾਣੀ ਪਾ ਕੇ ਉਹਨਾਂ ਨੂੰ ਗਿੱਲਾ ਕਰ ਦਿੰਦਾ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਦੀ ਟ੍ਰੇਨ ਛੁੱਟ ਗਈ ਸੀ, ਜਿਸ ਕਾਰਨ ਉਹ ਗੁੱਸੇ ਵਿੱਚ ਆ ਗਿਆ ਅਤੇ ਇਹ ਅਜੀਬ ਹਰਕਤ ਕੀਤੀ। ਇਸ ਹਰਕਤ ਨੇ ਨਾ ਸਿਰਫ਼ ਯਾਤਰੀਆਂ ਨੂੰ ਪਰੇਸ਼ਾਨ ਕੀਤਾ ਸਗੋਂ ਰੇਲਵੇ ਸੁਰੱਖਿਆ ਅਤੇ ਅਨੁਸ਼ਾਸਨ ‘ਤੇ ਵੀ ਸਵਾਲ ਖੜ੍ਹੇ ਕੀਤੇ।

ਭਾਰਤ ਵਿੱਚ ਅਜਿਹੇ ਨਮੂਨਿਆਂ ਦੀ ਕੋਈ ਕਮੀ ਨਹੀਂ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @Ldphobiawatch ਯੂਜ਼ਰਨੇਮ ਦੁਆਰਾ ਸਾਂਝਾ ਕੀਤਾ ਗਿਆ ਹੈ, ਜਿਸਦਾ ਕੈਪਸ਼ਨ ਸੀ, “ਇਹ ਬੰਦਾ ਆਪਣੀ ਟ੍ਰੇਨ ਛੁੱਟਣ ਤੋਂ ਬਾਅਦ ਯਾਤਰੀਆਂ ਨੂੰ ਪਾਣੀ ਦੇ ਪਾਈਪ ਨਾਲ ਗਿੱਲਾ ਕਰਨਾ ਸ਼ੁਰੂ ਕਰ ਦਿੰਦਾ ਹੈ। ਅਜਿਹੇ ਨਮੂਨੇ ਸਾਡੇ ਭਾਰਤ ਵਿੱਚ ਪਾਏ ਜਾਂਦੇ ਹਨ। ਹੁਣ ਅਸੀਂ ਉਮੀਦ ਕਰਦੇ ਹਾਂ ਕਿ RPF ਨੇ ਉਸਦੀ ਚੰਗੀ ਸੇਵਾ ਕੀਤੀ ਹੋਵੇਗੀ।”

ਇਸ 46 ਸਕਿੰਟ ਦੇ ਵੀਡੀਓ ਨੂੰ 535,000 ਤੋਂ ਵੱਧ ਵਾਰ ਦੇਖਿਆ ਗਿਆ ਹੈ, ਸੈਂਕੜੇ ਲੋਕਾਂ ਨੇ ਇਸਨੂੰ ਲਾਇਕ ਕੀਤਾ ਹੈ ਅਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇੱਕ ਯੂਜ਼ਰ ਨੇ ਲਿਖਿਆ, “ਇਹ ਨਮੂਨਾ ਸੱਚਮੁੱਚ ਅਲਗ ਹੀ ਹੇਗਾ ਹੈ। ਟ੍ਰੇਨ ਛੁੱਟਣ ‘ਤੇ ਯਾਤਰੀਆਂ ‘ਤੇ ਆਪਣਾ ਗੁੱਸਾ ਕੱਢਣਾ ਕੋਈ ਮਜ਼ਾਕ ਹੈ, ਪਰ ਉਮੀਦ ਹੈ ਕਿ RPF ਨੇ ਉਸ ਨੂੰ ਸੰਭਾਲਿਆ ਹੋਵੇਗਾ ਅਤੇ ਮਾਮਲਾ ਹੱਲ ਕਰ ਦਿੱਤਾ ਹੋਵੇਗਾ ।” ਇੱਕ ਹੋਰ ਯੂਜ਼ਰ ਨੇ ਲਿਖਿਆ, ਟ੍ਰੇਨ ਛੁੱਟਣ ਤੋਂ ਬਾਅਦ ਲੱਗਦਾ ਹੈ ਕਿ ਇਸ ਦਾ ਦਿਮਾਗ ਵੀ ਛੁੱਟ ਗਿਆ । ਅਜਿਹੀਆਂ ਘਟਨਾਵਾਂ ਨੂੰ ਸਿਰਫ਼ RPF ਹੀ ਸਹੀ ਢੰਗ ਨਾਲ ਸੰਭਾਲ ਸਕਦੀ ਹੈ।”

ਇੱਥੇ ਦੇਖੋ ਵੀਡੀਓ

Salim Khan Hospitalised: ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਲੀਲਾਵਤੀ ਹਸਪਤਾਲ ਵਿੱਚ ਭਰਤੀ; ਮਿਲਣ ਪਹੁੰਚੇ ਕਈ ਸੈਲੇਬਸ
Salim Khan Hospitalised: ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਲੀਲਾਵਤੀ ਹਸਪਤਾਲ ਵਿੱਚ ਭਰਤੀ; ਮਿਲਣ ਪਹੁੰਚੇ ਕਈ ਸੈਲੇਬਸ...
AI Impact Summit 2026: ਵਿਪਰੋ ਇੰਟੈਲੀਜੈਂਸ ਹੈਲਥ AI ਨਾਲ 30 ਮਿੰਟਾਂ ਵਿੱਚ ਕੈਂਸਰ ਲੱਗੇਗਾ ਪਤਾ
AI Impact Summit 2026: ਵਿਪਰੋ ਇੰਟੈਲੀਜੈਂਸ ਹੈਲਥ AI ਨਾਲ 30 ਮਿੰਟਾਂ ਵਿੱਚ ਕੈਂਸਰ ਲੱਗੇਗਾ ਪਤਾ...
ਤੁਸੀਂ ਕੁਰਸੀ 'ਤੇ ਬੈਠਣ ਲਾਇਕ ਨਹੀਂ, ਜ਼ਮੀਨੀ ਹਕੀਕਤ ਤੋਂ ਹੋ ਕੱਟੇ ਹੋਏ... ਰਾਹੁਲ ਗਾਂਧੀ 'ਤੇ ਭੜਕੀ ਡਾ. ਨਵਜੋਤ ਕੌਰ
ਤੁਸੀਂ ਕੁਰਸੀ 'ਤੇ ਬੈਠਣ ਲਾਇਕ ਨਹੀਂ, ਜ਼ਮੀਨੀ ਹਕੀਕਤ ਤੋਂ ਹੋ ਕੱਟੇ ਹੋਏ... ਰਾਹੁਲ ਗਾਂਧੀ 'ਤੇ ਭੜਕੀ ਡਾ. ਨਵਜੋਤ ਕੌਰ...
ਦਿੱਲੀ ਦੇ AI Expo 'ਚ ਪੇਸ਼ ਹੋਇਆ ਅਜਿਹਾ ਰੋਬੋਟ, ਵੇਅਰਹਾਉਸ ਦਾ ਕੰਮ ਕਰੇਗਾ ਆਸਾਨ
ਦਿੱਲੀ ਦੇ AI Expo 'ਚ ਪੇਸ਼ ਹੋਇਆ ਅਜਿਹਾ ਰੋਬੋਟ, ਵੇਅਰਹਾਉਸ ਦਾ ਕੰਮ ਕਰੇਗਾ ਆਸਾਨ...
T20 World Cup: Pakistan ਦੀ ਕਰਾਰੀ ਹਾਰ, ਸਾਬਕਾ ਕ੍ਰਿਕਟਰ Yograj Singh ਨੇ ਸੁਣਾਈਆਂ ਖਰੀਆਂ-ਖਰੀਆਂ, EXCLUSIVE
T20 World Cup: Pakistan ਦੀ ਕਰਾਰੀ ਹਾਰ, ਸਾਬਕਾ ਕ੍ਰਿਕਟਰ Yograj Singh ਨੇ ਸੁਣਾਈਆਂ ਖਰੀਆਂ-ਖਰੀਆਂ, EXCLUSIVE...
ਪਾਕਿਸਤਾਨ ਦੀ ਹਾਰ ਦਾ ਚੰਡੀਗੜ੍ਹ ਦੇ ਡੀਏਵੀ ਕਾਲਜ ਦੇ ਵਿਦਿਆਰਥੀਆਂ ਨੇ ਕਿਵੇਂ ਮਣਾਇਆ ਜਸ਼ਨ? ਵੇਖੋ VIDEO
ਪਾਕਿਸਤਾਨ ਦੀ ਹਾਰ ਦਾ ਚੰਡੀਗੜ੍ਹ ਦੇ ਡੀਏਵੀ ਕਾਲਜ ਦੇ ਵਿਦਿਆਰਥੀਆਂ ਨੇ ਕਿਵੇਂ ਮਣਾਇਆ ਜਸ਼ਨ? ਵੇਖੋ VIDEO...
ਭਾਰਤ ਤੋਂ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਆਪਣੀ ਹੀ ਟੀਮ 'ਤੇ ਭੜਕੇ ਪਾਕਿਸਤਾਨੀ, ਇੰਝ ਕੱਢਿਆ ਗੁੱਸਾ...
ਭਾਰਤ ਤੋਂ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਆਪਣੀ ਹੀ ਟੀਮ 'ਤੇ ਭੜਕੇ ਪਾਕਿਸਤਾਨੀ, ਇੰਝ ਕੱਢਿਆ ਗੁੱਸਾ......
Headlines: ਮਹਾਸ਼ਿਵਰਾਤਰੀ ਦੇ ਰੰਗ, ਭਾਰਤ-ਪਾਕਿ ਕ੍ਰਿਕਟ ਦਾ ਉਤਸ਼ਾਹ ਤੇ ਦੇਸ਼ ਦੀਆਂ ਵੱਡੀਆਂ ਖ਼ਬਰਾਂ
Headlines: ਮਹਾਸ਼ਿਵਰਾਤਰੀ ਦੇ ਰੰਗ, ਭਾਰਤ-ਪਾਕਿ ਕ੍ਰਿਕਟ ਦਾ ਉਤਸ਼ਾਹ ਤੇ ਦੇਸ਼ ਦੀਆਂ ਵੱਡੀਆਂ ਖ਼ਬਰਾਂ...
ਕਿਉਂ ਮਨਾਈ ਜਾਂਦੀ ਹੈ ਸ਼ਿਵਰਾਤਰੀ, ਪੰਡਿਤ ਤੋਂ ਜਾਣੋ ਇਸ ਦੀ ਮਹੱਤਤਾ ਤੇ ਪੂਜਾ ਵਿਧੀ
ਕਿਉਂ ਮਨਾਈ ਜਾਂਦੀ ਹੈ ਸ਼ਿਵਰਾਤਰੀ, ਪੰਡਿਤ ਤੋਂ ਜਾਣੋ ਇਸ ਦੀ ਮਹੱਤਤਾ ਤੇ ਪੂਜਾ ਵਿਧੀ...