Ajab-Gajab Video: ਦਫ਼ਤਰ ਤੋਂ ਛੁੱਟੀ ਲੈਣ ਦੀ ਜੀਨੀਅਸ ਟ੍ਰਿਕ , ਵਾਇਰਲ VIDEO ਦੇਖ ਕੇ ਉੱਡੇ ਲੋਕਾਂ ਦੇ ਹੋਸ਼
Shocking Video: ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਬੰਦਾ ਆਪਣੇ ਬੌਸ ਨੂੰ ਫ਼ੋਨ ਕਰਦਾ ਹੈ ਅਤੇ ਕਹਿੰਦਾ ਹੈ ਕਿ ਉਸਦੀ ਦਾਦੀ ਹਸਪਤਾਲ ਵਿੱਚ ਦਾਖ਼ਲ ਹੈ ਅਤੇ ਉਹ ਉਹਨਾਂ ਦੀ ਦੇਖਭਾਲ ਲਈ ਛੁੱਟੀ ਚਾਹੁੰਦਾ ਹੈ। ਪਰ ਇਸ ਕਹਾਣੀ ਦਾ ਅਸਲੀ ਹੀਰੋ ਤਾਂ ਪਿੱਛੇ ਬੈਕਗ੍ਰਾਊਂਡ ਵਿੱਚ ਛੁਪਿਆ ਹੋਇਆ ਸੀ। ਪੂਰਾ ਵੀਡੀਓ ਦੇਖਣ ਤੋਂ ਬਾਅਦ ਲੋਕ ਕਾਫੀ ਹੈਰਾਨ ਹਨ।
Funny Sick Leave: ਹਰ ਨੌਕਰੀ ਕਰਨ ਵਾਲਾ ਵਿਅਕਤੀ ਜਾਣਦਾ ਹੈ ਕਿ ਜਦੋਂ ਸਵੇਰੇ ਉੱਠ ਕੇ ਦਫ਼ਤਰ ਜਾਣ ਦਾ ਮਨ ਨਾ ਕਰੇ, ਤਾਂ ਦਿਮਾਗ ਸਿੱਕ ਲੀਵ ਦੇ ਕਈ ਬਹਾਨੇ ਲੱਭਣ ਲੱਗਦਾ ਹੈ ਕਦੇ ਪੇਟ ਦਰਦ, ਕਦੇ ਮਾਈਗ੍ਰੇਨ, ਤੇ ਕਦੇ ਕਿਸੇ ਰਿਸ਼ਤੇਦਾਰ ਦੀ ਐਮਰਜੈਂਸੀ। ਪਰ ਹੁਣ ਇਹ ਪੁਰਾਣੇ ਬਹਾਨੇ ਬੋਰਿੰਗ ਹੋ ਚੁੱਕੇ ਹਨ। ਹਿਮਾਂਕ ਵਾਸੁਦੇਵ ਨਾਮ ਦੇ ਇੱਕ ਕਾਮੇਡੀ ਕੰਟੈਂਟ ਕ੍ਰਿਏਟਰ ਨੇ ਦਫ਼ਤਰ ਤੋਂ ਛੁੱਟੀ ਲੈਣ ਦਾ ਅਜਿਹਾ ਜੀਨੀਅਸ ਤਰੀਕਾ ਲੱਭ ਲਿਆ ਹੈ ਕਿ ਇੰਟਰਨੈੱਟ ਯੂਜ਼ਰ ਹੱਸ-ਹੱਸ ਕੇ ਲੋਟਪੋਟ ਹੋ ਰਹੇ ਹਨ ਅਤੇ ਸੋਚ ਰਹੇ ਹਨ ਅਜਿਹਾ ਪਹਿਲਾਂ ਕਿਉਂ ਨਹੀਂ ਕੀਤਾ!
ਵਾਇਰਲ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਕੰਟੈਂਟ ਕ੍ਰਿਏਟਰ ਆਪਣੇ ਬੌਸ ਨੂੰ ਕਹਿੰਦਾ ਹੈ ਕਿ ਉਸਦੀ ਦਾਦੀ ਹਸਪਤਾਲ ਵਿੱਚ ਹੈ ਅਤੇ ਉਸ ਨੂੰ ਛੁੱਟੀ ਚਾਹੀਦੀ ਹੈ। ਪਰ ਇਸ ਕਹਾਣੀ ਦਾ ਅਸਲੀ ਹੀਰੋ ਤਾਂ ਬੈਕਗ੍ਰਾਊਂਡ ਵਿੱਚ ਲੁੱਕਿਆ ਬੈਠਾ ਹੈ।
ਅਸਲੀ ਹੀਰੋ ਓਵਨ ਨਿਕਲਿਆ
ਅਸਲ ਵਿੱਚ, ਉਸਨੇ ਬਹੁਤ ਚਤੁਰਾਈ ਨਾਲ ਰਸੋਈ ਦੇ ਓਵਨ ਦੀ ਬੀਪ ਨੂੰ ਹਸਪਤਾਲ ਦੇ ਮਾਨੀਟਰ ਦੀ ਆਵਾਜ਼ ਬਣਾ ਦਿੱਤਾ। ਵੀਡੀਓ ਵਿੱਚ ਉਸਦੇ ਹਾਵ-ਭਾਵ ਤੇ ਟਾਈਮਿੰਗ ਇੰਨੀ ਕਮਾਲ ਦੀ ਹੈ ਕਿ ਵੇਖਣ ਵਾਲਿਆਂ ਦਾ ਹਾਸਾ ਨਹੀਂ ਰੁੱਕ ਰਿਹਾ ਹੈ। ਇਸੇ ਕਰਕੇ ਇਹ ਵੀਡੀਓ ਇੰਟਰਨੈੱਟ ‘ਤੇ ਧਮਾਲ ਮਚਾ ਰਿਹਾ ਹੈ। ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਹੈ — ਛੁੱਟੀ ਦੇ ਨਵੇਂ ਬਹਾਨੇ ਦੀ ਖੋਜ ਪੂਰੀ ਹੋਈ।
ਲੋਕਾਂ ਦੇ ਰਿਐਕਸ਼ਨਸ
ਸੋਸ਼ਲ ਮੀਡੀਆ ਯੂਜ਼ਰਾਂ ਨੂੰ ਇਹ ਵੀਡੀਓ ਇੰਨੀ ਰੀਲੇਟੇਬਲ ਲੱਗੀ ਕਿ ਕਮੈਂਟ ਸੈਕਸ਼ਨ ਵਿੱਚ ਮਜ਼ੇਦਾਰ ਕਮੈਂਟਸ ਦੀ ਬਾਰਿਸ਼ ਹੋ ਗਈ। ਇੱਕ ਯੂਜ਼ਰ ਨੇ ਮਜ਼ਾਕ ਵਿੱਚ ਲਿਖਿਆ, ਓਵਨ ਵੀ ਸੋਚ ਰਿਹਾ ਹੋਵੇਗਾ ਕਿ ਮੇਰੀ ਸ਼ਕਤੀ ਦਾ ਗਲਤ ਇਸਤੇਮਾਲ ਹੋ ਰਿਹਾ ਹੈ। ਦੂਜੇ ਨੇ ਕਿਹਾ, ਦੇਖਣਾ ਕਿਤੇ HR ਨੇ ਤਾਂ ਨਹੀਂ ਦੇਖ ਲਿਆ, ਨਹੀਂ ਤਾਂ ਸਾਰੀ ਮਿਹਨਤ ਪਾਣੀ ਫੇਰ ਦੇਵੇਗੀ। ਇਸਦੇ ਨਾਲ ਇੱਕ ਹੋਰ ਨੇ ਕਮੈਂਟ ਕੀਤਾ, ਸੋਚੋ ਜੇ ਭਾਈ ਦੇ ਬੌਸ ਨੇ ਇਹ ਵੀਡੀਓ ਦੇਖ ਲਿਆ ਤਾਂ?
ਵੀਡੀਓ ਸਿਰਫ ਮਨੋਰੰਜਨ ਲਈ ਬਣਾਈ ਗਈ ਹੈ, ਜੋ ਅੱਜਕੱਲ੍ਹ ਦੇ ਕਰਮਚਾਰੀਆਂ ਦੇ ਮਾਨਸਿਕ ਤਣਾਅ ਨੂੰ ਦਰਸਾਉਂਦੀ ਹੈ। ਪਰ ਜਿਸ ਕ੍ਰਿਏਟਿਵਿਟੀ ਨਾਲ ਕ੍ਰਿਏਟਰ ਨੇ ਛੁੱਟੀ ਦਾ ਬਹਾਨਾ ਬਣਾਇਆ, ਉਸਨੇ ਇਹ ਸਾਬਤ ਕਰ ਦਿੱਤਾ ਕਿ ਛੁੱਟੀ ਦਾ ਬਹਾਨਾ ਹੁਣ ਸਿਰਫ਼ ਝੂਠ ‘ਤੇ ਨਹੀਂ, ਸਗੋਂ ਕ੍ਰਿਏਟਿਵਿਟੀ ਦੀ ਪਰਖ ‘ਤੇ ਵੀ ਟਿਕਿਆ ਹੈ।
ਇਹ ਵੀ ਪੜ੍ਹੋ
ਵੀਡੀਓ ਇੱਥੇ ਦੇਖੋ
View this post on Instagram


