Viral Video: ਵਿਆਹ ਸਮਾਗਮ ‘ਚ ਸ਼ਖਸ ਨੇ ਜ਼ਹਿਰੀਲੇ ਸੱਪਾਂ ਨਾਲ ਕੀਤਾ ਡਾਂਸ ਤਾਂ ਦਹਿਸ਼ਤ ਦੇ ਮਾਰੇ ਭੱਜਦੇ ਨਜ਼ਰ ਆਏ ਬਰਾਤੀ, ਵੇਖੋ ਹੋਸ਼ ਉੱਡਾ ਦੇਣ ਵਾਲਾ ਵੀਡੀਓ

Updated On: 

08 Aug 2023 19:27 PM IST

Viral Video: ਇਸ ਵੀਡੀਓ ਨੂੰ prabakaran_john ਦੇ ਇੰਸਟਾਗ੍ਰਾਮ ਅਕਾਉਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਯੂਜ਼ਰਸ ਲਗਾਤਾਰ ਕਮੈਂਟ ਕਰ ਰਹੇ ਹਨ।

Viral Video: ਵਿਆਹ ਸਮਾਗਮ ਚ ਸ਼ਖਸ ਨੇ ਜ਼ਹਿਰੀਲੇ ਸੱਪਾਂ ਨਾਲ ਕੀਤਾ ਡਾਂਸ ਤਾਂ ਦਹਿਸ਼ਤ ਦੇ ਮਾਰੇ ਭੱਜਦੇ ਨਜ਼ਰ ਆਏ ਬਰਾਤੀ, ਵੇਖੋ ਹੋਸ਼ ਉੱਡਾ ਦੇਣ ਵਾਲਾ ਵੀਡੀਓ
Follow Us On

Viral Video: ਸੱਪ ਦੇ ਬੱਚੇ ਨੂੰ ਵੀ ਜੇਕਰ ਅਸੀਂ ਵੇਖ ਲੈਂਦੇ ਹਾਂ ਤਾਂ ਸਾਡੀ ਹਾਲਤ ਖਰਾਬ ਹੋਣ ਲੱਗਦੀ ਹੈ, ਪਰ ਇੱਕ ਸ਼ਖਸ ਨੇ ਤਾਂ ਵਿਆਹ ਸਮਾਗਮ ਵਿੱਚ ਆਪਣੇ ਬੈਗ ਚੋਂ ਇੰਨੇ ਸੱਪ ਕੱਢੇ ਕਿ ਉਨ੍ਹਾਂ ਦੀ ਗਿਣਤੀ ਕਰਨਾ ਵੀ ਔਖਾ ਸੀ। ਹੋਰ ਤਾਂ ਹੋਰ ਇਹ ਸੱਪ ਇੱਕ ਤੋਂ ਬਾਅਦ ਇੱਕ ਜਹਿਰੀਲੀਆਂ ਪ੍ਰਜਾਤੀਆਂ ਦੇ ਸਨ। ਸ਼ਖਸ ਦੀ ਇਸ ਹਰਕਤ ਨੂੰ ਵੇਖ ਕੇ ਉੱਥੇ ਮੌਜੂਦ ਲੋਕਾਂ ਦੀ ਹਾਲਤ ਖਰਾਬ ਹੋਣ ਲੱਗੀ ਅਤੇ ਦਹਿਸ਼ਤ ਵਿੱਚ ਆ ਕੇ ਉਥੋਂ ਬਾਹਰ ਭੱਜਣ ਲੱਗ ਪਏ।

ਸੋਸ਼ਲ ਮੀਡੀਆ ਤੇ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸਨੂੰ ਵੇਖ ਕੇ ਲੋਕਾਂ ਦੇ ਹੋਸ਼ ਫਾਖ਼ਤਾ ਹੋ ਰਹੇ ਹਨ। ਦਰਅਸਲ ਵਿਆਹ ਸਮਾਗਮ ‘ਚ ਇਕ ਵਿਅਕਤੀ ਹੱਥਾਂ ‘ਚ ਕਈ ਜ਼ਹਿਰੀਲੇ ਸੱਪ ਲੈ ਕੇ ਸਟੇਜ ‘ਤੇ ਪਹੁੰਚਦਾ ਹੈ ਤੇ ਲੋਕਾਂ ਨੂੰ ਵਿਖਾਉਂਦੇ ਹੋਏ ਡਾਂਸ ਕਰਨ ਲੱਗਦਾ ਹੈ। ਸਟੇਜ ‘ਤੇ ਇਹ ਵਿਅਕਤੀ ਨਿਡਰ ਹੋ ਕੇ ਸੱਪਾਂ ਨਾਲ ਕਰਤੱਬ ਕਰਦਾ ਨਜ਼ਰ ਆ ਰਿਹਾ ਹੈ।

ਇਸ ਵੀਡੀਓ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਨਾਲ ਹੀ ਤੁਹਾਡੇ ਲੂ-ਕੰਡੇ ਵੀ ਖੜੇ ਹੋ ਜਾਣਗੇ। ਵਾਇਰਲ ਹੋ ਰਹੀ ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਵਿਆਹ ਸਮਾਗਮ ਦੇ ਵਿਚਕਾਰ ਇਕ ਵਿਅਕਤੀ ਬੈਗ ‘ਚ ਸੱਪ ਲੈ ਕੇ ਸਟੇਜ ‘ਤੇ ਚੜ੍ਹਦਾ ਹੈ। ਇਹ ਵਿਅਕਤੀ ਸਭ ਤੋਂ ਪਹਿਲਾਂ ਆਪਣੇ ਦੋਵੇਂ ਹੱਥਾਂ ਵਿੱਚ ਸੱਪ ਨੂੰ ਆਪਣੇ ਹੱਥਾਂ ਨਾਲ ਚੁੱਕ ਕੇ ਕਰਤੱਬ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ। ਫਿਰ ਉਹ ਵਿਅਕਤੀ ਸਾਰੇ ਸੱਪਾਂ ਨੂੰ ਆਪਣੇ ਮੋਢੇ ‘ਤੇ ਰੱਖ ਲੈਂਦਾ ਹੈ ਅਤੇ ਉਥੇ ਮੌਜੂਦ ਲੋਕਾਂ ਦੇ ਸਾਹਮਣੇ ਕਰਤਬ ਵਿਖਾਉਣਾ ਸ਼ੁਰੂ ਕਰ ਦਿੰਦਾ ਹੈ। ਇਸ ਦੌਰਾਨ ਮੰਚ ‘ਤੇ ਇਕ ਵਿਅਕਤੀ ਮੌਜੂਦ ਹੈ, ਜੋ ਬੈਗ ‘ਚੋਂ ਹੋਰ ਸੱਪ ਕੱਢ ਕੇ ਉਸਦੇ ਮੋਢੇ ‘ਤੇ ਰੱਖਦਾ ਹੈ।

ਇਸ ਤੋਂ ਪਹਿਲਾਂ ਵੀ ਕਈ ਵੀਡੀਓ ਵਾਇਰਲ ਹੋਏ ਸਨ। ਜਿੱਥੇ ਬਜ਼ੁਰਗਾਂ ਤੋਂ ਲੈ ਕੇ ਛੋਟੇ ਬੱਚੇ ਵੀ ਹੱਥਾਂ ਵਿੱਚ ਜ਼ਹਿਰੀਲੇ ਸੱਪ ਲੈ ਕੇ ਹਵਾ ਵਿੱਚ ਲਹਿਰਾ ਰਹੇ ਸਨ। ਇੰਨਾ ਹੀ ਨਹੀਂ ਇਸ ਦੌਰਾਨ ਨਦੀ ਦੇ ਅੰਦਰੋਂ ਕਈ ਅਜਿਹੇ ਸੱਪ ਕੱਢੇ ਗਏ, ਜਿਨ੍ਹਾਂ ਨੂੰ ਦੇਖ ਕੇ ਕੋਈ ਵੀ ਦੰਗ ਰਹਿ ਜਾਵੇ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ