Viral Video: ਗਜਬ ਤਰੀਕੇ ਨਾਲ ਬੰਦੇ ਨੇ ਘੋੜੇ ਨੂੰ ਕੀਤਾ ਕੰਟਰੋਲ, ਢੋਲ ਅਤੇ ਭੰਗੜੇ ਦੀ ਥਾਪ ‘ਤੇ ਜਬਰਦਸਤ ਨੱਚਿਆ ਘੋੜਾ
Horse Bhangra Dance Video Viral: ਪੁਸ਼ਕਰ ਮੇਲੇ ਦੀ ਇੱਕ ਵੀਡੀਓ ਅੱਜਕੱਲ੍ਹ ਕਾਫੀ ਵਾਇਰਲ ਹੋ ਰਹੀ ਹੈ, ਜਿੱਥੇ ਇੱਕ ਘੋੜੇ ਨੇ ਅਜਿਹਾ ਡਾਂਸ ਦਿਖਾਇਆ ਕਿ ਦੇਖਣ ਵਾਲੇ ਵੀ ਹੈਰਾਨ ਰਹਿ ਗਏ। ਵੀਡੀਓ ਦੇਖਣ ਤੋਂ ਬਾਅਦ ਲੋਕ ਕਹਿ ਰਹੇ ਹਨ ਇਹ ਸਿਰਫ਼ ਘੋੜਾ ਨਹੀਂ, ਪੁਸ਼ਕਰ ਮੇਲੇ ਦਾ ਡਾਂਸਿੰਗ ਸਟਾਰ ਹੈ।ਘੋੜੇ ਦਾ ਮਾਲਕ ਵੀ ਨੇੜੇ ਹੀ ਖੜ੍ਹਾ ਸੀ, ਉਸਦੇ ਚਿਹਰੇ ਤੇ ਗਰਵ ਤੇ ਖੁਸ਼ੀ ਝਲਕ ਰਹੀ ਸੀ। ਸ਼ਾਇਦ ਉਸਨੇ ਵੀ ਨਹੀਂ ਸੋਚਿਆ ਸੀ ਕਿ ਉਸਦਾ ਘੋੜਾ ਐਨੀ ਪ੍ਰਸਿੱਧੀ ਹਾਸਲ ਕਰ ਲਵੇਗਾ।
ਰਾਜਸਥਾਨ ਵਿੱਚ ਹਰ ਸਾਲ ਮਨਾਇਆ ਜਾਣ ਵਾਲਾ ਪੁਸ਼ਕਰ ਮੇਲਾ ਆਪਣੀ ਰੰਗ-ਬਿਰੰਗੀ ਰੌਣਕ, ਲੋਕ-ਸੱਭਿਆਚਾਰ, ਊਠਾਂ ਤੇ ਘੋੜਿਆਂ ਦੀ ਸ਼ਾਨ ਤੇ ਦੇਹਾਤੀ ਮਾਹੌਲ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ। ਇਹ ਸਿਰਫ਼ ਵਪਾਰ ਦਾ ਕੇਂਦਰ ਨਹੀਂ, ਸਗੋਂ ਲੋਕ-ਕਲਾ, ਸੰਗੀਤ ਤੇ ਰਵਾਇਤਾਂ ਦਾ ਅਜਿਹਾ ਮੇਲ ਹੈ ਜੋ ਹਰ ਕਿਸੇ ਦਾ ਦਿਲ ਜਿੱਤ ਲੈਂਦਾ ਹੈ। ਪਰ ਇਸ ਵਾਰੀ ਮੇਲੇ ਵਿੱਚ ਜੋ ਨਜ਼ਾਰਾ ਦੇਖਣ ਨੂੰ ਮਿਲਿਆ, ਉਸ ਨੇ ਲੋਕਾਂ ਦੇ ਦਿਲ ਕੁਝ ਵੱਖਰੇ ਹੀ ਅੰਦਾਜ਼ ਚ ਜਿੱਤ ਲਏ।
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਇੱਕ ਸੋਹਣਾ ਚਿੱਟਾ ਘੋੜਾ ਢੋਲ ਤੇ ਭਾਂਗੜੇ ਦੀ ਥਾਪ ਤੇ ਅਜਿਹਾ ਨੱਚਦਾ ਨਜ਼ਰ ਆਇਆ ਕਿ ਲੋਕਾਂ ਨੇ ਉਸ ਨੂੰ ਪੁਸ਼ਕਰ ਦਾ ਡਾਂਸਿੰਗ ਸਟਾਰ ਕਹਿ ਦਿੱਤਾ।
ਵੀਡੀਓ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਮੇਲੇ ਦੇ ਵਿਚਕਾਰ ਕੁਝ ਕਲਾਕਾਰ ਢੋਲ ਵਜਾ ਰਹੇ ਹਨ ਅਤੇ ਉਸੇ ਵਿਚਕਾਰ ਇਹ ਸ਼ਾਹੀ ਕਦਕਾਠ ਵਾਲਾ ਘੋੜਾ ਡੋਲ ਦੀ ਤਾਲ ਨਾਲ ਕਦਮ ਮਿਲਾ ਰਿਹਾ ਹੈ। ਉਸਦੀ ਚਾਲ ਵਿੱਚ ਐਨਾ ਲਹਿਰਾ ਤੇ ਜੋਸ਼ ਹੈ ਕਿ ਉਹ ਕਿਸੇ ਸਿੱਖੇ ਹੋਏ ਡਾਂਸਰ ਵਾਂਗ ਲੱਗ ਰਿਹਾ ਹੈ।
ਢੋਲ ਦੀ ਥਾਪ ਤੇ ਜ਼ਬਰਦਸਤ ਨੱਚਿਆ ਘੋੜਾ
ਜਿਵੇਂ-ਜਿਵੇਂ ਢੋਲ ਦੀ ਥਾਪ ਤੇਜ ਹੁੰਦੀ ਜਾਂਦੀ ਹੈ, ਘੋੜੇ ਦਾ ਡਾਂਸ ਵੀ ਹੋਰ ਜੋਸ਼ੀਲਾ ਤੇ ਉਤਸ਼ਾਹ ਭਰਿਆ ਹੋ ਜਾਂਦਾ ਹੈ। ਉਸਦੀ ਹਰ ਹਰਕਤ ਵਿੱਚ ਐਨਾ ਤਾਲਮੇਲ ਤੇ ਖੂਬਸੂਰਤੀ ਹੈ ਕਿ ਲੋਕ ਖੁਦ ਨੂੰ ਤਾਲੀਆਂ ਵਜਾਉਣ ਤੋਂ ਰੋਕ ਨਹੀਂ ਪਾਉਂਦੇ।
ਆਲੇ-ਦੁਆਲੇ ਖੜ੍ਹੇ ਲੋਕ ਮੋਬਾਈਲ ਕੱਢ ਕੇ ਇਹ ਅਨੋਖਾ ਦ੍ਰਿਸ਼ ਰਿਕਾਰਡ ਕਰਨ ਲੱਗਦੇ ਹਨ। ਕੋਈ ਵੀਡੀਓ ਬਣਾ ਰਿਹਾ ਹੈ, ਕੋਈ ਹੱਸਦਿਆਂ ਘੋੜੇ ਦੀ ਤਾਰੀਫ਼ ਕਰ ਰਿਹਾ ਹੈ। ਹਰ ਕਿਸੇ ਦੇ ਚਿਹਰੇ ਤੇ ਹੈਰਾਨੀ ਤੇ ਖੁਸ਼ੀ ਸਾਫ਼ ਦਿਖਾਈ ਦੇ ਰਹੀ ਹੈ। ਲੱਗ ਰਿਹਾ ਸੀ ਜਿਵੇਂ ਸਾਰਾ ਮੇਲਾ ਉਸ ਪਲ ਵਿੱਚ ਠਹਿਰ ਗਿਆ ਹੋਵੇ ਤੇ ਸਭ ਦੀਆਂ ਨਿਗਾਹਾਂ ਸਿਰਫ਼ ਉਸ ਘੋੜੇ ਤੇ ਟਿਕੀਆਂ ਹੋਣ।
ਇਹ ਵੀ ਪੜ੍ਹੋ
ਵੀਡੀਓ ਇੱਥੇ ਦੇਖੋ।
View this post on Instagram
ਘੋੜੇ ਦਾ ਮਾਲਕ ਵੀ ਨੇੜੇ ਹੀ ਖੜ੍ਹਾ ਸੀ, ਉਸਦੇ ਚਿਹਰੇ ਤੇ ਗਰਵ ਤੇ ਖੁਸ਼ੀ ਝਲਕ ਰਹੀ ਸੀ। ਸ਼ਾਇਦ ਉਸਨੇ ਵੀ ਨਹੀਂ ਸੋਚਿਆ ਸੀ ਕਿ ਉਸਦਾ ਘੋੜਾ ਐਨੀ ਪ੍ਰਸਿੱਧੀ ਹਾਸਲ ਕਰ ਲਵੇਗਾ। ਇਹ ਘੋੜਾ ਅਸਲ ਵਿੱਚ ਵਿਕਰੀ ਲਈ ਮੇਲੇ ਵਿੱਚ ਲਿਆਂਦਾ ਗਿਆ ਸੀ, ਪਰ ਉਸਦੇ ਡਾਂਸ ਨੇ ਖਰੀਦਦਾਰਾਂ ਤੋਂ ਪਹਿਲਾਂ ਇੰਟਰਨੈੱਟ ਦਾ ਦਿਲ ਜਿੱਤ ਲਿਆ। ਹੁਣ ਇਹ ਡਾਂਸਿੰਗ ਹੋਰਸ ਪੁਸ਼ਕਰ ਮੇਲੇ ਦਾ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਬਣ ਗਿਆ ਹੈ। ਲੋਕ ਸੋਸ਼ਲ ਮੀਡੀਆ ਤੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਵੱਖ-ਵੱਖ ਤਰ੍ਹਾਂ ਦੇ ਮਜ਼ੇਦਾਰ ਕਮੈਂਟ ਕਰ ਰਹੇ ਹਨ।


