AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

OMG! ਲੁਧਿਆਣਾ ‘ਚ ਰਿਟਾਇਰਡ ਮੁਲਾਜ਼ਮ ਦੀ ਨਿਕਲੀ 6 ਕਰੋੜ ਦੀ ਲਾਟਰੀ, ਕਿਹਾ – ਮੈਨੂੰ ਮਿਲਦੀ ਹੈ ਪੈਨਸ਼ਨ, ਲੋੜਵੰਦਾਂ ਦੀ ਕਰਾਂਗਾ ਮਦਦ

OMG! ਦਿੱਲੀ ਦੇ ਓਮ ਪ੍ਰਕਾਸ਼ ਨੇ ਪੰਜਾਬ ਰਾਜ ਵਿਸਾਖੀ ਬੰਪਰ ਵਿੱਚ ਪਹਿਲਾ ਇਨਾਮ ਜਿੱਤਿਆ ਹੈ। 6 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਣ ਵਾਲੇ ਓਮ ਪ੍ਰਕਾਸ਼ ਦਾ ਅੱਜ ਢੋਲ ਨਗਾੜਿਆਂ ਨਾਲ ਸਵਾਗਤ ਕੀਤਾ ਗਿਆ। ਇਹ ਲਾਟਰੀ ਲੁਧਿਆਣਾ ਦੇ ਘੰਟਾ ਘਰ ਵਿੱਚ ਗਾਂਧੀ ਬ੍ਰਦਰਜ਼ ਸਟੋਰ ਤੋਂ ਖਰੀਦੀ ਗਈ ਸੀ। ਟਿਕਟ ਨੰਬਰ B520729 ਨੇ ਡਰਾਅ ਜਿੱਤਿਆ।

OMG! ਲੁਧਿਆਣਾ 'ਚ ਰਿਟਾਇਰਡ ਮੁਲਾਜ਼ਮ ਦੀ ਨਿਕਲੀ 6 ਕਰੋੜ ਦੀ ਲਾਟਰੀ, ਕਿਹਾ - ਮੈਨੂੰ ਮਿਲਦੀ ਹੈ ਪੈਨਸ਼ਨ, ਲੋੜਵੰਦਾਂ ਦੀ ਕਰਾਂਗਾ ਮਦਦ
rajinder-arora-ludhiana
| Updated On: 22 Apr 2026 12:26 PM IST
Share

ਲੁਧਿਆਣਾ ਵਿੱਚ ਦਿੱਲੀ ਦੇ 80 ਸਾਲਾ ਸੇਵਾਮੁਕਤ ਪੋਸਟਮਾਸਟਰ ਨੇ 6 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਉਸ ਨੇ 500 ਰੁਪਏ ਦੀ ਟਿਕਟ ਖਰੀਦੀ ਸੀ। ਉਹ ਇੱਥੇ ਆਪਣੀ ਸਾਲੀ ਦੇ ਘਰ ਆਉਂਦਾ ਰਹਿੰਦਾ ਸੀ। ਉਹ ਲਗਭਗ 30 ਸਾਲਾਂ ਤੋਂ ਨਿਯਮਿਤ ਤੌਰ ‘ਤੇ ਲਾਟਰੀ ਖਰੀਦ ਰਿਹਾ ਸੀ ਅਤੇ ਇਹ ਪਹਿਲੀ ਵਾਰ ਹੈ ਜਦੋਂ ਉਸ ਨੇ ਇੰਨਾ ਵੱਡਾ ਇਨਾਮ ਜਿੱਤਿਆ ਹੈ।

ਡਰਾਅ ਨਿਕਲਣ ਤੋਂ ਬਾਅਦ ਉਹ ਅੱਜ ਲੁਧਿਆਣਾ ਪਹੁੰਚਿਆ ਅਤੇ ਆਪਣਾ ਇਨਾਮ ਹਾਸਿਲ ਕੀਤਾ। ਉਸ ਦੇ ਪੁੱਤਰ ਨੇ ਕਿਹਾ ਕਿ ਉਸ ਦੇ ਪਿਤਾ ਨੂੰ ਹੁਣ ਪੈਨਸ਼ਨ ਮਿਲਦੀ ਹੈ। ਇਸ ਲਈ ਪੈਸੇ ਦੀ ਵਰਤੋਂ ਲੋੜਵੰਦਾਂ ਅਤੇ ਅਨਾਥ ਆਸ਼ਰਮਾਂ ਦੀ ਮਦਦ ਲਈ ਕੀਤੀ ਜਾਵੇਗੀ। ਲਾਟਰੀ ਦਾਅਵੇ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਪੈਸੇ 10 ਤੋਂ 15 ਦਿਨਾਂ ਦੇ ਅੰਦਰ ਮਿਲਣ ਦੀ ਉਮੀਦ ਹੈ।

ਲਾਟਰੀ ਬਾਰੇ ਐਪ ਤੋਂ ਪੱਤਾ ਲੱਗਿਆ

ਉਸ ਨੇ ਕਿਹਾ ਕਿ ਉਸ ਨੂੰ ਲਾਟਰੀ ਬਾਰੇ ਐਪ ਰਾਹੀਂ ਪਤਾ ਲੱਗਿਆ, ਪਰ ਲਾਟਰੀ ਵੇਚਣ ਵਾਲੇ ਨਾਲ ਸੰਪਰਕ ਨਹੀਂ ਹੋ ਸਕਿਆ। ਅਸੀਂ ਅਗਲੇ ਦਿਨ ਉਸ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਬਹੁਤ ਦੇਰ ਤੋਂ ਬਾਅਦ ਉਸ ਨਾਲ ਸੰਪਰਕ ਹੋ ਪਾਇਆ। ਜਿਸ ਤੋਂ ਬਾਅਦ ਸਾਡੀ ਗੱਲ ਹੋਈ ਅਤੇ ਉਨ੍ਹਾਂ ਨੇ ਸਾਨੂੰ ਬੁਲਾਇਆ।

ਰਿਪੋਰਟਾਂ ਦੇ ਅਨੁਸਾਰ, ਲਾਟਰੀ ਜੇਤੂ, ਸੇਵਾਮੁਕਤ ਪੋਸਟਮਾਸਟਰ ਓਮ ਪ੍ਰਕਾਸ਼ (80), ਜੋ ਕਿ ਪੱਛਮੀ ਵਿਹਾਰ, ਦਿੱਲੀ ਦੇ ਨਿਵਾਸੀ ਹਨ। ਉਨ੍ਹਾਂ ਨੇ 1 ਅਪ੍ਰੈਲ ਨੂੰ ਘੰਟਾ ਘਰ ਦੀ ਇੱਕ ਦੁਕਾਨ ਤੋਂ 500 ਰੁਪਏ ਵਿੱਚ ਟਿਕਟ ਖਰੀਦੀ। 18 ਅਪ੍ਰੈਲ ਨੂੰ ਉਨ੍ਹਾਂ ਨੇ 6 ਕਰੋੜ ਰੁਪਏ ਦਾ ਆਪਣਾ ਪਹਿਲਾ ਵਿਸਾਖੀ ਬੰਪਰ ਇਨਾਮ ਜਿੱਤਿਆ।

ਪਹਿਲਾ ਇਨਾਮ ਬੀ-ਸੀਰੀਜ਼ ਨੰਬਰ 520720 ਹੈ। ਓਮਪ੍ਰਕਾਸ਼ ਨੇ ਇਹ ਲਾਟਰੀ 500 ਰੁਪਏ ਵਿੱਚ ਖਰੀਦੀ ਹੈ। ਪੁੱਤਰ ਮਨੋਜ ਨੇ ਕਿਹਾ ਕਿ ਉਸਦੇ ਪਿਤਾ ਓਮਪ੍ਰਕਾਸ਼ ਨੂੰ ਡਾਕਘਰ ਤੋਂ ਪੈਨਸ਼ਨ ਮਿਲਦੀ ਹੈ, ਇਸ ਲਈ ਉਸਨੂੰ ਪੈਸੇ ਦਾ ਕੋਈ ਲਾਲਚ ਨਹੀਂ ਹੈ। ਉਹ ਜੋ ਪੈਸਾ ਮਿਲਦਾ ਹੈ ਉਸਨੂੰ ਸਮਝਦਾਰੀ ਨਾਲ ਵਰਤੇਗਾ। ਉਹ ਇਲਾਕੇ ਅਤੇ ਅਨਾਥ ਆਸ਼ਰਮਾਂ ਵਿੱਚ ਲੋੜਵੰਦਾਂ ਦੀ ਮਦਦ ਜ਼ਰੂਰ ਕਰੇਗਾ। ਇਹ ਪੈਸਾ ਸਾਡੇ ਲਈ ਬਹੁਤ ਹੈ। ਅੱਜ ਪੂਰਾ ਪਰਿਵਾਰ ਖੁਸ਼ੀ ਨਾਲ ਭਰਿਆ ਹੋਇਆ ਹੈ।

ਕੋਰੀਅਰ ਰਾਹੀਂ ਮੰਗਵਾਉਂਦੇ ਸਨ ਲਾਟਰੀ

ਸੇਵਾਮੁਕਤ ਪੋਸਟਮਾਸਟਰ ਓਮ ਪ੍ਰਕਾਸ਼ ਨੇ ਕਿਹਾ ਕਿ ਉਸ ਦੀ ਸਾਲੀ ਲੁਧਿਆਣਾ ਵਿੱਚ ਰਹਿੰਦੀ ਹੈ। ਉਹ ਅਕਸਰ ਲੁਧਿਆਣਾ ਆਉਂਦੇ ਜਾਂਦੇ ਰਹਿੰਦੇ ਹਨ। ਉਹ ਪਿਛਲੇ 30 ਸਾਲਾਂ ਤੋਂ ਲਾਟਰੀ ਖਰੀਦ ਰਹੇ ਹਨ। ਉਹ ਅਕਸਰ ਕੋਰੀਅਰ ਰਾਹੀਂ ਰਿਸ਼ਤੇਦਾਰਾਂ ਤੋਂ ਲਾਟਰੀ ਟਿਕਟਾਂ ਮੰਗਵਾਉਂਦੇ ਸਨ। ਉਨ੍ਹਾਂ ਕਿਹਾ ਕਿ ਜਦੋਂ ਮੈਂ ਲਾਟਰੀ ਅਰਜ਼ੀ ਦੀ ਜਾਂਚ ਕੀਤਾ ਤਾਂ ਮੈਨੂੰ ਪਤ ਲਗਿਆ ਕਿ ਮੇਰਾ ਬੰਪਰ ਲੱਗ ਗਿਆ ਹੈ। ਜਿਸ ਤੋਂ ਬਾਅਦ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਸੀ। ਉਨ੍ਹਾਂ ਕਿਹਾ ਕਿ ਮੇਰਾ ਪੁੱਤਰ ਮਨੋਜ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਹੈ।

ਪਹਿਲੀ ਵਾਰ ਇਨਾਮ ਜਿੱਤਿਆ

ਓਮ ਪ੍ਰਕਾਸ਼ ਨੇ ਕਿਹਾ ਕਿ ਉਸ ਨੇ ਪਹਿਲਾਂ ਕਦੇ ਇਨਾਮ ਨਹੀਂ ਜਿੱਤਿਆ। ਉਹ ਅਕਸਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਦਿੱਲੀ ਤੋਂ ਲੁਧਿਆਣਾ ਜਾਂਦਾ ਸੀ। ਉਸ ਦੀ ਸਾਲੀ ਉੱਥੇ ਰਹਿੰਦੀ ਹੈ। ਇਨਾਮ ਜਿੱਤਣ ਤੋਂ ਬਾਅਦ, ਉਸ ਨੇ ਸਭ ਤੋਂ ਪਹਿਲਾਂ ਆਪਣੇ ਪੁੱਤਰ ਮਨੋਜ ਨੂੰ ਡਰਾਅ ਬਾਰੇ ਦੱਸਿਆ। ਉਸ ਨੇ ਕਿਹਾ ਕਿ ਪੈਸੇ ਪ੍ਰਾਪਤ ਹੋਣ ਵਿੱਚ 10 ਤੋਂ 15 ਦਿਨ ਲੱਗਣਗੇ।

Follow Us
ਸਵੀਡਨ ਚ ਪੀਐਮ ਮੋਦੀ ਨੂੰ ਸਰਵਉੱਚ ਸਨਮਾਨ, ਕਮਾਂਡਰ ਗ੍ਰੈਂਡ ਕਰਾਸ ਨਾਲ ਨਾਲ ਨਵਾਜੇ ਗਏ ਪ੍ਰਧਾਨਮੰਤਰੀ
ਸਵੀਡਨ ਚ ਪੀਐਮ ਮੋਦੀ ਨੂੰ ਸਰਵਉੱਚ ਸਨਮਾਨ, ਕਮਾਂਡਰ ਗ੍ਰੈਂਡ ਕਰਾਸ ਨਾਲ ਨਾਲ ਨਵਾਜੇ ਗਏ ਪ੍ਰਧਾਨਮੰਤਰੀ...
CNG Prices Hike: ਦਿੱਲੀ 'ਚ CNG ਹੋਈ 80.90 ਰੁਪਏ ਪ੍ਰਤੀ ਕਿਲੋ, ਵਾਧੇ ਦਾ ਆਮ ਲੋਕਾਂ 'ਤੇ ਅਸਰ
CNG Prices Hike: ਦਿੱਲੀ 'ਚ CNG ਹੋਈ 80.90 ਰੁਪਏ ਪ੍ਰਤੀ ਕਿਲੋ, ਵਾਧੇ ਦਾ ਆਮ ਲੋਕਾਂ 'ਤੇ ਅਸਰ...
ਹੁਸ਼ਿਆਰਪੁਰ: ਬੋਰਵੈੱਲ 'ਚ ਡਿੱਗੇ ਬੱਚੇ ਨੂੰ 9 ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢਿਆ
ਹੁਸ਼ਿਆਰਪੁਰ: ਬੋਰਵੈੱਲ 'ਚ ਡਿੱਗੇ ਬੱਚੇ ਨੂੰ 9 ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢਿਆ...
NEET UG Exam: ਅਗਲੇ ਸਾਲ ਤੋਂ Online ਹੋਵੇਗੀ NEET UG ਪ੍ਰੀਖਿਆ
NEET UG Exam: ਅਗਲੇ ਸਾਲ ਤੋਂ Online ਹੋਵੇਗੀ NEET UG ਪ੍ਰੀਖਿਆ...
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ...
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ......
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ...
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ...
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ...
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?...