Kargil Vijay Diwas: 25 ਦੁਸ਼ਮਣਾਂ ਨੂੰ ਢੇਰ ਕਰ ਟਾਈਗਰ ਹਿੱਲ ਵੱਲ ਵਧ ਰਹੇ ਸਨ ਅਜੈਬ ਸਿੰਘ, ਕਾਇਰ ਪਾਕਿਸਤਾਨ ਨੇ ਪਿੱਠ ਪਿੱਛੇ ਕਰ ਦਿੱਤਾ ਵਾਰ
ਦੁਸ਼ਮਣ ਨੇ ਬਹਾਦੁਰ ਦੀ ਪਿੱਠ ਤੇ ਵਾਰ ਕੀਤਾ ਸੀ। ਉਸ ਦੀ ਇਸ ਕਾਇਰਤਾ ਭਰੀ ਹਰਕਤ ਅਜਾਇਬ ਸਿੰਘ ਨੇ ਟਾਈਗਰ ਹਿੱਲ ਨੇੜੇ ਆਖਰੀ ਸਾਹ ਲਿਆ। ਪਰ ਅੱਖਾਂ ਬੰਦ ਕਰਨ ਤੋਂ ਪਹਿਲਾਂ ਇਸ ਬਹਾਦਰ ਫੌਜੀ ਨੇ ਬੁਲੰਦ ਆਵਾਜ਼ ਵਿੱਚ ਜੈ ਹਿੰਦ ਬੋਲਿਆ।
ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ
ਵਤਨ ਪੇ ਮਿਟਨੇ ਵਾਲੋਂ ਕਾ ਯਹੀਂ ਬਾਕੀ ਨਿਸ਼ਾਂ ਹੋਗਾ
ਸ਼ਹੀਦ ਕਦੇਂ ਵੀ ਮਰਿਆ ਨਹੀ ਕਰਦੇ, ਉਹ ਹਮੇਸ਼ਾ ਅਮਰ ਰਹਿੰਦੇ ਹਨ। ਉਹ ਕੌਮ ਦਾ ਸਰਮਾਇਆ ਹੁੰਦੇ ਹਨ, ਜਿਨ੍ਹਾਂ ਦੀ ਕੁਰਬਾਨੀ ਹਮੇਸ਼ਾ ਸਾਨੂੰ ਪ੍ਰੇਰਦੀ ਰਹਿੰਦੀ ਹੈ। 26 ਜੁਲਾਈ ਨੂੰ ਕਾਰਗਿਲ ਦੀ ਜੰਗ ਵਿੱਚ ਟਾਈਗਰ ਹਿੱਲ ਤੇ ਸ਼ਾਨ ਨਾਲ ਤਿਰੰਗਾ ਲਹਿਰਾਉਣ ਤੋਂ ਪਹਿਲਾਂ ਦੇਸ਼ ਦੇ ਕਈ ਵੀਰ ਸਪੂਤ ਆਪਣੀਆਂ ਜਾਨਾਂ ਇਸ ਤਿਰੰਗੇ ਤੋਂ ਵਾਰ ਚੁੱਕੇ ਸਨ। ਇਨ੍ਹਾਂ ਸ਼ਹੀਦਾਂ ਵਿੱਚ ਪੰਜਾਬ ਦੇ ਵੀ ਇੱਕ ਬਹਾਦੁਰ ਸੈਨਿਕ ਵੀ ਸ਼ਾਮਲ ਸਨ, ਜਿਨ੍ਹਾਂ ਨੇ ਦੁਸ਼ਮਣ ਨੂੰ ਭਾਰੀ ਨੁਕਸਾਨ ਪਹੁੰਚਾਉਂਦਿਆਂ ਖੁਸ਼ੀ-ਖੁਸ਼ੀ ਸ਼ਹਾਦਤ ਦਾ ਜਾਮ ਪੀ ਲਿਆ। ਅੱਜ ਵਿਜੇ ਦਿਵਸ ਤੇ ਅਸੀਂ ਤੁਹਾਨੂੰ ਇਸ ਬਹਾਦਰ ਦੀ ਬਹਾਦਰੀ ਦੀ ਕਹਾਣੀ ਸੁਣਾ ਰਹੇ ਹਾਂ।
8-ਸਿੱਖ ਰੈਜੀਮੈਂਟ ਦੇ ਨਾਇਕ ਸ਼ਹੀਦ ਅਜੈਬ ਸਿੰਘ (Shaheed Ajaib Singh) 1999 ਵਿਚ ਟਾਈਗਰ ਹਿੱਲ ‘ਤੇ ਤਿਰੰਗਾ ਲਹਿਰਾਉਣ ਤੋਂ ਕੁਝ ਮਿੰਟ ਪਹਿਲਾਂ ਤੱਕ ਦੁਸ਼ਮਣਾਂ ਨਾਲ ਲੜ ਲੋਹਾ ਲੈ ਰਹੇ ਸਨ। ਅਜੈਬ ਸਿੰਘ ਨੇ ਪਾਕਿਸਤਾਨ ਦੇ 25 ਫੌਜੀਆਂ ਨੂੰ ਮਾਰ ਮੁਕਾਇਆ। ਉਹ ਇਸ ਜੰਗ ਨੂੰ ਜਿੱਤਣ ਦੇ ਬਿਲਕੁੱਲ ਨੇੜੇ ਯਾਨੀ ਟਾਈਗਰ ਹਿਲ ਦੇ ਨੇੜੇ ਪਹੁੰਚ ਚੁੱਕੇ ਸਨ। ਇਸ ਖੁਸ਼ਖਬਰੀ ਨੂੰ ਆਪਣੇ ਸਾਥੀ ਫੌਜੀਆਂ ਨਾਲ ਸਾਂਝਾ ਕਰਨ ਲਈ ਜਿਵੇਂ ਹੀ ਅਜੈਬ ਸਿੰਘ ਨੇ ਹੱਥ ਖੜ੍ਹੇ ਕਰ ਕੇ ਉਨ੍ਹਾਂ ਜਿੱਤ ਦਾ ਸੱਦਾ ਦਿੱਤਾ, ਉਸੇ ਵੇਲ੍ਹੇ ਸਰਹੱਦ ਪਾਰੋਂ ਪਾਕਿਸਤਾਨੀ ਫੌਜੀ ਨੇ ਉਨ੍ਹਾਂ ਦੀ ਪਿੱਠ ‘ਤੇ ਗੋਲੀ ਮਾਰ ਦਿੱਤੀ।
ਸਾਥੀ ਫੌਜੀ ਨੇ ਦੱਸੀ ਬਹਾਦੁਰ ਦੀ ਗਾਥਾ
ਸ਼ਹੀਦ ਅਜੈਬ ਸਿੰਘ ਦੇ ਸਾਥੀ ਅਤੇ ਕਾਰਗਿਲ ਜੰਗ ਦੇ ਜੇਤੂ 8 ਸਿੱਖ ਲਾਈਟ ਇਨਫੈਂਟਰੀ (Sikh Light Infentary) ਰੈਜੀਮੈਂਟ ਦੇ ਨਾਇਬ ਹੌਲਦਾਰ ਅੰਗਰੇਜ ਸਿੰਘ ਉਸ ਸਮੇਂ ਨੂੰ ਯਾਦ ਕਰਕੇ ਰੋਮਾਂਚਿਤ ਹੋ ਜਾਂਦੇ ਹਨ। ਉਹ ਦੱਸਦੇ ਹਨ ਕਿ ਟਾਈਗਰ ਹਿੱਲ ਵੱਲ ਵਧਦੇ ਹੋਏ ਗੋਡੇ ਅਤੇ ਕੂਹਣੀ ਛਿੱਲ ਚੁੱਕੇ ਸਨ, ਨੇੜੇ ਤੋਂ ਗੋਲੀਆਂ ਨਿਕਲ ਰਹੀਆਂ ਸਨ। ਅਜਿਹੇ ਹਾਲਾਤ ਵਿੱਚ ਵੀ ਉਹ ਹਿੰਮਤ ਨਹੀਂ ਹਾਰੇ ਸਗੋਂ ਹੋਰ ਉਤਸ਼ਾਹ ਨਾਲ ਅੱਗੇ ਵਧਦੇ ਰਹੇ। ਸਿੱਧੀ ਚੜ੍ਹਾਈ ਕਾਰਨ ਮੁਸ਼ਕਲ ਬਹੁਤ ਵੱਡੀ ਸੀ, ਪਰ ਉਨ੍ਹਾਂ ਦੇ ਹੌਸਲੇ ਅੱਗੇ ਇਹ ਮੁਸ਼ਕੱਲ ਬਹੁਤ ਹੀ ਛੋਟੀ ਮਹਿਸੂਸ ਹੋ ਰਹੀ ਸੀ। ਉਹ ਅਤੇ ਉਨ੍ਹਾਂ ਦੇ ਸਾਥੀ ਨਾ ਤਾਂ ਰੁਕੇ ਅਤੇ ਨਾ ਹੀ ਥੱਕੇ। ਬੱਸ ਦੁਸ਼ਮਣ ਦੀਆਂ ਗੋਲੀਆਂ ਦਾ ਜਵਾਬ ਦਿੰਦੇ ਹੋਏ ਲਗਾਤਾਰ ਅੱਗੇ ਵਧਦੇ ਰਹੇ। ਆਖਿਰ ਵਿੱਚ ਮਿਸ਼ਨ ਨੂੰ ਪੂਰਾ ਕੀਤਾ ਅਤੇ 21 ਜੁਲਾਈ 1999 ਨੂੰ ਟਾਈਗਰ ਹਿੱਲ ਦੀ ਇਕ ਚੌਕੀ ‘ਤੇ ਤਿਰੰਗਾ ਲਹਿਰਾਉਣ ਵਿਚ ਸਫਲ ਹੋ ਗਏ।
ਇਹ ਵੀ ਪੜ੍ਹੋ
ਮਾਪਿਆਂ ਨੂੰ ਖਾ ਗਿਆ ਪੁੱਤਰ ਦੀ ਮੌਤ ਦਾ ਸਦਮਾ
ਤਿਰੰਗੇ ਵਿੱਚ ਲਿਪਟੀ ਮ੍ਰਿਤਕ ਇਸ ਬਹਾਦੁਰ ਯੋਧੇ ਦੀ ਮ੍ਰਿਤਕ ਦੇਹ 7 ਜੁਲਾਈ 1999 ਨੂੰ ਜਦੋਂ ਉਨ੍ਹਾਂ ਦੇ ਜੱਦੀ ਪਿੰਡ ਜਹਾਂਗੀਰ (ਅੰਮ੍ਰਿਤਸਰ) ਪਹੁੰਚੀ ਤਾਂ ਪਿੰਡ ਵਾਸੀਆਂ ਦੀਆਂ ਅੱਖਾਂ ਨਮ ਤਾਂ ਸਨ, ਪਰ ਨਾਲ ਹੀ ਉਨ੍ਹਾਂ ਨੂੰ ਅਜੈਬ ਸਿੰਘ ਦੀ ਬਹਾਦੁਰੀ ਤੇ ਮਾਣ ਵੀ ਸੀ। ਸ਼ਹੀਦ ਅਜੈਬ ਦੇ ਵੱਡੇ ਭਰਾ ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਅਜੈਬ ਸਿੰਘ 1984 ਵਿੱਚ ਫੌਜ ਵਿੱਚ ਭਰਤੀ ਹੋਏ ਸਨ। ਉਨ੍ਹਾਂ ਦਾ ਮਾਪਿਆਂ ਨੂੰ ਜਵਾਨ ਪੁੱਤਰ ਦੀ ਸ਼ਹਾਦਤ ਦਾ ਸਦਮਾ ਲੱਗ ਗਿਆ ਅਤੇ ਦੋ ਸਾਲ ਬਾਅਦ ਮਾਤਾ ਅਤੇ ਪਿਤਾ ਦੋਵਾਂ ਦੀ ਹੀ ਮੌਤ ਹੋ ਗਈ।
ਸਰਕਾਰ ਨੇ ਪਿੰਡ ਦੇ ਐਲੀਮੈਂਟਰੀ ਸਕੂਲ ਦਾ ਨਾਂ ਉਨ੍ਹਾਂ ਦੇ ਨਾਂ ਤੇ ਸ਼ਹੀਦ ਅਜੈਬ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਰੱਖਿਆ ਹੈ। ਨਾਲ ਹੀ ਉਨ੍ਹਾਂ ਦੇ ਨਾਂ ਤੇ ਪਿੰਡ ਦਾ ਯਾਦਗਾਰੀ ਗੇਟ ਵੀ ਬਣਾਇਆ ਗਿਆ।
ਖਾਉਂਦੀ ਹੈ ਪਤੀ ਦੀ ਕਮੀ ਪਰ ਸ਼ਹਾਦਤ ‘ਤੇ ਹੈ ਮਾਣ
ਸ਼ਹੀਦ ਅਜੈਬ ਸਿੰਘ ਦੀ ਪਤਨੀ ਮਨਜੀਤ ਕੌਰ ਨੂੰ ਆਪਣੇ ਪਤੀ ਦੀ ਸ਼ਹਾਦਤ ਤੇ ਬਹੁਤ ਮਾਣ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਤੀ ਸੱਚੇ ਦੇਸ਼ ਭਗਤ ਸਨ। ਉਨ੍ਹਾਂ ਦੀ ਗੈਰ-ਮੌਜੂਦਗੀ ਹਰ ਵੇਲ੍ਹੇ ਮਹਿਸੂਸ ਹੁੰਦੀ ਹੈ ਪਰ ਦੇਸ਼ ਦੀ ਰੱਖਿਆ ਲਈ ਦਿੱਤੀ ਸ਼ਹਾਦਤ ‘ਤੇ ਉਨ੍ਹਾਂ ਨੂੰ ਮਾਣ ਹੈ। ਅਜੈਬ ਸਿੰਘ ਦੀ ਸ਼ਹਾਦਤ ਤੋਂ ਬਾਅਦ ਮਨਜੀਤ ਕੌਰ ਨੂੰ ਡੀਸੀ ਦਫ਼ਤਰ ਵਿੱਚ ਕਲਰਕ ਦੀ ਨੌਕਰੀ ਮਿਲੀ, ਪਰ ਬੱਚੇ ਛੋਟੇ ਹੋਣ ਕਰਕੇ ਉਨ੍ਹਾਂ ਨੂੰ ਨੌਕਰੀ ਛੱਡਣੀ ਪਈ। ਇਸ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਨੂੰ ਗੈਸ ਏਜੰਸੀ ਅਲਾਟ ਕਰ ਦਿੱਤੀ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ