OMG: ਕੁੜੀ ਬਣਾ ਰਹੀ ਸੀ ਰੀਲ, ਸ਼ਖਸ ਨੇ Bad Touch ਦੀ ਕੀਤੀ ਕੋਸ਼ਿਸ਼, ਮਿਲ ਗਿਆ ਸਬਕ

Published: 

28 Apr 2025 12:20 PM IST

Shocking Video: ਸੋਸ਼ਲ ਮੀਡੀਆ Influencer ਮਾਨਸੀ ਸੁਰਵਸੇ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਅਤੇ ਕਿਹਾ ਕਿ ਜਦੋਂ ਉਹ ਸਬੂਤ ਲੈ ਕੇ ਉਸ ਆਦਮੀ ਦੇ ਘਰ ਗਈ ਤਾਂ ਉਸਦੇ ਪਰਿਵਾਰ ਨੇ ਇਹ ਕਹਿ ਕੇ ਮਾਮਲੇ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਕਿ ਉਹ ਮਾਨਸਿਕ ਤੌਰ 'ਤੇ ਕਮਜ਼ੋਰ ਹੈ। ਗੁੱਸੇ ਵਿੱਚ ਕੁੜੀ ਨੇ ਕਿਹਾ ਕਿ ਜੇ ਕੋਈ ਮਾਨਸਿਕ ਸਿਹਤ ਸਮੱਸਿਆ ਹੈ, ਤਾਂ ਕੀ ਉਹ ਕੁਝ ਕਰੇਗਾ?

OMG: ਕੁੜੀ ਬਣਾ ਰਹੀ ਸੀ ਰੀਲ, ਸ਼ਖਸ ਨੇ Bad Touch ਦੀ ਕੀਤੀ ਕੋਸ਼ਿਸ਼, ਮਿਲ ਗਿਆ ਸਬਕ
Follow Us On

ਮਾਨਸੀ ਸੁਰਵਸੇ ਨਾਮ ਦੀ ਇੱਕ ਸੋਸ਼ਲ ਮੀਡੀਆ Influencer ਨੇ ਹਾਲ ਹੀ ਵਿੱਚ ਇੰਸਟਾਗ੍ਰਾਮ ‘ਤੇ ਇੱਕ ਪਰੇਸ਼ਾਨ ਕਰਨ ਵਾਲੀ ਵੀਡੀਓ ਪੋਸਟ ਕੀਤੀ ਹੈ, ਜਿਸ ਵਿੱਚ ਮਾਨਸੀ ਆਪਣੀ ਸੋਸਾਇਟੀ ਦੀ ਇਮਾਰਤ ਦੀਆਂ ਪੌੜੀਆਂ ‘ਤੇ ਖੜ੍ਹੀ ਹੋ ਕੇ ਇੱਕ ਰੀਲ ਸ਼ੂਟ ਕਰਦੀ ਦਿਖਾਈ ਦੇ ਰਹੀ ਹੈ। ਫਿਰ ਇੱਕ ਨੌਜਵਾਨ, ਕੈਮਰੇ ਤੋਂ ਅਣਜਾਣ, ਆਉਂਦਾ ਹੈ ਅਤੇ ਉਸਨੂੰ ਗਲਤ ਢੰਗ ਨਾਲ Touch ਕਰ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ। ਹਾਲਾਂਕਿ, ਮਾਨਸੀ ਉਸਨੂੰ ਫੜ ਲੈਂਦੀ ਹੈ, ਅਤੇ ਫਿਰ ਉਸਨੂੰ ਅਜਿਹਾ ਸਬਕ ਸਿਖਾਉਂਦੀ ਹੈ ਕਿ ਉਹ ਕਿਸੇ ਵੀ ਕੁੜੀ ਨਾਲ ਅਜਿਹਾ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚੇਗਾ।

ਵਾਇਰਲ ਵੀਡੀਓ ਵਿੱਚ, Influencer ਮਾਨਸੀ ਨੂੰ ਇੱਕ ਚਮਕਦਾਰ ਲਾਲ ਬਲਾਊਜ਼ ਅਤੇ ਵਾਈਟ ਕਢਾਈ ਵਾਲੇ ਸਕਰਟ ਵਿੱਚ ਪੌੜੀਆਂ ‘ਤੇ ਖੜ੍ਹੇ ਹੋ ਕੇ ਕੈਮਰੇ ਲਈ ਪੋਜ਼ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਥੋੜ੍ਹੀ ਦੇਰ ਬਾਅਦ ਉੱਥੇ ਇੱਕ ਨੌਜਵਾਨ ਦੀ ਗੁਲਾਬੀ ਅਤੇ ਵਾਈਟ ਧਾਰੀਦਾਰ ਟੀ-ਸ਼ਰਟ ਪਹਿਨੇ ਕੇ ਐਂਟਰੀ ਹੁੰਦੀ ਹੈ।

ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਜਿਵੇਂ ਹੀ ਨੌਜਵਾਨ ਆਉਂਦਾ ਹੈ, ਮਾਨਸੀ ਉਸ ਲਈ ਰਸਤਾ ਬਣਾਉਣ ਲਈ ਇੱਕ ਪਾਸੇ ਹੋ ਜਾਂਦੀ ਹੈ, ਪਰ ਫਿਰ ਨੌਜਵਾਨ, ਇਹ ਸੋਚ ਕੇ ਕਿ ਮਾਨਸੀ ਇਕੱਲੀ ਹੈ, ਉਸਨੂੰ ਗਲਤ ਢੰਗ ਨਾਲ Touch ਕਰ ਕੇਭੱਜਣ ਦੀ ਕੋਸ਼ਿਸ਼ ਕਰਦਾ ਹੈ। ਪਰ ਸ਼ਾਇਦ ਉਸਨੂੰ ਪਤਾ ਨਹੀਂ ਸੀ ਕਿ ਉਸਦੀ ਇਹ ਹਰਕਤ ਕੈਮਰੇ ਵਿੱਚ ਕੈਦ ਹੋ ਗਈ ਹੈ।

ਪਰ ਬਹਾਦਰ ਮਾਨਸੀ ਨੇ ਤੁਰੰਤ ਉਸ ਨੌਜਵਾਨ ਦਾ ਸਾਹਮਣਾ ਕੀਤਾ ਅਤੇ ਥੋੜ੍ਹੀ ਜਿਹੀ ਝੜਪ ਤੋਂ ਬਾਅਦ, ਉਸਨੇ ਉਸਨੂੰ ਜ਼ੋਰਦਾਰ ਥੱਪੜ ਮਾਰਿਆ ਅਤੇ ਕਿਹਾ, ਤੂੰ ਜੋ ਵੀ ਕੀਤਾ, ਸਾਰੀ ਹਰਕਤ ਕੈਮਰੇ ਵਿੱਚ ਕੈਦ ਹੋ ਗਈ ਹੈ। ਉਸੇ ਸਮੇਂ, ਜਿਵੇਂ ਹੀ ਉਹ ਕੈਮਰਾ ਦੇਖਦਾ ਹੈ, ਨੌਜਵਾਨ ਮੁਆਫੀ ਮੰਗਦਾ ਹੈ ਅਤੇ ਤੁਰੰਤ ਉੱਥੋਂ ਚਲਾ ਜਾਂਦਾ ਹੈ।

ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ, ਮਾਨਸੀ ਨੇ ਕਿਹਾ ਕਿ ਜਦੋਂ ਉਹ ਸਬੂਤ ਲੈ ਕੇ ਮੁੰਡੇ ਦੇ ਘਰ ਗਈ, ਤਾਂ ਉਸਦੇ ਪਰਿਵਾਰ ਨੇ ਇਹ ਕਹਿ ਕੇ ਜ਼ਿੰਮੇਵਾਰੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਕਿ ਉਸਨੂੰ ਮਾਨਸਿਕ ਸਿਹਤ ਸਮੱਸਿਆ ਹੈ। ਉਸਨੇ ਕਿਹਾ, ਜੇ ਉਹ ਮਾਨਸਿਕ ਤੌਰ ‘ਤੇ ਕਮਜ਼ੋਰ ਹੈ, ਤਾਂ ਕੀ ਉਹ ਕੁਝ ਕਰੇਗਾ?

ਉਸਨੇ ਲੋਕਾਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੂੰ ਲੱਗਦਾ ਹੈ ਕਿ ਮੁੰਡਾ ਮਾਨਸਿਕ ਤੌਰ ‘ਤੇ ਬਿਮਾਰ ਹੈ। ਉਸਨੇ ਇਹ ਵੀ ਕਿਹਾ ਕਿ ਲੋਕ ਕੁੜੀਆਂ ਨੂੰ ਉਨ੍ਹਾਂ ਦੇ ਕੱਪੜਿਆਂ ਤੋਂ ਹੀ ਜੱਜ ਕਰਦੇ ਹਨ, ਮੈਂ ਚੰਗੇ ਕੱਪੜੇ ਪਾਏ ਹੋਏ ਸਨ ਫਿਰ ਵੀ ਅਜਿਹਾ ਵਿਵਹਾਰ ਕੀਤਾ ਗਿਆ ਸੀ। ਕੀ ਇਹ ਸਹੀ ਹੈ? ਉਸਨੇ ਲਿਖਿਆ, ਜੇ ਮੈਂ ਸਾੜੀ ਪਹਿਨੀ ਹੁੰਦੀ, ਤਾਂ ਵੀ ਉਹ ਸ਼ਾਇਦ ਇਹੀ ਹਰਕਤ ਕਰਦਾ।

ਇਹ ਵੀ ਪੜ੍ਹੋ- ਕੁੜੀ ਨੇ ਰੋਟੀ ਨੂੰ ਚਿਪਕਾਉਣ ਲਈ ਲਗਾਈ ਗੂੰਦ, ਤਰੀਕਾ ਦੇਖ ਦੰਗ ਰਹਿ ਗਏ ਲੋਕ

Influencer ਨੇ ਘਟਨਾ ਦਾ ਵੀਡੀਓ ਸ਼ੇਅਰ ਕੀਤਾ, ਪਰ ਇਹ ਸਪੱਸ਼ਟ ਨਹੀਂ ਹੈ ਕਿ ਮਾਮਲੇ ਦੀ ਰਿਪੋਰਟ ਪੁਲਿਸ ਸਟੇਸ਼ਨ ਨੂੰ ਕੀਤੀ ਗਈ ਹੈ ਜਾਂ ਨਹੀਂ। ਪਰ ਨੇਟੀਜ਼ਨ ਇਸ ਪੋਸਟ ‘ਤੇ ਕਾਫੀ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ਤੁਹਾਨੂੰ ਉਸਦਾ ਚਿਹਰਾ Blur ਨਹੀਂ ਕਰਨਾ ਚਾਹੀਦਾ ਸੀ। ਇੱਕ ਹੋਰ ਯੂਜ਼ਰ ਨੇ ਕਿਹਾ, ਕੀ ਜ਼ੋਰਦਾਰ ਥੱਪੜ ਮਾਰਿਆ। ਇਹ ਦੇਖ ਕੇ ਮੇਰੇ ਦਿਲ ਨੂੰ ਸ਼ਾਂਤੀ ਮਿਲੀ। ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤੀ, ਦੋ ਹੋਰ ਮਾਰਨੇ ਚਾਹੀਦੇ ਸਨ।