AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਕੱਦ ਬਣ ਗਿਆ ਮੁਸੀਬਤ! 6.6 ਫੁੱਟ ਲੰਬੇ ਬੱਸ ਕੰਡਕਟਰ ਦੀ ਆਕੜ ਗਈ ਪਿੱਠ ਤੇ ਧੌਣ… ਹੁਣ ਮਿਲਿਆ ਨਵਾਂ ਕੰਮ

ਤੇਲੰਗਾਨਾ ਦੇ ਹੈਦਰਾਬਾਦ 'ਚ, ਇੱਕ ਬੱਸ ਕੰਡਕਟਰ ਦਾ ਅਸਾਧਾਰਨ ਕੱਦ ਉਸ ਲਈ ਮੁਸੀਬਤ ਦਾ ਕਾਰਨ ਬਣ ਗਿਆ। ਅਮੀਨ ਅਹਿਮਦ ਅੰਸਾਰੀ ਕਰੀਬ 6 ਫੁੱਟ 6 ਇੰਚ ਲੰਬਾ ਹੈ। ਉਸ ਨੂੰ ਆਪਣੇ ਕੱਦ ਕਾਰਨ ਬੱਸ ਕੰਡਕਟਰ ਦੇ ਕੰਮ 'ਚ ਮੁਸ਼ਕਲ ਆ ਰਹੀ ਸੀ ਤੇ ਲਗਾਤ ਝੁਕੇ ਰਹਿਣ ਕਾਰਨ ਗਰਦਨ ਤੇ ਪਿੱਠ 'ਵਿੱਚ ਦਰਦ ਦੀ ਸ਼ਿਕਾਇਤ ਰਹਿੰਦੀ ਸੀ, ਜਿਸ ਤੋਂ ਬਾਅਦ, TGSRTC ਨੇ ਉਸ ਨੂੰ ਉਸਦੀ ਨਿਯਮਤ ਡਿਊਟੀਆਂ ਤੋਂ ਮੁਕਤ ਕਰ ਦਿੱਤਾ ਤੇ ਉਸ ਨੂੰ OD ਡਿਊਟੀ 'ਚ ਭੇਜ ਦਿੱਤਾ।

ਕੱਦ ਬਣ ਗਿਆ ਮੁਸੀਬਤ! 6.6 ਫੁੱਟ ਲੰਬੇ ਬੱਸ ਕੰਡਕਟਰ ਦੀ ਆਕੜ ਗਈ ਪਿੱਠ ਤੇ ਧੌਣ... ਹੁਣ ਮਿਲਿਆ ਨਵਾਂ ਕੰਮ
6.6 ਫੁੱਟ ਲੰਬੇ ਬੱਸ ਕੰਡਕਟਰ ਦੀ ਆਕੜ ਗਈ ਪਿੱਠ ਤੇ ਧੌਣ
tv9-punjabi
| Published: 07 May 2026 10:08 AM IST
Share

ਤੇਲੰਗਾਨਾ ਦੇ ਹੈਦਰਾਬਾਦ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ, ਇੱਕ ਬੱਸ ਕੰਡਕਟਰ ਦਾ ਕੱਦ ਉਸ ਲਈ ਮੁਸੀਬਤ ਦਾ ਕਾਰਨ ਬਣ ਗਿਆ। ਕਰਮਚਾਰੀ ਦੀਆਂ ਸਰੀਰਕ ਮੁਸ਼ਕਲਾਂ ਨੂੰ ਧਿਆਨ ‘ਚ ਰੱਖਦੇ ਹੋਏ, ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਨੇ ਉਸ ਨੂੰ ਨਿਯਮਤ ਬੱਸ ਕੰਡਕਟ ਦੀ ਡਿਊਟੀ ਤੋਂ ਹਟਾ ਦਿੱਤਾ ਹੈ ਤੇ ਉਸ ਨੂੰ ਇੱਕ ਵੱਖਰੀ ਜ਼ਿੰਮੇਵਾਰੀ ਸੌਂਪੀ ਹੈ। ਇਹ ਮਾਮਲਾ ਹੁਣ ਸੋਸ਼ਲ ਮੀਡੀਆ ‘ਤੇ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਮਹਿਦੀਪਟਨਮ ਡਿਪੂ ‘ਚ ਤਾਇਨਾਤ ਇੱਕ ਕੰਡਕਟਰ, ਅਮੀਨ ਅਹਿਮਦ ਅੰਸਾਰੀ ਕਰੀਬ 198 ਸੈਂਟੀਮੀਟਰ ਯਾਨੀ ਕਿ ਲਗਭਗ 6 ਫੁੱਟ 6 ਇੰਚ ਲੰਬਾ ਹੈ। ਉਸ ਦੀ ਲੰਬਾਈ ਔਸਤ ਵਿਅਕਤੀ ਨਾਲੋਂ ਕਾਫ਼ੀ ਜ਼ਿਆਦਾ ਹੈ, ਜਿਸ ਕਾਰਨ ਉਸ ਨੂੰ ਬੱਸਾਂ ਦੇ ਅੰਦਰ ਕੰਡਕਟਰ ਦੀ ਡਿਊਟੀ ਨਿਭਾਉਣ ‘ਚ ਬਹੁਤ ਮੁਸ਼ਕਲ ਆਉਂਦੀ ਸੀ। ਬੱਸਾਂ ਦੇ ਆਮ ਤੰਗ ਗਲਿਆਰੇ ਤੇ ਨੀਵੀਂ ਛੱਤ ਨੇ ਉਸ ਦੇ ਲਈ ਮੁਸੀਬਤ ਪੈਦਾ ਕਰ ਦਿੱਤੀ। ਯਾਤਰੀਆਂ ਦੀਆਂ ਟਿਕਟਾਂ ਦੀ ਕੱਟਦੇ ਸਮੇਂ ਤੇ ਬੱਸ ਦੇ ਅੰਦਰ ਅੱਗੇ-ਪਿੱਛੇ ਘੁੰਮਦੇ ਸਮੇਂ ਉਸ ਨੂੰ ਲਗਾਤਾਰ ਆਪਣਾ ਸਿਰ ਝੁਕਾ ਕੇ ਤੁਰਨ ਲਈ ਮਜਬੂਰ ਹੋਣਾ ਪੈਂਦਾ ਸੀ।

ਉਸ ਦੀ ਸਰੀਰਕ ਸਥਿਤੀ ਨੂੰ ਧਿਆਨ ‘ਚ ਰੱਖਦੇ ਹੋਏਟਰਾਂਸਪੋਰਟ ਕਾਰਪੋਰੇਸ਼ਨ ਨੇ ਪਹਿਲਾਂ ਉਸ ਨੂੰ ਇੱਕ ਸਾਲ ਦੀ ਮਿਆਦ ਲਈ ‘ਆਊਟ ਆਫ ਡਿਜ਼ੀਗਨੇਸ਼ਨ’ (OD) ਡਿਊਟੀ ‘ਤੇ ਨਿਯੁਕਤ ਕੀਤਾ ਸੀ। ਇਸ ਸਮੇਂ ਦੌਰਾਨ, ਉਸ ਨੂੰ ਅਜਿਹੇ ਕੰਮ ਸੌਂਪੇ ਗਏ ਸਨ, ਜਿਨ੍ਹਾਂ ਲਈ ਉਸ ਨੂੰ ਬੱਸਾਂ ਦੇ ਅੰਦਰ ਲਗਾਤਾਰ ਡਿਊਟੀ ਕਰਨ ਦੀ ਲੋੜ ਨਹੀਂ ਸੀ। ਹਾਲਾਂਕਿ, ਉਸ ਦੀ OD ਡਿਊਟੀ ਦੀ ਮਿਆਦ 28 ਅਪ੍ਰੈਲ ਨੂੰ ਖ਼ਤਮ ਹੋ ਗਈ ਸੀ ਤੇ ਐਕਸਟੈਂਸ਼ਨ ਪ੍ਰਾਪਤ ਕਰਨ ‘ਚ ਦੇਰੀ ਕਾਰਨ, ਉਸ ਨੂੰ ਬੱਸ ਕੰਡਕਟਰ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਦੁਬਾਰਾ ਸ਼ੁਰੂ ਕਰਨ ਲਈ ਮਜਬੂਰ ਹੋਣਆ ਪਿਆ।

ਗਰਦਨ ਤੇ ਪਿੱਠ ਦਰਦ

ਨਿਯਮਤ ਡਿਊਟੀ ‘ਤੇ ਵਾਪਸ ਆਉਣ ਤੋਂ ਥੋੜ੍ਹੀ ਦੇਰ ਬਾਅਦ, ਅੰਸਾਰੀ ਨੂੰ ਗਰਦਨ ਤੇ ਪਿੱਠ ‘ਚ ਗੰਭੀਰ ਦਰਦ ਹੋਣ ਲੱਗੀ। ਲਗਾਤਾਰ ਝੁਕ ਕੇ ਕੰਮ ਕਰਨ ਦੇ ਕਾਰਨ ਉਸ ਦੀ ਸਰੀਰਕ ਦਿੱਕਤ ਵੱਧ ਗਈ। ਦੱਸਿਆ ਗਿਆ ਕਿ ਉਸ ਨੂੰ ਬੱਸ ਦੇ ਅੰਦਰ ਖੜ੍ਹੇ ਹੋਣ ਤੇ ਯਾਤਰੀਆਂ ‘ਚੋਂ ਲੰਘਣ ‘ਚ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਜਦੋਂ ਅਧਿਕਾਰੀਆਂ ਨੂੰ ਇਸ ਸਥਿਤੀ ਤੋਂ ਜਾਣੂ ਕਰਵਾਇਆ ਗਿਆ, ਤਾਂ ਉਨ੍ਹਾਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ।

OD ਡਿਊਟੀ ‘ਤੇ ਦੁਬਾਰਾ ਨਿਯੁਕਤ ਕੀਤਾ ਗਿਆ

ਇਸ ਤੋਂ ਬਾਅਦ, 5 ਮਈ ਨੂੰ, ਟਰਾਂਸਪੋਰਟ ਕਾਰਪੋਰੇਸ਼ਨ ਹੈੱਡਕੁਆਰਟਰ ਦੁਆਰਾ ਇੱਕ ਅਧਿਕਾਰਤ ਆਦੇਸ਼ ਜਾਰੀ ਕੀਤਾ ਗਿਆ, ਜਿਸ ‘ਚ ਅਮੀਨ ਅਹਿਮਦ ਅੰਸਾਰੀ ਨੂੰ OD ਡਿਊਟੀ ‘ਤੇ ਦੁਬਾਰਾ ਨਿਯੁਕਤ ਕੀਤਾ ਗਿਆ। ਨਵੇਂ ਹੁਕਮ ਦੇ ਅਨੁਸਾਰ, ਉਸ ਦੀਆਂ ਸੇਵਾਵਾਂ ਹੁਣ ਲੋੜਾਂ ਅਨੁਸਾਰ ਬੱਸ ਪਾਸ ਸੈਕਸ਼ਨ, ਪ੍ਰਸ਼ਾਸਕੀ ਵਿਭਾਗਾਂ ਜਾਂ ਹਵਾਈ ਅੱਡੇ ਨਾਲ ਸਬੰਧਤ ਡਿਵੀਜ਼ਨਾਂ ‘ਚ ਵਰਤੀਆਂ ਜਾ ਸਕਦੀਆਂ ਹਨ, ਜਿੱਥੇ ਉਸ ਨੂੰ ਘੱਟ ਸਰੀਰਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। Source: TV9Hindi.com

Follow Us
ਸਵੀਡਨ ਚ ਪੀਐਮ ਮੋਦੀ ਨੂੰ ਸਰਵਉੱਚ ਸਨਮਾਨ, ਕਮਾਂਡਰ ਗ੍ਰੈਂਡ ਕਰਾਸ ਨਾਲ ਨਾਲ ਨਵਾਜੇ ਗਏ ਪ੍ਰਧਾਨਮੰਤਰੀ
ਸਵੀਡਨ ਚ ਪੀਐਮ ਮੋਦੀ ਨੂੰ ਸਰਵਉੱਚ ਸਨਮਾਨ, ਕਮਾਂਡਰ ਗ੍ਰੈਂਡ ਕਰਾਸ ਨਾਲ ਨਾਲ ਨਵਾਜੇ ਗਏ ਪ੍ਰਧਾਨਮੰਤਰੀ...
CNG Prices Hike: ਦਿੱਲੀ 'ਚ CNG ਹੋਈ 80.90 ਰੁਪਏ ਪ੍ਰਤੀ ਕਿਲੋ, ਵਾਧੇ ਦਾ ਆਮ ਲੋਕਾਂ 'ਤੇ ਅਸਰ
CNG Prices Hike: ਦਿੱਲੀ 'ਚ CNG ਹੋਈ 80.90 ਰੁਪਏ ਪ੍ਰਤੀ ਕਿਲੋ, ਵਾਧੇ ਦਾ ਆਮ ਲੋਕਾਂ 'ਤੇ ਅਸਰ...
ਹੁਸ਼ਿਆਰਪੁਰ: ਬੋਰਵੈੱਲ 'ਚ ਡਿੱਗੇ ਬੱਚੇ ਨੂੰ 9 ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢਿਆ
ਹੁਸ਼ਿਆਰਪੁਰ: ਬੋਰਵੈੱਲ 'ਚ ਡਿੱਗੇ ਬੱਚੇ ਨੂੰ 9 ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢਿਆ...
NEET UG Exam: ਅਗਲੇ ਸਾਲ ਤੋਂ Online ਹੋਵੇਗੀ NEET UG ਪ੍ਰੀਖਿਆ
NEET UG Exam: ਅਗਲੇ ਸਾਲ ਤੋਂ Online ਹੋਵੇਗੀ NEET UG ਪ੍ਰੀਖਿਆ...
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ...
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ......
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ...
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ...
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ...
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?...