AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

AC ਨੂੰ ਲੈ ਕੇ ਚੰਡੀਗੜ੍ਹ ‘ਚ ਐਡਵਾਈਜਰੀ ਜਾਰੀ, 24 ਡਿਗਰੀ ਤੋਂ ਘੱਟ ਤਾਪਮਾਨ ਨਾ ਰੱਖਣ ਦੀ ਹਿਦਾਇਤ

ਪ੍ਰਸ਼ਾਸਨ ਮੁਤਾਬਕ, ਇਸ ਕਦਮ ਦਾ ਮੁੱਖ ਉਦੇਸ਼ ਬਿਜਲੀ ਦੀ ਮੰਗ ਨੂੰ ਘਟਾਉਣਾ, ਕਾਰਬਨ ਨਿਕਾਸ ਨੂੰ ਘਟਾਉਣਾ ਤੇ ਸ਼ਹਿਰ ਨੂੰ ਵਧੇਰੇ ਵਾਤਾਵਰਣ ਅਨੁਕੂਲ ਬਣਾਉਣਾ ਹੈ। ਪ੍ਰਸ਼ਾਸਨ ਨੇ ਨਾਗਰਿਕਾਂ ਨੂੰ ਊਰਜਾ ਸੰਭਾਲ ਦੇ ਯਤਨਾਂ 'ਚ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ ਹੈ।

AC ਨੂੰ ਲੈ ਕੇ ਚੰਡੀਗੜ੍ਹ 'ਚ ਐਡਵਾਈਜਰੀ ਜਾਰੀ, 24 ਡਿਗਰੀ ਤੋਂ ਘੱਟ ਤਾਪਮਾਨ ਨਾ ਰੱਖਣ ਦੀ ਹਿਦਾਇਤ
AC ਨੂੰ ਲੈ ਕੇ ਚੰਡੀਗੜ੍ਹ ‘ਚ ਐਡਵਾਈਜਰੀ ਜਾਰੀ
tv9-punjabi
| Published: 07 May 2026 09:37 AM IST

ਚੰਡੀਗੜ੍ਹ ਪ੍ਰਸ਼ਾਸਨ ਨੇ ਬਿਜਲੀ ਖਪਤ ਤੇ ਊਰਜਾ ਸੰਭਾਲ ਦੀ ਜ਼ਰੂਰਤ ਨੂੰ ਧਿਆਨ ‘ਚ ਰੱਖਦੇ ਹੋਏ ਇੱਕ ਫੈਸਲਾ ਲਿਆ ਹੈ। ਪ੍ਰਸ਼ਾਸਨ ਨੇ ਇੱਕ ਐਡਵਾਈਜਰੀ ਜਾਰੀ ਕੀਤੀ ਹੈ, ਜਿਸ ‘ਚ ਸਰਕਾਰੀ ਵਿਭਾਗਾਂ, ਵਿਦਿਅਕ ਸੰਸਥਾਵਾਂ, ਵਪਾਰਕ ਇਮਾਰਤਾਂ ਤੇ ਵੱਡੇ ਅਦਾਰਿਆਂ ‘ਚ ਏਅਰ ਕੰਡੀਸ਼ਨਰ (ਏਸੀ) ਦਾ ਤਾਪਮਾਨ 24 ਡਿਗਰੀ ਸੈਲਸੀਅਸ ਘੱਟ ਨਾ ਰੱਖਣ ਦਾ ਆਦੇਸ਼ ਦਿੱਤਾ ਗਿਆ ਹੈ, ਯਾਨੀ ਕਿ ਐਡਵਾਈਜਰੀ ਏਸੀ ਦਾ ਤਾਪਮਾਨ 24 ਡਿਗਰੀ ਜਾਂ ਉਸ ਤੋਂ ਵੱਧ ਰੱਖਣ ਦੀ ਹਿਦਾਇਤ ਦਿੱਤੀ ਗਈ ਹੈ।

ਊਰਜਾ ਖਪਤ ਘਟਾਉਣ ਦੇ ਵਾਤਾਵਰਣ ਨੂੰ ਵਧੇਰੇ ਅਨੁਕੂਲ ਬਣਾਉਣ ‘ਤੇ ਜ਼ੋਰ

ਪ੍ਰਸ਼ਾਸਨ ਮੁਤਾਬਕ, ਇਸ ਕਦਮ ਦਾ ਮੁੱਖ ਉਦੇਸ਼ ਬਿਜਲੀ ਦੀ ਮੰਗ ਨੂੰ ਘਟਾਉਣਾ, ਕਾਰਬਨ ਨਿਕਾਸ ਨੂੰ ਘਟਾਉਣਾ ਤੇ ਸ਼ਹਿਰ ਨੂੰ ਵਧੇਰੇ ਵਾਤਾਵਰਣ ਅਨੁਕੂਲ ਬਣਾਉਣਾ ਹੈ। ਪ੍ਰਸ਼ਾਸਨ ਨੇ ਨਾਗਰਿਕਾਂ ਨੂੰ ਊਰਜਾ ਸੰਭਾਲ ਦੇ ਯਤਨਾਂ ‘ਚ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ ਹੈ।

ਇਹ ਪਹਿਲ ਇੰਜੀਨੀਅਰਿੰਗ ਵਿਭਾਗ ਦੇ ਅਧੀਨ ਐਨਰਜੀ ਮਨੇਜਮੈਂਟ ਸੈੱਲ ਤੇ ਸਟੇਟ ਡੈਜਿਗਨੇਟਡ ਏਜੰਸੀ ਦੁਆਰਾ ਸ਼ੁਰੂ ਕੀਤੀ ਗਈ ਹੈ। ਪ੍ਰਸ਼ਾਸਨ ਨੇ ਇਹ ਦਿਸ਼ਾ-ਨਿਰਦੇਸ਼ ਊਰਜਾ ਸੰਭਾਲ ਐਕਟ, 2001, ਤੇ ਭਾਰਤ ਸਰਕਾਰ ਦੇ ਅਧੀਨ ਬਿਊਰੋ ਆਫ਼ ਐਨਰਜੀ ਐਫੀਸ਼ੀਐਂਸੀ ਦੁਆਰਾ ਨਿਰਧਾਰਤ ਮਾਪਦੰਡਾਂ ਦੇ ਅਨੁਸਾਰ ਜਾਰੀ ਕੀਤੇ ਹਨ।

ਕਿਹੜੇ ਅਦਾਰਿਆਂ ਤੇ ਲਾਗੂ ਹੋਵੇਗੀ ਐਡਵਾਈਜਰੀ

ਇਹ ਐਡਵਾਈਜਰੀ ਸਰਕਾਰੀ ਦਫ਼ਤਰਾਂ, ਵਿਦਿਅਕ ਸੰਸਥਾਵਾਂ, ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਨਾਲ-ਨਾਲ ਹਵਾਈ ਅੱਡਿਆਂ, ਹੋਟਲਾਂ, ਸ਼ਾਪਿੰਗ ਮਾਲਾਂ, ਵੱਡੇ ਕਾਰਪੋਰੇਟ ਦਫ਼ਤਰਾਂ ਤੇ ਹੋਰ ਵਪਾਰਕ ਇਮਾਰਤਾਂ ‘ਤੇ ਲਾਗੂ ਹੋਵੇਗੀ।

ਪ੍ਰਸ਼ਾਸਨ ਨੇ ਇਨ੍ਹਾਂ ਸੰਸਥਾਵਾਂ ਵਿੱਚ ਏਸੀ ਦੇ ਸੰਚਾਲਨ ਤੇ ਰੱਖ-ਰਖਾਅ ਲਈ ਜ਼ਿੰਮੇਵਾਰ ਸਟਾਫ਼ ਨੂੰ ਇਨ੍ਹਾਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ, ਸਮੇਂ-ਸਮੇਂ ‘ਤੇ ਨਿਰੀਖਣ ਕਰਨ ਲਈ ਪ੍ਰਸ਼ਾਸਕੀ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ।

ਇਨ੍ਹਾਂ ਅਦਾਰਿਆਂ ਨੂੰ ਛੋਟ

ਪ੍ਰਸ਼ਾਸਨ ਨੇ ਇਸ ਨਿਯਮ ਤੋਂ ਸਿਹਤ ਸੰਭਾਲ ਸੇਵਾਵਾਂ ਨਾਲ ਜੁੜੀਆਂ ਸੰਸਥਾਵਾਂ, ਜਿਨ੍ਹਾਂ ‘ਚ ਆਪ੍ਰੇਸ਼ਨ ਥੀਏਟਰ ਦੇ ਨਾਲ-ਨਾਲ ਫੂਡ ਪ੍ਰੋਸੈਸਿੰਗ ਯੂਨਿਟਾਂ ਤੇ ਡੇਟਾ ਸੈਂਟਾਂ ਨੂੰ ਛੋਟ ਦਿੱਤੀ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਨ੍ਹਾਂ ਖੇਤਰਾਂ ‘ਚ ਖਾਸ ਤਾਪਮਾਨ ਦੇ ਪੱਧਰ ਨੂੰ ਬਣਾਈ ਰੱਖਣਾ ਜ਼ਰੂਰੀ ਹੁੰਦਾ ਹੈ। ਇਸ ਲਈ, ਇਨ੍ਹਾਂ ਨੂੰ ਵੱਖਰਾ ਰੱਖਿਆ ਗਿਆ ਹੈ।

Follow Us
ਪੰਜਾਬ ਨੂੰ ਦਹਿਲਾਉਣ ਦੀ ਕੌਣ ਕਰ ਰਿਹਾ ਸਾਜਿਸ਼? 3 ਘੰਟਿਆਂ ਵਿੱਚ 2 ਧਮਾਕਿਆਂ ਨਾਲ ਫੈਲੀ ਦਹਿਸ਼ਤ
ਪੰਜਾਬ ਨੂੰ ਦਹਿਲਾਉਣ ਦੀ ਕੌਣ ਕਰ ਰਿਹਾ ਸਾਜਿਸ਼? 3 ਘੰਟਿਆਂ ਵਿੱਚ 2 ਧਮਾਕਿਆਂ ਨਾਲ ਫੈਲੀ ਦਹਿਸ਼ਤ...
SAD ਪੁਨਰ ਸੁਰਜੀਤ ਵੱਲੋਂ ਮਹਿਲਾ ਵਿੰਗ ਦਾ ਐਲਾਨ, ਜਾਣੋ ਕੀ ਬੋਲੇ ਬੀਬੀ ਜਗੀਰ ਕੌਰ?
SAD ਪੁਨਰ ਸੁਰਜੀਤ ਵੱਲੋਂ ਮਹਿਲਾ ਵਿੰਗ ਦਾ ਐਲਾਨ, ਜਾਣੋ ਕੀ ਬੋਲੇ ਬੀਬੀ ਜਗੀਰ ਕੌਰ?...
ਪੰਜਾਬ ਦੇ 3 ਕਰੋੜ ਲੋਕ AAP ਦੇ ਨਾਲ ਖੜੇ... ਗਲਤਫਹਿਮੀ ਫੈਲਾਉਣ ਦੀ ਕੋਸ਼ਿਸ਼ ਨਾ ਕਰੇ BJP: ਅਮਨ ਅਰੋੜਾ
ਪੰਜਾਬ ਦੇ 3 ਕਰੋੜ ਲੋਕ AAP ਦੇ ਨਾਲ ਖੜੇ... ਗਲਤਫਹਿਮੀ ਫੈਲਾਉਣ ਦੀ ਕੋਸ਼ਿਸ਼ ਨਾ ਕਰੇ BJP: ਅਮਨ ਅਰੋੜਾ...
ਈਰਾਨ ਵਿੱਚ ਅਮਰੀਕੀ ਹਮਲੇ ਦਾ ਅਸਰ, ਕੋਮ ਤੋਂ ਸਾਹਮਣੇ ਆਇਆ ਸੱਚ, Ground Report
ਈਰਾਨ ਵਿੱਚ ਅਮਰੀਕੀ ਹਮਲੇ ਦਾ ਅਸਰ, ਕੋਮ ਤੋਂ ਸਾਹਮਣੇ ਆਇਆ ਸੱਚ, Ground Report...
ਕਾਂਗਰਸ 'ਚ 8 ਚੋਂ 9 ਮੁੱਖ ਮੰਤਰੀ, ਸੀਐਮ ਭਗਵੰਤ ਮਾਨ ਨੇ ਸ਼ਾਇਰਾਨਾ ਅੰਦਾਜ 'ਚ ਲਈ ਸਾਰਿਆਂ ਦੀ ਕਲਾਸ
ਕਾਂਗਰਸ 'ਚ 8 ਚੋਂ 9 ਮੁੱਖ ਮੰਤਰੀ, ਸੀਐਮ ਭਗਵੰਤ ਮਾਨ ਨੇ ਸ਼ਾਇਰਾਨਾ ਅੰਦਾਜ 'ਚ ਲਈ ਸਾਰਿਆਂ ਦੀ ਕਲਾਸ...
ਦਿੱਲੀ BJP ਦਫ਼ਤਰ ਵਿਖੇ ਉੱਤਸਵ ਦੀਆਂ ਤਿਆਰੀਆਂ, ਕੀ ਇਹ ਜਿੱਤ ਦਾ ਜਸ਼ਨ ਹੈ?
ਦਿੱਲੀ BJP ਦਫ਼ਤਰ ਵਿਖੇ ਉੱਤਸਵ ਦੀਆਂ ਤਿਆਰੀਆਂ, ਕੀ ਇਹ ਜਿੱਤ ਦਾ ਜਸ਼ਨ ਹੈ?...
Bengal Election Results:ਮੁਸਲਿਮ ਬਹੁਲਤਾ ਵਾਲੇ ਬੂਥਾਂ 'ਤੇ BJP ਦੇ ਵਾਧੇ ਦਾ ਦਾਅਵਾ, ਸੁਵੇਂਦੂ ਅਧਿਕਾਰੀ ਦਾ ਬਿਆਨ
Bengal Election Results:ਮੁਸਲਿਮ ਬਹੁਲਤਾ ਵਾਲੇ ਬੂਥਾਂ 'ਤੇ BJP ਦੇ ਵਾਧੇ ਦਾ ਦਾਅਵਾ, ਸੁਵੇਂਦੂ ਅਧਿਕਾਰੀ ਦਾ ਬਿਆਨ...
Delhi Vivek Vihar Fire: ਦਿੱਲੀ ਦੇ ਵਿਵੇਕ ਵਿਹਾਰ 'ਚ ਭਿਆਨਕ ਅੱਗ, AC ਧਮਾਕੇ ਵਿੱਚ ਕਈ ਲੋਕਾਂ ਦੀ ਮੌਤ
Delhi Vivek Vihar Fire: ਦਿੱਲੀ ਦੇ ਵਿਵੇਕ ਵਿਹਾਰ 'ਚ ਭਿਆਨਕ ਅੱਗ, AC ਧਮਾਕੇ ਵਿੱਚ ਕਈ ਲੋਕਾਂ ਦੀ ਮੌਤ...
ਤਹਿਰਾਨ ਤੋਂ ਸੁਮੈਰਾ ਖਾਨ ਦੀ ਗਰਾਉਂਡ ਰਿਪੋਰਟ, ਜਾਣੋ ਪ੍ਰਦਰਸ਼ਨਕਾਰੀ ਔਰਤਾਂ ਨੇ TV9 ਨੂੰ ਕੀ ਦੱਸਿਆ?
ਤਹਿਰਾਨ ਤੋਂ ਸੁਮੈਰਾ ਖਾਨ ਦੀ ਗਰਾਉਂਡ ਰਿਪੋਰਟ, ਜਾਣੋ ਪ੍ਰਦਰਸ਼ਨਕਾਰੀ ਔਰਤਾਂ ਨੇ TV9 ਨੂੰ ਕੀ ਦੱਸਿਆ?...