ਤੇਜ਼ ਹਵਾ ਕਾਰਨ ਝੂਲਣ ਲੱਗਾ ਪੁਲ, ਜਾਨ ਬਚਾਉਣ ਲਈ ਰੱਸੀਆਂ ਨਾਲ ਚਿਪਕਿਆ ਰਿਹਾ ਸੈਲਾਨੀ, ਵਾਇਰਲ ਵੀਡੀਓ ਦੇਖ ਕੰਬ ਜਾਵੇਗੀ ਰੂਹ!]

Published: 

26 Nov 2026 10:20 AM IST

Viral Video: ਚਿਲੀ ਦੇ ਟੋਰੇਸ ਡੇਲ ਪੇਨ 'ਚ ਤੇਜ਼ ਹਵਾ ਕਾਰਨ ਝੂਲਣ ਲੱਗਾ ਪੁਲ, ਜਾਨ ਬਚਾਉਣ ਲਈ ਰੱਸੀਆਂ ਨਾਲ ਚਿਪਕਿਆ ਰਿਹਾ ਜਰਮਨ ਸੈਲਾਨੀ ਹੇਨਰੀ, ਖੌਫਨਾਕ ਵੀਡੀਓ ਵਾਇਰਲ!

ਤੇਜ਼ ਹਵਾ ਕਾਰਨ ਝੂਲਣ ਲੱਗਾ ਪੁਲ, ਜਾਨ ਬਚਾਉਣ ਲਈ ਰੱਸੀਆਂ ਨਾਲ ਚਿਪਕਿਆ ਰਿਹਾ ਸੈਲਾਨੀ, ਵਾਇਰਲ ਵੀਡੀਓ ਦੇਖ ਕੰਬ ਜਾਵੇਗੀ ਰੂਹ!]

ਪੁਲ 'ਤੇ ਫਸਿਆ ਜਰਮਨ ਸੈਲਾਨੀ

ਚਿਲੀ ਦੇ ਟੋਰੇਸ ਡੇਲ ਪੇਨ ਨੈਸ਼ਨਲ ਪਾਰਕ ਤੋਂ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਹਰ ਕਿਸੇ ਦੇ ਸਾਹ ਰੁਕ ਗਏ। ਵੀਡੀਓ ਵਿੱਚ ਇੱਕ ਜਰਮਨ ਸੈਲਾਨੀ ਝੂਲਦੇ ਹੋਏ ਪੁਲ ‘ਤੇ ਆਪਣੀ ਜਾਨ ਬਚਾਉਣ ਲਈ ਉਸ ਦੀਆਂ ਰੱਸੀਆਂ ਨੂੰ ਕੱਸ ਕੇ ਫੜਿਆ ਦਿਖਾਈ ਦੇ ਰਿਹਾ ਹੈ। ਤੇਜ਼ ਹਵਾ ਕਾਰਨ ਪੁਲ ਬੁਰੀ ਤਰ੍ਹਾਂ ਇੱਧਰ-ਉੱਧਰ ਝੂਲ ਰਿਹਾ ਸੀ ਅਤੇ ਕਿਸੇ ਵੀ ਸਮੇਂ ਹਾਦਸਾ ਵਾਪਰ ਸਕਦਾ ਸੀ। ਇਹ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਵੀਡੀਓ ਵਿੱਚ ਕੀ ਦਿਖਾਈ ਦੇ ਰਿਹਾ ਹੈ?

ਇਹ ਜਗ੍ਹਾ ਦੱਖਣੀ ਚਿਲੀ ਦੇ ਮੈਗਾਲੇਨਸ ਇਲਾਕੇ ਵਿੱਚ ਸਥਿਤ ਹੈ। ਇੱਥੇ ਇੱਕ ਡੂੰਘੀ ਖੱਡ ਦੇ ਉੱਪਰ ਸਸਪੈਂਸ਼ਨ ਬ੍ਰਿਜ ਬਣਿਆ ਹੋਇਆ ਹੈ। ਵੀਡੀਓ ਵਿੱਚ ਜਰਮਨ ਸੈਲਾਨੀ ਹੇਨਰੀ ਪੁਲ ਦੇ ਵਿਚਕਾਰ ਖੜ੍ਹੇ ਦਿਖਾਈ ਦੇ ਰਹੇ ਹਨ। ਤੇਜ਼ ਹਵਾ ਕਾਰਨ ਪੁਲ ਜ਼ੋਰ-ਜ਼ੋਰ ਨਾਲ ਝੂਲ ਰਿਹਾ ਹੈ। ਹੇਨਰੀ ਨੇ ਦੋਵੇਂ ਹੱਥਾਂ ਨਾਲ ਪੁਲ ਦੀਆਂ ਰੱਸੀਆਂ ਨੂੰ ਕੱਸ ਕੇ ਫੜਿਆ ਹੋਇਆ ਹੈ। ਉਨ੍ਹਾਂ ਨੇ ਆਪਣਾ ਸੰਤੁਲਨ ਬਣਾਈ ਰੱਖਣ ਲਈ ਲੱਤਾਂ ਵੀ ਫੈਲਾਈਆਂ ਹੋਈਆਂ ਹਨ। ਹਵਾ ਇੰਨੀ ਤੇਜ਼ ਸੀ ਕਿ ਪੁਲ ਇੱਕ ਪਾਸੇ ਤੋਂ ਦੂਜੇ ਪਾਸੇ ਝੂਲ ਰਿਹਾ ਸੀ। ਹੇਨਰੀ ਇੱਕ ਪਲ ਲਈ ਵੀ ਆਪਣੇ ਹੱਥ ਨਹੀਂ ਛੱਡ ਰਹੇ ਸਨ, ਕਿਉਂਕਿ ਹੇਠਾਂ ਡੂੰਘੀ ਖੱਡ ਸੀ।

ਕੌਣ ਹਨ ਹੇਨਰੀ?

ਚਿਲੀ ਦੇ ਨਿਊਜ਼ ਆਊਟਲੈੱਟ 24 ਹੋਰਾਸ ਦੀ ਇੱਕ ਰਿਪੋਰਟ ਮੁਤਾਬਕ, ਹੇਨਰੀ ਜਰਮਨੀ ਦੇ ਡਸੇਲਡੋਰਫ ਦੇ ਰਹਿਣ ਵਾਲੇ ਹਨ। ਉਹ ਆਪਣੀ ਗਰਲਫ੍ਰੈਂਡ ਨਾਲ ਚਿਲੀ ਵਿੱਚ 7 ਦਿਨਾਂ ਦੇ O-ਸਰਕਿਟ ਟ੍ਰੈਕ ‘ਤੇ ਗਏ ਸਨ। ਹੇਨਰੀ ਦੀ ਗਰਲਫ੍ਰੈਂਡ ਨੇ ਕੁਝ ਸਮਾਂ ਪਹਿਲਾਂ ਹੀ ਇਹ ਪੁਲ ਪਾਰ ਕਰ ਲਿਆ ਸੀ। ਉਸ ਸਮੇਂ ਮੌਸਮ ਕੁਝ ਸ਼ਾਂਤ ਸੀ, ਪਰ ਜਿਵੇਂ ਹੀ ਹੇਨਰੀ ਨੇ ਪੁਲ ਪਾਰ ਕਰਨਾ ਸ਼ੁਰੂ ਕੀਤਾ ਤਾਂ ਅਚਾਨਕ ਤੇਜ਼ ਹਵਾਵਾਂ ਚੱਲਣ ਲੱਗੀਆਂ। ਹੇਨਰੀ ਦੀ ਪਿੱਠ ‘ਤੇ ਕਰੀਬ 18 ਕਿਲੋ ਦਾ ਭਾਰੀ ਬੈਗ ਵੀ ਸੀ, ਜਿਸ ਕਾਰਨ ਸੰਤੁਲਨ ਬਣਾਉਣਾ ਹੋਰ ਵੀ ਮੁਸ਼ਕਲ ਹੋ ਗਿਆ ਸੀ।

180 ਡਿਗਰੀ ਘੁੰਮ ਗਿਆ ਪੁਲ!

ਹੇਨਰੀ ਨਾਲ ਟ੍ਰੈਕ ਕਰ ਰਹੇ ਇੱਕ ਹੋਰ ਸੈਲਾਨੀ ਮਾਰਟਿਨ ਐਸਟੇਬਨ ਗੋਂਜ਼ਾਲੇਜ਼ ਲੋਪੇਜ਼ ਨੇ ਦੱਸਿਆ ਕਿ ਹਵਾ ਇੰਨੀ ਤੇਜ਼ ਸੀ ਕਿ ਉਨ੍ਹਾਂ ਦੇ ਪੁਲ ਪਾਰ ਕਰਨ ਤੋਂ ਬਾਅਦ ਪੁਲ ਪੂਰੀ ਤਰ੍ਹਾਂ 180 ਡਿਗਰੀ ਘੁੰਮ ਗਿਆ ਸੀ। ਮਾਰਟਿਨ ਨੇ ਦੱਸਿਆ ਕਿ ਜਦੋਂ ਉਹ ਪੁਲ ਦੇ ਹੇਠਾਂ ਤੋਂ ਲੰਘ ਰਹੇ ਸਨ ਤਾਂ ਪੁਲ ਪਲਟ ਗਿਆ ਸੀ। ਬਾਅਦ ਵਿੱਚ ਇਹ ਮੁੜ ਸਿੱਧਾ ਤਾਂ ਹੋ ਗਿਆ, ਪਰ ਝੂਲੇ ਵਾਂਗ ਝੂਲਦਾ ਰਿਹਾ। ਇਹ ਸੁਣ ਕੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਸਮੇਂ ਹੇਨਰੀ ਕਿੰਨੇ ਡਰ ਵਿੱਚ ਹੋਣਗੇ।

ਇੱਥੇ ਦੇਖੋ ਵਾਇਰਲ ਵੀਡੀਓ

ਕਿਸ ਨੇ ਬਣਾਈ ਇਹ ਵੀਡੀਓ?

ਇਹ ਵੀਡੀਓ ਮਾਰਟਿਨ ਨੇ ਬਣਾਈ ਹੈ। ਉਹ ਰਸਤੇ ਵਿੱਚ ਹੀ ਹੇਨਰੀ ਅਤੇ ਉਨ੍ਹਾਂ ਦੀ ਗਰਲਫ੍ਰੈਂਡ ਨੂੰ ਮਿਲੇ ਸਨ ਅਤੇ ਉਨ੍ਹਾਂ ਨਾਲ ਦੋਸਤੀ ਹੋ ਗਈ ਸੀ। ਮਾਰਟਿਨ ਨੇ ਹੀ ਇਸ ਖੌਫਨਾਕ ਪਲ ਨੂੰ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ। ਉਨ੍ਹਾਂ ਦੱਸਿਆ ਕਿ ਕਾਫ਼ੀ ਦੇਰ ਤੱਕ ਤੇਜ਼ ਹਵਾਵਾਂ ਦਾ ਸਾਹਮਣਾ ਕਰਨ ਤੋਂ ਬਾਅਦ ਹੇਨਰੀ ਹੌਲੀ-ਹੌਲੀ ਪੁਲ ਦੇ ਦੂਜੇ ਪਾਸੇ ਪਹੁੰਚ ਗਏ। ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਘਟਨਾ ਤੋਂ ਬਾਅਦ ਚਿਲੀ ਦੇ ਜੰਗਲਾਤ ਵਿਭਾਗ CONAF ਦੇ ਰੇਂਜਰ ਮੌਕੇ ‘ਤੇ ਪਹੁੰਚੇ ਅਤੇ ਹੋਰ ਸੈਲਾਨੀਆਂ ਨੂੰ ਪੁਲ ਪਾਰ ਕਰਨ ਤੋਂ ਰੋਕ ਦਿੱਤਾ।

ਲੋਕ ਕੀ ਕਹਿ ਰਹੇ ਹਨ?

ਵੀਡੀਓ ਸਾਹਮਣੇ ਆਉਂਦੇ ਹੀ ਲੋਕ ਹੈਰਾਨ ਰਹਿ ਗਏ। ਇੱਕ ਯੂਜ਼ਰ ਨੇ ਲਿਖਿਆ, “ਇਹ ਦੇਖ ਕੇ ਤਾਂ ਮੇਰਾ ਵੀ ਦਿਲ ਘਬਰਾਉਣ ਲੱਗਾ, ਇੰਨੀ ਹਿੰਮਤ ਕਿਵੇਂ ਆਈ?” ਦੂਜੇ ਯੂਜ਼ਰ ਨੇ ਕਿਹਾ, “ਪੈਟਾਗੋਨੀਆ ਦੀਆਂ ਹਵਾਵਾਂ ਕੋਈ ਮਜ਼ਾਕ ਨਹੀਂ ਹਨ, ਉੱਥੇ ਮੌਸਮ ਇੱਕ ਮਿੰਟ ਵਿੱਚ ਬਦਲ ਜਾਂਦਾ ਹੈ।” ਉੱਥੇ ਹੀ ਤੀਜੇ ਯੂਜ਼ਰ ਨੇ ਕਮੈਂਟ ਕੀਤਾ, “ਰੱਬ ਦਾ ਸ਼ੁਕਰ ਹੈ ਕਿ ਉਹ ਬਚ ਗਿਆ, ਇਹ ਵੀਡੀਓ ਸੱਚਮੁੱਚ ਦਿਲ ਦਹਿਲਾ ਦੇਣ ਵਾਲੀ ਹੈ।”

Loading...
Unable to load recommendations.
Follow Us
Related Stories
ਮਾਂ ਕੇਕ ਲੈਣ ਗਈ ਤੇ ਪੂਲ ‘ਚ ਡਿੱਗ ਗਈ 2 ਸਾਲ ਦੀ ਬੱਚੀ, ਨਿੱਕੇ ਜਿਹੇ ਪਾਲਤੂ ਕੁੱਤੇ ਨੇ ਇੰਝ ਬਚਾਈ ਜਾਨ
ਜਲੰਧਰ ‘ਚ ASI ਦੇ ਘਰ ਵੜਿਆ ਖ਼ਤਰਨਾਕ ਕੋਬਰਾ, ਕੰਧ ਦੇ ਛੇਕ ਵਿੱਚ ਲੁਕਿਆ ਸੱਪ ਫੜਨ ਲਈ ਪੁਲਿਸ ਮੁਲਾਜ਼ਮ ਨੇ ਦਿਖਾਈ ਹਿੰਮਤ
ਜਪਾਨ ਵਾਪਸ ਜਾ ਕੇ ਫੁੱਟ-ਫੁੱਟ ਕੇ ਰੋਈ ਹਿਕਾਰੂ, ਵੀਡੀਓ ਸਾਂਝੀ ਕਰਕੇ ਬੋਲੀ- ਭਾਰਤ ਨੇ ਮੈਨੂੰ ਵਿਗਾੜ ਦਿੱਤਾ! ਆਖਿਰ ਕੁੜੀ ਨੇ ਅਜਿਹਾ ਕਿਉਂ ਕਿਹਾ?
ਬੈਂਗਲੁਰੂ ਦੇ ਕੈਬ ਡਰਾਈਵਰ ਦੀ ਕਮਾਈ ਸੁਣ ਉੱਡੇ ਵਿਅਕਤੀ ਦੇ ਹੋਸ਼, ਰੋਜ਼ਾਨਾ 20,000 ਰੁਪਏ ਕਮਾਈ, ਮੈਨੇਜਰ ਤੋਂ ਵੀ ਵੱਧ ਤਨਖਾਹ!
ਰਾਤ ਨੂੰ ਸੜਕ ‘ਤੇ ਸ਼ੇਰਾਂ ਦਾ ਝੁੰਡ, ਬਾਈਕ ਸਵਾਰ ਨੇ ਬਿਨਾਂ ਰੁਕੇ ਭਜਾ ਦਿੱਤੀ ਬਾਈਕ, ਵੀਡੀਓ ਦੇਖ ਕੇ ਲੋਕ ਬੋਲੇ- ਇਨ੍ਹਾਂ ਨੂੰ ਡਰ ਨਹੀਂ ਲੱਗਦਾ?
ਕੂੜਾ ਫੈਲਾਉਣ ‘ਚ ਅਸੀਂ ਰੁੱਝੇ, ਵਿਦੇਸ਼ੀ ਮਹਿਮਾਨਾਂ ਨੇ ਸੰਭਾਲੀ ਗੰਗਾ ਘਾਟ ਦੀ ਸਫ਼ਾਈ, ਰਿਸ਼ੀਕੇਸ਼ ਤੋਂ ਸਾਹਮਣੇ ਆਈ ਸ਼ਰਮਿੰਦਾ ਕਰਨ ਵਾਲੀ ਵੀਡੀਓ