Viral Prank Video: ਕੁੜੀ ਨੇ GYM ‘ਚ ਕਰਵਾਈ ਆਪਣੀ ਬੇਇੱਜ਼ਤੀ, ਵੀਡੀਓ ਦੇਖ ਕੇ ਕੰਟਰੋਲ ਨਹੀਂ ਕਰ ਪਾਓਗੇ ਹਾਸਾ

Published: 

26 Nov 2024 21:30 PM IST

Viral Prank Video: ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੇ ਪ੍ਰੈਂਕ ਵੀਡੀਓਜ਼ ਦੇਖਣ ਨੂੰ ਮਿਲਦੇ ਹਨ। ਜਿਨ੍ਹਾਂ ਵਿੱਚੋਂ ਕੁਝ ਵੀਡੀਓਜ਼ ਕਾਫੀ ਵਾਇਰਲ ਹੋ ਜਾਂਦੇ ਹਨ। ਲੋਕ ਅਜਿਹੀਆਂ ਵੀਡੀਓਜ਼ ਜ਼ਿਆਦਾਤਰ ਜਨਤਕ ਥਾਵਾਂ ਤੇ ਬਣਾਉਂਦੇ ਹਨ। ਹਾਲ ਹੀ ਵਿੱਚ ਇਕ ਪ੍ਰੈਂਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਹ ਪ੍ਰੈਂਕ ਵੀਡੀਓ ਕਿਸੇ Gym ਦਾ ਲੱਗ ਰਿਹਾ ਹੈ। ਜਿੱਤੇ ਜਿਮ ਵਿੱਚ ਬਹੁਤ ਸਾਰੇ ਲੋਕ ਕਸਰਤ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਨੂੰ Instagram 'ਤੇ official_anujkashyap134 ਨਾਮ ਦੇ ਅਕਾਊਂਟ ਦੁਆਰਾ ਪੋਸਟ ਕੀਤਾ ਗਿਆ ਹੈ।

Viral Prank Video: ਕੁੜੀ ਨੇ GYM ਚ ਕਰਵਾਈ ਆਪਣੀ ਬੇਇੱਜ਼ਤੀ, ਵੀਡੀਓ ਦੇਖ ਕੇ ਕੰਟਰੋਲ ਨਹੀਂ ਕਰ ਪਾਓਗੇ ਹਾਸਾ
Follow Us On

ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਹਰ ਰੋਜ਼ ਕੁਝ ਨਵਾਂ ਅਤੇ ਅਨੋਖਾ ਦੇਖਣ ਨੂੰ ਮਿਲਦਾ ਹੈ। ਜੇਕਰ ਤੁਹਾਡਾ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਅਕਾਊਂਟ ਹੈ ਤਾਂ ਤੁਸੀਂ ਵੀ ਜ਼ਰੂਰ ਵਾਇਰਲ ਹੋ ਰਹੀਆਂ ਰੀਲਾਂ ਦੇਖਦੇ ਹੋਵੋਗੇ। ਕਿਸੇ ਦਿਨ ਲੜਾਈ ਦੇ ਵੀਡੀਓ ਵਾਇਰਲ ਹੁੰਦੇ ਹਨ ਅਤੇ ਕਈ ਵਾਰ ਜੁਗਾੜ ਅਤੇ ਡਾਂਸ ਦੇ ਵੀਡੀਓ ਵਾਇਰਲ ਹੁੰਦੇ ਹਨ। ਇਸ ਤੋਂ ਇਲਾਵਾ ਰੀਲਾਂ ਲਈ ਅਜੀਬੋ-ਗਰੀਬ ਹਰਕਤਾਂ ਅਤੇ ਖਤਰਨਾਕ ਸਟੰਟ ਕਰਨ ਵਾਲੇ ਲੋਕਾਂ ਦੇ ਵੀਡੀਓ ਵੀ ਵਾਇਰਲ ਹੁੰਦੇ ਹਨ। ਪਰ ਕਈ ਵਾਰ ਮਜ਼ੇਦਾਰ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਾਂਦੇ ਹਨ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਜਿਮ ਦੇ ਅੰਦਰ ਕਈ ਲੋਕ ਮੌਜੂਦ ਹਨ। ਕਈ ਮੁੰਡੇ ਕੁਝ ਦੂਰੀ ‘ਤੇ ਕਸਰਤ ਕਰ ਰਹੇ ਹਨ। ਮਸ਼ੀਨ ਕੋਲ ਇਕ ਕੁੜੀ ਇਕੱਲੀ ਖੜ੍ਹੀ ਹੈ। ਉਦੋਂ ਹੀ ਇੱਕ ਮੁੰਡਾ ਉੱਥੇ ਆਉਂਦਾ ਹੈ ਅਤੇ ਇੱਕ ਗੋਡੇ ਦੇ ਭਾਰ ਬੈਠ ਜਾਂਦਾ ਹੈ। ਕੁੜੀ ਬਹੁਤ ਖੁਸ਼ ਹੋ ਜਾਂਦੀ ਹੈ ਕਿ ਹੁਣ ਉਹ ਉਸਨੂੰ ਪ੍ਰਪੋਜ਼ ਕਰਨ ਵਾਲਾ ਹੈ ਪਰ ਅਗਲੇ ਹੀ ਪਲ ਉਹ ਪਰੇਸ਼ਾਨ ਹੋ ਜਾਂਦੀ ਹੈ। ਅਸਲ ਵਿੱਚ ਉਹ ਗੋਡਿਆਂ ਭਾਰ ਬੈਠ ਕੇ ਕਸਰਤ ਸ਼ੁਰੂ ਕਰ ਦਿੰਦਾ ਹੈ। ਇਹ ਵੀ ਸੰਭਵ ਹੈ ਕਿ ਇਹ ਵੀਡੀਓ ਮਜ਼ਾਕ ਵਿਚ ਜਾਂ ਕਿਸੇ ਰੀਲ ਲਈ ਬਣਾਈ ਗਈ ਹੋਵੇ ਜੋ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ- ਦੋਸਤ ਦੇ ਵਿਆਹ ਚ ਮੁੰਡੇ ਨੇ ਕੀਤਾ ਅਜੀਬੋ-ਗਰੀਬ ਡਾਂਸ, ਦੇਖ ਕੇ ਹਾਸੇ ਤੇ ਕਾਬੂ ਨਾ ਰੱਖ ਸਕੀ ਲਾੜੀ

ਜੋ ਵੀਡੀਓ ਤੁਸੀਂ ਹੁਣੇ ਦੇਖਿਆ ਹੈ, ਉਹ Instagram ‘ਤੇ official_anujkashyap134 ਨਾਮ ਦੇ ਅਕਾਊਂਟ ਦੁਆਰਾ ਪੋਸਟ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ ਕਈ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਕਮੈਂਟ ਕੀਤਾ ਅਤੇ ਲਿਖਿਆ- Amazing insult, ਜਦਕਿ ਇੱਕ ਹੋਰ ਯੂਜ਼ਰ ਨੇ ਹੱਸਦੇ ਹੋਏ ਇਮੋਜੀ ਸ਼ੇਅਰ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ।