ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Wedding Viral Video: ਭਾਰੀ ਪਈ ਰੋਮਾਂਚਕ Entry, ਅਚਾਨਕ ਲਾੜੇ ਦੇ ਸਿਹਰੇ ਨੂੰ ਲੱਗੀ ਅੱਗ, ਘਟਨਾ ਦੀ VIDEO ਹੋਇਆ ਵਾਇਰਲ

Wedding Viral Video: ਸਾਡੇ ਦੇਸ਼ ਵਿੱਚ ਵਿਆਹਾਂ ਵਿੱਚ ਪੈਸਾ ਪਾਣੀ ਵਾਂਗ ਖਰਚਿਆ ਜਾਂਦਾ ਹੈ। ਲੋਕ ਖਾਸ ਤੌਰ 'ਤੇ ਐਂਟਰੀ ਲਈ ਖਾਸ ਪਲਾਨਇੰਗ ਕਰਦੇ ਹਨ। ਹਾਲਾਂਕਿ ਕਈ ਵਾਰ ਅਜਿਹੇ ਹਾਦਸੇ ਵਾਪਰ ਜਾਂਦੇ ਹਨ। ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਸਾਹਮਣੇ ਆਇਆ ਹੈ। ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

Wedding Viral Video: ਭਾਰੀ ਪਈ ਰੋਮਾਂਚਕ Entry, ਅਚਾਨਕ ਲਾੜੇ ਦੇ ਸਿਹਰੇ ਨੂੰ ਲੱਗੀ ਅੱਗ, ਘਟਨਾ ਦੀ VIDEO ਹੋਇਆ ਵਾਇਰਲ
Follow Us
tv9-punjabi
| Published: 07 Dec 2024 11:23 AM

ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਇਸ ਨਾਲ ਜੁੜੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਹਰ ਰੋਜ਼ ਵਾਇਰਲ ਹੋ ਰਹੀਆਂ ਹਨ। ਇਹ ਵੀਡੀਓ ਦੂਜਿਆਂ ਨਾਲੋਂ ਤੇਜ਼ੀ ਨਾਲ ਵਾਇਰਲ ਹੁੰਦੇ ਹਨ ਕਿਉਂਕਿ ਲੋਕ ਇਨ੍ਹਾਂ ਨੂੰ ਬਹੁਤ ਦੇਖਦੇ ਹਨ ਅਤੇ ਇੱਥੋਂ ਤੱਕ ਕਿ ਇਨ੍ਹਾਂ ਵਿੱਚੋਂ ਇੱਕ ਨੂੰ ਲੋਕ ਬਹੁਤ ਪਸੰਦ ਕਰਦੇ ਹਨ। ਜੇਕਰ ਦੇਖਿਆ ਜਾਵੇ ਤਾਂ ਸਾਡੇ ਦੇਸ਼ ਵਿੱਚ ਵਿਆਹ ਇੱਕ ਵੱਡਾ ਸਮਾਗਮ ਹੈ, ਜਿਸ ਵਿੱਚ ਸੈਂਕੜੇ ਲੋਕ ਸ਼ਾਮਲ ਹੁੰਦੇ ਹਨ ਅਤੇ ਬਹੁਤ ਸਾਰੀਆਂ ਰਸਮਾਂ ਹੁੰਦੀਆਂ ਹਨ, ਜਿਸ ਦੌਰਾਨ ਕੁਝ ਨਾ ਕੁਝ ਅਜਿਹਾ ਹੋ ਜਾਂਦਾ ਹੈ ਜੋ ਚਰਚਾ ਦਾ ਕੇਂਦਰ ਬਣ ਜਾਂਦਾ ਹੈ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਚਰਚਾ ਵਿੱਚ ਹੈ। ਇਸ ਨੂੰ ਦੇਖ ਕੇ ਤੁਸੀਂ ਵੀ ਦੰਗ ਰਹਿ ਜਾਓਗੇ।

ਤੁਸੀਂ ਅਕਸਰ ਹੀ ਲਾੜਾ-ਲਾੜੀ ਨੂੰ ਵੱਖ-ਵੱਖ ਤਰੀਕਿਆਂ ਨਾਲ ਵਿਆਹਾਂ ‘ਚ ਐਂਟਰੀ ਕਰਦੇ ਦੇਖਿਆ ਹੋਵੇਗਾ। ਇਸ ‘ਚ ਕੁਝ ਵੀ ਗਲਤ ਨਹੀਂ ਹੈ ਪਰ ਕਈ ਵਾਰ ਇਸ ਕਾਰਨ ਹਾਦਸੇ ਵੀ ਹੋ ਜਾਂਦੇ ਹਨ। ਇਸ ਨੂੰ ਦੇਖ ਕੇ ਲੋਕ ਹੈਰਾਨ ਹਨ। ਹੁਣ ਸਾਹਮਣੇ ਆਈ ਇਸ ਵੀਡੀਓ ਨੂੰ ਹੀ ਦੇਖ ਲਓ ਜਿੱਥੇ ਬਾਰਾਤੀ ਅਤੇ ਸਪਾਰਕਲ ਗਨ ਅਤੇ ਆਤਿਸ਼ਬਾਜ਼ੀ ਦੇ ਕਾਰਨ ਅਜਿਹਾ ਹਾਦਸਾ ਵਾਪਰਦਾ ਹੈ ਕਿ ਲਾੜੇ ਦੇ ਸਿਹਰੇ ਨੂੰ ਅੱਗ ਲੱਗ ਜਾਂਦੀ ਹੈ। ਜਿਸ ਨੂੰ ਦੇਖ ਕੇ ਉੱਥੇ ਮੌਜੂਦ ਲੋਕ ਹੈਰਾਨ ਹਨ।

ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਇਕ ਵੈਡਿੰਗ Event ਨੂੰ ਰਿਕਾਰਡ ਕੀਤਾ ਜਾ ਰਿਹਾ ਹੈ। ਜਿੱਥੇ ਜੈਮਾਲਾ ਤੋਂ ਪਹਿਲਾਂ ਲਾੜਾ-ਲਾੜੀ ਐਂਟਰੀ ਲੈ ਰਹੇ ਹਨ। ਇਸ ਦੌਰਾਨ ਘਰਾਤੀ ਅਤੇ ਬਾਰਾਤੀ ਸਪਾਰਕਲ ਗਨ ਨਾਲ ਆਤਿਸ਼ਬਾਜ਼ੀ ਚਲਾ ਰਹੇ ਹਨ ਅਤੇ ਕਪਲ ਸਟੇਜ ਵੱਲ ਜਾ ਰਿਹਾ ਹੈ, ਪਰ ਇਸ ਦੌਰਾਨ ਚੰਗਿਆੜੀ ਲਾੜੇ ਦੇ ਚਿਹਰੇ ‘ਤੇ ਜਾ ਵੱਜੀ ਅਤੇ ਵੱਡਾ ਹਾਦਸਾ ਵਾਪਰ ਗਿਆ। ਸ਼ੁਕਰ ਹੈ, ਕੈਮਰਾਮੈਨ ਨੇ ਉਸ ਨੂੰ ਦੇਖਿਆ ਅਤੇ ਉਸ ਦਾ ਸਿਹਰਾ ਹਟਾ ਦਿੱਤਾ। ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ।

ਇਹ ਵੀ ਪੜ੍ਹੋ- Fluffy Lips ਲਈ ਔਰਤ ਨੇ ਕੀਤੀ ਅਜਿਹੀ ਹਰਕਤ, ਲੋਕ ਬੋਲੇ- ਕੀ ਜ਼ਰੂਰਤ ਹੈ?

ਇਸ ਵੀਡੀਓ ਨੂੰ ਇੰਸਟਾ ‘ਤੇ didwana_rj37__ ਨਾਂ ਦੇ ਅਕਾਊਂਟ ਵੱਲੋਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਖਬਰ ਲਿਖੇ ਜਾਣ ਦੇ ਸਮੇਂ ਤੋਂ ਹੁਣ ਤੱਕ ਕਰੋੜਾਂ ਲੋਕ ਦੇਖ ਚੁੱਕੇ ਹਨ ਅਤੇ ਕਮੈਂਟ ਕਰਕੇ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਇਸ ਵੀਡੀਓ ਤੋਂ ਸਬਕ ਸਿੱਖਣ ਦੀ ਲੋੜ ਹੈ, ਕਈ ਵਾਰ ਅਜਿਹੀ ਐਂਟਰੀ ਦੀ ਲੋੜ ਨਹੀਂ ਹੁੰਦੀ।’ ਜਦਕਿ ਦੂਜੇ ਨੇ ਲਿਖਿਆ, ‘ਇਹ ਸਭ ਇਕ ਡਰਾਮੇਬਾਜ਼ੀ ਹੈ, ਇਹ ਖੁਸ਼ੀ ਜ਼ਾਹਰ ਕਰਨ ਦਾ ਕੋਈ ਤਰੀਕਾ ਨਹੀਂ ਹੈ।’

PM ਮੋਦੀ ਨੇ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਨਾਲ ਕੀਤੀ ਮੁਲਾਕਾਤ, ਯੁਵਾ ਸਸ਼ਕਤੀਕਰਨ ਦੀ ਕੀਤੀ ਗੱਲ
PM ਮੋਦੀ ਨੇ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਨਾਲ ਕੀਤੀ ਮੁਲਾਕਾਤ, ਯੁਵਾ ਸਸ਼ਕਤੀਕਰਨ ਦੀ ਕੀਤੀ ਗੱਲ...
ਚੰਡੀਗੜ੍ਹ ਨਗਰ ਨਿਗਮ 'ਚ ਹੰਗਾਮੇ ਤੋਂ ਬਾਅਦ ਕੌਂਸਲਰਾਂ ਨੇ ਦੱਸਿਆ ਸੱਚ
ਚੰਡੀਗੜ੍ਹ ਨਗਰ ਨਿਗਮ 'ਚ ਹੰਗਾਮੇ ਤੋਂ ਬਾਅਦ ਕੌਂਸਲਰਾਂ ਨੇ ਦੱਸਿਆ ਸੱਚ...
ਦਿੱਲੀ: ਚੋਣਾਂ ਤੋਂ ਪਹਿਲਾਂ 'ਆਪ' ਦਾ ਵੱਡਾ ਦਾਅ, ਮਹਿਲਾ ਸਨਮਾਨ ਅਤੇ ਸੰਜੀਵਨੀ ਯੋਜਨਾ ਲਈ ਰਜਿਸਟ੍ਰੇਸ਼ਨ ਸ਼ੁਰੂ
ਦਿੱਲੀ: ਚੋਣਾਂ ਤੋਂ ਪਹਿਲਾਂ 'ਆਪ' ਦਾ ਵੱਡਾ ਦਾਅ, ਮਹਿਲਾ ਸਨਮਾਨ ਅਤੇ ਸੰਜੀਵਨੀ ਯੋਜਨਾ ਲਈ ਰਜਿਸਟ੍ਰੇਸ਼ਨ ਸ਼ੁਰੂ...
ਮੰਗੇਤਰ ਪੀਜੀ ਦੇ ਹੇਠਾਂ ਉਡੀਕ ਰਿਹਾ ਸੀ, ਇਮਾਰਤ ਤਾਸ਼ ਦੇ ਘਰ ਵਾਂਗ ਢਹਿ ਗਈ
ਮੰਗੇਤਰ ਪੀਜੀ ਦੇ ਹੇਠਾਂ ਉਡੀਕ ਰਿਹਾ ਸੀ, ਇਮਾਰਤ ਤਾਸ਼ ਦੇ ਘਰ ਵਾਂਗ ਢਹਿ ਗਈ...
ਪੰਜਾਬ ਨਗਰ ਨਿਗਮ ਚੋਣਾਂ 'ਚ ਕਾਂਗਰਸ ਨੇ ਜਿੱਤੀਆਂ ਇੰਨੀਆਂ ਸੀਟਾਂ, ਇਹ ਹੈ 'ਆਪ'-ਭਾਜਪਾ ਦੀ ਹਾਲਤ!
ਪੰਜਾਬ ਨਗਰ ਨਿਗਮ ਚੋਣਾਂ 'ਚ ਕਾਂਗਰਸ ਨੇ ਜਿੱਤੀਆਂ ਇੰਨੀਆਂ ਸੀਟਾਂ, ਇਹ ਹੈ 'ਆਪ'-ਭਾਜਪਾ ਦੀ ਹਾਲਤ!...
ਮੋਹਾਲੀ ਹਾਦਸੇ 'ਚ 2 ਦੀ ਮੌਤ, ਕਈ ਲੋਕ ਫਸੇ... ਇਹ ਹੈ ਹਾਦਸੇ ਦੀ ਪੂਰੀ ਕਹਾਣੀ
ਮੋਹਾਲੀ ਹਾਦਸੇ 'ਚ 2 ਦੀ ਮੌਤ, ਕਈ ਲੋਕ ਫਸੇ... ਇਹ ਹੈ ਹਾਦਸੇ ਦੀ ਪੂਰੀ ਕਹਾਣੀ...
ਚੰਡੀਗੜ੍ਹ 'ਚ AP ਢਿੱਲੋਂ ਦੇ ਕੰਸਰਟ ਤੋਂ ਪਹਿਲਾਂ ਸੁਰੱਖਿਆ ਕਿਉਂ ਵਧਾਈ ਗਈ?
ਚੰਡੀਗੜ੍ਹ 'ਚ AP ਢਿੱਲੋਂ ਦੇ ਕੰਸਰਟ ਤੋਂ ਪਹਿਲਾਂ ਸੁਰੱਖਿਆ ਕਿਉਂ ਵਧਾਈ ਗਈ?...
OP Chautala: ਕਦੇ 5, ਕਦੇ 15 ਦਿਨ... ਫਿਰ ਪੂਰਾ ਕੀਤਾ ਕਾਰਜਕਾਲ, 5 ਵਾਰ ਮੁੱਖ ਮੰਤਰੀ ਰਹੇ ਓਪੀ ਚੌਟਾਲਾ ਦੇ ਨਹੀਂ ਸੁਣੇ ਹੋਣਗੇ ਇਹ ਕਿੱਸੇ!
OP Chautala: ਕਦੇ 5, ਕਦੇ 15 ਦਿਨ... ਫਿਰ ਪੂਰਾ ਕੀਤਾ ਕਾਰਜਕਾਲ, 5 ਵਾਰ ਮੁੱਖ ਮੰਤਰੀ ਰਹੇ ਓਪੀ ਚੌਟਾਲਾ ਦੇ ਨਹੀਂ ਸੁਣੇ ਹੋਣਗੇ ਇਹ ਕਿੱਸੇ!...
ਜੈਪੁਰ 'ਚ LPG ਟੈਂਕਰ ਧਮਾਕੇ ਦੀ ਲਾਈਵ ਵੀਡੀਓ, 11 ਜ਼ਿੰਦਾ ਸੜੇ, 40 ਗੱਡੀਆਂ ਤਬਾਹ
ਜੈਪੁਰ 'ਚ LPG ਟੈਂਕਰ ਧਮਾਕੇ ਦੀ ਲਾਈਵ ਵੀਡੀਓ, 11 ਜ਼ਿੰਦਾ ਸੜੇ, 40 ਗੱਡੀਆਂ ਤਬਾਹ...