AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Funny Video: ਵਿਆਹ ਦੇ ਫੋਟੋਸ਼ੂਟ ਦੌਰਾਨ Kissing ਪੋਜ਼ ਲਈ ਲਾੜੇ ਨੂੰ ਲੈਣੀ ਪਈ ਟ੍ਰੇਨਿੰਗ

Funny Video: ਵਿਆਹ ਨਾਲ ਜੁੜੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ। ਇਨ੍ਹਾਂ 'ਚੋਂ ਕੁਝ ਵੀਡੀਓਜ਼ ਬਹੁਤ ਹੀ ਮਜ਼ਾਕੀਆ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕਾਂ ਦਾ ਹਾਸਾ ਨਹੀਂ ਰੁਕਦਾ। ਅਜਿਹਾ ਹੀ ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

Funny Video: ਵਿਆਹ ਦੇ ਫੋਟੋਸ਼ੂਟ ਦੌਰਾਨ Kissing ਪੋਜ਼ ਲਈ ਲਾੜੇ ਨੂੰ ਲੈਣੀ ਪਈ ਟ੍ਰੇਨਿੰਗ
ਵਿਆਹ ਦੇ ਫੋਟੋਸ਼ੂਟ ਦੌਰਾਨ Kissing ਪੋਜ਼ ਲਈ ਲਾੜੇ ਨੂੰ ਲੈਣੀ ਪਈ ਟ੍ਰੇਨਿੰਗ
tv9-punjabi
| Updated On: 11 Sep 2024 14:11 PM IST

ਬਹੁਤ ਸਾਰੇ ਲੋਕ ਇੰਨੇ ਸ਼ਰਮੀਲੇ ਸੁਭਾਅ ਦੇ ਹੁੰਦੇ ਹਨ ਕਿ ਉਹ ਆਪਣੀ ਜ਼ਿੰਦਗੀ ਵਿਚ ਵਿਆਹ ਤੋਂ ਪਹਿਲਾਂ ਤੱਕ ਕਿਸੇ ਕੁੜੀ ਵੱਲ ਦੇਖਦੇ ਵੀ ਨਹੀਂ। ਅਜਿਹੇ ਲੋਕਾਂ ਦੀ ਜ਼ਿੰਦਗੀ ‘ਚ ਕੁੜੀਆਂ ਵਿਆਹ ਤੋਂ ਬਾਅਦ ਹੀ ਆਉਂਦੀਆਂ ਹਨ। ਜਦੋਂ ਵਿਆਹ ਹੁੰਦਾ ਹੈ ਤਾਂ ਇਹ ਲੋਕ ਕਈ ਗੱਲਾਂ ਤੋਂ ਅਣਜਾਣ ਰਹਿੰਦੇ ਹਨ। ਅਜਿਹੇ ‘ਚ ਉਨ੍ਹਾਂ ਨੂੰ ਦੂਜੇ ਲੋਕਾਂ ਤੋਂ ਕੁਝ ਸਿੱਖਣ ਦੀ ਲੋੜ ਪੈਂਦੀ ਹੈ। ਅਜਿਹੇ ਹੀ ਇਕ ਲੜਕੇ ਦੀ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ‘ਚ ਲੜਕਾ ਵਿਆਹ ਵਾਲੇ ਦਿਨ ਫੋਟੋਸ਼ੂਟ ਕਰਵਾਉਂਦੇ ਨਜ਼ਰ ਆ ਰਿਹਾ ਹੈ। ਫੋਟੋਸ਼ੂਟ ਦੌਰਾਨ ਅਜਿਹਾ ਸਮਾਂ ਆਉਂਦਾ ਹੈ ਜਦੋਂ ਉਸ ਨੂੰ ਦੂਜਿਆਂ ਤੋਂ ਟ੍ਰੈਨਿੰਗ ਲੈਣ ਦੀ ਲੋੜ ਪੈਂਦੀ ਹੈ। ਅਜਿਹੇ ‘ਚ ਉਸ ਨੂੰ ਸਿਖਾਉਣ ਲਈ ਇਕ ਕੁੜੀ ਅੱਗੇ ਆਉਂਦੀ ਹੈ।

ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਇਕ ਵਿਆਹ ਦੌਰਾਨ ਲਾੜਾ-ਲਾੜੀ ਦਾ ਫੋਟੋਸ਼ੂਟ ਚੱਲ ਰਿਹਾ ਹੈ। ਲਾੜੀ ਦੀਆਂ ਸਹੇਲੀਆਂ ਆਲੇ-ਦੁਆਲੇ ਖੜ੍ਹੀਆਂ ਹਨ ਅਤੇ ਫੋਟੋਸ਼ੂਟ ਲਈ ਲਾੜੇ ਨੂੰ ਗਾਈਡ ਕਰ ਰਹੀਆਂ ਹਨ। ਇਸ ਦੌਰਾਨ ਫੋਟੋਸ਼ੂਟ ‘ਚ ਕਿੱਸਿੰਗ ਪੋਜ਼ ਦੀ ਜਦੋਂ ਵਾਰੀ ਆਉਂਦੀ ਹੈ, ਪਹਿਲਾਂ ਲਾੜਾ ਪੋਜ਼ ਦੇਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਠੀਕ ਤਰ੍ਹਾਂ ਨਾਲ ਪੋਜ਼ ਨਹੀਂ ਦੇ ਪਾਂਉਦਾ, ਤਾਂ ਕੋਲ ਖੜ੍ਹੀ ਲਾੜੀ ਦੀ ਸਹੇਲੀ ਉਸ ਨੂੰ ਪੁੱਛਦੀ ਹੈ, ਤੁਸੀਂ ਕਦੇ ਕਿੱਸ ਨਹੀਂ ਕੀਤਾ? ਇਸ ‘ਤੇ ਲਾੜੇ ਨੇ ਸਿਰ ਹਿਲਾ ਕੇ ਇਨਕਾਰ ਕਰ ਦਿੰਦਾ ਹੈ। ਜਿਸ ਤੋਂ ਬਾਅਦ ਲਾੜੀ ਦੀ ਸਹੇਲੀ ਲਾੜੇ ਨੂੰ ਚੁੰਮਣ ਦਾ ਤਰੀਕਾ ਸਿਖਾਉਂਦੀ ਹੈ ਅਤੇ ਲਾੜੇ ਨੂੰ ਧਿਆਨ ਨਾਲ ਦੇਖਣ ਲਈ ਕਹਿੰਦੀ ਹੈ। ਫਿਰ ਲਾੜੇ ਦੀ ਵਾਰੀ ਆਉਂਦੀ ਹੈ। ਇਸ ਵਾਰ ਲਾੜਾ ਬਿਲਕੁਲ ਉਸੇ ਤਰ੍ਹਾਂ ਪੋਜ਼ ਦਿੰਦਾ ਹੈ ਜਿਵੇਂ ਦੁਲਹਨ ਦੀ ਦੋਸਤ ਨੇ ਦੱਸਿਆ ਸੀ। ਕਿਸੇ ਤਰ੍ਹਾਂ ਲਾੜਾ ਕਿਸਿੰਗ ਪੋਜ਼ ਦਿੰਦੇ ਹੋਏ ਫੋਟੋਸ਼ੂਟ ਕਰਵਾ ਲੈਂਦਾ ਹੈ।

View this post on Instagram

A post shared by @sarif_video

ਇਹ ਵੀ ਪੜ੍ਹੋ- ਮਾਦਾ ਟਾਈਗਰ ਕਰਨ ਜਾ ਰਹੀ ਸੀ ਮੋਰ ਦਾ ਸ਼ਿਕਾਰ ਪਰ ਹੋ ਗਈ ਖੇਡ, ਵੀਡੀਓ ਦੇਖ ਕੇ ਰਹਿ ਜਾਵੋਗੇ ਹੈਰਾਨ

ਇਸ ਮਜ਼ੇਦਾਰ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਦਾ ਹਾਸਾ ਨਹੀਂ ਰੁਕ ਰਿਹਾ। ਵੀਡੀਓ ‘ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰਕੇ ਲਾੜੇ ਦੇ ਖੂਬ ਮਜੇ ਲੈ ਰਹੇ ਹਨ। ਇਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ- ਬੇਟਾ, ਇਹ ਖੇਡਣ ਵਾਲੀ ਚੀਜ਼ ਨਹੀਂ ਹੈ, ਇਸ ਨੂੰ ਮੇਰੇ ਕੋਲ ਵਾਪਸ ਕਰ ਦਓ। ਇੱਕ ਹੋਰ ਨੇ ਲਿਖਿਆ- ਭਾਈ, ਮੈਨੂੰ ਇਹ ਸਭ ਦੇਖਣ ਦੀ ਕੀ ਲੋੜ ਹੈ, ਛੇਵੀਂ ਜਮਾਤ ਦਾ ਬੱਚਾ M.A ਦੀ ਕਿਤਾਬ ਪੜ੍ਹ ਰਿਹਾ ਹੈ। ਤੀਜੇ ਨੇ ਲਿਖਿਆ- ਇਹ ਕੋਈ ਵਿਆਹ ਨਹੀਂ ਹੈ, ਇਸ ਸਮੇਂ ਇਸ ਬੱਚੇ ਨੂੰ ਲਾੜਾ ਬਣਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ @sarif_video ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ।

Follow Us
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ...
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ...
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ...
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ...
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ...
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ...
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ...
ਕਣਕ ਪੱਕਣ ਦੀ ਖੁਸ਼ੀ, ਪਰ ਥੋੜੇ ਮਾਯੂਸ ਵੀ ਨੇ ਕਿਸਾਨ, ਕਿਉਂ? ਜਾਣੋ ਵਜ੍ਹਾ...
ਕਣਕ ਪੱਕਣ ਦੀ ਖੁਸ਼ੀ, ਪਰ ਥੋੜੇ ਮਾਯੂਸ ਵੀ ਨੇ ਕਿਸਾਨ, ਕਿਉਂ? ਜਾਣੋ ਵਜ੍ਹਾ......
ਡੋਨਾਲਡ ਟਰੰਪ ਦੀ ਪੋਸਟ ਨਾਲ ਮੱਚਿਆ ਹੰਗਾਮਾ, ਖੁਦ ਨੂੰ ਯੀਸੂ ਮਸੀਹ ਵਜੋਂ ਦਰਸਾਇਆ
ਡੋਨਾਲਡ ਟਰੰਪ ਦੀ ਪੋਸਟ ਨਾਲ ਮੱਚਿਆ ਹੰਗਾਮਾ, ਖੁਦ ਨੂੰ ਯੀਸੂ ਮਸੀਹ ਵਜੋਂ ਦਰਸਾਇਆ...