‘Girlfriend Deliver ਕਰ ਦਵੋ ,’ ਸ਼ਖਸ ਨੇ Swiggy Instamart ਨੂੰ ਕਿਹਾ, ਕੰਪਨੀ ਨੇ ਵੀ ਦਿੱਤਾ ਢੁਕਵਾਂ ਜਵਾਬ

Updated On: 

01 Jan 2025 18:04 PM

Swiggy Instamart ਨੇ ਆਪਣੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ 31 ਦਸੰਬਰ ਨੂੰ ਦੁਪਹਿਰ ਤੱਕ 4,779 ਕੰਡੋਮ ਵੇਚੇ ਜਾ ਚੁੱਕੇ ਹਨ। ਜਿਵੇਂ ਹੀ ਇਹ ਪੋਸਟ ਵਾਇਰਲ ਹੋਈ ਤਾਂ ਲੋਕਾਂ ਨੇ ਕੁਮੈਂਟਸ ਕਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਇਕ ਨੌਜਵਾਨ ਨੇ ਸਵਿਗੀ ਨੂੰ ਇਹ ਅਜੀਬ ਬੇਨਤੀ ਕੀਤੀ। ਇਸ 'ਤੇ ਕੰਪਨੀ ਨੇ ਵੀ ਉਸ ਨੂੰ ਕਰਾਰਾ ਜਵਾਬ ਦਿੱਤਾ।

Girlfriend Deliver ਕਰ ਦਵੋ , ਸ਼ਖਸ ਨੇ Swiggy Instamart ਨੂੰ ਕਿਹਾ, ਕੰਪਨੀ ਨੇ ਵੀ ਦਿੱਤਾ ਢੁਕਵਾਂ ਜਵਾਬ
Follow Us On

ਨਵੇਂ ਸਾਲ ਦੇ ਜਸ਼ਨ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਪੋਸਟ ਲੋਕਾਂ ‘ਚ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ‘ਚ ਇਕ ਵਿਅਕਤੀ ਨੇ ਆਪਣੀ ਪ੍ਰੇਮਿਕਾ ਨੂੰ ਉਸ ਦੇ ਪਤੇ ‘ਤੇ ਪਹੁੰਚਾਉਣ ਲਈ ਸਵਿਗੀ ਇੰਸਟਾਮਾਰਟ ਤੋਂ ਅਜੀਬ ਬੇਨਤੀ ਕੀਤੀ ਹੈ। ਪੋਸਟ ‘ਚ, ਆਦਮੀ ਨੇ ਨਵੇਂ ਸਾਲ ਦੀ ਸ਼ਾਮ ਨੂੰ ਗਰਲਫ੍ਰੈਂਡ ਨੂੰ ਡਿਲੀਵਰ ਕਰਨ ਲਈ ਕਰਿਆਨੇ ਦੀ ਡਿਲੀਵਰੀ ਪਲੇਟਫਾਰਮ ਨੂੰ ਕਿਹਾ। ਇਸ ‘ਤੇ ਕੰਪਨੀ ਨੇ ਵੀ ਇੰਨਾ ਜ਼ਬਰਦਸਤ ਜਵਾਬ ਦਿੱਤਾ ਕਿ ਸ਼ਖਸ ਵੀ ਹੈਰਾਨ ਰਹਿ ਗਿਆ।

ਮੰਗਲਵਾਰ ਯਾਨੀ 31 ਦਸੰਬਰ ਨੂੰ ਸਵਿਗੀ ਨੇ ਐਕਸ ‘ਤੇ ਇਕ ਪੋਸਟ ਜਾਰੀ ਕਰਕੇ ਲੋਕਾਂ ਨੂੰ ਦੱਸਿਆ ਕਿ ਨਵੇਂ ਸਾਲ ਦਾ ਉਤਸ਼ਾਹ ਆਪਣੇ ਸਿਖਰ ‘ਤੇ ਹੈ ਅਤੇ ਉਹਨਾਂ ਨੇ ਕਿੰਨੇ ਕੰਡੋਮ ਵੇਚੇ ਹਨ। ਦੁਪਹਿਰ ਤੱਕ, ਤਤਕਾਲ ਡਿਲੀਵਰੀ ਪਲੇਟਫਾਰਮ ਨੇ ਲੋਕਾਂ ਨੂੰ ਦੱਸਿਆ ਕਿ ਗਾਹਕ ਹੁਣ ਤੱਕ ਹਜ਼ਾਰਾਂ ਕੰਡੋਮ ਆਰਡਰ ਕਰ ਚੁੱਕੇ ਹਨ।

Swiggy Instamart ਨੇ ਟਵਿੱਟਰ ‘ਤੇ ਲਿਖਿਆ ਕਿ ਡਾਟਾ ਟੀਮ ਦੱਸ ਰਹੀ ਹੈ ਕਿ ਦੁਪਹਿਰ ਤੱਕ 4,779 ਕੰਡੋਮ ਵੇਚੇ ਜਾ ਚੁੱਕੇ ਹਨ। ਜਿਵੇਂ ਹੀ ਇਹ ਪੋਸਟ ਵਾਇਰਲ ਹੋਈ ਤਾਂ ਲੋਕਾਂ ਨੇ ਕੁਮੈਂਟਸ ਕਰਨੇ ਸ਼ੁਰੂ ਕਰ ਦਿੱਤੇ। ਇਸ ਪੋਸਟ ਦੇ ਜਵਾਬ ‘ਚ, @Meme_CanteenX ਹੈਂਡਲ ਵਾਲੇ ਇੱਕ ਯੂਜ਼ਰ ਨੇ ਲਿਖਿਆ, ਕਿਰਪਾ ਕਰਕੇ ਇੱਕ ਗਰਲਫ੍ਰੈਂਡ ਮੇਰੇ ਪਿਨਕੋਡ ‘ਤੇ ਪਹੁੰਚਾਓ।

Savage2.0 ਨਾਂਅ ਦੇ ਇੱਕ ਯੂਜ਼ਰ ਨੇ ਨਵੇਂ ਸਾਲ 2025 ਦਾ ਸਵਾਗਤ ਕਰਦੇ ਹੋਏ ਪ੍ਰੇਮਿਕਾ ਨਾਲ ਪਾਰਟੀ ਕਰਨ ਦੀ ਇੱਛਾ ਜ਼ਾਹਰ ਕੀਤੀ। ਇੱਥੋਂ ਤੱਕ ਕਿ Swiggy Instamart ਵੀ ਇਸ ‘ਤੇ ਜਵਾਬ ਦੇਣ ਤੋਂ ਖੁਦ ਨੂੰ ਰੋਕ ਨਹੀਂ ਸਕੀ। ਬ੍ਰਾਂਡ ਨੇ ਇੱਕ ਤਿੱਖਾ ਜਵਾਬ ਜਾਰੀ ਕਰਕੇ ਯੂਜ਼ਰ ਨੂੰ ਸਪੱਸ਼ਟ ਕੀਤਾ ਕਿ ਇਸ ਤਰ੍ਹਾਂ ਦੀਆਂ ਸੇਵਾਵਾਂ ਉਸਦੇ ਪਲੇਟਫਾਰਮ ‘ਤੇ ਉਪਲਬਧ ਨਹੀਂ ਹਨ।

ਇਹ ਵੀ ਪੜ੍ਹੌਂ- ਖੰਬੇ ਤੇ ਚੜ੍ਹ ਕੇ ਬਿਜਲੀ ਦੀਆਂ ਤਾਰਾਂ ਨਾਲ ਲਟਕੀ ਕੁੜੀ, ਰੀਲ ਬਣਾਉਣ ਲਈ ਲਗਾਈ ਜਾਨ ਦੀ ਬਾਜ਼ੀ

Swiggy Instamart ਨੇ ਦਿੱਤਾ ਢੁਕਵਾਂ ਜਵਾਬ

ਕੰਪਨੀ ਨੇ ਗੁੱਸੇ ਵਾਲੇ ਇਮੋਜੀ ਨਾਲ ਜਵਾਬ ਦਿੱਤਾ, ‘ਇਹ ਸਭ ਇੱਥੇ ਉਪਲਬਧ ਨਹੀਂ ਹੈ।’ ਹਾਲਾਂਕਿ, ਕੰਪਨੀ ਐਕਸ ਯੂਜ਼ਰ ਦਾ ਮੂਡ ਖਰਾਬ ਨਹੀਂ ਕਰਨਾ ਚਾਹੁੰਦੀ ਸੀ। ਇਸ ਲਈ ਗਰਲਫ੍ਰੈਂਡ ਲੱਭਣ ਦੀ ਬਜਾਏ, ਉਸਨੇ ਇੱਕ ਕਰਿਆਨੇ ਦੀ ਡਿਲੀਵਰੀ ਐਪ ‘ਤੇ ਲਾਲੀਪੌਪ ਆਰਡਰ ਕਰਨ ਦਾ ਸੁਝਾਅ ਦਿੱਤਾ। ਲਿਖਿਆ , ਲਵੋ ਦੇਰ ਰਾਤ ਦੀ ਫੀਸ ਹਟਾ ਦਿੱਤੀ ਗਈ ਹੈ। ਬੱਸ ਇੱਕ ਲਾਲੀਪੌਪ ਆਰਡਰ ਕਰ ਲਵੋ।