Emotional Video: ਵ੍ਹੀਲਚੇਅਰ ‘ਤੇ ਬੈਠ ਕੇ ਪਿਤਾ ਨੇ ਧੀ ਨਾਲ ਦਿੱਤੀ ਸ਼ਾਨਦਾਰ ਡਾਂਸ Performance
motional Video: ਇੱਕ ਪਿਤਾ ਆਪਣੀ ਧੀ ਦੀ ਖੁਸ਼ੀ ਲਈ ਕੁਝ ਵੀ ਕਰ ਸਕਦਾ ਹੈ। ਇਸ ਦੀ ਇੱਕ ਉਦਾਹਰਨ ਇਸ ਵਾਇਰਲ ਵੀਡੀਓ ਵਿੱਚ ਸਾਫ਼ਤੌਰ 'ਤੇ ਵੇਖੀ ਜਾ ਸਕਦੀ ਹੈ। ਜਿਸ ਵਿੱਚ ਇਕ ਅਪਾਹਜ ਹੋਣ ਦੇ ਬਾਵਜੂਦ ਪਿਤਾ ਨੇ ਆਪਣੀ ਧੀ ਦੀ ਡਾਂਸ ਪਰਫਾਰਮੈਂਸ ਦਾ ਹਿੱਸਾ ਬਣਨ ਵਿੱਚ ਕੋਈ ਕਮੀ ਨਹੀਂ ਛੱੜੀ। ਵ੍ਹੀਲ ਚੇਅਰ 'ਤੇ ਬੈਠ ਕੇ ਕੁੜੀ ਨਾਲ ਸ਼ਾਨਦਾਰ ਡਾਂਸ ਪ੍ਰਦਰਸ਼ਨ ਕੀਤਾ। ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।
ਧੀਆਂ ਆਪਣੇ ਪਿਤਾ ਦੀਆਂ ਅੱਖਾਂ ਦਾ ਤਾਰਾ ਹੁੰਦੀਆਂ ਹਨ। ਇੱਕ ਧੀ ਆਪਣੇ ਪਿਤਾ ਦੀ ਛਾਂ ਵਿੱਚ ਬਹੁਤ ਖੁਸ਼ ਅਤੇ ਸੁਰੱਖਿਅਤ ਮਹਿਸੂਸ ਕਰਦੀ ਹੈ। ਇਸ ਦੁਨੀਆਂ ਵਿੱਚ, ਇੱਕ ਧੀ ਲਈ, ਉਸਦਾ ਪਿਤਾ ਉਸਦਾ ਪਹਿਲਾ ਹੀਰੋ ਹੁੰਦਾ ਹੈ। ਜਿਸ ‘ਤੇ ਉਸ ਨੂੰ ਮਾਣ ਹੁੰਦਾ ਹੈ। ਧੀਆਂ ਦੀ ਨਜ਼ਰ ਵਿੱਚ ਉਨ੍ਹਾਂ ਲਈ ਸਭ ਤੋਂ ਵੱਡਾ ਰਾਜਾ ਉਨ੍ਹਾਂ ਦਾ ਪਿਤਾ ਹੁੰਦਾ ਹੈ, ਜੋ ਉਨ੍ਹਾਂ ਦੀਆਂ ਛੋਟੀਆਂ-ਵੱਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਹੈ। ਪਿਓ-ਧੀ ਦੇ ਇਸ ਅਨਮੋਲ ਰਿਸ਼ਤੇ ਨਾਲ ਜੁੜੀ ਇਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿੱਥੇ ਇਕ ਅਪਾਹਜ ਪਿਤਾ ਆਪਣੀ ਬੇਟੀ ਦੇ ਡਾਂਸ ਪਰਫਾਰਮੈਂਸ ‘ਚ ਸ਼ਾਮਲ ਹੋਣ ਲਈ ਵ੍ਹੀਲਚੇਅਰ ‘ਤੇ ਪਹੁੰਚਿਆ ਅਤੇ ਉਸ ਨਾਲ ਡਾਂਸ ਵੀ ਕੀਤਾ। ਜਿਸ ਨੇ ਵੀ ਇਸ ਵਾਇਰਲ ਵੀਡੀਓ ਨੂੰ ਦੇਖਿਆ ਉਹ ਭਾਵੁਕ ਹੋ ਗਿਆ।
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਸਕੂਲ ‘ਚ ਕੁੜੀਆਂ ਦਾ ਡਾਂਸ ਪਰਫਾਰਮੈਂਸ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ। ਜਿਸ ‘ਚ ਉਹ ਆਪਣੇ ਪਿਤਾ ਨਾਲ ਡਾਂਸ ਕਰ ਰਹੀਆਂ ਹਨ। ਸਟੇਜ ‘ਤੇ ਮੌਜੂਦ ਇਕ ਬੱਚੀ ਦਾ ਪਿਤਾ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਵਿੱਚ ਅਸਮਰਥ ਹੈ ਪਰ ਫਿਰ ਵੀ ਉਹ ਆਪਣੀ ਬੇਟੀ ਨੂੰ ਹੌਸਲਾ ਦੇਣ ਲਈ ਸਕੂਲ ਪਹੁੰਚਿਆ ਅਤੇ ਉਸ ਦੇ ਡਾਂਸ ਪ੍ਰਦਰਸ਼ਨ ‘ਚ ਉਸ ਦਾ ਸਾਥ ਵੀ ਦਿੱਤਾ। ਬੱਚੀ ਦੇ ਪਿਤਾ ਨੇ ਵੀਲਚੇਅਰ ‘ਤੇ ਬੈਠ ਕੇ ਉਸ ਨਾਲ ਡਾਂਸ ਪਰਫਾਰਮੈਂਸ ਦਿੱਤੀ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਕਹੋਗੇ ਕਿ ਇੱਕ ਪਿਤਾ ਆਪਣੀ ਧੀ ਦੀ ਖੁਸ਼ੀ ਲਈ ਕੁਝ ਵੀ ਕਰ ਸਕਦਾ ਹੈ।
bu anı belki de hiç unutmayacaklar pic.twitter.com/YJDUUfhqJ4
— Batu (@yetkisizherif) March 9, 2024
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਰੀਲ ਬਣਾਉਣ ਚ Busy ਸੀ ਮਾਂ,ਹਾਈਵੇਅ ਵੱਲ ਜਾਣ ਲੱਗਾ ਬੱਚਾ, ਵੀਡੀਓ ਨੇ ਚੁੱਕੇ Parenting ਤੇ ਸਵਾਲ
ਇਸ ਖੂਬਸੂਰਤ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ @yetkisizherif ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਇਹ ਖ਼ਬਰ ਲਿਖੇ ਜਾਣ ਤੱਕ 50 ਹਜ਼ਾਰ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਹਨ ਅਤੇ 1700 ਲੋਕ ਇਸ ਨੂੰ ਲਾਈਕ ਕਰ ਚੁੱਕੇ ਹਨ। ਵੀਡੀਓ ‘ਤੇ ਕਈ ਲੋਕਾਂ ਨੇ ਕੁਮੈਂਟ ਵੀ ਕੀਤੇ ਹਨ। ਜਿੱਥੇ ਇੱਕ ਯੂਜ਼ਰ ਨੇ ਲਿਖਿਆ- ਇਸ ਵਿਅਕਤੀ ਨੂੰ ‘ਫਾਦਰ ਆਫ ਦਿ ਈਅਰ’ ਐਵਾਰਡ ਮਿਲਣਾ ਚਾਹੀਦਾ ਹੈ। ਇੱਕ ਹੋਰ ਨੇ ਲਿਖਿਆ- ਇਸ ਵੀਡੀਓ ਨੇ ਦਿਲ ਨੂੰ ਛੂਹ ਲਿਆ। ਇੰਨੀ ਸੋਹਣੀ ਵੀਡੀਓ ਮੈਂ ਸੋਸ਼ਲ ਮੀਡੀਆ ‘ਤੇ ਕਦੇ ਨਹੀਂ ਦੇਖੀ। ਤੀਜੇ ਨੇ ਲਿਖਿਆ- ਇਹ ਦੇਖ ਕੇ ਮੇਰੀਆਂ ਅੱਖਾਂ ‘ਚ ਹੰਝੂ ਆ ਗਏ।