Video: ਤਲਾਬ ਚੋਂ ਪਾਣੀ ਪੀਣ ਵੇਲੇ ਜਿਰਾਫ ਨੂੰ ਕਰਨਾ ਪਿਆ ਔਕੜਾਂ ਦਾ ਸਾਹਮਣਾ, ਦੇਖੋ ਵੀਡੀਓ
Viral Video: ਸਾਰੇ ਜਾਨਵਰਾਂ ਦਾ ਖਾਣ-ਪੀਣ ਦਾ ਤਰੀਕਾ ਵੱਖਰਾ ਹੁੰਦਾ ਹੈ। ਕਈ ਜਾਨਵਰ ਜਿਵੇਂ ਜਿਰਾਫ਼ ਜਿੰਨ੍ਹਾਂ ਦੀ ਹਾਈਟ ਜ਼ਿਆਦਾ ਹੁੰਦੀ ਹੈ ਉਨ੍ਹਾਂ ਨੂੰ ਤਲਾਬਾਂ ਤੋਂ ਪਾਣੀ ਪੀਣ ਵਿੱਚ ਬਹੁਤ ਦਿੱਕਤ ਹੁੰਦੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਕ ਜਿਰਾਫ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਛੱਪੜ ਦਾ ਪਾਣੀ ਪੀਣ 'ਚ ਕਾਮਯਾਬ ਹੁੰਦਾ ਹੈ।ਆਪਣੀਆਂ ਲੰਬੀਆਂ ਲੱਤਾਂ ਅਤੇ ਗਰਦਨ ਕਾਰਨ ਜਿਰਾਫ ਆਪਣਾ ਮੂੰਹ ਪਾਣੀ ਤੱਕ ਨਹੀਂ ਲੈ ਪਾਉਂਦਾ।
ਤੁਸੀਂ ਕਈ ਜਾਨਵਰਾਂ ਨੂੰ ਨਦੀਆਂ ਅਤੇ ਤਾਲਾਬਾਂ ਦਾ ਪਾਣੀ ਪੀਂਦੇ ਦੇਖਿਆ ਹੋਵੇਗਾ। ਸਾਰੇ ਜਾਨਵਰਾਂ ਦੇ ਪਾਣੀ ਪੀਣ ਦੇ ਵੱਖ-ਵੱਖ ਤਰੀਕੇ ਹੁੰਦੇ ਹਨ। ਪਰ ਅੱਜ ਅਸੀਂ ਤੁਹਾਨੂੰ ਜੋ ਵੀਡੀਓ ਦਿਖਾਉਣ ਜਾ ਰਹੇ ਹਾਂ, ਉਸ ‘ਚ ਤੁਸੀਂ ਜਿਰਾਫ ਨੂੰ ਪਾਣੀ ਪੀਂਦੇ ਹੋਏ ਬਹੁਤ ਨੇੜੇ ਤੋਂ ਮਹਿਸੂਸ ਕਰੋਗੇ। ਆਓ ਤੁਹਾਨੂੰ ਦੱਸਦੇ ਹਾਂ ਕਿ ਲੰਬੇ ਪੈਰਾਂ ਵਾਲਾ ਜਿਰਾਫ ਪਾਣੀ ਕਿਵੇਂ ਪੀਂਦਾ ਹੈ।
ਦਰਅਸਲ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਕ ਜਿਰਾਫ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਤਲਾਬ ਵਿੱਚੋਂ ਪਾਣੀ ਪੀਣ ਵਿੱਚ ਸਮਰੱਥ ਹੈ। ਜਿਰਾਫ ਦੀਆਂ ਲੱਤਾਂ ਬਹੁਤ ਜ਼ਿਆਦਾ ਲੰਬੀਆਂ ਹੁੰਦੀਆਂ ਹਨ ਅਤੇ ਗਰਦਨ ਵੀ ਬਰਾਬਰ ਲੰਬੀ ਹੁੰਦੀ ਹੈ। ਆਪਣੀਆਂ ਲੰਬੀਆਂ ਲੱਤਾਂ ਅਤੇ ਗਰਦਨ ਕਾਰਨ, ਜਿਰਾਫ ਆਪਣੇ ਮੂੰਹ ਨੂੰ ਪਾਣੀ ਤੱਕ ਨਹੀਂ ਲਿਜਾ ਸਕਦਾ। ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਅਤੇ ਆਪਣੀਆਂ ਲੱਤਾਂ ਫੈਲਾਨਤੋਂ ਬਾਅਦ, ਜਿਰਾਫ ਪਾਣੀ ਪੀਣ ਵਿੱਚ ਸਫਲ ਹੁੰਦਾ ਹੈ।
‘To drink or not to drink, that is the question’. The Giraffe and its reflection. Beautiful animal that could be extinct within 10 years….. pic.twitter.com/RktvunZ106
— Warriors4Wildlife_Int™ 🌐Ⓥ🐾 (@W4W_Int) July 6, 2019
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਇਸ ਫੰਗਸ ਨੂੰ ਦੇਖਣ ਤੋਂ ਬਾਅਦ ਉੱਡ ਜਾਣਗੇ ਹੋਸ਼, ਫੋਟੋ ਵਾਇਰਲ
ਵੀਡੀਓ ਨੂੰ Warriors4Wildlife_Int™ ਨਾਮ ਦੇ ਅਕਾਊਂਟ ਵੱਲੋਂ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਹੁਣ ਤੱਕ ਕਈ ਹਜ਼ਾਰ ਵਾਰ ਦੇਖਿਆ ਜਾ ਚੁੱਕਾ ਹੈ, ਜਦੋਂ ਕਿ ਕਰੀਬ 3 ਹਜ਼ਾਰ ਯੂਜ਼ਰਸ ਵੀ ਵੀਡੀਓ ਨੂੰ ਲਾਈਕ ਕਰ ਚੁੱਕੇ ਹਨ। ਇਸ ‘ਤੇ ਯੂਜ਼ਰਸ ਆਪਣੀ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ…ਮੈਂ ਉਨ੍ਹਾਂ ਲਈ ਬਹੁਤ ਦੁਖੀ ਹਾਂ। ਇੱਕ ਹੋਰ ਯੂਜ਼ਰ ਨੇ ਲਿਖਿਆ…ਕੁਦਰਤ ਸਾਰਿਆਂ ਨਾਲ ਇੱਕੋ ਜਿਹਾ ਵਿਹਾਰ ਨਹੀਂ ਕਰਦੀ। ਤਾਂ ਇੱਕ ਹੋਰ ਯੂਜ਼ਰ ਨੇ ਲਿਖਿਆ… ਇਹ ਕਿੰਨੇ ਪਿਆਰੇ ਹੁੰਦੇ ਹਨ, ਅਜਿਹਾ ਦੇਖਕੇ ਦੁੱਖ ਹੋਇਆ।