Viral Video: ਸ਼ਰਾਬੀ ਸ਼ਖਸ ਨੂੰ ਦੇਖ ਕੇ ਕੁੱਤੇ ਨੇ ਕੀਤਾ ਗਜਬ ਦਾ ਨਾਟਕ, ਵੀਡੀਓ ਵੇਖ ਕੇ ਨਹੀਂ ਰੁੱਕੇਗਾ ਹਾਸਾ
Funny Viral Video: ਕੁੱਤੇ ਵੀ ਘੱਟ ਨਾਟਕਬਾਜ ਨਹੀਂ ਹੁੰਦੇ। ਕਈ ਵਾਰ, ਉਹ ਵੀ ਇਨਸਾਨਾਂ ਨੂੰ ਦੇਖ ਕੇ ਅਜਿਹੀਆਂ ਹਰਕਤਾਂ ਕਰਦੇ ਹਨ ਕਿ ਦੇਖਣ ਵਾਲੇ ਹੱਸਣ ਲੱਗ ਪੈਂਦੇ ਹਨ। ਇਸ ਕੁੱਤੇ ਨੂੰ ਦੇਖੋ। ਸ਼ਰਾਬੀ ਆਦਮੀ ਨੂੰ ਲੜਖੜਾ ਕੇ ਚੱਲਦਿਆਂ ਵੇਖ ਕੇ, ਉਹ ਵੀ ਉਸ ਵਾਂਗ ਤੁਰਨ ਲੱਗ ਪਿਆ, ਜਿਵੇਂ ਉਹ ਵੀ ਸ਼ਰਾਬੀ ਹੋਵੇ।
ਤੁਸੀਂ ਦੇਖਿਆ ਹੋਵੇਗਾ ਕਿ ਲੋਕ ਅਕਸਰ ਸ਼ਰਾਬ ਪੀਣ ਤੋਂ ਬਾਅਦ ਆਪਣੇ ਹੋਸ਼ ਗੁਆ ਬੈਠਦੇ ਹਨ। ਕਈ ਵਾਰ ਉਹ ਡਿੱਗ ਪੈਂਦੇ ਹਨ, ਜਾਂ ਕਈ ਵਾਰ ਉਹ ਲੜਖੜਾ ਕੇ ਚੱਲਦੇ ਹਨ। ਲੜਖੜਾ ਕੇ ਚੱਲਣ ਵਾਲੇ ਲੋਕ ਅਕਸਰ ਹੀ ਦੇਖਣ ਨੂ ਮਿਲ ਜਾਂਦੇ ਹਨ। ਪਰ ਕੀ ਤੁਸੀਂ ਕਦੇ ਕੁੱਤੇ ਨੂੰ ਸ਼ਰਾਬੀਆਂ ਵਾਗ ਲੜਖੜਾਉਂਦੇ ਹੋਏ ਦੇਖਿਆ ਹੈ? ਸ਼ਾਇਦ ਨਹੀਂ, ਪਰ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਅਜਿਹਾ ਹੀ ਮਜ਼ਾਕੀਆ ਦ੍ਰਿਸ਼ ਨਜਰ ਆ ਰਿਹਾ ਹੈ। ਵੀਡੀਓ ਵਿੱਚ, ਇੱਕ ਕੁੱਤਾ, ਇੱਕ ਸ਼ਰਾਬੀ ਆਦਮੀ ਨੂੰ ਲੜਖੜਾਉਂਦੇ ਵੇਖ ਕੇ, ਉਸ ਵਾਂਗ ਤੁਰਨ ਦਾ ਨਾਟਕ ਕਰਨਾ ਸ਼ੁਰੂ ਕਰ ਦਿੰਦਾ ਹੈ।
ਵੀਡੀਓ ਇੱਕ ਕੱਚੀ ਸੜਕ ਤੋਂ ਸ਼ੁਰੂ ਹੁੰਦੀ ਹੈ, ਜਿੱਥੇ ਚਾਰੇ ਪਾਸੇ ਸੰਨਾਟਾ ਪਸਰਿਆ ਹੋਇਆ ਹੈ, ਪਰ ਕੈਮਰਾ ਵਿੱਚ ਇੱਕ ਸ਼ਰਾਬੀ ਸ਼ਖਸ ਦਿਖਾਈ ਦਿੰਦਾ ਹੈ। ਵੀਡੀਓ ਵਿੱਚ ਉਸਨੂੰ ਲੜਖੜਾਉਂਦੇ ਹੋਏ ਸਾਫ਼ ਦੇਖਿਆ ਜਾ ਸਕਦਾ ਹੈ, ਪਰ ਉਸਦਾ ਪਿੱਛਾ ਕਰਨ ਵਾਲਾ ਕੁੱਤਾ ਹੋਰ ਵੀ ਨਾਟਕਬਾਜ ਹੈ। ਉਹ ਵੀ ਉਸ ਤਰ੍ਹਾਂ ਲੜਖੜਾ ਕੇ ਚੱਲਣ ਲੱਗਦਾ ਹੈ ਜਿਵੇਂ ਉਹ ਵੀ ਸ਼ਰਾਬ ਦੇ ਨਸ਼ੇ ਵਿੱਚ ਚੂਰ ਹੋਵੇ। ਕੁੱਤਾ ਪੂਰੇ ਰਾਸਤੇ ਲੜਖੜਾ ਕੇ ਚੱਲਣ ਦਾ ਨਾਟਕ ਕਰਦਾ ਹੈ, ਜਦੋਂ ਸ਼ਰਾਬੀ ਆਦਮੀ ਇੱਕ ਥਾਂ ‘ਤੇ ਰੁਕ ਜਾਂਦਾ ਹੈ, ਤਾਂ ਉਹ ਵੀ ਰੁਕ ਜਾਂਦਾ ਹੈ। ਕੁੱਤੇ ਦੀਆਂ ਮਜੇਦਾਰ ਹਰਕਤਾਂ ਨੇ ਲੋਕਾਂ ਨੂੰ ਹਸਾ-ਹਸਾ ਕੇ ਲੋਟਪੋਟ ਕਰ ਦਿੱਤਾ ਹੈ।
ਕੁੱਤੇ ਨੇ ਕੀਤਾ ਲੜਖੜਾ ਕੇ ਚੱਲਣ ਦਾ ਨਾਟਕ
ਇਸ ਮਜੇਦਾਰ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @Anonymous_wa_x ਯੂਜ਼ਰਨੇਮ ਦੁਆਰਾ ਸ਼ੇਅਰ ਕੀਤਾ ਗਿਆ ਹੈ। 26 ਸਕਿੰਟ ਦੇ ਇਸ ਵੀਡੀਓ ਨੂੰ ਪਹਿਲਾਂ ਹੀ 24,000 ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਸੈਂਕੜੇ ਲੋਕਾਂ ਨੇ ਵੀਡੀਓ ਨੂੰ ਲਾਈਕ ਅਤੇ ਟਿੱਪਣੀਆਂ ਕੀਤੀਆਂ ਹਨ।
ਵੀਡੀਓ ਦੇਖਣ ਤੋਂ ਬਾਅਦ, ਕਿਸੇ ਨੇ ਟਿੱਪਣੀ ਕੀਤੀ, “ਕੁੱਤੇ ਨੇ ਬਹੁਤ ਵਧੀਆ ਕਾਪੀ-ਪੇਸਟ ਕੀਤਾ,” ਜਦੋਂ ਕਿ ਕਿਸੇ ਨੇ ਟਿੱਪਣੀ ਕੀਤੀ, “ਲੱਗਦਾ ਹੈ ਕਿ ਕੁੱਤਾ ਵੀ ਸ਼ਰਾਬੀ ਹੈ।” ਇਸੇ ਤਰ੍ਹਾਂ, ਇੱਕ ਹੋਰ ਯੂਜਰ ਨੇ ਮਜ਼ਾਕ ਵਿੱਚ ਲਿਖਿਆ, “ਉਹ ਇਕੱਲੇ ਸ਼ਰਾਬ ਪੀਣ ਤੋਂ ਬਾਅਦ ਆਪਣੇ ਦੋਸਤ ਨੂੰ ਨਹੀਂ ਭੁੱਲ ਸਕਦਾ,” ਜਦੋਂ ਕਿ ਇੱਕ ਹੋਰ ਨੇ ਲਿਖਿਆ, “ਕੁੱਤਾ ਇੰਝ ਰਿਐਕਟ ਕਰ ਰਿਹਾ ਹੈ ਜਿਵੇਂ ਉਹ ਵੀ ਸ਼ਰਾਬੀ ਹੋਵੇ।”
ਇੱਥੇ ਦੇਖੋ ਵੀਡੀਓ
Show me your friend and Ill tell you who you are 😂 pic.twitter.com/0dF4TQ0iMX
— 𝑨𝑵𝑶𝑵𝒀𝑴𝑶𝑼𝑺☠︎︎ (@Anonymous_wa_x) January 27, 2026ਇਹ ਵੀ ਪੜ੍ਹੋ


