Viral Video: ਡਾਂਸਿੰਗ ਗਰਲ ਨਾਲ ਸ਼ਰਾਬੀ ਨੇ ਲਗਾਏ ਠੁਮਕੇ ਤਾਂ ਕੁਝ ਹੀ ਪਲਾਂ ‘ਚ ਬਣ ਗਿਆ ਸੋਸ਼ਲ ਮੀਡੀਆ ਸਟਾਰ, ਵੇਖੋ ਸ਼ਾਨਦਾਰ VIDEO

Published: 

20 Oct 2023 19:40 PM

Trending Video: ਟਵਿਟਰ ਤੇ ਅਪਲੋਡ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਾਇਰਲ ਵੀਡੀਓ ਚ ਇੱਕ ਕੁੜੀ ਡਾਂਸ ਕਰ ਰਹੀ ਹੈ ਤੇ ਉਸ ਦੇ ਪਿੱਛੇ ਇੱਕ ਸ਼ਰਾਬੀ ਉਸ ਦੇ ਡਾਂਸ ਦੀ ਨਕਲ ਕਰ ਰਿਹਾ ਹੈ। ਇਸ ਵੀਡੀਓ ਨੂੰ ਕਵੀਨ ਆਫ ਹਿਮਾਚਲ ਨਾਂਅ ਦੇ ਟਵੀਟਰ ਅਕਾਉਂਟ ਤੋਂ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਤੇ ਲੋਕਾਂ ਦੇ ਬੜੀ ਦਿਲਚਸਪ ਕੁਮੈਂਟਸ ਵੀ ਦੇਖਣ ਨੂੰ ਮਿਲ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਆਪਣਾ ਹਾਸਾ ਰੋਕ ਨਹੀਂ ਸਕੋਗੇ।

Viral Video: ਡਾਂਸਿੰਗ ਗਰਲ ਨਾਲ ਸ਼ਰਾਬੀ ਨੇ ਲਗਾਏ ਠੁਮਕੇ ਤਾਂ ਕੁਝ ਹੀ ਪਲਾਂ ਚ ਬਣ ਗਿਆ ਸੋਸ਼ਲ ਮੀਡੀਆ ਸਟਾਰ, ਵੇਖੋ ਸ਼ਾਨਦਾਰ VIDEO

Photo Credit: Twitter @himachal_queen

Follow Us On

ਇੰਟਰਨੈੱਟ ‘ਤੇ ਇੱਕ ਹੋਰ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਨੂੰ ਲੋਕ ਖੂਬ ਸ਼ੇਅਰ ਕਰ ਰਹੇ ਹਨ। ਇਸ ਵੀਡੀਓ ਚ ਇੱਕ ਕੁੜੀ ਡਾਂਸ ਕਰ ਰਹੀ ਹੈ ਅਤੇ ਉਸ ਦੇ ਪਿੱਛੇ ਇੱਕ ਸ਼ਰਾਬੀ ਵੀ ਡਾਂਸ ਕਰ ਰਿਹਾ ਹੈ। ਲੋਕ ਇਸ ਕੁੜੀ ਦੇ ਡਾਂਸ ਨਾਲੋਂ ਉਸ ਸ਼ਰਾਬੀ ਦੇ ਡਾਂਸ ਦੀ ਜ਼ਿਆਦਾ ਚਰਚਾ ਕਰ ਰਹੇ ਹਨ। ਵੱਡੀ ਗਿਣਤੀ ਚ ਲੋਕ ਇਸ ਵੀਡੀਓ ਤੇ ਕੁਮੈਂਟਸ ਕਰ ਰਹੇ ਹਨ।

ਇਹ ਵੀਡੀਓ@himachal_queenਨਾਂਅ ਦੇ ਟਵਿਟਰ ਅਕਾਉਂਟ ਤੋਂ ਸ਼ੇਅਰ ਕੀਤਾ ਗਿਆ ਹੈ। ਇਸ ਦੇ ਕੈਪਸ਼ਨ ਚ ‘ਹੋਰ ਬਣਾਓ ਰੀਲ ਸੜਕੇ ‘ਤੇ’ ਲਿਖਿਆ ਹੈ। ਇਸ ਵੀਡੀਓ ਚ ਇੱਕ ਕੁੜੀ ਆਪਣੀ ਰੀਲ ਬਣਾਉਣ ਲਈ ਕੁਝ ਡਾਂਸ ਸਟੈਪ ਕਰ ਰਹੀ ਹੈ। ਉਸ ਦੇ ਪਿੱਛੇ ਇੱਕ ਸ਼ਰਾਬੀ ਵੀ ਉਸ ਨੂੰ ਵੇਖਦਾ ਹੈ ਅਤੇ ਉਸ ਦੇ ਡਾਂਸ ਸਟੈਪ ਨੂੰ ਫਾਲੋ ਕਰਨ ਲੱਗ ਜਾਂਦਾ ਹੈ। ਉਸ ਸ਼ਰਾਬੀ ਦੇ ਇਹ ਡਾਂਸ ਸਟੈਪ ਹੀਂ ਇੰਟਰਨੈੱਟ ਤੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਇਸ ਵੀਡੀਓ ਨੂੰ 19 ਤਰੀਕ ਨੂੰ ਸਵੇਰੇ 9 ਵਜ ਕੇ 25 ਮਿੰਟ ‘ਤੇ ਅਪਲੋਡ ਕੀਤਾ ਗਿਆ ਸੀ। ਇਹ ਵੀਡੀਓ ਸਿਰਫ 16 ਸੈਕੇਂਡ ਦੀਹੈ। ਇਸ ਵੀਡੀਓ ਨੂੰ ਹੁਣ ਤੱਕ 31 ਹਜਾਰ ਤੋਂ ਵੱਧ ਲੋਕ ਵੇਖ ਚੁੱਕੇ ਹਨ। ਇਸ ਦੇ ਕੁਮੈਂਟ ਬਾਕਸ ਚ ਕਈ ਲੋਕਾਂ ਨੇ ਕੁਮੈਂਟ ਕਰਕੇ ਸ਼ਰਾਬੀ ਦੇ ਡਾਂਸ ਦੀ ਮਜ਼ਾਕ-ਮਜ਼ਾਕ ਚ ਤਾਰੀਫ਼ ਕੀਤੀ ਹੈ। ਕੁਝ ਲੋਕ ਕਹਿ ਰਹੇ ਹਨ ਕਿ ਇਹ ਵੀਡੀਓ ਇਸ ਸ਼ਰਾਬੀ ਕਾਰਨ ਹੀ ਦੇਖਿਆ ਜਾ ਰਿਹਾ ਹੈ।