Funny Video: ਪੂਰੇ ਪਰਿਵਾਰ ਨੇ ਮਿਲ ਕੇ ਆਲੂ ਪਰਾਠੇ ‘ਤੇ ਬਣਾਇਆ ਮਜ਼ੇਦਾਰ Song, ਸੁਣ ਕੇ ਯੂਜ਼ਰਸ ਦੇ ਮੂੰਹ ‘ਚ ਆ ਗਿਆ ਪਾਣੀ
Funny Video: ਇੰਸਟਾਗ੍ਰਾਮ 'ਤੇ ਅੱਜਕੱਲ੍ਹ ਹਰ ਦੂਜਾ ਇਨਸਾਨ ਸੋਸ਼ਲ ਮੀਡੀਆ 'ਤੇ ਫੈਮਸ ਹੋਣ ਲਈ ਕੁਝ ਵੀ ਕਰਦੇ ਹਨ। ਇੰਸਟਾ 'ਤੇ ਇਕ ਵੀਡੀਓ ਹਾਲ ਹੀ ਵਿੱਚ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਸਨਮੀਤ ਕੌਰ ਨਾਂ ਦੇ ਹੈਂਡਲ ਨਾਲ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਵਿੱਚ ਇੱਕ ਸਰਦਾਰ ਪਰਿਵਾਰ ਨਜ਼ਰ ਆ ਰਿਹਾ ਹੈ। ਜਿਨ੍ਹਾਂ ਦੇ ਹੱਥਾਂ ਵਿੱਚ ਥਾਲੀ ਨਜ਼ਰ ਆ ਰਹੀ ਹੈ ਅਤੇ ਉਹ ਖਾਣਾ ਖਾਂਦੇ ਸਮੇਂ ਗੀਤ ਗਾ ਰਹੇ ਹਨ।
ਗਰਮਗਰਮ ਆਲੂ ਦੇ ਪਰਾਠੇ ‘ਤੇ ਇਕ ਚਮਚ ਮੱਖਣ ਫੈਲਾ ਕੇ ਉਸ ਦੇ ਨਾਲ ਤਾਜਾ ਦਹੀਂ – ਵਾਹ, ਜੇਕਰ ਅਜਿਹਾ ਨਾਸ਼ਤਾ ਮਿਲਦਾ ਹੈ ਤਾਂ ਕਿਸ ਦੀ ਨਿਯਤ ਨਹੀਂ ਡੋਲੇਗੀ ਅਤੇ ਕਿਸ ਦਾ ਖਾਣ ਦਾ ਮਨ ਨਹੀਂ ਕਰੇਗਾ। ਤੁਸੀਂ ਵੀ ਆਲੂ ਪਰਾਠੇ ਦੇ ਨਾਲ ਇਸ ਕਾਮਬੀਨੇਸ਼ਨ ਵਿੱਚ ਕੁਝ ਬਦਲਾਅ ਕਰਕੇ ਤੁਸੀਂ ਵੀ ਪਰਾਠੇ ਦਾ ਆਨੰਦ ਜ਼ਰੂਰ ਮਾਣਿਆ ਹੋਵੇਗਾ। ਬਹੁਤ ਘੱਟ ਲੋਕ ਹਨ ਜੋ ਆਲੂ ਪਰਾਠੇ ਨੂੰ ਪਸੰਦ ਨਹੀਂ ਕਰਦੇ ਹੋਣਗੇ ਅਤੇ ਜੋ ਲੋਕ ਇਹ ਪਰਾਠੇ ਦੇਖ ਕੇ ਡਾਈਟਿੰਗ ਭੁੱਲ ਜਾਂਦੇ ਹਨ। ਪਰ ਇਸ ਪਰਾਠਾ ਲਵ ਤੇ ਗਾਣਾ ਵੀ ਬਣ ਜਾਵੇਗਾ ਅਤੇ ਉਹ ਵਾਇਰਲ ਹੀ ਹੋ ਜਾਵੇਗਾ ਇਹ ਭਲਾ ਕਿਸਨੇ ਸੋਚਿਆ ਹੋਵੇਗਾ।
ਇਸ ਵੀਡੀਓ ਨੂੰ ਸਨਮੀਤ ਕੌਰ ਨਾਂ ਦੇ ਹੈਂਡਲ ਨਾਲ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਵਿੱਚ ਇੱਕ ਸਰਦਾਰ ਪਰਿਵਾਰ ਨਜ਼ਰ ਆ ਰਿਹਾ ਹੈ। ਜਿਨ੍ਹਾਂ ਦੇ ਹੱਥ ਵਿੱਚ ਥਾਲੀ ਵੀ ਹੈ ਅਤੇ ਉਹ ਖਾਣਾ ਖਾਂਦੇ ਸਮੇਂ ਗੀਤ ਗਾ ਰਹੇ ਹਨ। ਅੱਗੇ ਮਾਈਕ ‘ਤੇ ਇਕ ਆਦਮੀ ਖੜ੍ਹਾ ਹੈ ਜੋ ਗੀਤ ਗਾ ਰਿਹਾ ਹੈ। ਇਹ ਗੀਤ ਧੁਨ ਅਤੇ ਤਾਲ ਵਿਚ ਪੂਰੀ ਇਕਸੁਰਤਾ ਵਾਲਾ ਸੂਫੀ ਗੀਤ ਲੱਗ ਰਿਹਾ ਹੈ। ਪਰ ਇਹ ਆਲੂ ਪਰਾਠੇ ‘ਤੇ ਆਧਾਰਿਤ ਹੈ। ਜਿਸ ਵਿੱਚ ਗਾਇਕ ਮੱਖਣ ਅਤੇ ਦਹੀਂ ਦੇ ਨਾਲ ਆਲੂ ਪਰਾਠਾ ਖਾਣ ਦੀ ਗੱਲ ਕਰ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਡਾਈਟਿੰਗ ਛੱਡ ਕੇ ਇਸ ਨੂੰ ਖਾਓ। ਇਸ ਵਿਚਕਾਰ ਪੂਰਾ ਪਰਿਵਾਰ ਵੀ ਉਸ ਦਾ ਸਾਥ ਦੇ ਰਿਹਾ ਹੈ।
View this post on Instagram
ਇਹ ਵੀ ਪੜ੍ਹੋ- ਨਹਾਉਂਦੇ ਹੋਏ Baby Hippo ਦੀ ਇਸ ਹਰਕਤ ਨੂੰ ਦੇਖ ਕੇ ਲੋਕਾਂ ਨੂੰ ਹੋ ਗਿਆ ਪਿਆਰ
ਇਹ ਵੀ ਪੜ੍ਹੋ
ਇਸ ਮਜ਼ੇਦਾਰ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਹੁਣ ਤੱਕ 4 ਲੱਖ 1 ਹਜ਼ਾਰ 35 ਲੋਕ ਪਸੰਦ ਕਰ ਚੁੱਕੇ ਹਨ। ਇੱਕ ਚਾਹ ਲਵਰ ਨੇ ਕਮੈਂਟ ਕੀਤਾ ਕਿ ਇਸ ਗੀਤ ਵਿੱਚ ਚਾਹ ਵੀ ਸ਼ਾਮਲ ਹੋਣੀ ਚਾਹੀਦੀ ਹੈ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਗਾਣਾ ਇਨ੍ਹਾਂ ਚੰਗਾ ਹੈ ਕਿ ਇਸ ਨੂੰ ਦਲਜੀਤ ਦੇ ਕਾਨਸਰਟ ਦਾ Song ਬਣਵਾ ਦਓ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਇਸ ਗੀਤ ਨੂੰ ਸੁਣਨ ਤੋਂ ਬਾਅਦ ਗਰਮਾਗਰਮ ਆਲੂ ਦੇ ਪਰਾਠੇ ਖਾਣ ਦਾ ਮਨ ਕਰ ਰਿਹਾ ਹੈ।