Viral News: ਮਾਂ-ਪੁੱਤ ਲਈ ਵਰਦਾਨ ਬਣ ਕੇ ਆਇਆ ਪੰਜਾਬ ਦਾ ਹੜ੍ਹ, 35 ਸਾਲਾਂ ਦੇ ਵਿਛੋੜੇ ਤੋਂ ਬਾਅਦ ਇੰਝ ਹੋਇਆ ਮਿਲਨ, ਵੇਖੋ ਇਮੋਸ਼ਨਲ ਵੀਡੀਓ
Mother-Son Emotional Story: ਜਗਜੀਤ ਸਿੰਘ ਅੱਗੇ ਦੱਸਦੇ ਹਨ ਕਿ ਉਹ ਜਦੋਂ ਉਨ੍ਹਾਂ ਨੇ ਆਪਣੇ ਪਰਿਵਾਰ ਦੀਆਂ ਪੁਰਾਣੀਆਂ ਤਸਵੀਰਾਂ ਵੇਖੀਆਂ ਤਾਂ ਉਹ ਆਪਣੇ ਨਾਲ ਖੜੀ ਇੱਕ ਔਰਤ ਨੂੰ ਵੇਖਿਆ। ਉਹ ਜਦੋਂ ਵੀ ਉਸ ਔਰਤ ਬਾਰੇ ਆਪਣੇ ਦਾਦਕਿਆਂ ਤੋਂ ਪੁੱਛਦੇ ਸਨ ਤਾਂ ਉਹ ਇਹੀ ਕਹਿੰਦੇ ਸਨ ਕਿ ਉਨ੍ਹਾਂ ਦੇ ਮਾਂ-ਬਾਪ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।
ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ ‘ਚ ਆਏ ਹੜ੍ਹ ਨੇ ਜਿੱਥੇ ਕਈ ਪਰਿਵਾਰਾਂ ਨੂੰ ਵਿਛੋੜਾ ਪਾਇਆ ਹੈ ਉੱਥੇ ਹੀ ਇੱਕ ਮਾਂ-ਪੁੱਤਰ ਲਈ ਇਹ ਹੜ੍ਹ ਵਰਦਾਨ ਵਾਂਗ ਵੀ ਸਾਬਤ ਹੋਇਆ ਹੈ। 35 ਸਾਲ ਪਹਿਲਾਂ ਆਪਣਾ ਮਾਂ ਤੋਂ ਵੱਖ ਹੋਏ ਕਾਦੀਆਂ ਦੇ ਰਹਿਣ ਵਾਲੇ ਜਗਜੀਤ ਸਿੰਘ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਇੱਕ ਐਨਜੀਓ ਨਾਲ ਪਟਿਆਲਾ ਦੇ ਪਿੰਡਾਂ ਚ ਆਏ ਸਨ। ਇਸ ਦੌਰਾਨ ਉਹ ਆਪਣੇ ਨਾਨਕੇ ਪਿੰਡ ਬੋਹਰਪੁਰ ਪਹੁੰਚ ਗਏ, ਜਿੱਥੇ ਉਨ੍ਹਾਂ ਦਾ ਤਿੰਨ ਤੋਂ ਵੱਧ ਦਹਾਕਿਆਂ ਤੋਂ ਵਿਛੜੀ ਉਨ੍ਹਾਂ ਦੀ ਮਾਂ ਹਰਜੀਤ ਕੌਰ ਨਾਲ ਮਿਲਣ ਹੋਇਆ। ਤਿੰਨ ਦਹਾਕਿਆਂ ਤੋਂ ਬਾਅਦ ਮਿਲੇ ਮਾਂ-ਪੁੱਤ ਆਪਣੇ ਹੰਝੂ ਨਹੀਂ ਰੋਕ ਸਕੇ ਤੇ ਭੁੱਬਾ ਮਾਰ ਕੇ ਰੋਣ ਲੱਗ ਪਏ। ਉਨ੍ਹਾਂ ਦੇ ਨਾਲ-ਨਾਲ ਉੱਥੇ ਮੌਜੂਦ ਲੋਕਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ।
ਜਗਜੀਤ ਸਿੰਘ ਦੀ ਇਹ ਕਹਾਣੀ ਕਿਸੇ ਫਿਲਮੀ ਸਟੋਰੀ ਤੋਂ ਘੱਟ ਨਹੀਂ ਹੈ। 6 ਮਹੀਨਿਆਂ ਦੇ ਸਨ ਜਦੋਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਦੀ ਮਾਂ ਹਰਜੀਤ ਕੌਰ ਨੇ ਦੂਜਾ ਵਿਆਹ ਕਰਵਾ ਲਿਆ। ਮਾਂ ਦੇ ਦੂਜੇ ਵਿਆਹ ਤੋਂ ਬਾਅਦ ਜਗਜੀਤ ਸਿੰਘ ਨੂੰ ਉਨ੍ਹਾਂ ਦੇ ਦਾਦਾ-ਦਾਦੀ ਆਪਣੇ ਨਾਲ ਆਪਣੇ ਪਿੰਡ ਲੈ ਗਏ। ਜਗਜੀਤ ਸਿੰਘ ਨੂੰ ਹਮੇਸ਼ਾ ਇਹੀ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਮਾਪਿਆਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ।
ਭੂਆ ਨੇ ਕਰਵਾਇਆ ਮਾਂ-ਪੁੱਤਰ ਦਾ ਮਿਲਣ
ਜਗਜੀਤ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਭੁਆ ਨੇ ਉਨ੍ਹਾਂ ਨੂੰ ਆਪਣੀ ਮਾਂ ਨਾਲ ਮਿਲਵਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਨਾਨੀ ਦਾ ਘਰ ਪਟਿਆਲਾ ਦੇ ਪਿੰਡ ਬੋਰਪੁਰ ਚ ਹੈ। ਭੁਆ ਦੀ ਮਦਦ ਨਾਲ ਉਹ ਇਸ ਪਿੰਡ ਪਹੁੰਚ ਗਏ। ਜਗਜੀਤ ਸਿੰਘ ਨੇ ਅੱਗੇ ਕਿਹਾ ਕਿ ਜਦੋਂ ਉਨ੍ਹਾਂ ਨੇ ਆਪਣੀ ਨਾਨੀ ਨੂੰ ਆਪਣੀ ਮਾਂ ਨੂੰ ਉਲੈ ਕੇ ਕੁਝ ਸਵਾਲ ਕੀਤੇ ਤਾਂ ਪਹਿਲਾਂ ਤਾਂ ਉਹ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਸਨ, ਪਰ ਵਾਰ-ਵਾਰ ਪੁੱਛਣ ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੁੜੀ ਦਾ ਦੂਜਾ ਵਿਆਹ ਹੋਇਆ ਸੀ ਅਤੇ ਪਹਿਲੇ ਵਿਆਹ ਤੋਂ ਉਸ ਦਾ ਇੱਕ ਪੁੱਤਰ ਸੀ। ਉਨ੍ਹਾਂ ਦੇ ਇਨ੍ਹਾਂ ਕਹਿਣ ਤੇ ਜਗਜੀਤ ਭਾਵੁੱਕ ਹੋ ਗਏ ਅਤੇ ਉਨ੍ਹਾਂ ਨੇ ਦੱਸਿਆ ਕਿ ਉਹ ਹੀ ਉਹ ਬਦਕਿਸਮਤ ਬੇਟਾ ਹੈ, ਜਿਹੜਾ 35 ਸਾਲਾਂ ਤੱਕ ਆਪਣੀ ਮਾਂ ਤੋਂ ਦੂਰ ਰਿਹਾ।
ਵਿਛੜੇ ਪੁੱਤਰ ਨੂੰ ਮਿਲ ਕੇ ਹੋਸ਼ ਗੁਆ ਬੈਠੀ ਮਾਂ
ਜਗਜੀਤ ਸਿੰਘ ਦੀ ਮਾਂ ਹਰਜੀਤ ਕੌਰ ਜਦੋਂ 35 ਸਾਲਾਂ ਬਾਅਦ ਆਪਣੇ ਪੁੱਤਰ ਨੂੰ ਮਿਲੀ ਤਾਂ ਉਹ ਆਪਣੇ ਉੱਤੇ ਕਾਬੂ ਨਹੀਂ ਰੱਖ ਸਕੀ। ਹਰਜੀਤ ਕੌਰ ਵਾਰ-ਵਾਰ ਆਪਣੇ ਪੁੱਤਰ ਦਾ ਮੁੰਹ ਚੁੰਮ ਰਹੀ ਸੀ। ਨਾਲ ਹੀ ਉਹ ਆਪਣੇ ਪੋਤੇ ਅਤੇ ਪੋਤੀ ਨੂੰ ਵੀ ਪਿਆਰ ਕਰ ਰਹੀ ਸੀ। ਉਹ ਆਪਣੇ ਪੁੱਤਰ ਨੂੰ ਆਪਣੇ ਤੋਂ ਵੱਖ ਕਰਨ ਨੂੰ ਤਿਆਰ ਨਹੀਂ ਸੀ। ਉੱਥੇ ਮੌਜੂਦ ਲੋਕਾਂ ਦੇ ਵਾਰ-ਵਾਰ ਸਮਝਾਉਣ ਦੇ ਬਾਅਦ ਵੀ ਉਹ ਪੁੱਤਰ ਨੂੰ ਗਲੇ ਲਗਾ ਕੇ ਬੱਸ ਰੋਂਦੀ ਹੀ ਜਾ ਰਹੀ ਸੀ।
ਇਹ ਵੀ ਪੜ੍ਹੋ
ਹਰਜੀਤ ਕੌਰ, ਜਿਹੜੇ ਹੁਣ ਕਾਫੀ ਬਜੁਰੱਗ ਹੋ ਚੁੱਕੇ ਹਨ ਅਤੇ ਲੱਤ ਵਿੱਚ ਸਮੱਸਿਆ ਹੋਣ ਕਰਕੇ ਸਹੀ ਤਰੀਕੇ ਨਾਲ ਚੱਲ ਵੀ ਨਹੀਂ ਸਕਦੇ, ਉਨ੍ਹਾਂ ਲਈ ਆਪਣੇ ਪੁੱਤਰ ਨੂੰ ਮਿਲਣਾ ਕਿਸੇ ਕੁਬੇਰ ਦੇ ਖਜਾਨੇ ਦੇ ਹੱਥ ਲੱਗਣ ਤੋਂ ਘੱਟ ਨਹੀਂ ਹੈ। 37 ਸਾਲਾ ਜਗਜੀਤ ਸਿੰਘ ਦੀ ਪਤਨੀ ਅਤੇ ਦੋ ਬੱਚੇ 14 ਸਾਲ ਦੀ ਅਤੇ 8 ਸਾਲ ਦਾ ਬੇਟਾ ਹੈ। ਉਹ ਵੀ ਜਗਜੀਤ ਸਿੰਘ ਦੇ ਨਾਲ ਆਏ ਸਨ। ਜਗਜੀਤ ਸਿੰਘ ਨੂੰ ਪੰਜ ਸਾਲ ਪਹਿਲਾਂ ਹੀ ਪਤਾ ਲੱਗਾ ਸੀ ਕਿ ਉਨ੍ਹਾਂ ਦੀ ਮਾਂ ਹਾਲੇ ਜਿੰਦਾ ਹੈ, ਪਰ ਉਨ੍ਹਾਂ ਕੋਲ ਆਪਣੇ ਨਾਨਕੇ ਘਰ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਪੁੱਤਰ ਨੂੰ ਮਾਂ ਬਾਰੇ ਨਹੀਂ ਸੀ ਕੁਝ ਵੀ ਪਤਾ
ਜਗਜੀਤ ਸਿੰਘ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੇ ਦਾਦਾ, ਦਾਦੀ, ਤਾਇਆ ਅਤੇ ਤਾਈ, ਜਿਨ੍ਹਾਂ ਨੂੰ ਵੀ ਮੇਰੀ ਮਾਂ ਦੇ ਬਾਰੇ ਪਤਾ ਸੀ, ਉਹ ਸਾਰੇ ਇਸ ਦੁਨੀਆ ਤੋਂ ਜਾ ਚੁੱਕੇ ਹਨ। ਉਨ੍ਹਾਂ ਦੀ ਮਾਂ ਦੇ ਦੂਜਾ ਵਿਆਹ ਕਰਵਾਉਣ ਤੋਂ ਬਾਅਦ ਉਨ੍ਹਾਂ ਦੇ ਦਾਦਾ-ਦਾਦੀ ਨੇ ਉਨ੍ਹਾਂ ਨਾਲ ਸਾਰੇ ਰਿਸ਼ਤੇ ਖਤਮ ਕਰ ਦਿੱਤੇ ਸਨ। ਇਸ ਕਰਕੇ ਉਨ੍ਹਾਂ ਨੇ ਜਗਜੀਤ ਨੂੰ ਕਦੇ ਵੀ ਉਨ੍ਹਾਂ ਦੀ ਮਾਂ ਬਾਰੇ ਕੁਝ ਨਹੀਂ ਦੱਸਿਆ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ