ਸ਼ਾਹੀ ਅੰਦਾਜ਼ ‘ਚ ਮਨਾਇਆ ਗਿਆ ਹਾਥੀ ਦਾ ਜਨਮਦਿਨ, ਕੇਕ ਦੀ ਬਜਾਏ ਖਾਣ ਲਈ ਦਿੱਤੇ ਗਏ ਫਲ
ਅਕਸਰ ਤੁਸੀਂ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਆਪਣੇ ਪਾਲਤੂ ਜਾਨਵਰ ਜਿਵੇਂ ਕੀ ਕੁੱਤਿਆਂ ਅਤੇ ਬਿੱਲੀਆਂ ਦਾ ਜਨਮਦਿਨ ਮਨਾਉਂਦੇ ਦੇਖਿਆ ਹੋਵੇਗਾ ਪਰ ਹਾਲ ਹੀ ਵਿੱਚ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਲੋਕ ਹਾਥੀ ਦਾ ਜਨਮਦਿਨ ਮਨਾਉਂਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਹਾਥੀ ਕੇਕ ਦੀ ਬਜਾਏ ਫਲ ਖਾਂਦਾ ਨਜ਼ਰ ਆ ਰਿਹਾ ਹੈ।
ਲੋਕ ਆਪਣੇ ਕੁੱਤਿਆਂ ਅਤੇ ਬਿੱਲੀਆਂ ਦਾ ਜਨਮ ਦਿਨ ਮਨਾਉਂਦੇ ਹਨ। ਤੁਸੀਂ ਅਜਿਹਾ ਕਈ ਵਾਰ ਦੇਖਿਆ ਅਤੇ ਸੁਣਿਆ ਹੋਵੇਗਾ। ਪਰ ਕੀ ਤੁਸੀਂ ਕਦੇ ਹਾਥੀ ਨੂੰ ਆਪਣਾ ਜਨਮ ਦਿਨ ਮਨਾਉਂਦੇ ਦੇਖਿਆ ਹੈ? ਜੇਕਰ ਨਹੀਂ, ਤਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਹ ਵੀਡੀਓ ਦੇਖੋ। ਵੀਡੀਓ ‘ਚ ਹਾਥੀ ਦਾ ਜਨਮਦਿਨ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਹਾਥੀ ਦੇ ਜਨਮ ਦਿਨ ‘ਤੇ ਕੇਕ ਦੀ ਬਜਾਏ ਤਰਬੂਜ, ਪਪੀਤਾ, ਕੇਲਾ, ਗਾਜਰ ਅਤੇ ਹੋਰ ਕਈ ਫਲ ਖਾਣ ਲਈ ਦਿੱਤੇ ਗਏ।
ਹਾਥੀ ਦਾ ਜਨਮ ਦਿਨ ਇਸ ਤਰ੍ਹਾਂ ਮਨਾਇਆ ਗਿਆ
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਹਾਥੀ ਨੂੰ ਜਨਮਦਿਨ ‘ਤੇ ਖੂਬ ਸਜਾਇਆ ਗਿਆ ਹੈ। ਹਾਥੀ ਕਿਸੇ ਰਾਜੇ ਤੋਂ ਘੱਟ ਨਹੀਂ ਲੱਗ ਰਿਹਾ। ਫਿਰ ਕੇਕ ਦੀ ਬਜਾਏ ਉਸ ਨੂੰ ਜ਼ਮੀਨ ‘ਤੇ ਰੱਖੇ ਭਾਂਡੇ ‘ਚ ਖਾਣ ਲਈ ਫਲ ਦਿੱਤੇ ਗਏ। ਹਾਥੀ ਉਨ੍ਹਾਂ ਫਲਾਂ ਨੂੰ ਆਪਣੀ ਸੁੰਡ ਨਾਲ ਚੁੱਕ ਕੇ ਖੁਸ਼ੀ ਨਾਲ ਖਾਂਦਾ ਦਿਖ ਰਿਹਾ ਹੈ। ਇਸ ਦੌਰਾਨ ਹਾਥੀ ਦੇ ਜਨਮ ਦਿਨ ਦੀ ਪਾਰਟੀ ‘ਚ ਆਏ ਲੋਕ ਹਾਥੀ ਲਈ ‘ਹੈਪੀ ਬਰਥਡੇ ਟੂ ਯੂ…’ ਗਾ ਰਹੇ ਹਨ। ਹਾਥੀ ਵੀ ਆਪਣੀ ਸੁੰਡ ਚੁੱਕ ਕੇ ਉਨ੍ਹਾਂ ਦੇ ਪਿਆਰ ਨੂੰ ਸਵੀਕਾਰ ਕਰ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਹਾਥੀ ਦੇ ਜਨਮ ਦਿਨ ਦੀ ਪਾਰਟੀ ‘ਚ ਵੱਡੀ ਗਿਣਤੀ ‘ਚ ਲੋਕ ਪਹੁੰਚੇ ਹਨ ਅਤੇ ਉਹ ਹਾਥੀ ਦਾ ਜਨਮਦਿਨ ਇਸ ਤਰ੍ਹਾਂ ਮਨਾ ਰਹੇ ਹਨ ਜਿਵੇਂ ਉਹ ਆਪਣੇ ਬੱਚੇ ਦਾ ਜਨਮ ਦਿਨ ਮਨਾ ਰਹੇ ਹੋਣ।
ਇਹ ਵੀ ਪੜ੍ਹੋ- Microsoft ਦਾ ਸਰਵਰ ਹੋਇਆ ਠੱਪ, ਸੋਸ਼ਲ ਮੀਡੀਆ ਤੇ ਆਇਆ Memes ਦਾ ਹੜ੍ਹIn India, they celebrate their elephant’s birthday pic.twitter.com/xoFddZUfLq — Nature is Amazing ☘️ (@AMAZlNGNATURE) July 17, 2024
ਵੀਡੀਓ ਨੇ ਲੱਖਾਂ ਲੋਕਾਂ ਦੇ ਦਿਲ ਜਿੱਤ ਲਏ
ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ @AMAZlNGNATURE ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਇਹ ਖ਼ਬਰ ਲਿਖੇ ਜਾਣ ਤੱਕ ਇਸ ਨੂੰ 13 ਲੱਖ ਲੋਕਾਂ ਨੇ ਦੇਖਿਆ ਅਤੇ 24 ਹਜ਼ਾਰ ਲੋਕਾਂ ਨੇ ਪਸੰਦ ਕੀਤਾ। ਵੀਡੀਓ ਦੇ ਕੈਪਸ਼ਨ ‘ਚ ਲਿਖਿਆ ਹੈ- ਭਾਰਤ ‘ਚ ਲੋਕ ਹਾਥੀ ਦਾ ਜਨਮਦਿਨ ਵੀ ਮਨਾਉਂਦੇ ਹਨ। ਇਸ ਦੇ ਨਾਲ ਹੀ ਕਮੈਂਟ ਸੈਕਸ਼ਨ ‘ਚ ਲੋਕਾਂ ਨੇ ਹਾਥੀਆਂ ਦੇ ਕਈ ਹੋਰ ਮਜ਼ੇਦਾਰ ਅਤੇ ਹੈਰਾਨੀਜਨਕ ਵੀਡੀਓ ਸ਼ੇਅਰ ਕੀਤੇ ਹਨ। ਜਿਸ ‘ਚ ਹਾਥੀ ਆਪਣੇ ਮਾਲਕਾਂ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਕਈ ਲੋਕਾਂ ਨੇ ਹਾਥੀ ਨੂੰ ਜਨਮ ਦਿਨ ਦੀ ਵਧਾਈ ਵੀ ਦਿੱਤੀ ਹੈ।