ਦੁਬਈ ‘ਚ ਬਣੇਗਾ ਸੋਨੇ ਦਾ ਰਸਤਾ, 24 ਕੈਰੇਟ ਗੋਲਡ ਵਾਕਵੇਅ ਬਣਾਉਣ ਦੀ ਤਿਆਰੀ, ਜਾਣੋ ਕੀ ਹੈ ਪੂਰਾ ਪਲਾਨ

Published: 

18 Nov 2026 09:35 AM IST

Dubai Gold Walkway: ਦੁਬਈ ਵਿੱਚ ਜਲਦ ਹੀ 24 ਕੈਰੇਟ ਸੋਨੇ ਦਾ ਇੱਕ ਅਨੋਖਾ ਵਾਕਵੇਅ ਦੇਖਣ ਨੂੰ ਮਿਲ ਸਕਦਾ ਹੈ। ਇਸ ਨੂੰ ਦੁਨੀਆ ਦਾ ਪਹਿਲਾ ਅਤੇ ਸਭ ਤੋਂ ਲੰਬਾ ਗੋਲਡ ਵਾਕਵੇਅ ਦੱਸਿਆ ਜਾ ਰਿਹਾ ਹੈ। ਜਾਣੋ ਇਹ ਖ਼ਾਸ ਰਸਤਾ ਕਿੱਥੇ ਬਣੇਗਾ ਅਤੇ ਕਦੋਂ ਆਮ ਲੋਕਾਂ ਲਈ ਖੋਲ੍ਹਿਆ ਜਾਵੇਗਾ।

ਦੁਬਈ ਚ ਬਣੇਗਾ ਸੋਨੇ ਦਾ ਰਸਤਾ, 24 ਕੈਰੇਟ ਗੋਲਡ ਵਾਕਵੇਅ ਬਣਾਉਣ ਦੀ ਤਿਆਰੀ, ਜਾਣੋ ਕੀ ਹੈ ਪੂਰਾ ਪਲਾਨ

ਦੁਬਈ ਲਿਆ ਰਿਹਾ ਹੈ ਦੁਨੀਆ ਦਾ ਪਹਿਲਾ Gold Walkway

ਦੁਬਈ ਆਪਣੀਆਂ ਖ਼ਾਸ ਅਤੇ ਵੱਡੀਆਂ ਯੋਜਨਾਵਾਂ ਨਾਲ ਦੁਨੀਆ ਨੂੰ ਹੈਰਾਨ ਕਰਨ ਦਾ ਕੋਈ ਮੌਕਾ ਨਹੀਂ ਛੱਡਦਾ। ਹੁਣ ਸ਼ਹਿਰ ਇੱਕ ਅਜਿਹਾ ਪ੍ਰੋਜੈਕਟ ਲੈ ਕੇ ਆ ਰਿਹਾ ਹੈ, ਜਿਸ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇੱਥੇ ਜਲਦ ਹੀ 24 ਕੈਰੇਟ ਸੋਨੇ ਦਾ ਇੱਕ ਖ਼ਾਸ ਵਾਕਵੇਅ ਬਣਾਇਆ ਜਾ ਰਿਹਾ ਹੈ। ਯਾਨੀ ਆਉਣ ਵਾਲੇ ਸਮੇਂ ਵਿੱਚ ਲੋਕ ਸਿਰਫ਼ ਸੋਨੇ ਦੀ ਖਰੀਦਦਾਰੀ ਹੀ ਨਹੀਂ ਕਰਨਗੇ, ਸਗੋਂ ਸੋਨੇ ਨਾਲ ਬਣੇ ਰਸਤੇ ‘ਤੇ ਚੱਲਣ ਦਾ ਤਜਰਬਾ ਵੀ ਹਾਸਲ ਕਰ ਸਕਣਗੇ। ਇਸ ਨੂੰ ਦੁਨੀਆ ਦਾ ਪਹਿਲਾ ਅਤੇ ਸਭ ਤੋਂ ਲੰਬਾ ਗੋਲਡ ਵਾਕਵੇਅ ਦੱਸਿਆ ਜਾ ਰਿਹਾ ਹੈ।

ਇਹ ਖ਼ਾਸ ਵਾਕਵੇਅ ਦੁਬਈ ਦੇ ਡੀਰਾ ਇਲਾਕੇ ਵਿੱਚ ਸਥਿਤ ਦੁਬਈ ਗੋਲਡ ਡਿਸਟ੍ਰਿਕਟ ਵਿੱਚ ਤਿਆਰ ਕੀਤਾ ਜਾਵੇਗਾ। ਇਸ ਪ੍ਰੋਜੈਕਟ ਬਾਰੇ ਦੁਬਈ ਗੋਲਡ ਡਿਸਟ੍ਰਿਕਟ ਦੇ ਸੀਨੀਅਰ ਡਾਇਰੈਕਟਰ ਰਸ਼ੀਦ ਅਲ ਹਮੂਦੀ ਨੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਮੁਤਾਬਕ, ਇਸ ਨੂੰ 2026 ਦੇ ਅੰਤ ਤੋਂ ਪਹਿਲਾਂ ਆਮ ਲੋਕਾਂ ਲਈ ਖੋਲ੍ਹਣ ਦੀ ਤਿਆਰੀ ਹੈ। ਹਾਲਾਂਕਿ, ਅਜੇ ਤੱਕ ਇਸ ਦੇ ਉਦਘਾਟਨ ਦੀ ਪੱਕੀ ਤਰੀਕ ਸਾਹਮਣੇ ਨਹੀਂ ਆਈ ਹੈ।

ਹੁਣ ਸੜਕ ‘ਤੇ ਚੱਲਣਗੇ ਲੋਕ ਜਾਂ ਸੋਨੇ ‘ਤੇ?

ਦਰਅਸਲ, ਦੁਬਈ ਗੋਲਡ ਡਿਸਟ੍ਰਿਕਟ ਸ਼ਹਿਰ ਦਾ ਇੱਕ ਵੱਡਾ ਸੋਨੇ ਅਤੇ ਗਹਿਣਿਆਂ ਦੇ ਕਾਰੋਬਾਰ ਦਾ ਕੇਂਦਰ ਹੈ। ਇਸ ਨੂੰ ਜਨਵਰੀ 2026 ਵਿੱਚ ਲਾਂਚ ਕੀਤਾ ਗਿਆ ਸੀ। ਇਸ ਦਾ ਮਕਸਦ ਸੋਨੇ, ਗਹਿਣਿਆਂ, ਬੁਲੀਅਨ, ਥੋਕ ਕਾਰੋਬਾਰ ਅਤੇ ਨਿਵੇਸ਼ ਨਾਲ ਜੁੜੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ‘ਤੇ ਉਪਲਬਧ ਕਰਵਾਉਣਾ ਹੈ। ਅਧਿਕਾਰਤ ਜਾਣਕਾਰੀ ਮੁਤਾਬਕ, ਇਸ ਪੂਰੇ ਡਿਸਟ੍ਰਿਕਟ ਵਿੱਚ 1,000 ਤੋਂ ਵੱਧ ਰਿਟੇਲ ਦੁਕਾਨਾਂ ਮੌਜੂਦ ਹਨ।

ਗੋਲਡ ਵਾਕਵੇਅ ਨੂੰ ਲੈ ਕੇ ਸਭ ਤੋਂ ਵੱਧ ਚਰਚਾ ਇਸ ਗੱਲ ਦੀ ਹੈ ਕਿ ਇਸ ਨੂੰ 24 ਕੈਰੇਟ ਸੋਨੇ ਨਾਲ ਤਿਆਰ ਕੀਤਾ ਜਾਵੇਗਾ। ਪਰ ਇੱਥੇ ਇੱਕ ਗੱਲ ਸਮਝਣੀ ਜ਼ਰੂਰੀ ਹੈ। ਅਜੇ ਤੱਕ ਅਧਿਕਾਰੀਆਂ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਇਸ ਵਿੱਚ ਕਿੰਨੀ ਮਾਤਰਾ ਵਿੱਚ ਸੋਨੇ ਦੀ ਵਰਤੋਂ ਹੋਵੇਗੀ ਜਾਂ ਇਸ ਨੂੰ ਬਣਾਉਣ ਲਈ ਕਿਹੜੀ ਤਕਨੀਕ ਅਪਣਾਈ ਜਾਵੇਗੀ। ਇਸ ਦੀ ਲੰਬਾਈ ਅਤੇ ਲਾਗਤ ਦਾ ਵੀ ਖੁਲਾਸਾ ਨਹੀਂ ਹੋਇਆ ਹੈ। ਇਸ ਲਈ ਇਹ ਮੰਨਣਾ ਸਹੀ ਨਹੀਂ ਹੋਵੇਗਾ ਕਿ ਪੂਰਾ ਰਸਤਾ ਠੋਸ ਸੋਨੇ ਨਾਲ ਬਣਾਇਆ ਜਾਵੇਗਾ।

ਇਸ ਪ੍ਰੋਜੈਕਟ ਪਿੱਛੇ ਸਿਰਫ਼ ਲੋਕਾਂ ਨੂੰ ਇੱਕ ਅਨੋਖਾ ਤਜਰਬਾ ਦੇਣਾ ਹੀ ਮਕਸਦ ਨਹੀਂ ਹੈ। ਦੁਬਈ ਚਾਹੁੰਦਾ ਹੈ ਕਿ ਦੁਨੀਆ ਭਰ ਤੋਂ ਆਉਣ ਵਾਲੇ ਸੈਲਾਨੀ ਇਸ ਜਗ੍ਹਾ ਨੂੰ ਦੇਖਣ ਪਹੁੰਚਣ। ਇਸ ਦੇ ਨਾਲ ਹੀ ਸ਼ਹਿਰ ਨੂੰ ਇੰਟਰਨੈਸ਼ਨਲ ਗੋਲਡ ਟ੍ਰੇਡਿੰਗ ਅਤੇ ਜਿਊਲਰੀ ਮਾਰਕੀਟ ਦੇ ਇੱਕ ਵੱਡੇ ਕੇਂਦਰ ਵਜੋਂ ਹੋਰ ਪਛਾਣ ਮਿਲੇ।

ਦੁਬਈ ਗੋਲਡ ਡਿਸਟ੍ਰਿਕਟ ਦੇ ਅੰਕੜਿਆਂ ਮੁਤਾਬਕ, 2026 ਦੀ ਸ਼ੁਰੂਆਤ ਤੋਂ ਇੱਥੇ ਨਵੇਂ ਹੋਲਸੇਲ ਗੋਲਡ ਟ੍ਰੇਡਿੰਗ ਦਫ਼ਤਰਾਂ ਦੀ ਗਿਣਤੀ ਵਿੱਚ 20 ਫ਼ੀਸਦੀ ਦਾ ਵਾਧਾ ਹੋਇਆ ਹੈ। ਉੱਥੇ ਹੀ ਸੋਨੇ, ਜਿਊਲਰੀ, ਕੀਮਤੀ ਪੱਥਰਾਂ ਅਤੇ ਲਗਜ਼ਰੀ ਘੜੀਆਂ ਨਾਲ ਜੁੜੀਆਂ ਨਵੀਆਂ ਦੁਕਾਨਾਂ ਦੀ ਗਿਣਤੀ ਵਿੱਚ ਵੀ 15 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।

ਗੋਲਡ ਵਾਕਵੇਅ ਦਾ ਵਿਚਾਰ ਵੀ ਨਵਾਂ ਨਹੀਂ ਹੈ। ਜਨਵਰੀ 2026 ਵਿੱਚ ਗੋਲਡ ਡਿਸਟ੍ਰਿਕਟ ਦੀ ਲਾਂਚਿੰਗ ਦੌਰਾਨ ਦੁਬਈ ਮੀਡੀਆ ਆਫਿਸ ਨੇ ਦੁਨੀਆ ਦੀ ਪਹਿਲੀ ਗੋਲਡ ਸਟ੍ਰੀਟ ਬਣਾਉਣ ਦੀ ਯੋਜਨਾ ਦਾ ਜ਼ਿਕਰ ਕੀਤਾ ਸੀ। ਇਸ ਨੂੰ ਸੈਲਾਨੀਆਂ ਲਈ ਇੱਕ ਖ਼ਾਸ ਆਕਰਸ਼ਣ ਬਣਾਉਣ ਦੀ ਗੱਲ ਕਹੀ ਗਈ ਸੀ।

Loading...
Unable to load recommendations.
Follow Us
Related Stories
UK ‘ਚ ਪੰਜਾਬਣ ਨੂੰਹ ਨੇ ਵਿਦੇਸ਼ੀ ਧਰਤੀ ‘ਤੇ ਇੰਝ ਮਨਾਇਆ ਛੱਠ ਮਹਾਪਰਵ, ਵੀਡੀਓ ਦੇਖ ਲੋਕ ਬੋਲੇ- ਅਸਲੀ ਭਾਰਤ ਤਾਂ ਵਿਦੇਸ਼ਾਂ ਵਿੱਚ ਵੱਸਦਾ ਹੈ
ਭਾਰਤ ‘ਚ ਬੱਚਿਆਂ ਦੀ ਪਰਵਰਿਸ਼ ਕਰਨੀ ਹੋਈ ਬੇਹੱਦ ਮਹਿੰਗੀ, ਕੀ ਹੁਣ ਆਮ ਆਦਮੀ ਲਈ ਬੱਚੇ ਪੈਦਾ ਕਰਨਾ ਵੀ ਬਣ ਗਿਆ ਹੈ ਵੱਡਾ ਆਰਥਿਕ ਫੈਸਲਾ?
Viral Video: ਸੂਟ ਪਾ ਕੇ ਕੁੜੀ ਨੇ ਦਿਖਾਈਆਂ ਅਜਿਹੀਆਂ ਦਿਲਕਸ਼ ਅਦਾਵਾਂ, ਪਿਆਰੇ ਐਕਸਪ੍ਰੈਸ਼ਨਜ਼ ਦੇਖ ਕੇ ਫੈਨਜ਼ ਵੀ ਹੋਏ ਦੀਵਾਨੇ
Viral Video: ਵਿਦੇਸ਼ ਦੀ ਚਮਕ-ਧਮਕ ਪਿੱਛੇ ਦੀ ਅਸਲ ਕਹਾਣੀ, ਭਾਰਤੀ ਮਹਿਲਾ ਨੇ ਖੋਲ੍ਹਿਆ ਆਪਣੀ ਕਮਾਈ ਅਤੇ ਖਰਚਿਆਂ ਦਾ ਪੂਰਾ ਹਿਸਾਬ
‘ਤੈਨੂੰ ਕੀ ਲੱਗਦਾ, ਤੂੰ ਬਹੁਤ ਖ਼ਾਸ ਹੈਂ?’ ਇੰਟਰਨਸ਼ਿਪ ਮੰਗਣ ਗਏ ਨੌਜਵਾਨ ਨੂੰ ਫਾਊਂਡਰ ਨੇ ਸੁਣਾਈਆਂ ਖਰੀਆਂ-ਖਰੀਆਂ
ਪਿੱਛੋਂ ਮੌਤ ਬਣ ਕੇ ਆ ਰਹੀ ਸੀ ਤੇਜ਼ ਰਫ਼ਤਾਰ ਕਾਰ, Tesla ਨੇ ਆਖ਼ਰੀ ਪਲ ‘ਚ ਲਿਆ ਅਜਿਹਾ ਫ਼ੈਸਲਾ ਕੀ ਬਚ ਗਈ ਜਾਨ!