ਦਿੱਲੀ: ਸ਼ਰਾਬੀ ਔਰਤ ਦਾ ਹੰਗਾਮਾ! ITBP ਜਵਾਨਾਂ ਨਾਲ ਕੀਤੀ ਬਹਿਸ; ਵਾਇਰਲ VIDEO ਆਇਆ ਸਾਹਮਣੇ

Published: 

06 Mar 2025 12:40 PM IST

Viral Video: ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇਕ ਔਰਤ ਨੂੰ ਦਿੱਲੀ ਦੇ ਹਾਈਵੇਅ 'ਤੇ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ITBP) ਦੇ ਜਵਾਨਾਂ ਨਾਲ ਤਿੱਖੀ ਬਹਿਸ ਕਰਦੀ ਨਜ਼ਰ ਆ ਰਹੀ ਹੈ। ਕਥਿਤ ਤੌਰ 'ਤੇ ਔਰਤ ਸ਼ਰਾਬ ਦੇ ਨਸ਼ੇ ਵਿੱਚ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਉਸਨੇ ਆਪਣੀ ਚਿੱਟੀ ਹੁੰਡਈ ਕ੍ਰੇਟਾ ਨੂੰ ਵਾਰ-ਵਾਰ ਉਨ੍ਹਾਂ ਦੀ ਬੱਸ ਦੇ ਸਾਹਮਣੇ ਰੋਕਿਆ, ਜਿਸ ਨਾਲ ਆਵਾਜਾਈ ਵਿੱਚ ਰੁਕਾਵਟ ਆਈ।

ਦਿੱਲੀ: ਸ਼ਰਾਬੀ ਔਰਤ ਦਾ ਹੰਗਾਮਾ! ITBP ਜਵਾਨਾਂ ਨਾਲ ਕੀਤੀ ਬਹਿਸ; ਵਾਇਰਲ VIDEO ਆਇਆ ਸਾਹਮਣੇ
Follow Us On

ਅਕਸਰ ਸੋਸ਼ਲ ਮੀਡੀਆ ‘ਤੇ ਕਿਸੇ ਨਾ ਕਿਸੇ ਦਾ ਹਾਈਵੋਲਟੇਜ ਡਰਾਮਾ ਦੇਖਣ ਨੂੰ ਮਿਲ ਹੀ ਜਾਂਦਾ ਹੈ। ਹਾਲ ਹੀ ਵਿੱਚ ਅਜਿਹਾ ਹੀ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਕਥਿਤ ਤੌਰ ‘ਤੇ ਸ਼ਰਾਬ ਦੇ ਨਸ਼ੇ ਵਿੱਚ ਔਰਤ ਨੂੰ ਦਿੱਲੀ ਦੇ Highway ‘ਤੇ ਡਰਾਮਾ ਕਰਦੇ ਦੇਖਿਆ ਜਾ ਸਕਦਾ ਹੈ। ਔਰਤ ਦਿੱਲੀ ਹਾਈਵੇਅ ‘ਤੇ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ITBP) ਦੇ ਜਵਾਨਾਂ ਨਾਲ ਬਹਿਸ ਕਰਦੀ ਦਿਖ ਰਹੀ ਹੈ। ਜਾਣਕਾਰੀ ਅਨੁਸਾਰ ਉਸਨੇ ਆਪਣੀ ਚਿੱਟੀ ਹੁੰਡਈ ਕ੍ਰੇਟਾ ਨੂੰ ਉਨ੍ਹਾਂ ਦੀ ਬੱਸ ਦੇ ਸਾਹਮਣੇ ਵਾਰ-ਵਾਰ ਰੋਕਿਆ, ਜਿਸ ਨਾਲ ਆਵਾਜਾਈ ਵਿੱਚ ਰੁਕਾਵਟ ਆਈ। ਜਵਾਨਾਂ ਨੇ ਉਸਦਾ ਸਾਹਮਣਾ ਕੀਤਾ, ਇੱਕ ਨੇ ਕਿਹਾ, “ਤੁਸੀਂ ਜਾਣਬੁੱਝ ਕੇ ਸਾਹਮਣੇ ਆ ਰਹੇ ਹੋ।” ਇੱਕ ਹੋਰ ਨੇ ਉਸ ‘ਤੇ ਸ਼ਰਾਬੀ ਹੋਣ ਦਾ ਦੋਸ਼ ਲਗਾਇਆ।

ਔਰਤ ਨੇ ਦਾਅਵਾ ਕੀਤਾ ਕਿ ਬੱਸ ਨੇ ਉਸਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਾਰਨ ਉਸ ਨੂੰ ਓਵਰਟੇਕ ਕਰਨਾ ਪਿਆ। ਝਗੜੇ ਕਾਰਨ ਵੱਡਾ ਟ੍ਰੈਫਿਕ ਜਾਮ ਹੋ ਗਿਆ। ਔਰਤ ਨੂੰ ਜਵਾਨਾਂ ਵਿਰੁੱਧ ਕਾਰਵਾਈ ਕਰਨ ਦੀ ਧਮਕੀ ਦਿੰਦੇ ਵੀ ਦੇਖਿਆ ਗਿਆ। ਇੱਕ ਅਧਿਕਾਰੀ ਨੇ ਜਵਾਬ ਦਿੱਤਾ, “ਮੁੱਖ ਮੰਤਰੀ ਦੀ ਕਾਰ ਵੀ ਨਿਯਮਾਂ ਦੀ ਪਾਲਣਾ ਕਰਦੀ ਹੈ; ਤੁਹਾਨੂੰ ਵੀ ਕਰਨੀ ਚਾਹੀਦੀ ਹੈ।” ITBP ਦੇ ਕਰਮਚਾਰੀਆਂ ਨੇ ਘਟਨਾ ਨੂੰ ਰਿਕਾਰਡ ਕੀਤਾ, ਅਤੇ ਵੀਡੀਓ ਵਿਆਪਕ ਤੌਰ ‘ਤੇ ਔਨਲਾਈਨ ਸ਼ੇਅਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਅਜੇ ਤੱਕ ਕੋਈ ਅਧਿਕਾਰਤ ਕਾਰਵਾਈ ਦਾ ਐਲਾਨ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ- ਮੱਛੀ ਨੂੰ Beer ਪਿਆਉਂਦਾ ਨਜ਼ਰ ਆਇਆ ਸ਼ਖਸ, VIDEO ਦੇਖ ਭੜਕੇ ਲੋਕ, ਕਾਰਵਾਈ ਦੀ ਕੀਤੀ ਮੰਗ

ਵਾਇਰਲ ਹੋ ਰਹੀ ਵੀਡੀਓ ਨੂੰ ਐਕਸ ਪਲੇਟਫਾਰਮ ‘ਤੇ @Paramilitryhelp ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਹੁਣ ਤੱਕ 4.9k ਲੋਕ ਦੇਖ ਚੁੱਕੇ ਹਨ ਅਤੇ 2.1 k ਲੋਕਾਂ ਵੱਲੋਂ ਸ਼ੇਅਰ ਕੀਤਾ ਗਿਆ ਹੈ।