ਲੁਧਿਆਣਾ 'ਚ ਕੁੱਤਿਆਂ ਨੇ ਕੁੜੀ ਨੂੰ ਨੋਚਿਆ, ਗਲੀ 'ਚ ਜਾਂਦੇ ਸਮੇਂ ਘੇਰਿਆ, ਘੜੀਸ ਕੇ ਪਲਾਟ ਚ ਲੈ ਗਏ, ਵੀਡੀਓ ਵਾਇਰਲ | DOG bit girl child till 32 second in ludhiana cctv footage viral know full detail in punjabi Punjabi news - TV9 Punjabi

ਲੁਧਿਆਣਾ ‘ਚ ਕੁੱਤਿਆਂ ਨੇ ਕੁੜੀ ਨੂੰ ਨੋਚਿਆ, ਗਲੀ ‘ਚ ਜਾਂਦੇ ਸਮੇਂ ਘੇਰਿਆ, ਘੜੀਸ ਕੇ ਪਲਾਟ ‘ਚ ਲੈ ਗਏ, ਵੀਡੀਓ ਵਾਇਰਲ

Updated On: 

14 Dec 2023 17:30 PM

ਮੀਡੀਆ ਰਿਪੋਰਟਾਂ ਮੁਤਾਬਕ ਜੇਕਰ ਕੋਈ ਕੁੱਤਾ ਕੱਟਦਾ ਹੈ ਤਾਂ ਤੁਰੰਤ ਟੀਕਾਕਰਨ ਕਰਾਉਣਾ ਚਾਹੀਦਾ ਹੈ, ਨਹੀਂ ਤਾਂ ਰੇਬੀਜ਼ ਨਾਂ ਦੇ ਵਾਇਰਸ ਨਾਲ ਬੀਮਾਰੀ ਹੋ ਸਕਦੀ ਹੈ। ਰੇਬੀਜ਼ ਦਾ ਵਾਇਰਸ ਸੰਕਰਮਿਤ ਜਾਨਵਰ ਦੀ ਥੁੱਕ ਵਿੱਚ ਰਹਿੰਦਾ ਹੈ। ਰੈਬੀਜ਼ ਕੁੱਤਿਆਂ, ਬਿੱਲੀਆਂ, ਬਾਂਦਰਾਂ ਜਾਂ ਚਮਗਿੱਦੜਾਂ ਦੁਆਰਾ ਫੈਲ ਸਕਦਾ ਹੈ, ਪਰ ਰੈਬੀਜ਼ ਦੇ 90 ਪ੍ਰਤੀਸ਼ਤ ਤੋਂ ਵੱਧ ਕੇਸ ਕੁੱਤਿਆਂ ਦੇ ਕੱਟਣ ਨਾਲ ਹੁੰਦੇ ਹਨ। ਜਦੋਂ ਕੋਈ ਵਿਅਕਤੀ ਇਸ ਵਾਇਰਸ ਨਾਲ ਸੰਕਰਮਿਤ ਹੋ ਜਾਂਦਾ ਹੈ, ਤਾਂ ਉਸਨੂੰ ਰੇਬੀਜ਼ ਹੋ ਜਾਂਦਾ ਹੈ।

Follow Us On

ਪੰਜਾਬ ਦੇ ਲੁਧਿਆਣਾ ‘ਚ ਕੁੱਤਿਆਂ ਨੇ 4 ਸਾਲ ਦੀ ਬੱਚੀ ਨੂੰ ਨੋਚ ਦਿੱਤਾ। ਕੱਲ੍ਹ ਯਾਨੀ ਬੁੱਧਵਾਰ ਨੂੰ ਬੱਚੀ ਗਲੀ ਤੋਂ ਆਪਣੇ ਘਰ ਜਾ ਰਹੀ ਸੀ। ਇਸ ਦੌਰਾਨ ਚਾਰ ਕੁੱਤਿਆਂ ਨੇ ਉਸ ਨੂੰ ਘੇਰ ਲਿਆ ਅਤੇ ਘੜੀਸ ਕੇ ਪਲਾਟ ਵਿੱਚ ਲੈ ਗਏ। ਜਿੱਥੇ ਉਸ ਨੂੰ ਨੋਚਨਾ ਸ਼ੁਰੂ ਕਰ ਦਿੱਤਾ। ਕੁੱਤਿਆਂ ਨੇ ਬੱਚੀ ਨੂੰ ਕਰੀਬ 32 ਸਕਿੰਟ ਤੱਕ ਘੇਰ ਕੇ ਰੱਖਿਆ।

ਇਸ ਦੌਰਾਨ ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਜਦੋਂ ਲੋਕ ਪਹੁੰਚੇ ਤਾਂ ਕੁੱਤੇ ਬੱਚੀ ਨੂੰ ਪਲਾਟ ਵਿੱਚ ਛੱਡ ਕੇ ਭੱਜ ਗਏ। ਜਦੋਂ ਇਲਾਕੇ ਦੇ ਲੋਕ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਬੱਚੀ ਨੂੰ ਛੁਡਵਾਇਆ। ਲੜਕੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕੁੱਤਿਆਂ ਨੇ ਕਈ ਥਾਵਾਂ ‘ਤੇ ਬੱਚੀ ਨੂੰ ਨੋਚ-ਨੋਚ ਕੇ ਖਾ ਲਿਆ ਹੈ। ਜਿਸ ਕਾਰਨ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਵੀਡੀਓ ਬਾੜੇਵਾਲ ਰੋਡ ‘ਤੇ ਪ੍ਰਦੀਪ ਪਾਰਕ ਨੇੜੇ ਦੀ ਦੱਸੀ ਜਾ ਰਹੀ ਹੈ।

ਪੁਲਿਸ ਨੂੰ ਨਹੀਂ ਮਿਲੀ ਸ਼ਿਕਾਇਤ

ਸਰਾਭਾ ਨਗਰ ਥਾਣੇ ਦੇ ਐਸਐਚਓ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਵੀਡੀਓ ਦੇਖੀ ਹੈ। ਫਿਲਹਾਲ ਇਸ ਸਬੰਧੀ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ। ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਇਲਾਕੇ ਦੀ ਜਾਂਚ ਜ਼ਰੂਰ ਕਰਵਾਈ ਜਾਵੇਗੀ। ਬਾਕੀ ਵੀਡੀਓ ਜਿੱਥੋਂ ਦੀ ਹੈ ਉਹ ਵੀ ਜਲਦੀ ਹੀ ਪਤਾ ਲੱਗ ਜਾਵੇਗਾ।

Exit mobile version