Shocking Video: ਕਾਰ ਵਾਲੇ ਨੇ ਸੁੱਟਿਆ ਚਿੱਕੜ ਤਾਂ ਦੀਦੀ ਨੇ ਇੰਝ ਲਿਆ ਬਦਲਾ…Viral ਵੀਡੀਓ ਦੇਖ ਕੇ ਲੋਕਾਂ ਦੇ ਉੱਡੇ ਹੋਸ਼
Viral Video: ਇੱਕ ਔਰਤ ਦਾ ਵੀਡੀਓ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਔਰਤ ਨੇ ਅਜਿਹਾ ਬਦਲਾ ਲਿਆ ਕਿ ਵੇਖਣ ਵਾਲੇ ਵੀ ਹੈਰਾਨ ਰਹਿ ਗਏ। ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ X (ਟਵਿੱਟਰ)ਤੇ ਸ਼ੇਅਰ ਕੀਤਾ ਗਿਆ ਜੋ ਲੋਕਾਂ ਦੇ ਵਿੱਚ ਦਾ ਕਾਫੀ ਟ੍ਰੈਡ ਕਰ ਰਿਹਾ ਹੈ ।
ਜੇਕਰ ਤੁਸੀਂ ਵੀ ਹਰ ਰੋਜ਼ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹੋ, ਤਾਂ ਤੁਹਾਨੂੰ ਪਤਾ ਹੋਵੇਗਾ ਕਿ ਇੱਥੇ ਕੁਝ ਵੀਡੀਓਜ਼ ਬਿਲਕੁਲ ਹੱਟ ਕੇ ਹੁੰਦੇ ਹਨ। ਇਸੇ ਕਰਕੇ ਉਹ ਜਲਦੀ ਵਾਇਰਲ ਹੋ ਜਾਂਦੇ ਹਨ ਅਤੇ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸਨੂੰ ਵੇਖ ਕੇ ਤੁਸੀਂ ਵੀ ਹੱਸਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੋਗੇ ਕਿਉਂਕਿ ਇਹ ਸੱਚਮੁੱਚ ਕਿਸੇ ਫਿਲਮੀ ਸੀਨ ਤੋਂ ਘੱਟ ਨਹੀਂ ਲੱਗਦਾ। ਨਾਲ ਹੀ ਇਹ ਇੱਕ ਛੋਟਾ ਜਿਹਾ ਸਬਕ ਵੀ ਦੇ ਜਾਂਦਾ ਹੈ ਕਿ ਕਿਸੇ ਨਾਲ ਗਲਤ ਕਰਨ ਦਾ ਨਤੀਜਾ ਕਦੇ ਨਾ ਕਦੇ ਤੁਹਾਨੂੰ ਖੁਦ ਨੂੰ ਹੀ ਭੁਗਤਣਾ ਪੈਂਦਾ ਹੈ।
ਵਾਇਰਲ ਹੋ ਰਹੇ ਵੀਡੀਓ ਵਿੱਚ ਇੱਕ ਕਾਰ ਡਰਾਈਵਰ ਦਿਖਾਈ ਦਿੰਦਾ ਹੈ ਜੋ ਕੀਚੜ ਨਾਲ ਭਰੀ ਸੜਕ ਤੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਹੁੰਦਾ ਹੈ। ਸੜਕ ਦੇ ਕਿਨਾਰੇ ਇੱਕ ਕੁੜੀ ਤੁਰ ਰਹੀ ਹੁੰਦੀ ਹੈ। ਗੱਡੀ ਇੰਨੀ ਤੇਜ਼ ਲੰਘਦੀ ਹੈ ਕਿ ਉਸਦੇ ਟਾਇਰਾਂ ਨਾਲ ਉਛਲਿਆ ਚਿੱਕੜ ਸਿੱਧਾ ਉਸ ਕੁੜੀ ਦੇ ਕੱਪੜਿਆਂ ਤੇ ਪੈ ਜਾਂਦਾ ਹੈ। ਕੁੜੀ ਕੁਝ ਪਲ ਲਈ ਘਬਰਾ ਜਾਂਦੀ ਹੈ, ਉਸਦੇ ਚਿਹਰੇ ਤੇ ਗੁੱਸਾ ਸਾਫ਼ ਦਿਖਦਾ ਹੈ। ਉਹ ਝੁੱਕ ਕੇ ਇੱਕ ਪੱਥਰ ਚੁੱਕਦੀ ਹੈ ਤੇ ਗੱਡੀ ਤੇ ਮਾਰਨ ਦੀ ਕੋਸ਼ੀਸ਼ ਕਰਦੀ ਹੈ ਪਰ ਤਦ ਤੱਕ ਡਰਾਈਵਰ ਕਾਫ਼ੀ ਦੂਰ ਨਿਕਲ ਜਾਂਦਾ ਹੈ।
ਆਖ਼ਿਰ ਦੀਦੀ ਨੇ ਕੀਤਾ ਕੀ?
ਇੱਥੋਂ ਵੀਡੀਓ ਵਿੱਚ ਆਉਂਦਾ ਹੈ ਸਭ ਤੋਂ ਮਜ਼ੇਦਾਰ ਮੋੜ! ਆਮ ਤੌਰ ਤੇ ਅਜਿਹੇ ਹਾਲਾਤਾਂ ਚ ਲੋਕ ਸਿਰਫ਼ ਗੁੱਸਾ ਕਰਦੇ ਹਨ ਤੇ ਚੁੱਪ ਹੋ ਕੇ ਰਹਿ ਜਾਂਦੇ ਹਨ, ਪਰ ਇਹ ਕੁੜੀ ਕੁਝ ਵੱਖਰਾ ਕਰਦੀ ਹੈ। ਉਹ ਉੱਥੇ ਹੀ ਖੜੀ ਰਹਿੰਦੀ ਹੈ ਅਤੇ ਇੰਤਜ਼ਾਰ ਕਰਦੀ ਹੈ। ਕੁਝ ਸਮੇਂ ਬਾਅਦ ਉਹੀ ਕਾਰ ਵਾਪਸ ਆਉਂਦੀ ਹੈ। ਕੁੜੀ ਸੜਕ ਦੇ ਵਿਚਕਾਰ ਖੜੀ ਹੋ ਕੇ ਹੱਥ ਵਿੱਚ ਪੱਥਰ ਫੜ ਕੇ ਗੱਡੀ ਰੋਕ ਲੈਂਦੀ ਹੈ। ਡਰਾਈਵਰ ਘਬਰਾ ਜਾਂਦਾ ਹੈ ਤੇ ਗੱਡੀ ਰੋਕ ਦਿੰਦਾ ਹੈ। ਫਿਰ ਜੋ ਹੁੰਦਾ ਹੈ, ਉਹ ਵੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ।
ਕੁੜੀ ਬਿਨਾਂ ਕੁਝ ਕਹੇ ਡਰਾਈਵਰ ਨੂੰ ਗੱਡੀ ਤੋਂ ਬਾਹਰ ਆਉਣ ਲਈ ਕਹਿੰਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਡਰਾਈਵਰ ਵੀ ਬਿਨਾਂ ਕਿਸੇ ਵਿਰੋਧ ਦੇ ਬਾਹਰ ਆ ਜਾਂਦਾ ਹੈ। ਕੁੜੀ ਉਸਨੂੰ ਸਾਈਡ ਤੇ ਬਿਠਾ ਦਿੰਦੀ ਹੈ ਤੇ ਆਪ ਡਰਾਈਵਿੰਗ ਸੀਟ ਤੇ ਬੈਠ ਜਾਂਦੀ ਹੈ। ਹੁਣ ਕਹਾਣੀ ਪੂਰੀ ਤਰ੍ਹਾਂ ਪਲਟ ਜਾਂਦੀ ਹੈ। ਉਹ ਗੱਡੀ ਚਾਲੂ ਕਰਦੀ ਹੈ ਤੇ ਉਸੇ ਚੀਕੜ ਵਾਲੀ ਸੜਕ ਤੇ ਤੇਜ਼ੀ ਨਾਲ ਕਾਰ ਨੂੰ ਚਲਾਉਂਦੀ ਹੈ ਅਤੇ ਚੀਕੜ ਉਛਲ ਕੇ ਡਰਾਈਵਰ ਤੇ ਪੈ ਜਾਂਦਾ ਹੈ। ਇਸ ਤਰੀਕੇ ਨਾਲ ਉਸਨੇ ਉਸਨੂੰ ਉਸਦੀ ਹੀ ਹਰਕਤ ਦਾ ਜਵਾਬ ਉਸੇ ਅੰਦਾਜ਼ ਚ ਦੇ ਦਿੱਤਾ।
ਇੱਥੇ ਵੀਡੀਓ ਦੇਖੋ
बदला हो तों ऐसा 😂
वाह दीदी वाह दील खुश कर दिया 😛 pic.twitter.com/x5sNqqMLaj — kittu (@bhavisha333) October 30, 2025ਇਹ ਵੀ ਪੜ੍ਹੋ
ਵੀਡੀਓ ਇੱਥੇ ਖਤਮ ਹੋ ਜਾਂਦਾ ਹੈ, ਪਰ ਲੋਕਾਂ ਦਾ ਹਾਸਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕਈ ਯੂਜ਼ਰਜ਼ ਇਸਨੂੰ ਪਰਫੈਕਟ ਰਿਵੈਂਜ ਕਹਿ ਰਹੇ ਹਨ, ਜਦਕਿ ਕੁਝ ਮਜ਼ਾਕ ਚ ਲਿਖ ਰਹੇ ਹਨ ਕਿ ਹਰ ਉਸ ਡਰਾਈਵਰ ਨੂੰ ਇਹੋ ਜਿਹਾ ਜਵਾਬ ਮਿਲਣਾ ਚਾਹੀਦਾ ਹੈ ਜੋ ਸੜਕ ਤੇ ਹੋਰਾਂ ਦੀ ਪਰਵਾਹ ਨਹੀਂ ਕਰਦਾ। ਕੁਝ ਲੋਕਾਂ ਨੇ ਤਾਂ ਇਹ ਵੀ ਕਿਹਾ ਕਿ ਕੁੜੀ ਨੇ ਬਹੁਤ ਸਮਝਦਾਰੀ ਨਾਲ ਸਬਕ ਸਿਖਾਇਆ।


