Viral Bride Video: ਸਾੜੀ ਤੇ ਚੂੜਾ ਪਾ ਕੇ ਨਵੀਂ-ਨਵੇਲੀ ਦੁਲਹਨ ਨੇ ਚਲਾਈ ਟ੍ਰੇਨ? ਜਾਣੋ ਵਾਇਰਲ ਵੀਡੀਓ ਦੀ ਸੱਚਾਈ

Updated On: 

28 Oct 2026 10:26 AM IST

Viral Bride Video: ਸੋਸ਼ਲ ਮੀਡੀਆ 'ਤੇ ਸਾੜੀ ਅਤੇ ਚੂੜਾ ਪਾ ਕੇ ਟ੍ਰੇਨ ਚਲਾਉਂਦੀ ਦੁਲਹਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜਾਣੋ ਫੈਕਟ ਚੈੱਕ ਵਿੱਚ ਇਸ ਵਾਇਰਲ ਵੀਡੀਓ ਦੀ ਕੀ ਸੱਚਾਈ ਸਾਹਮਣੇ ਆਈ ਹੈ।

Viral Bride Video: ਸਾੜੀ ਤੇ ਚੂੜਾ ਪਾ ਕੇ ਨਵੀਂ-ਨਵੇਲੀ ਦੁਲਹਨ ਨੇ ਚਲਾਈ ਟ੍ਰੇਨ? ਜਾਣੋ ਵਾਇਰਲ ਵੀਡੀਓ ਦੀ ਸੱਚਾਈ

ਸਾੜੀ ’ਚ ਦੁਲਹਨ ਨੇ ਚਲਾਈ ਟ੍ਰੇਨ?

ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵਿੱਚ ਇੱਕ ਨਵੀਂ-ਨਵੇਲੀ ਦੁਲਹਨ ਸਾੜੀ ਪਾਈ, ਹੱਥਾਂ ਵਿੱਚ ਚੂੜਾ ਸਜਾਈ ਅਤੇ ਮਾਂਗ ਵਿੱਚ ਸਿੰਦੂਰ ਲਗਾਈ ਟ੍ਰੇਨ ਚਲਾਉਂਦੀ ਦਿਖਾਈ ਦੇ ਰਹੀ ਹੈ। ਲੋਕ ਉਸ ਦੇ ਜਜ਼ਬੇ ਦੀ ਤਾਰੀਫ਼ ਕਰ ਰਹੇ ਹਨ। ਇਸ ਦੇ ਨਾਲ ਹੀ ਸਵਾਲ ਉੱਠ ਰਿਹਾ ਹੈ ਕਿ ਕੀ ਇਹ ਵੀਡੀਓ ਅਸਲੀ ਹੈ ਜਾਂ AI ਦੀ ਮਦਦ ਨਾਲ ਬਣਾਈ ਗਈ ਹੈ? ਆਓ ਜਾਣਦੇ ਹਾਂ ਇਸ ਦੀ ਸੱਚਾਈ।

ਵੀਡੀਓ ਵਿੱਚ ਕੀ ਦਿਖਾਈ ਦੇ ਰਿਹਾ ਹੈ?

ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਇੱਕ ਔਰਤ ਸਾੜੀ ਪਾ ਕੇ ਲੋਕੋ ਪਾਇਲਟ ਦੀ ਸੀਟ ‘ਤੇ ਬੈਠੀ ਟ੍ਰੇਨ ਚਲਾਉਂਦੀ ਦਿਖਾਈ ਦੇ ਰਹੀ ਹੈ। ਉਹ ਵਾਕੀ-ਟਾਕੀ ਰਾਹੀਂ ਗਾਰਡ ਨਾਲ ਲਗਾਤਾਰ ਗੱਲਬਾਤ ਵੀ ਕਰ ਰਹੀ ਹੈ। ਕਈ ਲੋਕ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਹਿ ਰਹੇ ਹਨ ਕਿ ਵਿਆਹ ਤੋਂ ਬਾਅਦ ਵੀ ਕੰਮ ਪ੍ਰਤੀ ਅਜਿਹਾ ਸਮਰਪਣ ਕਮਾਲ ਦਾ ਹੈ। ਲੋਕ ਇਸ ਨੂੰ ਪਰੰਪਰਾ ਅਤੇ ਆਧੁਨਿਕਤਾ ਦਾ ਮੇਲ ਦੱਸ ਰਹੇ ਹਨ। ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਈ ਹੈ ਅਤੇ ਲੱਖਾਂ ਲੋਕ ਇਸ ਨੂੰ ਲਾਈਕ ‘ਤੇ ਸ਼ੇਅਰ ਕਰ ਚੁੱਕੇ ਹਨ।

ਵੀਡੀਓ ਦੀ ਅਸਲੀਅਤ ਕੀ ਹੈ?

ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੇ ਮਨ ਵਿੱਚ ਸਵਾਲ ਉੱਠਣ ਲੱਗੇ ਕਿ ਕੀ ਕੋਈ ਦੁਲਹਨ ਸੱਚਮੁੱਚ ਇਸ ਤਰ੍ਹਾਂ ਟ੍ਰੇਨ ਚਲਾ ਸਕਦੀ ਹੈ? ਰੇਲਵੇ ਦੇ ਨਿਯਮਾਂ ਮੁਤਾਬਕ, ਡਿਊਟੀ ਦੌਰਾਨ ਲੋਕੋ ਪਾਇਲਟ ਲਈ ਨਿਰਧਾਰਤ ਯੂਨੀਫਾਰਮ ਪਾਉਣਾ ਲਾਜ਼ਮੀ ਹੁੰਦਾ ਹੈ। ਅਜਿਹੇ ਵਿੱਚ ਸਾੜੀ ਅਤੇ ਚੂੜਾ ਪਹਿਨ ਕੇ ਟ੍ਰੇਨ ਚਲਾਉਣ ਦਾ ਦਾਅਵਾ ਸ਼ੱਕ ਪੈਦਾ ਕਰਦਾ ਹੈ। ਰੇਲਵੇ ਵੱਲੋਂ ਵੀ ਅਜਿਹੀ ਕਿਸੇ ਘਟਨਾ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ ਹੈ।

AI ਟੂਲ ਨਾਲ ਕੀਤੀ ਗਈ ਜਾਂਚ

ਜਦੋਂ ਇਸ ਵੀਡੀਓ ਦੀ Hive AI Detection ਟੂਲ ਰਾਹੀਂ ਜਾਂਚ ਕੀਤੀ ਗਈ, ਤਾਂ ਸਾਹਮਣੇ ਆਇਆ ਕਿ ਇਹ ਵੀਡੀਓ 25.9 ਫ਼ੀਸਦੀ ਤੱਕ AI ਜਾਂ ਐਡਿਟਿੰਗ ਦੀ ਮਦਦ ਨਾਲ ਬਣਾਈ ਗਈ ਹੋ ਸਕਦੀ ਹੈ।

ਨਤੀਜਾ

ਕੁੱਲ ਮਿਲਾ ਕੇ, ਇਸ ਵੀਡੀਓ ਦੇ ਪੂਰੀ ਤਰ੍ਹਾਂ ਅਸਲੀ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ। ਜਾਂਚ ਦੇ ਨਤੀਜੇ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਵੀਡੀਓ ਵਿੱਚ AI ਜਾਂ ਐਡਿਟਿੰਗ ਦੀ ਵਰਤੋਂ ਕੀਤੀ ਗਈ ਹੋ ਸਕਦੀ ਹੈ। ਇਹੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਸ਼ੇਅਰ ਕੀਤੀ ਜਾ ਰਹੀ ਹੈ।

ਇੱਥੇ ਦੇਖੋ ਵਾਇਰਲ ਵੀਡੀਓ

Loading...
Unable to load recommendations.
Follow Us
Related Stories
ਹੁਸ਼ਿਆਰਪੁਰ ਦੇ ਪਿੰਡ ਵਿੱਛੋਹੀ ਵਿੱਚ ਤੇਂਦੂਏ ਦੀ ਦਸਤਕ ਨਾਲ ਦਹਿਸ਼ਤ, ਟਾਰਚ ਦੀ ਰੌਸ਼ਨੀ ਤੇ ਰੌਲਾ ਪਾ ਕੇ ਲੋਕਾਂ ਨੇ ਭਜਾਇਆ
ਵਾਇਰਲ ਹੋਈ ਮਾਸੂਮੀਅਤ ਦੀ ਮਿਸਾਲ, ਗੁੱਲਕ ਤੋੜ ਕੇ CM ਨੂੰ ਪੈਸੇ ਦੇਣ ਵਾਲੀ ਇਸ ਬੱਚੀ ਨੇ ਜਿੱਤਿਆ ਸਭ ਦਾ ਦਿਲ
Viral Elephant Video: 7 ਘੰਟਿਆਂ ਦੇ Rescue ਤੋਂ ਬਾਅਦ ਮਾਂ ਨਾਲ ਮਿਲਿਆ ਹਾਥੀ ਦਾ ਬੱਚਾ, ਭਾਵੁਕ ਕਰ ਦੇਵੇਗਾ ਦੋਵਾਂ ਦੇ ਮਿਲਾਪ ਦਾ ਇਹ ਨਜ਼ਾਰਾ
ਚੈਂਪੀਅਨ ਰਾਜਾ ਝੋਟਾ ਨੂੰ ਲੱਭਣ ਵਾਲੇ ਲਈ 1 ਲੱਖ ਦੇ ਇਨਾਮ ਦਾ ਐਲਾਨ… ਲਾਪਤਾ ਹੋਣ ‘ਤੇ ਮਾਲਕ ਦਾ ਐਲਾਨ
ਚੰਡੀਗੜ੍ਹ ਦੇ ਫਾਰਮਾ ਕਾਰੋਬਾਰੀ ਐੱਮਕੇ ਭਾਟੀਆ ਦੀ ਨਵੀਂ ਪਹਿਲ, ਹੁਣ ਸੁਰੱਖਿਆ ਗਾਰਡ ਤੋਂ ਅਧਿਕਾਰੀਆਂ ਤੱਕ ਲੱਕੀ ਡਰਾਅ ਰਾਹੀਂ ਜਿੱਤ ਸਕਣਗੇ ਕਾਰ
ਹਾਲੇ ਡਾਇਪਰ ਪਾਉਣ ਦੀ ਉਮਰ, ਪਰ ਚਿਹਰੇ ‘ਤੇ ਸੰਘਣੀਆਂ ਮੁੱਛਾਂ! ਬੱਚੇ ਦੀ ਵੀਡੀਓ ਦੇਖ ਕੇ ਲੋਕ ਬੋਲੇ, ਇਹ ਤਾਂ ਰਿਟਾਇਰ ਹੋ ਕੇ ਆਇਆ ਹੈ