ਚੈਂਪੀਅਨ ਰਾਜਾ ਝੋਟਾ ਨੂੰ ਲੱਭਣ ਵਾਲੇ ਲਈ 1 ਲੱਖ ਦੇ ਇਨਾਮ ਦਾ ਐਲਾਨ… ਲਾਪਤਾ ਹੋਣ ‘ਤੇ ਮਾਲਕ ਦਾ ਐਲਾਨ

Updated On: 

26 Oct 2026 13:53 PM IST

Raja Jhota Missing: ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਸੰਘੀਆਂ ਪਿੰਡ ਤੋਂ ਮਸ਼ਹੂਰ ਰੇਸਿੰਗ ਝੋਟਾ ਰਾਜਾ ਝੋਟਾ ਲਾਪਤਾ ਹੋ ਗਿਆ ਹੈ। ਝੋਟੇ ਦੀ ਭਾਲ ਲਈ ਪਰਿਵਾਰ ਨੇ ਇੱਕ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਚੈਂਪੀਅਨ ਰਾਜਾ ਝੋਟਾ ਨੂੰ ਲੱਭਣ ਵਾਲੇ ਲਈ 1 ਲੱਖ ਦੇ ਇਨਾਮ ਦਾ ਐਲਾਨ...  ਲਾਪਤਾ ਹੋਣ ਤੇ ਮਾਲਕ ਦਾ ਐਲਾਨ

‘ਰਾਜਾ ਝੋਟਾ’ ਲਾਪਤਾ, 1 ਲੱਖ ਦਾ ਇਨਾਮ

Viral Video: ਪੰਜਾਬ ਦੇ ਕਪੂਰਥਲਾ ਵਿੱਚ ਇੱਕ ਝੋਟੇ ਦੇ ਲਾਪਤਾ ਹੋਣ ਕਾਰਨ ਪੂਰਾ ਪਿੰਡ ਪਰੇਸ਼ਾਨ ਹੈ। ਲਾਪਤਾ ਹੋਇਆ ਝੋਟਾ ਜ਼ਿਲ੍ਹੇ ਦੇ ਸੰਘੀਆਂ ਪਿੰਡ ਦਾ ਮਸ਼ਹੂਰ ਰਾਜਾ ਝੋਟਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੀ ਉਮਰ 20 ਸਾਲ ਹੈ। ਇਸ ਝੋਟੇ ਨੇ ਰਵਾਇਤੀ ਪੰਜਾਬੀ ਪਸ਼ੂ ਦੌੜ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ ਅਤੇ ਕਈ ਵਾਰ ਚੈਂਪੀਅਨ ਰਿਹਾ ਹੈ। ਰਾਜਾ ਝੋਟੇ ਦੇ ਲਾਪਤਾ ਹੋਣ ਕਾਰਨ ਪਿੰਡ ਵਾਸੀ ਕਾਫ਼ੀ ਚਿੰਤਤ ਹਨ।

ਰਾਜਾ ਝੋਟੇ ਦੇ ਮਾਲਕ ਜਸਕਰਨ ਸਿੰਘ (25) ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਸਦਮੇ ਵਿੱਚ ਹੈ। ਪਰਿਵਾਰ ਨੇ ਐਲਾਨ ਕੀਤਾ ਹੈ ਕਿ ਰਾਜਾ ਝੋਟੇ ਨੂੰ ਲੱਭਣ ਵਿੱਚ ਮਦਦ ਕਰਨ ਵਾਲੇ ਵਿਅਕਤੀ ਨੂੰ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਰਾਜਾ ਦੀ ਪਛਾਣ ਉਸ ਦੀ ਤਾਕਤ, ਫੁਰਤੀ ਅਤੇ ਲਗਾਤਾਰ ਜਿੱਤਾਂ ਕਰਕੇ ਸੀ। ਉਸ ਦਾ ਰੇਸਿੰਗ ਕਰੀਅਰ 19 ਸਾਲ ਦਾ ਰਿਹਾ, ਜਿਸ ਦੌਰਾਨ ਉਸ ਨੇ ਮੱਝਾਂ ਅਤੇ ਬਲਦਾਂ ਦੀਆਂ 100 ਤੋਂ ਵੱਧ ਰਵਾਇਤੀ ਦੌੜਾਂ ਵਿੱਚ ਹਿੱਸਾ ਲਿਆ।

ਟਰੈਕਟਰ, ਕਾਰ ਸਮੇਤ ਜਿੱਤੇ ਕਈ ਇਨਾਮ

ਇਸ ਦੌਰਾਨ ਰਾਜਾ ਝੋਟੇ ਨੇ ਟਰੈਕਟਰ, ਕਾਰ, 87 ਮੋਟਰਸਾਈਕਲਾਂ ਅਤੇ ਨਕਦ ਇਨਾਮਾਂ ਸਮੇਤ ਕਈ ਇਨਾਮ ਜਿੱਤੇ। ਉਸ ਨੇ 10 ਸਾਲ ਤੱਕ ਧਪਈ ਬੈਲ-ਦੌੜ ਮੇਲੇ ਅਤੇ ਛੇ ਸਾਲ ਤੱਕ ਨੱਟਣ ਦੀ ਦੌੜ ਵਿੱਚ ਜਿੱਤ ਹਾਸਲ ਕੀਤੀ ਸੀ। ਮੀਡੀਆ ਰਿਪੋਰਟਾਂ ਮੁਤਾਬਕ, ਜਸਕਰਨ ਸਿੰਘ ਨੇ ਦੱਸਿਆ ਕਿ ਰਾਜਾ ਉਨ੍ਹਾਂ ਦੇ ਪਰਿਵਾਰ ਦੇ ਇੱਕ ਮੈਂਬਰ ਵਾਂਗ ਸੀ। ਉਸ ਕਾਰਨ ਉਨ੍ਹਾਂ ਦੇ ਪਿੰਡ ਨੂੰ ਵੱਖਰੀ ਪਛਾਣ ਮਿਲੀ। ਜਦੋਂ ਰਾਜਾ ਦੀ ਉਮਰ ਕਰੀਬ ਡੇਢ ਸਾਲ ਸੀ, ਉਦੋਂ ਤੋਂ ਹੀ ਜਸਕਰਨ ਉਸ ਦੀ ਦੇਖਭਾਲ ਕਰ ਰਹੇ ਸਨ।

ਜਸਕਰਨ ਨੇ ਦੱਸਿਆ ਕਿ ਉਨ੍ਹਾਂ ਨੇ ਨੌਵੀਂ ਜਮਾਤ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ। ਉਨ੍ਹਾਂ ਨੇ ਰਾਜਾ ਦੀ ਦੇਖਭਾਲ ਕਰਨ ਲਈ ਆਪਣੀ ਪੜ੍ਹਾਈ ਛੱਡੀ ਸੀ। ਰੋਜ਼ਾਨਾ ਚਾਰੇ ਤੋਂ ਇਲਾਵਾ ਰਾਜਾ ਨੂੰ ਮਖਾਣੇ, ਬਦਾਮ ਅਤੇ ਘਿਓ ਦਾ ਮਿਸ਼ਰਣ ਖੁਆਇਆ ਜਾਂਦਾ ਸੀ।

ਪਰਿਵਾਰ ਮੁਤਾਬਕ, ਦੋ ਹਫ਼ਤੇ ਪਹਿਲਾਂ ਰਾਜਾ ਨੂੰ ਖੇਤ ਵਿੱਚ ਲੱਗੀ ਮੋਟਰ ਨੇੜੇ ਬੰਨ੍ਹਿਆ ਗਿਆ ਸੀ, ਪਰ ਅਗਲੀ ਸਵੇਰ ਜਦੋਂ ਦੇਖਿਆ ਤਾਂ ਉਹ ਉੱਥੇ ਮੌਜੂਦ ਨਹੀਂ ਸੀ। ਪਰਿਵਾਰ ਨੂੰ ਸ਼ੱਕ ਹੈ ਕਿ ਰਾਜਾ ਦੇ ਨਾਲ ਉਨ੍ਹਾਂ ਦੀ ਇੱਕ ਰਿਸ਼ਤੇਦਾਰ ਦੀਆਂ ਦੋ ਮਾਦਾ ਮੱਝਾਂ ਵੀ ਚੋਰੀ ਕੀਤੀਆਂ ਗਈਆਂ ਹਨ।

ਇਸ ਸਾਲ ਦਸੰਬਰ ਵਿੱਚ ਰਿਟਾਇਰ ਕਰਨ ਦੀ ਸੀ ਯੋਜਨਾ

ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। CCTV ਫੁਟੇਜ ਵਿੱਚ ਇੱਕ ਚੋਰੀ ਕੀਤੀ ਗਈ ਬੋਲੇਰੋ ਕੈਂਪਰ ਗੱਡੀ ਦਿਖਾਈ ਦਿੱਤੀ ਹੈ। ਜਾਣਕਾਰੀ ਮੁਤਾਬਕ, ਇਸ ਗੱਡੀ ਵਿੱਚ ਤਿੰਨਾਂ ਪਸ਼ੂਆਂ ਨੂੰ ਲਿਜਾਇਆ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੂੰ ਕੋਈ ਹੋਰ ਠੋਸ ਸਬੂਤ ਨਹੀਂ ਮਿਲਿਆ। ਪਰਿਵਾਰ ਦੀ ਯੋਜਨਾ ਸੀ ਕਿ ਇਸ ਸਾਲ ਦਸੰਬਰ ਵਿੱਚ ਹੋਣ ਵਾਲੇ ਬਾਬਾ ਕਹਾਣ ਦਾਸ ਬੈਲ ਦੌੜ ਟੂਰਨਾਮੈਂਟ ਵਿੱਚ ਰਾਜਾ ਨੂੰ ਪੱਗ ਬੰਨ੍ਹ ਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਰੇਸਿੰਗ ਤੋਂ ਰਿਟਾਇਰ ਕਰ ਦਿੱਤਾ ਜਾਵੇਗਾ। ਪਰ ਇਸ ਤੋਂ ਪਹਿਲਾਂ ਹੀ ਰਾਜਾ ਲਾਪਤਾ ਹੋ ਗਿਆ।

Source: TV9Hindi.com

Loading...
Unable to load recommendations.
Follow Us
Related Stories
ਚੰਡੀਗੜ੍ਹ ਦੇ ਫਾਰਮਾ ਕਾਰੋਬਾਰੀ ਐੱਮਕੇ ਭਾਟੀਆ ਦੀ ਨਵੀਂ ਪਹਿਲ, ਹੁਣ ਸੁਰੱਖਿਆ ਗਾਰਡ ਤੋਂ ਅਧਿਕਾਰੀਆਂ ਤੱਕ ਲੱਕੀ ਡਰਾਅ ਰਾਹੀਂ ਜਿੱਤ ਸਕਣਗੇ ਕਾਰ
ਹਾਲੇ ਡਾਇਪਰ ਪਾਉਣ ਦੀ ਉਮਰ, ਪਰ ਚਿਹਰੇ ‘ਤੇ ਸੰਘਣੀਆਂ ਮੁੱਛਾਂ! ਬੱਚੇ ਦੀ ਵੀਡੀਓ ਦੇਖ ਕੇ ਲੋਕ ਬੋਲੇ, ਇਹ ਤਾਂ ਰਿਟਾਇਰ ਹੋ ਕੇ ਆਇਆ ਹੈ
ਗਾਣੇ ਦੀ Beat ‘ਤੇ ਕੁੜੀ ਦਾ ਸ਼ਾਨਦਾਰ ਡਾਂਸ, ਵੀਡੀਓ ਦੇਖਣ ਤੋਂ ਬਾਅਦ ਨਹੀਂ ਹੱਟਣਗੀਆਂ ਨਜ਼ਰਾਂ… ਸਟੈਪਸ ਦੇਖ ਕੇ ਤੁਸੀਂ ਵੀ ਹੋ ਜਾਓਗੇ ਫੈਨ
ਮੁੰਬਈ ਵਿੱਚ ਬੰਬ ਦੀ ਧਮਕੀ ਤੋਂ ਬਾਅਦ ਹੜਕੰਪ, ਅਮਿਤਾਭ ਦਾ ਬੰਗਲਾ ਅਤੇ ਦਿਲਜੀਤ ਦਾ ਕੰਸਰਟ ਨਿਸ਼ਾਨੇ ਤੇ, ਜਾਂਚ ਚ ਜੁਟੀਆਂ ਏਜੰਸੀਆਂ
Viral Video: ‘ਆਜਾ ਨਚਲੇ’ ਗਾਣੇ ‘ਤੇ ਕੁੜੀ ਦੇ ਸ਼ਾਨਦਾਰ ਡਾਂਸ ਨੇ ਜਿੱਤਿਆ ਲੋਕਾਂ ਦਾ ਦਿਲ, ਖੂਬਸੂਰਤ ਅਦਾਵਾਂ ਦੇਖ ਫੈਨ ਹੋਏ ਲੋਕ
ਕੋਟਕਪੂਰਾ ‘ਚ ਮਜ਼ਦੂਰ ਔਰਤ ਨੇ 7 ਰੁਪਏ ਦੀ ਲਾਟਰੀ ਨਾਲ ਜਿੱਤਿਆ 1 ਕਰੋੜ ਦਾ ਇਨਾਮ, ਘਰ ‘ਚ ਪਏ ਭੰਗੜੇ