Viral Elephant Video: 7 ਘੰਟਿਆਂ ਦੇ Rescue ਤੋਂ ਬਾਅਦ ਮਾਂ ਨਾਲ ਮਿਲਿਆ ਹਾਥੀ ਦਾ ਬੱਚਾ, ਭਾਵੁਕ ਕਰ ਦੇਵੇਗਾ ਦੋਵਾਂ ਦੇ ਮਿਲਾਪ ਦਾ ਇਹ ਨਜ਼ਾਰਾ

Updated On: 

27 Oct 2026 10:23 AM IST

Viral Elephant Video: ਸੋਸ਼ਲ ਮੀਡੀਆ ਤੇ ਹਾਥੀ ਦੇ ਬੱਚੇ ਅਤੇ ਉਸ ਦੀ ਮਾਂ ਦੇ ਮਿਲਾਪ ਦੀ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 7 ਘੰਟਿਆਂ ਦੇ Rescue Operation ਤੋਂ ਬਾਅਦ ਦੋਵਾਂ ਦਾ ਮਿਲਾਪ ਦੇਖ ਕੇ ਤੁਹਾਡੀਆਂ ਅੱਖਾਂ ਵੀ ਨਮ ਹੋ ਜਾਣਗੀਆਂ।

Viral Elephant Video: 7 ਘੰਟਿਆਂ ਦੇ Rescue ਤੋਂ ਬਾਅਦ ਮਾਂ ਨਾਲ ਮਿਲਿਆ ਹਾਥੀ ਦਾ ਬੱਚਾ, ਭਾਵੁਕ ਕਰ ਦੇਵੇਗਾ ਦੋਵਾਂ ਦੇ ਮਿਲਾਪ ਦਾ ਇਹ ਨਜ਼ਾਰਾ

7 ਘੰਟਿਆਂ ਬਾਅਦ ਮਾਂ ਨੂੰ ਮਿਲਿਆ ਹਾਥੀ ਦਾ ਬੱਚਾ

ਸੋਸ਼ਲ ਮੀਡੀਆ ‘ਤੇ ਜਾਨਵਰਾਂ ਦੀਆਂ ਵੀਡੀਓਜ਼ ਅਕਸਰ ਲੋਕਾਂ ਦਾ ਦਿਲ ਜਿੱਤ ਲੈਂਦੀਆਂ ਹਨ, ਪਰ ਇਨ੍ਹੀਂ ਦਿਨੀਂ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਵੀ ਨਮ ਹੋ ਜਾਣਗੀਆਂ। ਇਹ ਵੀਡੀਓ ਇੱਕ ਨੰਨ੍ਹੇ ਹਾਥੀ ਅਤੇ ਉਸ ਦੀ ਮਾਂ ਦੀ ਹੈ, ਜੋ ਇੱਕ ਹਾਦਸੇ ਤੋਂ ਬਾਅਦ ਇੱਕ-ਦੂਜੇ ਤੋਂ ਵਿਛੜ ਗਏ ਸਨ। ਭਾਰਤੀ ਜੰਗਲਾਤ ਸੇਵਾ (IFS) ਦੇ ਅਧਿਕਾਰੀ ਪਰਵੀਨ ਕਾਸਵਾਨ ਨੇ X (ਪਹਿਲਾਂ ਟਵਿੱਟਰ) ‘ਤੇ ਇਸ ਦਿਲ ਨੂੰ ਛੂਹ ਲੈਣ ਵਾਲੀ ਘਟਨਾ ਦੀ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਦੋਵਾਂ ਦੇ ਮੁੜ ਮਿਲਣ ਦਾ ਪਲ ਕੈਦ ਹੋਇਆ ਹੈ। ਸੋਸ਼ਲ ਮੀਡੀਆ ਯੂਜ਼ਰਜ਼ ਇਸ ਵੀਡੀਓ ਨੂੰ ਕਾਫ਼ੀ ਪਸੰਦ ਕਰ ਰਹੇ ਹਨ।

ਕੀ ਸੀ ਪੂਰਾ ਮਾਮਲਾ?

ਪੱਛਮੀ ਬੰਗਾਲ ਦੇ ਕਰਸੀਓਂਗ ਜੰਗਲਾਤ ਡਿਵੀਜ਼ਨ ਵਿੱਚ ਇਹ ਨੰਨ੍ਹਾ ਹਾਥੀ ਪਾਣੀ ਦੀ ਟੈਂਕੀ ਵਿੱਚ ਡਿੱਗਣ ਕਾਰਨ ਆਪਣੀ ਮਾਂ ਅਤੇ ਝੁੰਡ ਤੋਂ ਵਿਛੜ ਗਿਆ ਸੀ। ਇਕੱਲਾ ਹੋਣ ਕਾਰਨ ਉਹ ਬਹੁਤ ਡਰਿਆ ਹੋਇਆ ਸੀ। ਜਿਵੇਂ ਹੀ ਜੰਗਲਾਤ ਵਿਭਾਗ ਅਤੇ Rescue Team ਨੂੰ ਇਸ ਬਾਰੇ ਜਾਣਕਾਰੀ ਮਿਲੀ, ਉਹ ਤੁਰੰਤ ਮੌਕੇ ‘ਤੇ ਪਹੁੰਚ ਗਏ।

ਹਾਥੀ ਦੇ ਬੱਚੇ ਨੂੰ ਬਚਾਉਣਾ ਆਸਾਨ ਨਹੀਂ ਹੁੰਦਾ, ਕਿਉਂਕਿ ਆਪਣੇ ਬੱਚੇ ਤੋਂ ਵਿਛੜਨ ‘ਤੇ ਮਾਂ ਹਾਥੀ ਹਮਲਾਵਰ ਹੋ ਸਕਦੀ ਹੈ। ਇਸ ਦੇ ਬਾਵਜੂਦ, ਟੀਮ ਨੇ ਸਮਝਦਾਰੀ ਨਾਲ ਕੰਮ ਲਿਆ ਅਤੇ ਬੱਚੇ ਨੂੰ ਉਸ ਦੀ ਮਾਂ ਤੱਕ ਪਹੁੰਚਾਉਣ ਦਾ ਫ਼ੈਸਲਾ ਕੀਤਾ।

7 ਘੰਟਿਆਂ ਦੀ ਮਿਹਨਤ ਤੋਂ ਬਾਅਦ ਆਖ਼ਰ ਹੋਇਆ ਮਿਲਾਪ

IFS ਅਧਿਕਾਰੀ ਪਰਵੀਨ ਕਾਸਵਾਨ ਨੇ ਦੱਸਿਆ ਕਿ ਲਗਭਗ 7 ਘੰਟਿਆਂ ਤੱਕ ਚੱਲੇ ਮੁਸ਼ਕਲ Rescue Operation ਤੋਂ ਬਾਅਦ ਆਖ਼ਰਕਾਰ ਉਹ ਖ਼ਾਸ ਪਲ ਆ ਹੀ ਗਿਆ। ਜਦੋਂ ਛੋਟੇ ਹਾਥੀ ਨੂੰ ਉਸ ਦੀ ਮਾਂ ਕੋਲ ਲਿਆਂਦਾ ਗਿਆ, ਤਾਂ ਦੋਵਾਂ ਨੇ ਤੁਰੰਤ ਇੱਕ-ਦੂਜੇ ਨੂੰ ਪਛਾਣ ਲਿਆ।ਵਾਇਰਲ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਮਾਂ ਨੂੰ ਦੇਖਦੇ ਹੀ ਬੱਚਾ ਖ਼ੁਸ਼ੀ ਨਾਲ ਉਸ ਵੱਲ ਭੱਜਿਆ। ਦੋਵਾਂ ਨੇ ਆਪਣੀਆਂ ਸੁੰਡਾਂ ਨਾਲ ਇੱਕ-ਦੂਜੇ ਨੂੰ ਛੂਹਿਆ ਅਤੇ ਪਿਆਰ ਜਤਾਇਆ। ਇਸ ਭਾਵੁਕ ਪਲ ਨੂੰ ਦੇਖ ਕੇ ਉੱਥੇ ਮੌਜੂਦ Rescue Team ਦੀਆਂ ਅੱਖਾਂ ਵੀ ਨਮ ਹੋ ਗਈਆਂ।ਇਹ ਵੀਡੀਓ ਦੱਸਦੀ ਹੈ ਕਿ ਮਾਂ ਦਾ ਪਿਆਰ ਭਾਵੇਂ ਇਨਸਾਨਾਂ ਵਿੱਚ ਹੋਵੇ ਜਾਂ ਜਾਨਵਰਾਂ ਵਿੱਚ, ਉਸ ਦੀ ਮਮਤਾ ਹਰ ਥਾਂ ਇੱਕੋ ਜਿਹੀ ਹੁੰਦੀ ਹੈ।

ਇੱਥੇ ਦੇਖੋ ਵਾਇਰਲ ਵੀਡੀਓ

Loading...
Unable to load recommendations.
Follow Us
Related Stories
ਚੈਂਪੀਅਨ ਰਾਜਾ ਝੋਟਾ ਨੂੰ ਲੱਭਣ ਵਾਲੇ ਲਈ 1 ਲੱਖ ਦੇ ਇਨਾਮ ਦਾ ਐਲਾਨ… ਲਾਪਤਾ ਹੋਣ ‘ਤੇ ਮਾਲਕ ਦਾ ਐਲਾਨ
ਚੰਡੀਗੜ੍ਹ ਦੇ ਫਾਰਮਾ ਕਾਰੋਬਾਰੀ ਐੱਮਕੇ ਭਾਟੀਆ ਦੀ ਨਵੀਂ ਪਹਿਲ, ਹੁਣ ਸੁਰੱਖਿਆ ਗਾਰਡ ਤੋਂ ਅਧਿਕਾਰੀਆਂ ਤੱਕ ਲੱਕੀ ਡਰਾਅ ਰਾਹੀਂ ਜਿੱਤ ਸਕਣਗੇ ਕਾਰ
ਹਾਲੇ ਡਾਇਪਰ ਪਾਉਣ ਦੀ ਉਮਰ, ਪਰ ਚਿਹਰੇ ‘ਤੇ ਸੰਘਣੀਆਂ ਮੁੱਛਾਂ! ਬੱਚੇ ਦੀ ਵੀਡੀਓ ਦੇਖ ਕੇ ਲੋਕ ਬੋਲੇ, ਇਹ ਤਾਂ ਰਿਟਾਇਰ ਹੋ ਕੇ ਆਇਆ ਹੈ
ਗਾਣੇ ਦੀ Beat ‘ਤੇ ਕੁੜੀ ਦਾ ਸ਼ਾਨਦਾਰ ਡਾਂਸ, ਵੀਡੀਓ ਦੇਖਣ ਤੋਂ ਬਾਅਦ ਨਹੀਂ ਹੱਟਣਗੀਆਂ ਨਜ਼ਰਾਂ… ਸਟੈਪਸ ਦੇਖ ਕੇ ਤੁਸੀਂ ਵੀ ਹੋ ਜਾਓਗੇ ਫੈਨ
ਮੁੰਬਈ ਵਿੱਚ ਬੰਬ ਦੀ ਧਮਕੀ ਤੋਂ ਬਾਅਦ ਹੜਕੰਪ, ਅਮਿਤਾਭ ਦਾ ਬੰਗਲਾ ਅਤੇ ਦਿਲਜੀਤ ਦਾ ਕੰਸਰਟ ਨਿਸ਼ਾਨੇ ਤੇ, ਜਾਂਚ ਚ ਜੁਟੀਆਂ ਏਜੰਸੀਆਂ
Viral Video: ‘ਆਜਾ ਨਚਲੇ’ ਗਾਣੇ ‘ਤੇ ਕੁੜੀ ਦੇ ਸ਼ਾਨਦਾਰ ਡਾਂਸ ਨੇ ਜਿੱਤਿਆ ਲੋਕਾਂ ਦਾ ਦਿਲ, ਖੂਬਸੂਰਤ ਅਦਾਵਾਂ ਦੇਖ ਫੈਨ ਹੋਏ ਲੋਕ