OMG News: ਧੋਨੀ ਦੇ ਗੈਰਾਜ ਦਾ ਵੀਡੀਓ ਵਾਇਰਲ, ਸ਼ੋਅਰੂਮ ਤੋਂ ਵੀ ਜਿਆਦਾ ਬਾਈਕਸ ਵੇਖ ਕੇ ਯੂਜ਼ਰਸ ਬੋਲੇ – ਹਾਏ ਓ ਰੱਬਾ

Updated On: 

18 Jul 2023 13:42 PM

Dhoni Bikes Viral VIdeo: ਧੋਨੀ ਦੇ ਬਾਈਕ ਪ੍ਰੇਮ ਨੂੰ ਅਸੀਂ ਸਾਰੇ ਜਾਣਦੇ ਹਾਂ, ਪਰ ਉਨ੍ਹਾਂ ਦੇ ਇਸ ਬਾਈਕ ਪ੍ਰੇਮ ਦਾ ਵੀਡੀਓ ਪਹਿਲੀ ਵਾਰ ਦੁਨੀਆ ਦੇ ਸਾਹਮਣੇ ਆਇਆ ਹੈ। ਅਤੇ ਇਸਨੂੰ ਸਾਹਮਣੇ ਲਿਆਉਣ ਵਾਲੇ ਹਨ ਸਾਬਕਾ ਭਾਰਤੀ ਕ੍ਰਿਕਟਰ ਵੈਂਕਟੇਸ਼ ਪ੍ਰਸਾਦ ਅਤੇ ਸੁਨੀਲ ਜੋਸ਼ੀ।

OMG News: ਧੋਨੀ ਦੇ ਗੈਰਾਜ ਦਾ ਵੀਡੀਓ ਵਾਇਰਲ, ਸ਼ੋਅਰੂਮ ਤੋਂ ਵੀ ਜਿਆਦਾ ਬਾਈਕਸ ਵੇਖ ਕੇ ਯੂਜ਼ਰਸ ਬੋਲੇ - ਹਾਏ ਓ ਰੱਬਾ
Follow Us On

ਧੋਨੀ ਕੋਲ ਕਿੰਨੀਆਂ ਬਾਈਕਸ ਹਨ? ਧੋਨੀ ਕੋਲ ਕਿੰਨੀਆਂ ਕਾਰਾਂ ਹਨ? ਕਿਹੜੀਆਂ-ਕਿਹੜੀਆਂ ਬਾਈਕਸ ਅਤੇ ਕਾਰਾਂ (Bikes & Cars) ਹਨ? ਹੁਣ ਅਜਿਹੇ ਸਵਾਲਾਂ ਲਈ ਕੋਈ ਥਾਂ ਨਹੀਂ ਹੈ। ਕਿਉਂਕਿ ਪਹਿਲੀ ਵਾਰ ਐਮਐਸ ਧੋਨੀ (MS Dhoni) ਦਾ ਗੈਰਾਜ ਦੁਨੀਆ ਦੇ ਸਾਹਮਣੇ ਆਇਆ ਹੈ। ਧੋਨੀ ਦੇ ਗੈਰੇਜ ‘ਚ ਜਿੰਨੀਆਂ ਬਾਈਕਸ ਹਨ, ਓਨੀਆਂ ਕਿਸੇ ਸ਼ੋਅਰੂਮ ‘ਚ ਵੀ ਨਹੀਂ ਹੁੰਦੀਆਂ। ਇੱਥੇ ਚੋਣਵੀਆਂ ਕਾਰਾਂ ਦਾ ਕਲੈਕਸ਼ਨ ਹੈ, ਜੋ ਅੱਜਕੱਲ੍ਹ ਸੜਕ ‘ਤੇ ਨਜ਼ਰ ਨਹੀਂ ਆਉਂਦੀਆਂ। ਇਹ ਧੋਨੀ ਦਾ ਬਾਈਕ ਪ੍ਰੇਮ ਹੈ। ਇਹ ਪੁਰਾਣੀਆਂ ਕਾਰਾਂ ਨਾਲ ਉਨ੍ਹਾਂ ਦਾ ਪਿਆਰ ਹੈ, ਜੋ ਉਨ੍ਹਾਂ ਦੇ ਗੈਰਾਜ ਵਿੱਚ ਦਿਖਾਈ ਦਿੰਦਾ ਹੈ।

ਧੋਨੀ ਦੇ ਬਾਈਕ ਪ੍ਰੇਮ ਨੂੰ ਅਸੀਂ ਸਾਰੇ ਜਾਣਦੇ ਹਾਂ ਪਰ ਪਹਿਲੀ ਵਾਰ ਉਨ੍ਹਾਂ ਦਾ ਵੀਡੀਓ ਦੁਨੀਆ ਦੇ ਸਾਹਮਣੇ ਆਇਆ ਹੈ। ਸਾਬਕਾ ਭਾਰਤੀ ਕ੍ਰਿਕਟਰ ਵੈਂਕਟੇਸ਼ ਪ੍ਰਸਾਦ (Vanketesh Prasad) ਅਤੇ ਸੁਨੀਲ ਜੋਸ਼ੀ (Sunil Joshi) ਨੇ ਉਨ੍ਹਾਂ ਦੇ ਗੈਰਾਜ ਦਾ ਵੀਡੀਓ ਸ਼ੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈ। 90 ਦੇ ਦਹਾਕੇ ਦੇ ਇਹ ਦੋਵੇਂ ਖਿਡਾਰੀ ਰਾਂਚੀ ਦੇ ਦੌਰੇ ਦੌਰਾਨ ਧੋਨੀ ਦੇ ਫਾਰਮ ਹਾਊਸ ਪਹੁੰਚੇ ਸਨ। ਜਿੱਥੇ ਧੋਨੀ ਨੇ ਉਨ੍ਹਾਂ ਨੂੰ ਆਪਣਾ ਅਸਲੀ ਖਜ਼ਾਨਾ ਯਾਨੀ ਗੈਰਾਜ ਦਿਖਾਇਆ। ਅਤੇ ਜਦੋਂ ਉਨ੍ਹਾਂ ਨੇ ਇਸਨੂੰ ਦੇਖਿਆ, ਤਾਂ ਉਨ੍ਹਾਂ ਦੀ ਅੱਖਾਂ ਖੁੱਲ੍ਹੀਆਂ ਦੀਆਂ ਖੁਲ੍ਹੀਆਂ ਰਹਿ ਗਈਆਂ।

ਧੋਨੀ ਨੇ ਵੈਂਕਟੇਸ਼ ਪ੍ਰਸਾਦ ਅਤੇ ਸੁਨੀਲ ਜੋਸ਼ੀ ਲਈ ਖੋਲ੍ਹਿਆ ਖਜ਼ਾਨਾ

ਵੈਂਕਟੇਸ਼ ਪ੍ਰਸਾਦ ਅਤੇ ਸੁਨੀਲ ਜੋਸ਼ੀ ਨੇ ਹੁਣ ਤੱਕ ਧੋਨੀ ਦੇ ਪ੍ਰਸ਼ੰਸਕਾਂ ਵਾਂਗ ਉਨ੍ਹਾਂ ਦੇ ਬਾਈਕ ਪ੍ਰੇਮ ਬਾਰੇ ਸਿਰਫ ਜਾਣਿਆ ਜਾਂ ਸੁਣਿਆ ਹੀ ਹੋਵੇਗਾ। ਪਰ, ਪਹਿਲੀ ਵਾਰ ਉਨ੍ਹਾਂ ਨੂੰ ਬਹੁਤ ਨੇੜਿਓਂ ਦੇਖਣ ਦਾ ਮੌਕਾ ਮਿਲਿਆ। ਧੋਨੀ ਨੇ ਉਨ੍ਹਾਂ ਲਈ ਲਈ ਇਹ ਅਨਮੋਲ ਖਜ਼ਾਨਾ ਖੋਲ੍ਹਿਆ, ਜਿਸ ਨੂੰ ਦੇਖ ਕੇ ਵੈਂਕਟੇਸ਼ ਪ੍ਰਸਾਦ ਦੇ ਮੂੰਹੋਂ ਸਿਰਫ ਇੱਕ ਸ਼ਬਦ ਨਿਕਲਿਆ- ਪਾਗਲਪਨ।

ਦੁਨੀਆ ਧੋਨੀ ਦੀ ਦੀਵਾਨੀ ਹੈ ਅਤੇ ਧੋਨੀ ਬਾਈਕ ਦੇ ਸ਼ੌਕੀਨ

ਮਤਲਬ, ਦੁਨੀਆ ਐਮਐਸ ਧੋਨੀ ਦੀ ਦੀਵਾਨੀ ਹੈ ਅਤੇ ਧੋਨੀ ਬਾਈਕਸ ਦੇ ਸ਼ੌਕੀਨ ਹਨ। ਉਨ੍ਹਾਂ ਦਾ ਇਹ ਸ਼ੌਕ ਕਿਸ ਤਰ੍ਹਾਂ ਜਨੂੰਨ ‘ਚ ਬਦਲ ਗਿਆ, ਇਹ ਵੈਂਕਟੇਸ਼ ਪ੍ਰਸਾਦ ਦੁਆਰਾ ਸ਼ੇਅਰ ਕੀਤੀ ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ। ਧੋਨੀ ਦੇ ਗੈਰਾਜ ‘ਚ ਹਰ ਨਵੀਂ ਅਤੇ ਪੁਰਾਣੀ ਬਾਈਕ ਦੀ ਕਲੈਕਸ਼ਨ ਦੇਖਣ ਨੂੰ ਮਿਲਿਆ। ਉਨ੍ਹਾਂ ਦੇ ਜਖੀਰੇ ‘ਚ ਹਰ ਬ੍ਰਾਂਡ, ਹਰ ਖਾਸੀਅਤ ਦੀਆਂ ਬਾਈਕਸ ਨਜ਼ਰ ਆ ਰਹੀਆਂ ਸਨ। ਦੁਨੀਆ ਇਸ ਬਾਰੇ ਜਾਣਨ ਲਈ ਬੇਤਾਬ ਹੈ। ਹੁਣ ਉਸ ਦਾ ਵੀਡੀਓ ਸਾਹਮਣੇ ਆਇਆ ਹੈ।

ਆਪਣੇ ਗੈਰਾਜ ਦੇ ਮਕੈਨਿਕ ਧੋਨੀ ਖੁਦ ਹਨ !

ਬਾਈਕ ਦੇ ਵਿਸ਼ਾਲ ਕਲੈਕਸ਼ਨ ਤੋਂ ਇਲਾਵਾ, ਧੋਨੀ ਕੋਲ ਵਿੰਟੇਜ ਕਾਰਾਂ ਦੀ ਵੀ ਲੰਬੀ ਲਿਸਟ ਦਿਖਾਈ ਦਿੱਤੀ। ਇਨ੍ਹਾਂ ‘ਚੋਂ ਕੁਝ ਧੋਨੀ ਦੀਆਂ ਇੰਪੋਰਟਡ ਕਾਰਾਂ ਹਨ, ਜਦਕਿ ਕੁਝ ਉਨ੍ਹਾਂ ਨੇ ਭਾਰਤੀ ਫੌਜ ਤੋਂ ਖਰੀਦੀਆਂ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਧੋਨੀ ਜ਼ਿਆਦਾਤਰ ਆਪਣੇ ਗੈਰਾਜ ਦੀਆਂ ਸਾਰੀਆਂ ਬਾਈਕ ਦੀ ਦੇਖਭਾਲ ਆਪ ਕਰਦੇ ਹਨ, ਉਨ੍ਹਾਂ ਦੀ ਖੁਦ ਸਰਵਿਸ ਕਰਦੇ ਹਨ ਅਤੇ ਕਈ ਵਾਰ ਉਨ੍ਹਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕੀਆਂ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ