‘ਦਸਤ’ ਤੋਂ ਪ੍ਰੇਸ਼ਾਨ ਯਾਤਰੀ ਨੇ ਗੰਦੀ ਕੀਤੀ ਪੂਰੀ ਫਲਾਈਟ, ਪਾਇਲਟ ਨੇ ਕਰਵਾਈ ਐਮਰਜੈਂਸੀ ਲੈਂਡਿੰਗ, VIDEO
ਫਲਾਈਟ ਨੂੰ ਉਡਾਣ ਭਰੇ ਹੋਇਆ ਸਿਰਫ 2 ਘੰਟੇ ਹੀ ਹੋਏ ਸਨ ਜਦੋਂ ਵਿਅਕਤੀ ਨੂੰ ਵਾਰ-ਵਾਰ Toilet ਆਉਣ ਦੀ ਸਮੱਸਿਆ ਮਹਿਸੂਸ ਹੋਈ। ਇਸ ਤੋਂ ਬਾਅਦ ਵਿਅਕਤੀ ਦੀ ਸਿਹਤ ਨੂੰ ਦੇਖਦੇ ਹੋਏ ਪਾਇਲਟ ਨੇ ਵਾਪਸ ਅਟਲਾਂਟਾ ਜਾਣ ਦੀ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ ਬਿਮਾਰ ਵਿਅਕਤੀ ਦੀ ਹਾਲਤ ਡਾਇਰੀਆ ਕਾਰਨ ਖਰਾਬ ਹੋ ਗਈ ਸੀ।
ਫਲਾਈਟ ਦੀ ਐਮਰਜੈਂਸੀ ਲੈਂਡਿੰਗ ਲੋੜ ਪੈਣ ‘ਤੇ ਕਈ ਵਾਰ ਕਰਵਾਈ ਜਾਂਦੀ ਹੈ। ਐਮਰਜੈਂਸੀ ਲੈਂਡਿੰਗ ਉਦੋਂ ਕੀਤੀ ਜਾਂਦੀ ਹੈ ਜਦੋਂ ਕਿਸੇ ਫਲਾਈਟ ਵਿੱਚ ਤਕਨੀਕੀ ਖਰਾਬੀ ਆ ਜਾਂਦੀ ਹੈ ਜਾਂ ਮੌਸਮ ਬਹੁਤ ਖਰਾਬ ਹੋ ਜਾਂਦਾ ਹੈ। ਆਮ ਤੌਰ ‘ਤੇ, ਇਨ੍ਹਾਂ ਦੋ ਕਾਰਨਾਂ ਕਰਕੇ, ਕਿਸੇ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕੀਤੀ ਜਾਂਦੀ ਹੈ। ਪਰ ਹਾਲ ਹੀ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।ਡੇਲਟਾ ਫਲਾਈਟ 194 ਨੇ ਅਟਲਾਂਟਾ, ਜਾਰਜੀਆ ਤੋਂ ਉਡਾਣ ਭਰੀ, ਜੋ ਕਿ ਅਟਲਾਂਟਾ ਤੋਂ ਬਾਰਸੀਲੋਨਾ ਜਾ ਰਹੀ ਸੀ।
ਜਹਾਜ਼ ਦਾ ਪੂਰਾ ਸਫਰ 8-9 ਘੰਟੇ ਦਾ ਸੀ। ਹਾਲਾਂਕਿ, ਫਲਾਈਟ ਨੂੰ ਵਾਪਸ ਅਟਲਾਂਟਾ ਵੱਲ ਮੁੜਨਾ ਪਿਆ ਜਦੋਂ ਇੱਕ ਵਿਅਕਤੀ ਨੇ ਵਾਰ-ਵਾਰ ਦਸਤ ਦੀ ਸ਼ਿਕਾਇਤ ਕੀਤੀ। ਫਲਾਈਟ ਨੂੰ ਉਡਾਣ ਭਰੇ ਹੋਇਆ ਸਿਰਫ 2 ਘੰਟੇ ਹੀ ਹੋਏ ਸਨ ਜਦੋਂ ਵਿਅਕਤੀ ਨੂੰ ਵਾਰ-ਵਾਰ Toilet ਆਉਣ ਦੀ ਸਮੱਸਿਆ ਮਹਿਸੂਸ ਹੋਈ। ਇਸ ਤੋਂ ਬਾਅਦ ਵਿਅਕਤੀ ਦੀ ਸਿਹਤ ਨੂੰ ਦੇਖਦੇ ਹੋਏ ਪਾਇਲਟ ਨੇ ਵਾਪਸ ਅਟਲਾਂਟਾ ਜਾਣ ਦੀ ਜਾਣਕਾਰੀ ਦਿੱਤੀ।
ਜਾਣਕਾਰੀ ਮੁਤਾਬਕ ਬਿਮਾਰ ਵਿਅਕਤੀ ਦੀ ਹਾਲਤ ਡਾਇਰੀਆ ਕਾਰਨ ਇੰਨੀ ਖਰਾਬ ਹੋ ਗਈ ਸੀ ਕਿ ਉਸ ਨੂੰ ਵਾਰ-ਵਾਰ ਪੋਟੀ ‘ਚ ਜਾਣਾ ਪੈ ਰਿਹਾ ਸੀ। ਇੰਨਾ ਹੀ ਨਹੀਂ, ਇਹ ਵੀ ਕਿਹਾ ਗਿਆ ਕਿ ਵਿਅਕਤੀ ਨੇ ਪੂਰੀ ਫਲਾਈਟ ਨੂੰ ਗੰਦਾ ਕਰ ਦਿੱਤਾ ਸੀ। ਇਨ੍ਹਾਂ ਕਾਰਨਾਂ ਕਰਕੇ ਪਾਇਲਟ ਨੂੰ ਫਲਾਈਟ ਨੂੰ ਵਾਪਸ ਅਟਲਾਂਟਾ ਵੱਲ ਮੋੜਨਾ ਪਿਆ।
🚨#WATCH: Footage of the cabin that forced a Delta flight to make an emergency landing because of passengers diarrhea trail
ਇਹ ਵੀ ਪੜ੍ਹੋ
Watch this video, allegedly showing the aftermath of a biohazard incident on a Delta flight after a passenger experienced explosive pic.twitter.com/FdeLl3nD2n
— R A W S A L E R T S (@rawsalerts) September 6, 2023
ਫਲਾਈਟ ਦੀ ਹੋਈ ਸਫਾਈ
ਡੈਲਟਾ ਅਧਿਕਾਰੀਆਂ ਨੇ ਫਲਾਈਟ ‘ਚ ਵਾਪਰੀ ਇਸ ਘਟਨਾ ਦੀ ਜਾਣਕਾਰੀ ਵੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਅਤੇ ਲੈਂਡਿੰਗ ਤੋਂ ਬਾਅਦ ਫਲਾਈਟ ਦੀ ਪੂਰੀ ਤਰ੍ਹਾਂ ਸਫਾਈ ਕੀਤੀ ਗਈ। ਦਸਤ ਕਾਰਨ ਬਿਮਾਰ ਵਿਅਕਤੀ ਦੀ ਪਛਾਣ ਨਹੀਂ ਜ਼ਾਹਰ ਕੀਤੀ ਗਈ ਹੈ। ਇਸ ਕਾਰਨ ਫਲਾਈਟ ‘ਚ ਮੌਜੂਦ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਜਦੋਂ ਤੱਕ ਫਲਾਈਟ ਪੂਰੀ ਤਰ੍ਹਾਂ ਸਾਫ ਨਹੀਂ ਹੋਈ ਉਨ੍ਹੀ ਦੇਰ ਤੱਕ ਯਾਤਰੀਆਂ ਨੂੰ ਦੂਜੀ ਫਲਾਈਟ ਦਾ ਇੰਤਜ਼ਾਰ ਕਰਨਾ ਪਿਆ। ਸਫਾਈ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਬਾਰਸੀਲੋਨਾ ਵਾਪਸ ਭੇਜ ਦਿੱਤਾ ਗਿਆ।
ਫਲਾਈਟ ‘ਚ ਅਕਸਰ ਦੇਖੀਆਂ ਅਜੀਬ ਘਟਨਾਵਾਂ
ਦੱਸ ਦੇਈਏ ਕਿ ਕਈ ਵਾਰ ਫਲਾਈਟ ‘ਚ ਅਜੀਬੋ-ਗਰੀਬ ਮਾਮਲੇ ਦੇਖਣ ਨੂੰ ਮਿਲ ਚੁੱਕੇ ਹਨ। ਕਈ ਵਾਰ ਯਾਤਰੀ ਫਲਾਈਟ ਦੀ ਖਿੜਕੀ ਖੋਲ੍ਹਦੇ ਹਨ ਅਤੇ ਕਈ ਵਾਰ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਜਾਂਦੀ ਹੈ। ਹਾਲ ਹੀ ‘ਚ ਇੱਕ ਮਾਮਲਾ ਸਾਹਮਣੇ ਆਇਆ ਸੀ, ਜਿਸ ‘ਚ ਇਕ ਵਿਅਕਤੀ ਨੇ ਪਾਇਲਟ ਨੂੰ ਅਪੀਲ ਕੀਤੀ ਸੀ ਕਿ ਉਹ ਕੁਝ ਦੇਰ ਲਈ ਜਹਾਜ਼ ਨੂੰ ਉਡਾਉਂਦੇ ਰਹਿਣ ਤਾਂ ਕਿ ਉਸ ਦੇ ਪੁੱਤਰ ਨੂੰ ਜ਼ਿਆਦਾ ਦੇਰ ਤੱਕ ਫਲਾਈਟ ‘ਚ ਬੈਠਣ ਦਾ ਆਨੰਦ ਮਿਲ ਸਕੇ।