ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

shocking News: ਸਟੇਜ਼ ਤੇ ਚੱਲ ਰਹੀ ਸੀ ਰਾਮਲੀਲਾ, ਅਚਾਨਕ ‘ਹਨੂੰਮਾਨ’ ਨੂੰ ਆ ਗਿਆ ਹਾਰਟ ਅਟੈਕ, ਹੋਈ ਮੌਤ

Death in Ramlila: ਅਯੁੱਧਿਆ 'ਚ ਰਾਮਲਲਾ ਦੇ ਪ੍ਰਾਣ ਪ੍ਰਤਿਸ਼ਠਾ ਦੌਰਾਨ ਹਰਿਆਣਾ ਦੇ ਭਿਵਾਨੀ 'ਚ ਰਾਮਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਸੀ। ਜਿਸ ਦੌਰਾਨ ਹਨੂੰਮਾਨ ਦੀ ਭੂਮਿਕਾ ਨਿਭਾਅ ਰਹੇ ਕਲਾਕਾਰ ਸ਼੍ਰੀ ਰਾਮ ਦੇ ਭਜਨ 'ਤੇ ਨੱਚ ਰਹੇ ਸਨ। ਅਚਾਨਕ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਸ਼੍ਰੀ ਰਾਮ ਦਾ ਕਿਰਦਾਰ ਨਿਭਾਅ ਰਹੇ ਕਲਾਕਾਰ ਦੇ ਪੈਰੀਂ ਡਿੱਗ ਪਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

shocking News: ਸਟੇਜ਼ ਤੇ ਚੱਲ ਰਹੀ ਸੀ ਰਾਮਲੀਲਾ, ਅਚਾਨਕ ‘ਹਨੂੰਮਾਨ’ ਨੂੰ ਆ ਗਿਆ ਹਾਰਟ ਅਟੈਕ, ਹੋਈ ਮੌਤ
ਰਾਮਲੀਲਾ ਦੀ ਵਾਇਰਲ ਹੋ ਰਹੀ ਵੀਡੀਓ (Pic Credit: @PRMundruINC)
Follow Us
tv9-punjabi
| Published: 23 Jan 2024 13:17 PM

ਹਰਿਆਣਾ ਦੇ ਭਿਵਾਨੀ ‘ਚ ਰਾਮਲੀਲਾ ਦੌਰਾਨ ਹਨੂੰਮਾਨ ਜੀ ਦਾ ਕਿਰਦਾਰ ਨਿਭਾਅ ਰਹੇ ਵਿਅਕਤੀ ਨੂੰ ਦਿਲ ਦਾ ਦੌਰਾ ਪੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਉਸ ਦੇ ਬਾਕੀ ਸਾਥੀ ਕਲਾਕਾਰ ਕੁੱਝ ਗੱਲ ਸਮਝ ਪਾਉਂਦੇ, ਉਸ ਵਿਅਕਤੀ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਜਿਸ ਤੋਂ ਬਾਅਦ ਉਸ ਵਿਅਕਤੀ ਨੂੰ ਹਸਪਤਾਲ ਲਿਆਂਦਾ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਘਟਨਾ ਭਿਵਾਨੀ ਦੇ ਜੈਨ ਚੌਕ ਇਲਾਕੇ ਦੀ ਹੈ। ਜਿੱਥੇ ਪ੍ਰਾਣ ਪ੍ਰਤਿਸ਼ਠਾ ਮੌਕੇ ਇਹ ਸਮਾਗਮ ਕਰਵਾਇਆ ਜਾ ਰਿਹਾ ਸੀ। ਇਸ ਦੌਰਾਨ ਹੀ ਇਹ ਹਾਦਸਾ ਵਾਪਰ ਗਿਆ। ਮ੍ਰਿਤਕ ਦੀ ਪਛਾਣ ਹਰੀਸ਼ ਕੁਮਾਰ ਵਜੋਂ ਹੋਈ ਹੈ।

ਪਹਿਲਾਂ ਤਾਂ ਲੱਗੀ ਐਕਟਿੰਗ

ਰਾਮਲੀਲਾ ਦੌਰਾਨ ਹਰੀਸ਼ ਸ੍ਰੀ ਰਾਮ ਦਾ ਕਿਰਦਾਰ ਨਿਭਾਅ ਰਹੇ ਵਿਅਕਤੀ ਦੇ ਪੈਰਾਂ ਵਿੱਚ ਡਿੱਗ ਗਿਆ। ਬਾਕੀ ਕਲਾਕਾਰ ਸਾਥੀਆਂ ਨੂੰ ਲੱਗਿਆ ਕਿ ਸ਼ਾਇਦ ਹਰੀਸ਼ ਆਪਣੀ ਕਲਾਕਾਰੀ ਦਾ ਪ੍ਰਦਰਸ਼ਨ ਕਰ ਰਿਹਾ ਹੈ ਪਰ ਜਦੋਂ ਕੁੱਝ ਸਮੇਂ ਤੱਕ ਉਸਦੇ ਸਰੀਰ ਵਿੱਚ ਕੋਈ ਹਿੱਲਜੁਲ ਨਹੀਂ ਹੋਈ ਤਾਂ ਨਾਲ ਦੇ ਸਾਥੀਆਂ ਨੇ ਉਸਨੂੰ ਦੇਖਿਆ ਪਰ ਉਸ ਵੇਲੇ ਤੱਕ ਹਰੀਸ਼ ਦੀ ਮੌਤ ਹੋ ਚੁੱਕੀ ਸੀ।

ਘਟਨਾ ਦੀ ਵੀਡੀਓ ਵਾਇਰਲ

ਪੋਸਟ ਮਾਰਟਮ ਰਿਪੋਰਟ ਦਾ ਇੰਤਜ਼ਾਰ

ਘਟਨਾ ਦੀ ਜਾਣਕਾਰੀ ਮਿਲਦਿਆਂ ਭਿਵਾਨੀ ਪੁਲਿਸ ਦੇ ਮੁਲਾਜ਼ਮ ਮੌਕੇ ਤੇ ਪਹੁੰਚੇ। ਜਿਸ ਤੋਂ ਬਾਅਦ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ। ਪਰ ਪੁਲਿਸ ਹੁਣ ਪੋਸਟ ਮਾਰਟਮ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ ਕਿਉਂਕਿ ਸ਼ੁਰੂਆਤੀ ਨਜ਼ਰ ਵਿੱਚ ਤਾਂ ਇਹ ਮਾਮਲਾ ਹਾਰਟ ਅਟੈਕ ਦਾ ਲੱਗ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਆਰੰਭੀ ਗਈ ਹੈ।