ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਕੀ ਸਰਦੀਆਂ ਵਿੱਚ ਤੁਹਾਡੇ ਪੈਰਾਂ ਦੀਆਂ ਉਂਗਲਾਂ ਸੁੱਜਦੀਆਂ ਹਨ? ਦੇਖ ਲਓ ਘਰੇਲੂ ਇਲਾਜ

Health Tips: ਸਰਦੀਆਂ ਦੇ ਦਿਨਾਂ ਵਿੱਚ ਉੱਗਲਾਂ ਦੇ ਸੁੱਜ ਜਾਣ ਵਾਲੀ ਸਮੱਸਿਆ ਇੱਕ ਆਮ ਜਿਹਾ ਦਿੱਕਤ ਹੈ, ਪਰ ਇਸ ਛੋਟੀ ਜਿਹੀ ਦਿੱਕਤ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿੱਚ ਇਸ ਪ੍ਰੇਸ਼ਾਨੀ ਨੂੰ ਤੁਸੀਂ ਆਪਣੇ ਘਰ ਵਿੱਚ ਹੀ ਠੀਕ ਕਰ ਸਕਦੇ ਹੋ। ਹਲਕੀ ਹਲਕੀ ਮਾਲਸ਼ ਕਰਨ ਨਾਲ ਤੁਹਾਨੂੰ ਬਹੁਤ ਅਰਾਮ ਮਿਲੇਗਾ ਅਤੇ ਤੁਹਾਨੂੰ ਬਗੈਰ ਕਿਸੇ ਡਾਕਟਰ ਦੀ ਦਵਾਈ ਤੋਂ ਇਸ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲ ਜਾਵੇਗਾ।

ਕੀ ਸਰਦੀਆਂ ਵਿੱਚ ਤੁਹਾਡੇ ਪੈਰਾਂ ਦੀਆਂ ਉਂਗਲਾਂ ਸੁੱਜਦੀਆਂ ਹਨ? ਦੇਖ ਲਓ ਘਰੇਲੂ ਇਲਾਜ
Follow Us
tv9-punjabi
| Published: 08 Jan 2024 16:06 PM IST
ਉੱਤਰੀ ਭਾਰਤ ‘ਚ ਬੇਹੱਦ ਠੰਡ ਪੈ ਰਹੀ ਹੈ, ਤਾਪਮਾਨ 5 ਤੋਂ 6 ਡਿਗਰੀ ਤੱਕ ਡਿੱਗ ਗਿਆ ਹੈ, ਜਿਸ ਕਾਰਨ ਸੀਤ ਲਹਿਰ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਬੱਚੇ, ਬੁੱਢੇ ਅਤੇ ਨੌਜਵਾਨ ਹੀ ਨਹੀਂ ਸਗੋਂ ਪਸ਼ੂ ਪੰਛੀ ਵੀ ਠੰਢ ਤੋਂ ਪ੍ਰੇਸ਼ਾਨ ਹਨ। ਅੱਜਕੱਲ੍ਹ ਠੰਡ ਕਾਰਨ ਬਹੁਤ ਸਾਰੇ ਲੋਕ ਪੈਰਾਂ ਵਿੱਚ ਉਂਗਲਾਂ ਦੀ ਸੋਜ ਤੋਂ ਪ੍ਰੇਸ਼ਾਨ ਹਨ। ਕਈ ਵਾਰ ਠੰਡ ਕਾਰਨ ਲੋਕਾਂ ਦੇ ਪੈਰਾਂ ਦੀਆਂ ਉਂਗਲਾਂ ਸੁੱਜ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਦਰਦ ਅਤੇ ਖਾਰਸ਼ ਵੀ ਹੁੰਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਬੇਹੱਦ ਠੰਡੇ ਮੌਸਮ ‘ਚ ਜੇਕਰ ਠੰਡ ਤੋਂ ਸਹੀ ਬਚਾਅ ਨਾ ਕੀਤਾ ਜਾਵੇ ਤਾਂ ਇਹ ਸਮੱਸਿਆ ਪੈਦਾ ਹੋ ਸਕਦੀ ਹੈ, ਕਿਉਂਕਿ ਸਰਦੀਆਂ ‘ਚ ਸਾਡੀਆਂ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ, ਜਿਸ ਕਾਰਨ ਲੱਤਾਂ ‘ਚ ਖੂਨ ਦਾ ਸੰਚਾਰ ਘੱਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਠੰਡੇ ਪਾਣੀ ‘ਚ ਜ਼ਿਆਦਾ ਦੇਰ ਖੜ੍ਹੇ ਰਹਿਣ ਜਾਂ ਕੰਮ ਕਰਨ ਨਾਲ ਵੀ ਪੈਰਾਂ ‘ਚ ਸੋਜ ਆ ਜਾਂਦੀ ਹੈ। ਜਿਸ ਕਾਰਨ ਪੈਰਾਂ ਦੀਆਂ ਉਂਗਲਾਂ ਲਾਲ ਹੋਣ ਲੱਗਦੀਆਂ ਹਨ ਅਤੇ ਦਰਦ ਅਤੇ ਖੁਜਲੀ ਦੀ ਭਾਵਨਾ ਹੁੰਦੀ ਹੈ।

ਬਚਾਅ ਦੇ ਤਰੀਕੇ

1. ਆਪਣੇ ਪੈਰਾਂ ਨੂੰ ਗਰਮ ਰੱਖੋ, ਜਿੰਨਾ ਚਿਰ ਹੋ ਸਕੇ ਪੈਰਾਂ ਦੇ ਵਿੱਚ ਜੁਰਾਬਾਂ ਪਾਓ। ਜੇ ਤੁਸੀਂ ਕੰਮ ਕਰਦੇ ਸਮੇਂ ਜੁਰਾਬਾਂ ਨਹੀਂ ਪਹਿਨ ਸਕਦੇ ਹੋ, ਤਾਂ ਆਪਣਾ ਕੰਮ ਖਤਮ ਕਰਨ ਤੋਂ ਬਾਅਦ, ਆਪਣੇ ਪੈਰਾਂ ਨੂੰ ਚੰਗੀ ਤਰ੍ਹਾਂ ਸੁਕਾਓ ਅਤੇ ਜੁਰਾਬਾਂ ਪਹਿਨੋ। 2. ਆਪਣੇ ਪੈਰਾਂ ਨੂੰ ਕੋਸੇ ਪਾਣੀ ‘ਚ ਡੁਬੋ ਕੇ ਰੱਖੋ।ਰਾਤ ਨੂੰ ਸੌਣ ਤੋਂ ਪਹਿਲਾਂ ਕੋਸੇ ਪਾਣੀ ‘ਚ ਥੋੜ੍ਹਾ ਜਿਹਾ ਨਮਕ ਅਤੇ ਸਰ੍ਹੋਂ ਦਾ ਤੇਲ ਮਿਲਾ ਕੇ ਆਪਣੇ ਪੈਰਾਂ ਨੂੰ ਇਸ ਪਾਣੀ ‘ਚ ਡੁਬੋ ਕੇ ਰੱਖੋ। ਦੋ-ਤਿੰਨ ਦਿਨ ਇਸ ਤਰ੍ਹਾਂ ਕਰਨ ਨਾਲ ਪੈਰਾਂ ਦੀ ਸੋਜ ਅਤੇ ਖੁਜਲੀ ਤੋਂ ਆਰਾਮ ਮਿਲੇਗਾ। ਗਰਮ ਪਾਣੀ ਖੂਨ ਦੇ ਗੇੜ ਨੂੰ ਸੁਧਾਰਦਾ ਹੈ, ਜਿਸ ਨਾਲ ਲੱਤਾਂ ਦੀਆਂ ਨਾੜੀਆਂ ਦਾ ਸੁੰਗੜਨ ਘੱਟ ਹੁੰਦਾ ਹੈ, ਜਿਸ ਨਾਲ ਸੋਜ ਘੱਟ ਜਾਂਦੀ ਹੈ। ਕੰਪਰੈੱਸ ਲਗਾਉਣ ਤੋਂ ਬਾਅਦ ਪੈਰਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਗਰਮ ਜੁਰਾਬਾਂ ਪਹਿਨੋ। 3. ਗਰਮ ਤੇਲ ਦੀ ਮਾਲਿਸ਼ ਨਾਲ ਵੀ ਸੋਜ ਤੋਂ ਰਾਹਤ ਮਿਲੇਗੀ, ਸਰ੍ਹੋਂ ਦੇ ਤੇਲ ‘ਚ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਤੇਲ ਨੂੰ ਥੋੜ੍ਹਾ ਗਰਮ ਕਰੋ। ਫਿਰ ਇਸ ਤੇਲ ਨਾਲ ਆਪਣੇ ਪੈਰਾਂ ਦੀਆਂ ਉਂਗਲਾਂ ਦੀ ਚੰਗੀ ਤਰ੍ਹਾਂ ਮਾਲਿਸ਼ ਕਰੋ। ਅਜਿਹਾ ਕਰਨ ਨਾਲ ਪੈਰਾਂ ਦੀ ਸੋਜ ਵੀ ਘੱਟ ਹੋਵੇਗੀ ਅਤੇ ਦਰਦ ਵੀ ਘੱਟ ਹੋਵੇਗਾ। ਸਰ੍ਹੋਂ ਦੇ ਤੇਲ ਦੀ ਬਜਾਏ ਤੁਸੀਂ ਜੈਤੂਨ ਦਾ ਤੇਲ ਵੀ ਵਰਤ ਸਕਦੇ ਹੋ। ਪਰ ਮਾਲਸ਼ ਦੇ ਤੁਰੰਤ ਬਾਅਦ ਜੁਰਾਬਾਂ ਪਹਿਨੋ, ਤਾਂ ਕਿ ਪੈਰ ਗਰਮ ਰਹਿਣ। ਅਜਿਹਾ ਸੌਂਦੇ ਸਮੇਂ ਕਰੋ ਤਾਂ ਬਿਹਤਰ ਹੋਵੇਗਾ। ਅਜਿਹਾ ਕਰਨ ਨਾਲ ਤੁਹਾਨੂੰ ਦੋ-ਤਿੰਨ ਦਿਨਾਂ ਵਿੱਚ ਸੋਜ ਤੋਂ ਰਾਹਤ ਮਿਲੇਗੀ। 4. ਹਰ ਸਮੇਂ ਜੁਰਾਬਾਂ ਪਹਿਨਣ ਦੀ ਕੋਸ਼ਿਸ਼ ਕਰੋ ਅਤੇ ਜੇਕਰ ਤੁਹਾਨੂੰ ਬਾਹਰ ਜਾਣਾ ਪਵੇ ਤਾਂ ਜੁੱਤੀਆਂ ਪਾ ਕੇ ਹੀ ਬਾਹਰ ਜਾਓ।

Gold Silver Price News: ਆਖਿਰ ਇੰਨਾ ਮਹਿੰਗਾ ਕਿਉਂ ਹੋ ਰਹੇ ਸੋਨਾ-ਚਾਂਦੀ? ਜਾਣੋ ਵਜ੍ਹਾ
Gold Silver Price News: ਆਖਿਰ ਇੰਨਾ ਮਹਿੰਗਾ ਕਿਉਂ ਹੋ ਰਹੇ ਸੋਨਾ-ਚਾਂਦੀ? ਜਾਣੋ ਵਜ੍ਹਾ...
Chandigarh Nagar Nigam 'ਤੇ BJP ਦਾ ਕਬਜ਼ਾ, ਤਿੰਨੋਂ ਹੀ ਅਹੁਦਿਆਂ 'ਤੇ ਖਿੜ੍ਹਿਆ 'ਕਮਲ'
Chandigarh Nagar Nigam 'ਤੇ BJP ਦਾ ਕਬਜ਼ਾ, ਤਿੰਨੋਂ ਹੀ ਅਹੁਦਿਆਂ 'ਤੇ ਖਿੜ੍ਹਿਆ 'ਕਮਲ'...
Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ
Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ...
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ...
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ...
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ...
SYL ਦੇ ਮੁੱਦੇ 'ਤੇ ਹੋਈ ਬੈਠਕ ਦਾ ਕੀ ਨਿਕਲਿਆ ਨਤੀਜਾ? ਜਾਣੋ...
SYL ਦੇ ਮੁੱਦੇ 'ਤੇ ਹੋਈ ਬੈਠਕ ਦਾ ਕੀ ਨਿਕਲਿਆ ਨਤੀਜਾ? ਜਾਣੋ......
India-EU Deal ਨਾਲ ਭਾਰਤੀ ਅਰਥਵਿਵਸਥਾ ਨੂੰ ਹੋਣਗੇ ਇਹ ਫਾਇਦੇ
India-EU Deal ਨਾਲ ਭਾਰਤੀ ਅਰਥਵਿਵਸਥਾ ਨੂੰ ਹੋਣਗੇ ਇਹ ਫਾਇਦੇ...
Weather Update: ਉੱਤਰੀ ਭਾਰਤ ਵਿੱਚ ਮੌਸਮ ਦਾ ਮਿਜਾਜ਼... ਬਰਫ਼ਬਾਰੀ, ਮੀਂਹ, ਅਤੇ ਕੜਾਕੇ ਦੀ ਠੰਢ
Weather Update: ਉੱਤਰੀ ਭਾਰਤ ਵਿੱਚ ਮੌਸਮ ਦਾ ਮਿਜਾਜ਼... ਬਰਫ਼ਬਾਰੀ, ਮੀਂਹ, ਅਤੇ ਕੜਾਕੇ ਦੀ ਠੰਢ...