Viral Marriage Card: ਕਪਲ ਨੇ ਆਧਾਰ ਕਾਰਡ ਵਾਂਗ ਛਪਵਾਇਆ ਵਿਆਹ ਦਾ ਕਾਰਡ , ਲੋਕਾਂ ਨੇ ਲਏ ਮਜ਼ੇ
Viral Marriage Card: ਹਾਲ ਹੀ ਵਿੱਚ, ਇੱਕ ਜੋੜੇ ਨੇ ਆਪਣੇ ਵਿਆਹ ਦਾ ਕਾਰਡ ਇਸ ਤਰ੍ਹਾਂ ਬਣਾਇਆ ਕਿ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਆਪਣੇ ਵਿਆਹ ਦੇ ਕਾਰਡ ਨੂੰ ਯਾਦਗਾਰ ਬਣਾਉਣ ਲਈ, ਇੱਕ ਜੋੜੇ ਨੇ ਇਸਨੂੰ ਆਧਾਰ ਕਾਰਡ ਵਾਂਗ ਛਾਪਿਆ। ਜਿਵੇਂ ਹੀ ਇਸਦੀ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਹੋਈ ਲੋਕਾਂ ਨੇ ਕਪਲ ਦੇ ਮਜ਼ੇ ਲੈਣੇ ਸ਼ੁਰੂ ਕਰ ਦਿੱਤੇ।
ਕੁਝ ਵੱਖਰਾ ਅਤੇ ਯਾਦਗਾਰੀ ਕਰਨ ਦੀ ਇੱਛਾ ਸ਼ੁਰੂ ਤੋਂ ਹੀ ਲੋਕਾਂ ਵਿੱਚ ਮੌਜੂਦ ਹੁੰਦੀ ਹੈ। ਵਿਆਹ ਵਰਗੇ ਸਮਾਰੋਹ ਨੂੰ ਯਾਦਗਾਰ ਬਣਾਉਣ ਦਾ ਇੱਕ ਹੋਰ ਤਰੀਕਾ ਹੈ ਵਿਆਹ ਦੇ ਕਾਰਡ ਨੂੰ ਵਿਲੱਖਣ ਬਣਾਉਣਾ। ਕੁਝ ਸਮਾਂ ਪਹਿਲਾਂ ਤੱਕ, ਵਿਆਹ ਦੇ ਕਾਰਡਾਂ ਵਿੱਚ ਧਾਰਮਿਕ ਤਸਵੀਰਾਂ ਅਤੇ ਸਧਾਰਨ ਸਜਾਵਟ ਹੁੰਦੀ ਸੀ। ਪਰ ਸੋਸ਼ਲ ਮੀਡੀਆ ਦੇ ਯੁੱਗ ਨੇ ਸਭ ਕੁਝ ਬਦਲ ਦਿੱਤਾ ਹੈ। ਹਾਲ ਹੀ ਵਿੱਚ, ਇੱਕ ਜੋੜੇ ਨੇ ਆਪਣੇ ਵਿਆਹ ਦਾ ਕਾਰਡ ਇਸ ਤਰ੍ਹਾਂ ਬਣਾਇਆ ਕਿ ਇਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਜਦੋਂ ਲੋਕਾਂ ਨੇ ਇਸਨੂੰ ਪਹਿਲੀ ਵਾਰ ਦੇਖਿਆ ਤਾਂ ਇਹ ਆਧਾਰ ਕਾਰਡ ਵਰਗਾ ਲੱਗ ਰਿਹਾ ਸੀ। ਹਾਲਾਂਕਿ, ਬਾਅਦ ਵਿੱਚ ਜਦੋਂ ਚੰਗੀ ਤਰ੍ਹਾਂ ਦੇਖਿਆ ਗਿਆ ਤਾਂ ਸਮਝ ਆਇਆ ਕਿ ਇਹ ਅਸਲ ਵਿੱਚ ਇੱਕ ਵਿਆਹ ਦਾ ਕਾਰਡ ਸੀ।
ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਸ਼ੇਅਰ ਕੀਤਾ ਗਿਆ ਇਹ ਕਾਰਡ ਬਿਲਕੁਲ ਆਧਾਰ ਕਾਰਡ ਵਰਗਾ ਲੱਗ ਰਿਹਾ ਹੈ। ਇਸਦਾ ਫੌਂਟ ਸਟਾਈਲ ਲੇਆਉਟ ਪੂਰੀ ਤਰ੍ਹਾਂ ਇੱਕ ਅਧਿਕਾਰਤ ਆਧਾਰ ਕਾਰਡ ਵਰਗਾ ਹੈ। ਧਿਆਨ ਨਾਲ ਦੇਖਣ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਇਹ ਵਿਆਹ ਦਾ ਕਾਰਡ ਹੈ। ਵਿਆਹ ਦੇ ਕਾਰਡ ਨੂੰ ਦੇਖ ਕੇ ਪਤਾ ਲੱਗ ਰਿਹਾ ਹੈ ਕਿ ਇਹ ਮੱਧ ਪ੍ਰਦੇਸ਼ ਦੇ ਪਿਪਾਰੀਆ ਪਿੰਡ ਦੇ ਰਹਿਣ ਵਾਲੇ ਲਾੜੇ ਪ੍ਰਹਿਲਾਦ ਅਤੇ ਵਰਸ਼ਾ ਦੇ ਵਿਆਹ ਦਾ ਕਾਰਡ ਹੈ। ਆਮ ਆਧਾਰ ਨੰਬਰ ਦੀ ਬਜਾਏ, ਕਾਰਡ ‘ਤੇ ਉਨ੍ਹਾਂ ਦੇ ਵਿਆਹ ਦੀ ਮਿਤੀ ਲਿਖੀ ਹੋਈ ਹੈ, ਜੋ ਕਿ 22 ਜੂਨ, 2017 ਬਣਦੀ ਹੈ। ਫੋਟੋ ਦੀ ਥਾਂ ‘ਤੇ ਲਾੜਾ-ਲਾੜੀ ਦੋਵਾਂ ਦੀ ਇਕੱਠੀ ਫੋਟੋ ਹੈ। ਇਸ ਤੋਂ ਇਲਾਵਾ, ਹੇਠਾਂ ਇੱਕ ਬਾਰਕੋਡ ਵੀ ਬਣਾਇਆ ਹੋਇਆ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵਿਆਹ ਦੇ ਕਾਰਡ ਨੂੰ ਵਿਲੱਖਣ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਹਾਲ ਹੀ ਵਿੱਚ, ਇੱਕ ਹੋਰ ਕਾਰਡ ਆਪਣੇ ਵਿਲੱਖਣ ਲੁੱਕ ਕਾਰਨ ਵਾਇਰਲ ਹੋਇਆ ਹੈ। ਉਹ ਕਾਰਡ ਮੈਕਬੁੱਕ ਪ੍ਰੋ ਲੈਪਟਾਪ ਵਰਗਾ ਸੀ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਦੇ ਕ੍ਰੇਜ਼ ਕਾਰਨ ਵਿਆਹ ਦੇ ਕਾਰਡਾਂ ਵਿੱਚ ਵਿਲੱਖਣਤਾ ਦਾ ਫੈਸ਼ਨ ਚਲਿਆ ਹੋਇਆ ਹੈ। ਬਹੁਤ ਸਾਰੇ ਜੋੜਿਆਂ ਦੇ ਵਿਆਹ ਦੇ ਕਾਰਡਾਂ ‘ਤੇ ਖੇਤਰੀ ਬੋਲੀਆਂ ਅਤੇ ਰਾਜਨੀਤਿਕ ਪਾਰਟੀ ਦੇ ਸਮਰਥਨ ਦੀਆਂ ਗਲਾਂ ਵੀ ਲਿਖਵਾਉਂਦੇ ਹਨ।
ਇਹ ਵੀ ਪੜ੍ਹੋ- ਸਕੂਲ ਵਿੱਚ ਬੱਚਿਆਂ ਦੇ ਸਾਹਮਣੇ ਮਾਸਟਰ ਨੇ ਕੀਤੀ ਉੱਠਕ-ਬੈਠਕ, ਦੇਖੋ Video
ਇਹ ਵੀ ਪੜ੍ਹੋ
ਸੋਸ਼ਲ ਮੀਡੀਆ ‘ਤੇ ਇਸ ਕਾਰਡ ਦੀ ਤਸਵੀਰ ‘ਤੇ ਲੋਕਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ। ਇੱਕ ਯੂਜ਼ਰ ਨੇ ਲਿਖਿਆ ਕਿ ਇਹ ਸਭ ਬਹੁਤ ਵੱਖਰਾ ਹੈ ਪਰ ਸਾਨੂੰ ਇਸਦੀ ਵੀ ਇੱਕ ਸੀਮਾ ਰੱਖਣੀ ਚਾਹੀਦੀ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਪਹਿਲਾਂ ਆਧਾਰ ਕਾਰਡ ਬੱਚਿਆਂ ਲਈ ਬਣਾਏ ਜਾਂਦੇ ਸਨ ਪਰ ਹੁਣ ਲੱਗਦਾ ਹੈ ਕਿ ਵਿਆਹ ਲਈ ਵੀ ਆਧਾਰ ਕਾਰਡ ਬਣਾਏ ਜਾ ਰਹੇ ਹਨ। ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਇਸਨੂੰ ਆਧਾਰ ਕਾਰਡ ਵਾਂਗ ਇਸ ਤਰ੍ਹਾਂ ਬਣਾਉਣਾ ਸਹੀ ਨਹੀਂ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਇਹ ਬਹੁਤ ਪੁਰਾਣੀ ਤਾਰੀਖ਼ ਦਾ ਹੈ, ਮੈਨੂੰ ਇਸਦੀ ਪ੍ਰਮਾਣਿਕਤਾ ‘ਤੇ ਸ਼ੱਕ ਹੈ।