Couple Heart Blast Entry: ਕਪਲ ਨੇ ਸਟੇਜ ‘ਤੇ ਲਈ Heart Blast ਐਂਟਰੀ, ਵੀਡੀਓ ਦੇਖ ਕੇ ਲੋਕਾਂ ਨੂੰ ਯਾਦ ਆਇਆ ਸਕੂਲ ਦਾ Annual Day
Couple Heart Blast Entry: ਲਾੜਾ-ਲਾੜੀ ਲੰਬੇ ਸਮੇਂ ਤੋਂ ਆਪਣੇ ਵਿਆਹ 'ਚ ਖਾਸ ਤਰ੍ਹਾਂ ਦੀ ਐਂਟਰੀ ਦੇ ਲਈ ਤਿਆਰੀ ਕਰਨਾ ਸ਼ੁਰੂ ਕਰ ਦਿੰਦੇ ਹਨ, ਤਾਂ ਕਿ ਮਹਿਮਾਨਾਂ ਦੇ ਸਾਹਮਣੇ ਉਨ੍ਹਾਂ ਦੀ ਪਰਫਾਰਮੈਂਸ ਚੰਗੀ ਰਹੇ ਪਰ ਕਈ ਵਾਰ ਇਹ ਲੋਕ ਕੁਝ ਗਲਤੀਆਂ ਵੀ ਕਰ ਦਿੰਦੇ ਹਨ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਹੁਣ ਸਮਾਂ ਬਹੁਤ ਬਦਲ ਗਿਆ ਹੈ ਅਤੇ ਇਸ ਦਾ ਅਸਰ ਸਾਨੂੰ ਵਿਆਹਾਂ ਵਿੱਚ ਵੀ ਦੇਖਣ ਨੂੰ ਮਿਲ ਰਹੇ ਹਨ। ਇੱਕ ਸਮਾਂ ਸੀ ਜਦੋਂ ਲਾੜੀ ਬਹੁਤ ਸ਼ਰਮੀਲੀ ਹੁੰਦੀ ਸੀ ਪਰ ਹੁਣ ਦੁਲਹਨ ਪੂਰੀ ਤਰ੍ਹਾਂ ਬਦਲ ਗਈ ਹੈ ਅਤੇ ਮਹਿਮਾਨਾਂ ਨਾਲ ਆਪਣੇ ਵਿਆਹ ਦਾ ਆਨੰਦ ਮਾਣਦੀ ਹੈ। ਜੇਕਰ ਦੇਖਿਆ ਜਾਵੇ ਤਾਂ ਇਸ ‘ਚ ਕੁਝ ਵੀ ਗਲਤ ਨਹੀਂ ਹੈ ਕਿਉਂਕਿ ਇਹ ਜ਼ਿੰਦਗੀ ਦਾ ਸਭ ਤੋਂ ਕੀਮਤੀ ਪਲ ਹੈ ਅਤੇ ਇਸੇ ਦਾ ਇਕ ਹਿੱਸਾ ਹੁੰਦਾ ਹੈ ਕਪਲ ਦੀ ਐਂਟਰੀ। ਹਾਲ ਹੀ ਵਿੱਚ ਇਕ ਜੋੜੇ ਦੀ ਐਂਟਰੀ ਕਾਫੀ ਮਸ਼ਹੂਰ ਹੋ ਰਹੀ ਹੈ। ਹਾਲਾਂਕਿ ਜੋ ਵੀਡੀਓ ਸਾਹਮਣੇ ਆਇਆ ਹੈ, ਉਹ ਬਿਲਕੁਲ ਵੱਖਰਾ ਹੈ।
ਅੱਜਕੱਲ੍ਹ, ਲਾੜਾ-ਲਾੜੀ ਆਪਣੇ ਵਿਆਹ ਵਿੱਚ ਕਾਫੀ ਡਾਂਸ ਕਰਦੇ ਹਨ। ਹਾਲਾਂਕਿ, ਕਈ ਵਾਰ ਕਪਲ ਨੇ ਕੁਝ ਅਜਿਹਾ ਪਲਾਨ ਕੀਤਾ ਹੁੰਦਾ ਹੈ ਜਿਸਦੀ ਕਿਸੇ ਨੂੰ ਉਮੀਦ ਨਹੀਂ ਹੁੰਦੀ। ਹੁਣ ਸਾਹਮਣੇ ਆਈ ਇਹ ਵੀਡੀਓ ਦੇਖੋ ਜਿਸ ਵਿੱਚ ਲਾੜਾ-ਲਾੜੀ ਦਿਲ ਦੇ ਅਕਾਰ ਵਿੱਚ ਬਣੇ ਗੁਬਾਰੇ ਵਿੱਚੋਂ ਬਾਹਰ ਨਿਕਲਦੇ ਹਨ ਅਤੇ ਫਿਰ ਅਜਿਹਾ ਕੁਝ ਕਰਦੇ ਹਨ ਜਿਸ ਨਾਲ ਵੀਡੀਓ ਇੰਟਰਨੈੱਟ ‘ਤੇ ਆਉਂਦੇ ਹੀ ਵਾਇਰਲ ਹੋ ਜਾਂਦੀ ਹੈ।
View this post on Instagram
ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਸਟੇਜ ‘ਤੇ ਦਿਲ ਦੇ ਆਕਾਰ ਦਾ ਗੁਬਾਰਾ ਨਜ਼ਰ ਆ ਰਿਹਾ ਹੈ ਅਤੇ ਜਿਵੇਂ ਹੀ ਇਹ ਦਿਲ ਦੇ ਆਕਾਰ ਦਾ ਗੁਬਾਰਾ ਫਟਦਾ ਹੈ ਤਾਂ ਲਾੜਾ-ਲਾੜੀ ਸਾਹਮਣੇ ਦਿਖਾਈ ਦਿੰਦੇ ਹਨ ਅਤੇ ਇਸ ਤਰ੍ਹਾਂ ਜੋੜਾ ਮਹਿਮਾਨਾਂ ਦੇ ਸਾਹਮਣੇ ਅਨੋਖੇ ਅੰਦਾਜ਼ ‘ਚ ਐਂਟਰੀ ਕਰਦਾ ਹੈ। ਹੈ। ਇਸ ਤੋਂ ਇਲਾਵਾ, ਇਸ ਐਂਟਰੀ ਨੂੰ ਖਾਸ ਬਣਾਉਣ ਲਈ, ਦਿਲ ਦੇ ਆਕਾਰ ਦੇ ਗੁਬਾਰਿਆਂ ਦੇ ਨਾਲ ਕੁਝ ਡਾਂਸਰ ਵੀ ਸਟੇਜ ‘ਤੇ ਮੌਜੂਦ ਹਨ, ਜੋ ਕਿ ਜੋੜੀ ਦੇ ਨਾਲ ਇਸ ਐਂਟਰੀ ਨੂੰ ਜ਼ਬਰਦਸਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਜੈਮਾਲਾ ਲਈ ਐਂਟਰੀ ਵੇਲ੍ਹੇ ਲਾੜੀ ਨੇ ਕੀਤਾ ਅਜਿਹਾ ਡਾਂਸ, VIDEO ਵੇਖ ਕੇ ਲੋਕ ਬੋਲੇ-ਕੋਈ ਤਾਂ ਰੋਕੋ ਯਾਰ
ਇਸ ਵੀਡੀਓ ਨੂੰ @modernwedevents ਨਾਮ ਦੇ ਅਕਾਊਂਟ ਨਾਲ ਇੰਸਟਾ ‘ਤੇ ਸ਼ੇਅਰ ਕੀਤਾ ਗਿਆ ਹੈ। ਇਹ ਖ਼ਬਰ ਲਿਖੇ ਜਾਣ ਤੱਕ ਇਸ ਨੂੰ 17 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ ਅਤੇ ਲੱਖਾਂ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਹੀ ਲੋਕ ਇਸ ‘ਤੇ ਕਮੈਂਟ ਕਰਕੇ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਇਸ ਨੂੰ ਦੇਖ ਕੇ ਇਹ ਸਮਝ ਨਹੀਂ ਆ ਰਿਹਾ ਹੈ ਕਿ ਇਹ ਐਂਟਰੀ ਹੈ ਜਾਂ ਸਕੂਲ ਦਾ ਸਾਲਾਨਾ ਫੰਕਸ਼ਨ।’