Roller Coaster Viral Video: 100 ਫੁੱਟ ਉੱਚੇ ਰੋਲਰ ਕੋਸਟਰ ਤੇ 4 ਘੰਟੇ ਫਸੇ ਰਹੇ ਵਿਦਿਆਰਥੀ, ਵੀਡੀਓ ਨੇ ਉਡਾਏ ਹੋਸ਼

Updated On: 

01 Jun 2026 12:30 PM IST

Roller Coaster Viral Video: ਐਡਵੈਂਚਰ ਦੇ ਸ਼ੌਕੀਨ ਲੋਕਾਂ ਨੂੰ ਰੋਲਰ ਕੋਸਟਰ 'ਤੇ ਬੈਠਣਾ ਤਾਂ ਬਹੁਤ ਮਜ਼ੇਦਾਰ ਲੱਗਦਾ ਹੈ, ਪਰ ਕਈ ਵਾਰ ਇਹ ਜਾਨ ਲਈ ਵੀ ਖਤਰਾ ਬਣ ਸਕਦਾ ਹੈ। ਹੁਣ ਇਹ ਵੀਡੀਓ ਹੀ ਦੇਖ ਲਓ, ਜਿਸ ਵਿੱਚ ਕੁਝ ਸਕੂਲੀ ਬੱਚੇ ਰੋਲਰ ਕੋਸਟਰ ਤੇ ਉਲਟੇ ਲਟਕੇ ਹੋਏ ਨਜ਼ਰ ਆ ਰਹੇ ਹਨ, ਕਿਉਂਕਿ ਰੋਲਰ ਕੋਸਟਰ ਵਿਚਕਾਰ ਹੀ ਅਚਾਨਕ ਰੁਕ ਗਿਆ ਸੀ।

Roller Coaster Viral Video: 100 ਫੁੱਟ ਉੱਚੇ ਰੋਲਰ ਕੋਸਟਰ ਤੇ 4 ਘੰਟੇ ਫਸੇ ਰਹੇ ਵਿਦਿਆਰਥੀ, ਵੀਡੀਓ ਨੇ ਉਡਾਏ ਹੋਸ਼

ਰੋਲਰ ਕੋਸਟਰ 'ਤੇ ਫਸੇ ਸਕੂਲੀ ਬੱਚੇ

ਅੱਜਕੱਲ੍ਹ ਐਡਵੈਂਚਰ ਕਰਨ ਲਈ ਲੋਕਾਂ ਕੋਲ ਕਈ ਤਰ੍ਹਾਂ ਦੇ ਵਿਕਲਪ ਮੌਜੂਦ ਹਨ। ਕੋਈ ਰਿਵਰ ਰਾਫਟਿੰਗ ਕਰਦਾ ਹੈ, ਕੋਈ ਸਕਾਈਡਾਈਵਿੰਗ, ਤਾਂ ਕੋਈ ਰੋਲਰ ਕੋਸਟਰ ‘ਤੇ ਬੈਠ ਕੇ ਰੋਮਾਂਚ ਦਾ ਆਨੰਦ ਲੈਂਦਾ ਹੈ। ਹਾਲਾਂਕਿ ਕਈ ਵਾਰ ਇਹ ਐਡਵੈਂਚਰ ਗਤੀਵਿਧੀਆਂ ਜਾਨ ਲਈ ਖਤਰਾ ਵੀ ਬਣ ਜਾਂਦੇ ਹਨ। ਹਾਲ ਹੀ ਵਿੱਚ ਅਮਰੀਕਾ ਦੇ ਟੈਕਸਾਸ ਵਿੱਚ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਰਅਸਲ, ਸਕੂਲ ਟ੍ਰਿਪ ਤੇ ਗਏ ਅੱਠ ਵਿਦਿਆਰਥੀ ਰੋਲਰ ਕੋਸਟਰ ਦੀ ਸਵਾਰੀ ਲਈ ਉਸ ਤੇ ਬੈਠੇ ਸਨ, ਪਰ ਉਨ੍ਹਾਂ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਇਹ ਰੋਮਾਂਚਕ ਸਫ਼ਰ ਉਨ੍ਹਾਂ ਲਈ ਮੁਸੀਬਤ ਬਣ ਜਾਵੇਗਾ। ਉਹ ਕਰੀਬ ਚਾਰ ਘੰਟੇ ਤੱਕ 100 ਫੁੱਟ ਦੀ ਉਚਾਈ ਤੇ ਫਸੇ ਰਹੇ।

ਰਿਪੋਰਟਾਂ ਮੁਤਾਬਕ, ਚੜ੍ਹਾਈ ਦੌਰਾਨ ਰੋਲਰ ਕੋਸਟਰ ਅਚਾਨਕ ਵਿਚਕਾਰ ਹੀ ਰੁਕ ਗਿਆ, ਜਿਸ ਕਾਰਨ ਸਾਰੇ ਵਿਦਿਆਰਥੀ ਉੱਪਰ ਹੀ ਫਸ ਗਏ। ਬਾਅਦ ਵਿੱਚ ਫਾਇਰ ਬ੍ਰਿਗੇਡ ਦੀ ਟੀਮ ਨੇ ਖਾਸ ਬਚਾਅ ਉਪਕਰਣਾਂ ਦੀ ਮਦਦ ਨਾਲ ਉਨ੍ਹਾਂ ਨੂੰ ਸੁਰੱਖਿਅਤ ਤਰੀਕੇ ਨਾਲ ਹੇਠਾਂ ਉਤਾਰਿਆ। ਇਹ ਘਟਨਾ 28 ਮਈ ਨੂੰ ਅਮਰੀਕਾ ਦੇ ਟੈਕਸਾਸ ਸੂਬੇ ਦੇ ਗੈਲਵੈਸਟਨ ਸਥਿਤ ਪਲੇਜ਼ਰ ਪੀਅਰ ਵਿੱਚ ਵਾਪਰੀ ਸੀ। ABC7 News ਦੀ ਰਿਪੋਰਟ ਅਨੁਸਾਰ, ਇਸ ਰਾਈਡ ਵਿੱਚ ਕਰੀਬ 100 ਫੁੱਟ ਉੱਚੀ ਖੜ੍ਹੀ ਲਿਫਟ ਹਿੱਲ ਹੈ ਅਤੇ ਬਚਾਅ ਟੀਮ ਨੂੰ ਵਿਦਿਆਰਥੀਆਂ ਨੂੰ ਸੁਰੱਖਿਅਤ ਹੇਠਾਂ ਲਿਆਉਣ ਵਿੱਚ ਲਗਭਗ ਚਾਰ ਘੰਟੇ ਲੱਗ ਗਏ। ਇਸ ਕਾਰਨ ਉਹ ਇੰਨਾ ਸਮਾਂ ਉੱਚਾਈ ਤੇ ਹੀ ਫਸੇ ਰਹੇ।

ਵਿਦਿਆਰਥੀਆਂ ਤੱਕ ਪਹੁੰਚਣ ਲਈ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਵਿਭਾਗ ਦੇ ਟਾਵਰ-1 ਇੰਜਣ ਅਤੇ ਹੋਰ ਵਿਸ਼ੇਸ਼ ਉਪਕਰਣਾਂ ਦੀ ਵਰਤੋਂ ਕਰਨੀ ਪਈ। ਗੈਲਵੈਸਟਨ ਦੇ ਫਾਇਰ ਚੀਫ਼ ਮਾਈਕ ਵਰੇਲਾ ਜੂਨੀਅਰ ਨੇ ਦੱਸਿਆ ਕਿ ਕਈ ਘੰਟਿਆਂ ਤੱਕ ਭਿਆਨਕ ਗਰਮੀ ਵਿੱਚ ਫਸੇ ਰਹਿਣ ਅਤੇ ਫਿਰ ਸੀੜ੍ਹੀ ਰਾਹੀਂ ਹੇਠਾਂ ਉਤਰਣ ਕਾਰਨ ਵਿਦਿਆਰਥੀ ਕਾਫ਼ੀ ਘਬਰਾਏ ਹੋਏ ਸਨ। ਵੀਡੀਓ ਵਿੱਚ ਵੀ ਦੇਖਿਆ ਜਾ ਸਕਦਾ ਹੈ ਕਿ ਵਿਦਿਆਰਥੀ ਹਵਾ ਵਿੱਚ ਉਲਟੇ ਲਟਕੇ ਹੋਏ ਹਨ ਅਤੇ ਬਚਾਅ ਟੀਮ ਉਨ੍ਹਾਂ ਨੂੰ ਸੁਰੱਖਿਅਤ ਤਰੀਕੇ ਨਾਲ ਹੇਠਾਂ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਦ੍ਰਿਸ਼ ਕਾਫ਼ੀ ਹੈਰਾਨ ਕਰਨ ਵਾਲਾ ਹੈ ਅਤੇ ਦੇਖਣ ਵਾਲਿਆਂ ਦੇ ਹੋਸ਼ ਉਡਾ ਦਿੰਦਾ ਹੈ।

100 ਫੁੱਟ ਦੀ ਉਚਾਈ ਤੇ ਘੰਟਿਆਂ ਤੱਕ ਰਹੇ ਫਸੇ

ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ਤੇ @accuweather ਨਾਮਕ ਅਕਾਊਂਟ ਵੱਲੋਂ ਸਾਂਝੀ ਕੀਤੀ ਗਈ ਹੈ। ਕੈਪਸ਼ਨ ਵਿੱਚ ਲਿਖਿਆ ਗਿਆ, ਟੈਕਸਾਸ ਦੇ ਗੈਲਵੈਸਟਨ ਵਿੱਚ ਖਰਾਬ ਹੋਏ ਇੱਕ ਰੋਲਰ ਕੋਸਟਰ ਤੇ ਕਰੀਬ 100 ਫੁੱਟ ਦੀ ਉਚਾਈ ਤੇ ਘੰਟਿਆਂ ਤੱਕ ਫਸੇ ਰਹਿਣ ਤੋਂ ਬਾਅਦ 8 ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ। ਸਿਰਫ਼ 22 ਸਕਿੰਟ ਦੀ ਇਸ ਵੀਡੀਓ ਨੂੰ ਹੁਣ ਤੱਕ 1.34 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਦੇ ਨਾਲ ਹੀ ਸੈਂਕੜੇ ਲੋਕਾਂ ਨੇ ਵੀਡੀਓ ਨੂੰ ਪਸੰਦ ਕੀਤਾ ਹੈ ਅਤੇ ਇਸ ਤੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ।

ਯੂਜ਼ਰਾਂ ਨੇ ਕੀ ਕਿਹਾ?

ਇੱਕ ਯੂਜ਼ਰ ਨੇ ਟਿੱਪਣੀ ਕਰਦਿਆਂ ਕਿਹਾ, “ਮੈਨੂੰ ਲੱਗਦਾ ਹੈ ਕਿ ਇਸ ਕੰਪਨੀ ਖ਼ਿਲਾਫ਼ ਲਾਪਰਵਾਹੀ, ਡਰਾਉਣੀ ਰਾਈਡ, ਤਣਾਅਪੂਰਨ ਤਜਰਬੇ, ਖਰਾਬ ਪ੍ਰਬੰਧਨ ਅਤੇ ਨਾਕਾਰਾ ਉਪਕਰਣਾਂ ਦੀ ਵਰਤੋਂ ਲਈ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ।”ਉੱਥੇ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ, “ਮੈਨੂੰ ਪੂਰਾ ਯਕੀਨ ਹੈ ਕਿ ਉਹ ਹੁਣ ਦੁਬਾਰਾ ਕਦੇ ਵੀ ਰੋਲਰ ਕੋਸਟਰ ਦੀ ਸਵਾਰੀ ਨਹੀਂ ਕਰਨਾ ਚਾਉਣਗੇ ।”ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ ਨੂੰ ਦੇਖ ਕੇ ਹੈਰਾਨੀ ਜਤਾਉਣ ਦੇ ਨਾਲ-ਨਾਲ ਸੁਰੱਖਿਆ ਪ੍ਰਬੰਧਾਂ ਤੇ ਵੀ ਸਵਾਲ ਉਠਾ ਰਹੇ ਹਨ।

ਇੱਥੇ ਦੇਖੋ ਵੀਡੀਓ

Source:TV9Hindi.com

Follow Us