Viral Dance: ਬੱਚੇ ਦਾ ਪਹਾੜੀ ਗਾਣੇ ‘ਤੇ ਸ਼ਾਨਦਾਰ ਡਾਂਸ, ਕਿਲਰ ਐਕਸਪ੍ਰੈਸ਼ਨ ਵੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ, VIDEO ਵਾਇਰਲ
ਸੋਸ਼ਲ ਮੀਡੀਆ 'ਤੇ ਇਕ ਪਹਾੜੀ ਗੀਤ ਕਾਫੀ ਟ੍ਰੈਂਡ ਕਰ ਰਿਹਾ ਹੈ। ਇਸ ਗੀਤ ਦਾ ਨਾਂ 'ਗੁਲਾਬੀ ਸ਼ਰਾਰਾ' ਹੈ ਜੋ ਕਿ ਕੁਮਾਉਨੀ ਉੱਤਰਾਖੰਡੀ ਗੀਤ ਹੈ। ਇਹ ਗੀਤ ਇੰਨਾ ਵਾਇਰਲ ਹੋ ਰਿਹਾ ਹੈ ਕਿ ਹਰ ਕੋਈ ਇਸ ਗੀਤ 'ਤੇ ਡਾਂਸ ਕਰਦੇ ਹੋਏ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਿਹਾ ਹੈ। ਪਰ ਸ਼ਾਇਦ ਹੀ ਕਿਸੇ ਦਾ ਡਾਂਸ ਵੀਡੀਓ ਇੰਨਾ ਵਾਇਰਲ ਹੋਇਆ ਹੋਵੇਗਾ ਜਿੰਨਾ ਕਿ ਇਸ ਬੱਚੇ ਦਾ ਹੋ ਰਿਹਾ ਹੈ।
ਟ੍ਰੈਡਿੰਗ ਨਿਊਜ। ਸੋਸ਼ਲ ਮੀਡੀਆ ‘ਤੇ ਹਰ ਰੋਜ਼ ਕਈ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਅਤੇ ਕਾਫੀ ਲੋਕ ਇਸ ਜ਼ਰੀਏ ਰਾਤੋਂ-ਰਾਤ ਸਟਾਰ ਵੀ ਬਣ ਜਾਂਦੇ ਹਨ। ਹੁਣ ਭਾਰਤ ਵਿੱਚ ਵਿਆਹਾਂ ਦਾ ਸੀਜ਼ਨ ਆ ਗਿਆ ਹੈ ਅਤੋ ਕੋਈ ਨਾ ਕੋਈ ਵਿਆਹ ਨਾਲ ਜੁੜੀ ਵੀਡੀਓ ਸੋਸ਼ਲ ਸੀਡੀਆ ‘ਤੇ ਵਾਇਰਲ ਹੁੰਦੀ ਰਹਿੰਦੀ ਹੈ। ਖਾਸ ਤੌਰ ਤੇ ਵਿਆਹ ਦੀਆਂ ਡਾਂਸ ਵੀਡੀਓਜ਼ ਇੰਟਰਨੈੱਟ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹੀਂ ਦਿਨੀ ਇੱਕ ਡਾਂਸ ਕਰ ਰਹੇ ਬੱਚੇ ਦੀ ਵੀਡੀਓ ਨਾਲ ਵੀ ਅਜਿਹਾ ਹੀ ਹੋਇਆ ਹੈ। ਬੱਚੇ ਨੇ ਕੁਮਾਉਨੀ ਗੀਤ ‘ਤੇ ਸ਼ਾਨਦਾਰ ਡਾਂਸ ਕਰਕੇ ਲੋਕਾਂ ਦਾ ਦਿਲ ਜਿੱਤ ਲਿਆ।


