ChatGPT ਨੇ ਇੰਝ ਪਲਟੀ ਕਿਸਮਤ ! ਇਕ ਝਟਕੇ ਵਿਚ ਕਰੋੜਪਤੀ ਬਣੀ ਔਰਤ, ਜਾਣੋ
Viral Video: ਇੱਕ ਵਿਦੇਸ਼ੀ ਮਹਿਲਾ ਨੇ ChatGPT ਤੋਂ ਮਜ਼ਾਕ-ਮਜਾਕ ਵਿੱਚ ਲਾਟਰੀ ਦੇ ਨੰਬਰ ਪੁੱਛੇ ਅਤੇ ਜੈਕਪੌਟ ਵਿੱਚ ਹਿੱਸਾ ਲਿਆ। ਉਸ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ, ਕਿ ChatGP ਉਸਦੀ ਜਿੰਦਗੀ ਲਈ ਸਭ ਤੋਂ ਵੱਡਾ Surprise ਲੈ ਕੇ ਆਵੇਗਾ ।
Image Credit source: RapidEye/E+/Getty Images
ਜਾਣੋਂ ਅਮਰੀਕਾ ਦੀ ਵਰਜੀਨੀਆ ਦੀ ਕੈਰੀ ਐਡਵਰਡਸ (Carrie Edwards) ਤੋਂ, ਜਿਸਨੇ ਮਜ਼ਾਕ ਵਿੱਚ ChatGPT ਤੋਂ ਲਾਟਰੀ ਦੇ ਨੰਬਰ ਪੁਛੇ, ਅਤੇ ਫਿਰ ਜੋ ਹੋਇਆ ਉਸ ਬਾਰੇ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਵੋਗੇ । AI ChatGPT ਨੇ ਕੈਰੀ ਦੀ ਕਿਸਮਤ ਹੀ ਪਲਟ ਦਿੱਤੀ । ਉਨ੍ਹਾਂ ਨੇ ਹਾਲ ਹੀ ਵਿੱਚ ਵਰਜੀਨੀਆ ਲਾਟਰੀ ਪਾਵਰਬਾਲ ਡਰਾਅ ਵਿੱਚ ਭਾਗ ਲਿਆ ਅਤੇ ChatGPT ਦੁਆਰਾ ਚੁਣੇ ਗਏ ਨੰਬਰਾਂ ਨੇ ਉਸ ਨੂੰ ਇੱਕ ਝਟਕੇ ਵਿੱਚ ਕਰੋੜਪਤੀ ਬਣਾ ਦਿੱਤਾ ।
ਇਹ ਵੀ ਦੇਖੋ :VIDEO: ਪੁਲਿਸ ਵਾਲਿਆਂ ਨੂੰ ਪਸੰਦ ਆਈ Vlogger ਦੀ 1000 CC ਬਾਈਕ, ਕੀਮਤ ਜਾਣ ਕੇ ਉੱਡੇ ਹੋਸ਼
ਸਾਉਥ ਫਲੋਰੀਡਾ (South Florida) ਮੀਡੀਆ ਦੀ ਰਿਪੋਰਟ ਦੇ ਮੁਤਾਬਕ , 8 ਸਤੰਬਰ ਨੂੰ ਕੈਰੀ ਨੇ ਇੱਕ ਲਾਟਰੀ ਖੇਲੀ, ਜਿਸ ਵਿੱਚ ਚੁਣੇ ਗਏ ਨੰਬਰਾਂ ਨੇ ਉਸ ਨੂੰ 50,000 ਡਾਲਰ (44 ਲੱਖ ਤੋਂ ਵੱਧ) ਦਾ ਇਨਾਮ ਜਿਤਵਾ ਦਿੱਤਾ। ਮਹਿਲਾ ਨੇ 1 ਡਾਲਰ ਖਰਚ ਕਰਕੇ ਪਾਵਰ ਪਲੇ ਔਪਸ਼ਨ ਵੀ ਲਿਆ ਸੀ। ਕਿਸਮਤ ਦੀ ਖੇਡ ਦੇਖੋ ਇਨਾਮ ਤਿੰਨ ਗੁਨਾ ਹੋ ਕੇ 150,000 ਡਾਲਰ (ਯਾਨੀ 1.32 ਕਰੋੜ ਰੁਪਏ ਤੋਂ ਜ਼ਿਆਦਾ) ਹੋ ਗਿਆ। ਕੈਰੀ ਨੂੰ ਲੱਗਾ ਕਿ ਕੋਈ ਉਨ੍ਹਾਂ ਦੇ ਨਾਲ ਕੋਈ Prank ਕਰ ਰਿਹਾ ਹੈ । ਪਰ ਜਦੋਂ ਸੱਚਾਈ ਸਾਹਮਣੇ ਆਈ ਤਾਂ ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਰਪ੍ਰਾਈਜ਼ ਸੀ।
ਇਹ ਵੀ ਦੇਖੋ :Shocking Video: ਇਹ ਕੀ ਹੋ ਰਿਹਾ ਭਰਾ? ਤਾਊ ਨੇ ਚੱਲਦੀ ਮੈਟਰੋ ਚ ਕੀਤਾ ਪਿਸ਼ਾਬ! ਵੀਡੀਓ ਦੇਖ ਕੇ ਲੋਕ ਹੈਰਾਨ
ਜਿਥੇ ਲੋਕ ਇਨ੍ਹੀਂ ਵੱਡੀ ਰਕਮ ਜਿੱਤਣ ਤੋਂ ਬਾਅਦ ਬੰਗਲਾ ਅਤੇ ਪਾਰਟੀ ਕਰਨ ਵਿੱਚ ਪੈਸੇ ਉਡਾਉਂਦੇ ਹਨ। ਪਰ ਕੈਰੀ ਨੇ ਜੋ ਫੈਸਲਾ ਕੀਤਾ, ਉਸਨੇ ਸੱਭ ਦੀ ਸੋਚ ਹੀ ਬਦਲ ਦਿੱਤੀ । ਉਨ੍ਹਾਂ ਨੇ ਆਪਣੀ ਜਿੱਤੀ ਹੋਈ ਸਾਰੀ ਰਾਸ਼ੀ ਨੂੰ Donate ਕਰਨ ਦਾ ਫੈਸਲਾ ਲਿੱਤਾ । ਕੈਰੀ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਲਈ ਪਰਮਾਤਮਾ ਦੀ ਦਾਤ ਹੈ ‘ਤੇ ਉਹ ਇਨ੍ਹਾਂ ਪੈਸਿਆਂ ਨੂੰ ਸਮਾਜ ਦੀ ਭਲਾਈ ਵਿੱਚ ਹੀ ਲਗਾਵੇਗੀ ।
ਵੀਡੀਓ ਦੇਖੋ
ਕੈਰੀ ਇਨਾਮ ਦੇ ਪੈਸਿਆਂ ਨੂੰ ਤਿੰਨ ਸੰਸਥਾਵਾਂ ਨੂੰ Donate ਕਰਨ ਜਾ ਰਹੇ ਹਨ । ਪਹਿਲੀ ਸੰਸਥਾ Association for Frontotemporal Degeneration (AFTD) ਹੈ, ਜੋ ਉਨ੍ਹਾਂ ਦੇ ਪਤੀ ਦੀ ਬੀਮਾਰੀ ਤੇ ਰਿਸਰਚ ਕਰਦੀ ਹੈ। ਦੂਜਾ Shalom Farms, ਜੋ ਜਰੂਰਤਮੰਦਾਂ ਨੂੰ ਖਾਣਾ ਮੁਹੱਇਆ ਕਰਾਉਂਦੀ ਹੈ। ਤੀਸਰੀ ਸੰਸਥਾ Navy-Marine Corps Relief Society ਹੈ, ਜੋ ਕਿ ਫੋਜ ਦੇ ਜਵਾਨਾ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਕਰਦੀ ਹੈ।
ਇਹ ਵੀ ਪੜ੍ਹੋ
ਮਹਿਲਾ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਲਾਟਰੀ ਵਿੱਚ ਵੱਡੀ ਰਕਮ ਜਿੱਤੀ ਹੈ , ਤਾਂ ਹੀ ਉਨ੍ਹਾਂ ਨੇ ਤੈਅ ਕਰ ਲਿਆ ਸੀ ਕਿ ਉਹ ਰਕਮ ਨੂੰ ਆਪਣੇ ਕੋਲ ਨਹੀਂ ਰੱਖਣਗੇ।
