Viral: ਮੈਟਰੋ ਦੇ ਫਰਸ਼ ‘ਤੇ ਲੂਡੋ ਖੇਡਦੇ ਦਿੱਖੇ ਮੁੰਡੇ, ਟੋਕਣ ‘ਤੇ ਦਿਖਾਈ ਆਕੜ, Video ਨੇ ਕੀਤਾ ਹੈਰਾਨ
Viral Video: ਦਿੱਲੀ ਮੈਟਰੋ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵਿੱਚ ਕੁਝ ਮੁੰਡੇ ਮੈਟਰੋ ਦੇ ਫਰਸ਼ 'ਤੇ ਬੈਠੇ ਖੁਸ਼ੀ ਨਾਲ ਲੂਡੋ ਖੇਡਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕ ਹੈਰਾਨ ਰਹਿ ਗਏ।
Image Credit source: Social Media
ਮੈਟਰੋ ਵਿੱਚ ਅਕਸਰ ਭੀੜ ਹੁੰਦੀ ਹੈ। ਕਈ ਵਾਰ ਇੰਨੀ ਭੀੜ ਹੁੰਦੀ ਹੈ ਕਿ ਯਾਤਰੀਆਂ ਨੂੰ ਸੀਟ ਲੱਭਣ ਵਿੱਚ ਮੁਸ਼ਕਲ ਆਉਂਦੀ ਹੈ। ਜਿਸ ਕਾਰਨ ਉਨ੍ਹਾਂ ਨੂੰ ਪੂਰੀ ਯਾਤਰਾ ਦੌਰਾਨ ਖੜ੍ਹੇ ਰਹਿਣਾ ਪੈਂਦਾ ਹੈ। ਪਰ ਜਦੋਂ ਸਫਰ ਲੰਬਾ ਹੋਵੇ ‘ ਤੇ ਥਕਾਵਟ ਹੋਣ ਲੱਗੇ ਤਾਂ ਕੁਝ ਲੋਕ ਥੋੜ੍ਹੀ ਰਾਹਤ ਪਾਉਣ ਲਈ ਕੋਨੇ ਵਿੱਚ ਫਰਸ਼ ‘ਤੇ ਬੈਠ ਜਾਂਦੇ ਹਨ । ਹਾਲਾਂਕਿ, ਦਿੱਲੀ ਮੈਟਰੋ ਵਿੱਚ ਫਰਸ਼ ‘ਤੇ ਬੈਠਣਾ ਸਖ਼ਤ ਮਨਾਹੀ ਹੈ ਅਤੇ ਅਜਿਹਾ ਕਰਨ ਵਾਲਿਆਂ ਨੂੰ ਜੁਰਮਾਨਾ ਲਗਾਇਆ ਜਾ ਸਕਦਾ ਹੈ। ਫਿਰ ਵੀ ਬਹੁਤ ਸਾਰੇ ਲੋਕ ਇਸ ਨਿਯਮ ਨੂੰ ਨਜ਼ਰਅੰਦਾਜ਼ ਕਰਦੇ ਹਨ। ਇਸ ਨਾਲ ਸਬੰਧਤ ਵੀਡੀਓ ਹਾਲ ਹੀ ਵਿੱਚ ਸਾਹਮਣੇ ਆਇਆ ਹੈ।
ਵੀਡੀਓ ਵਿੱਚ ਦੋ ਮੁੰਡੇ ਮੈਟਰੋ ਦੇ ਫਰਸ਼ ‘ਤੇ ਬੈਠੇ ਲੂਡੋ ਖੇਡਦੇ ਦਿਖਾਈ ਦੇ ਰਹੇ ਹਨ। ਉਹ ਡੱਬਿਆਂ ਦੇ ਵਿਚਕਾਰ ਕਨੈਕਟਿੰਗ ਏਰੀਆ ਵਿੱਚ ਬੈਠੇ ਸਨ। ਜਿੱਥੇ ਯਾਤਰੀਆਂ ਦਾ ਆਉਣਾ-ਜਾਣਾ ਹੁੰਦਾ ਹੈ। ਉਨ੍ਹਾਂ ਦੀਆਂ ਹਰਕਤਾਂ ਦੂਜੇ ਯਾਤਰੀਆਂ ਨੂੰ ਅਸੁਵਿਧਾ ਦਾ ਕਾਰਨ ਬਣ ਰਹੀਆਂ ਸਨ। ਕਿਉਂਕਿ ਉਸ ਜਗ੍ਹਾਂ ਤੋਂ ਲੰਘਣਾ ਮੁਸ਼ਕਲ ਹੋ ਗਿਆ ਸੀ।
ਆਖ਼ਿਰ ਇਸ ਵੀਡੀਓ ਵਿੱਚ ਕੀ ਹੈ?
ਵੀਡੀਓ ਵਿੱਚ ਇੱਕ ਯਾਤਰੀ ਉਨ੍ਹਾਂ ਦੀਆਂ ਹਰਕਤਾਂ ਨੂੰ ਦੇਖਦਾ ਹੈ ਅਤੇ ਉਨ੍ਹਾਂ ਦੀ ਵੀਡੀਓ ਬਣਾਉਣ ਲੱਗ ਜਾਂਦਾ ਹੈ ਅਤੇ ਮਜ਼ਾਕ ਵਿੱਚ ਪੁੱਛਦਾ ਹੈ “ਲੂਡੋ ਵਿੱਚ ਕੌਣ ਜਿੱਤ ਰਿਹਾ ਹੈ?” ਜਦੋਂ ਦੋਵੇਂ ਮੁੰਡੇ ਸੁਣਦੇ ਅਤੇ ਦੇਖਦੇ ਹਨ ਕਿ ਉਨ੍ਹਾਂ ਦੀ ਵੀਡੀਓ ਬਣਾਈ ਜਾ ਰਹੀ ਹੈ ਤਾਂ ਉਹ ਗੁੱਸੇ ਹੋ ਜਾਂਦੇ ਹਨ। ਜਦੋਂ ਰਾਹਗੀਰ ਪੁੱਛਦਾ ਹੈ “ਕੀ ਫਰਸ਼ ‘ਤੇ ਬੈਠਣ ਦੀ ਇਜਾਜ਼ਤ ਹੈ”? ਉਨ੍ਹਾਂ ਵਿੱਚੋ ਇੱਕ ਮੁੰਡਾ ਚਿੜਚਿੜਾ ਹੋ ਕੇ ਜਵਾਬ ਦਿੰਦਾ ਹੈ, “ਜਾ ਬਣਾ ਲੈ ਵੀਡੀਓ ” ਅਤੇ ਫਿਰ ਲੂਡੋ ਖੇਡਣਾ ਸ਼ੁਰੂ ਕਰ ਦਿੰਦਾ ਹੈ।
ਇਹ ਵੀ ਦੇਖੋ: OMG! ਸ਼ਖਸ ਨੇ ਬਣਾਈ ਅਜਿਹੀ ਰੀਲ, Video ਦੇਖ ਲੋਕ ਹੋਏ ਹੈਰਾਨ, ਬੋਲੇ- ਅਸੰਭਵ!
ਇਹ ਵੀਡੀਓ ਇੰਸਟਾਗ੍ਰਾਮ ‘ਤੇ @burari_santnagar ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਸੀ ਅਤੇ ਤੇਜ਼ੀ ਨਾਲ ਇਹ ਵੀਡੀਓ ਵਾਇਰਲ ਹੋਇਆ ਹੈ। ਇਸ ਵੀਡੀਓ ਨੂੰ ਹੁਣ ਤੱਕ 58 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਲੋਕਾਂ ਨੇ ਰਿਐਕਸ਼ਨਸ ਦਿੱਤੇ ਅਤੇ ਆਪਣੇ ਕਮੈਂਟਸ ਵੀ ਸ਼ੇਅਰ ਕੀਤੇ ਹਨ।
ਇਹ ਵੀ ਪੜ੍ਹੋ
ਮੈਟਰੋ ਦੇ ਫਰਸ਼ ‘ਤੇ ਬੈਠਣਾ ਨਾ ਸਿਰਫ਼ ਦੂਜਿਆਂ ਲਈ ਅਸੁਵਿਧਾ ਦਾ ਕਾਰਨ ਬਣਦਾ ਹੈ ਬਲਕਿ ਸੁਰੱਖਿਆ ਲਈ ਵੀ ਖ਼ਤਰਾ ਹੋ ਸਕਦਾ ਹੈ। ਅਚਾਨਕ ਬ੍ਰੇਕ ਲਗਾਉਣ ਜਾਂ ਝਟਕਾ ਦੇਣ ਨਾਲ ਯਾਤਰੀ ਨੂੰ ਸੱਟ ਲੱਗ ਸਕਦੀ ਹੈ। ਮੈਟਰੋ ਪ੍ਰਸ਼ਾਸਨ ਵਾਰ-ਵਾਰ ਯਾਤਰੀਆਂ ਨੂੰ ਸਾਫ਼-ਸੁਥਰਾ ਅਤੇ ਅਨੁਸ਼ਾਸਿਤ ਵਿਵਹਾਰ ਬਣਾਈ ਰੱਖਣ ਕਹਿੰਦਾ ਹੈ ਤਾਂ ਜੋ ਸਾਰਿਆਂ ਲਈ ਬਿਹਤਰ ਅਨੁਭਵ ਯਕੀਨੀ ਬਣਾਇਆ ਜਾ ਸਕੇ।
