Shocking Video: ਮੁੰਡੇ ਨੇ ਦੇਖ ਕੇ ਵੀ ਕੀਤੀ ਅਣਦੇਖੀ, ਬੱਚੀ ‘ਤੇ ਚੜ੍ਹਾ ਦਿੱਤੀ ਕਾਰ; ਰੌਂਗਟੇ ਖੜੇ ਕਰ ਦੇਵੇਗਾ ਇਹ Viral ਵੀਡੀਓ
Viral Video: ਸੜਕ 'ਤੇ ਗੱਡੀ ਚਲਾਉਂਦੇ ਸਮੇਂ ਜੇਕਰ ਧਿਆਨ ਨਾ ਰੱਖਿਆ ਜਾਵੇ ਤਾਂ ਜਾਨ ਲੈਣ ਵਾਲੀਆਂ ਘਟਨਾਵਾਂ ਵੀ ਵਾਪਰ ਸਕਦੀਆਂ ਹਨ। ਹੁਣ ਇਹ ਵਾਇਰਲ ਵੀਡੀਓ ਹੀ ਦੇਖ ਲਵੋ, ਜਿਸ ਵਿੱਚ ਕਾਰ ਚਾਲਕ ਨੂੰ ਸਾਹਮਣੇ ਖੜ੍ਹੀ ਬੱਚੀ ਵੀ ਨਹੀਂ ਦਿਖੀ ਅਤੇ ਉਸ ਨੇ ਕਾਰ ਉਸ ਦੇ ਉੱਪਰ ਹੀ ਚੜ੍ਹਾ ਦਿੱਤੀ। ਇਹ ਤਾਂ ਚੰਗਾ ਰਿਹਾ ਕਿ ਬੱਚੀ ਦੀ ਜਾਨ ਬਚ ਗਈ।
ਸੜਕ ‘ਤੇ ਗੱਡੀ ਚਲਾਉਣਾ ਹੀ ਵੱਡੀ ਗੱਲ ਨਹੀਂ ਹੁੰਦੀ, ਸਗੋਂ ਆਪਣੇ ਨਾਲ ਨਾਲ ਹੋਰਾਂ ਦੀ ਸੁਰੱਖਿਆ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਪਰ ਦੁਨੀਆ ਵਿੱਚ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਏਨ੍ਹੀਂ ਰਫ਼ ਗੱਡੀ ਚਲਾਉਂਦੇ ਹਨ ਕਿ ਉਨ੍ਹਾਂ ਨੂੰ ਕਿਸੇ ਵੀ ਚੀਜ਼ ਦੀ ਪਰਵਾਹ ਨਹੀਂ ਹੁੰਦੀ। ਸੋਸ਼ਲ ਮੀਡੀਆ ‘ਤੇ ਅੱਜਕੱਲ੍ਹ ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੇ ਲੋਕਾਂ ਦੇ ਰੌਂਗਟੇ ਖੜੇ ਕਰ ਦਿੱਤੇ ਹਨ।
ਇਸ ਵੀਡੀਓ ਵਿੱਚ ਇੱਕ ਮੁੰਡਾ ਕਾਰ ਚਲਾਉਂਦੇ ਹੋਏ ਅਜਿਹੀ ਭਿਆਨਕ ਗਲਤੀ ਕਰ ਬੈਠਦਾ ਹੈ ਕਿ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਦਰਅਸਲ, ਇੱਕ ਛੋਟੀ ਬੱਚੀ ਸੜਕ ‘ਤੇ ਖੇਡ ਰਹੀ ਸੀ ਤੇ ਉਸੇ ਵੇਲੇ ਕਾਰ ਵਾਲਾ ਉੱਥੇ ਆਇਆ ਅਤੇ ਸਾਹਮਣੇ ਬੱਚੀ ਨੂੰ ਦੇਖਦੇ ਹੋਏ ਵੀ ਉਸ ‘ਤੇ ਕਾਰ ਚੜ੍ਹਾ ਦਿੱਤੀ। ਇਹ ਘਟਨਾ ਦਿਲ ਦਹਿਲਾਉਣਵਾਲੀ ਹੈ।
ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਚੀ ਕਿਵੇਂ ਆਪਣੇ ਮੁਹੱਲੇ ਦੀ ਸੜਕ ‘ਤੇ ਖੇਡ ਰਹੀ ਹੈ ਅਤੇ ਅਚਾਨਕ ਇੱਕ ਕਾਰ ਆਉਂਦੀ ਹੈ ਜੋ ਮੋੜਦੇ ਸਮੇਂ ਉਸ ਦੇ ਉੱਪਰ ਚੜ੍ਹ ਜਾਂਦੀ ਹੈ। ਫਿਰ ਕਾਰ ਚਾਲਕ ਕੁਝ ਦੂਰ ਜਾ ਕੇ ਕਾਰ ਰੋਕਦਾ ਹੈ ਅਤੇ ਬਾਹਰ ਆ ਕੇ ਦੇਖਦਾ ਹੈ ਕਿ ਬੱਚੀ ਸਹੀ ਸਲਾਮਤ ਹੈ। ਤਸੱਲੀ ਲਈ ਉਹ ਉਸ ਦੇ ਕੋਲ ਜਾਂਦਾ ਹੈ, ਪਰ ਉੱਥੇ ਹੀ ਭੀੜ ਇਕੱਠੀ ਹੋ ਜਾਂਦੀ ਹੈ ਅਤੇ ਕਾਰ ਵਾਲੇ ਨੂੰ ਦੋਸ਼ੀ ਠਹਿਰਾਉਂਦੀ ਹੈ। ਇੱਕ ਔਰਤ ਨੇ ਤਾਂ ਉਸ ਨੂੰ ਕਈ ਥੱਪੜ ਵੀ ਮਾਰ ਦਿੱਤੇ। ਇਹ ਹਾਦਸਾ ਕਿੱਥੇ ਦਾ ਹੈ, ਇਸ ਬਾਰੇ ਤਾਂ ਪਤਾ ਨਹੀਂ ਲੱਗ ਸਕਿਆ, ਪਰ ਇਸ ਦਾ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ।
ਲੱਖਾਂ ਵਾਰ ਦੇਖਿਆ ਜਾ ਚੁੱਕਾ ਵੀਡੀਓ
ਇਸ ਦਰਦਨਾਕ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ X (ਟਵਿੱਟਰ) ‘ਤੇ @cctvincidents ਨਾਮ ਦੀ ਆਈਡੀ ਤੋਂ ਸ਼ੇਅਰ ਕੀਤਾ ਗਿਆ ਹੈ। 49 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ 2.5 ਮਿਲੀਅਨ ਯਾਨੀ 25 ਲੱਖ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ 12 ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਨੂੰ ਲਾਇਕ ਕੀਤਾ ਹੈ ਅਤੇ ਵੱਖ-ਵੱਖ ਰਿਐਕਸ਼ਨਸ ਦਿੱਤੇ ਹਨ।
ਯੂਜ਼ਰ ਨੇ ਕਮੈਂਟ ਕੀਤਾ, ਇਹ ਲਾਪਰਵਾਹੀ ਨਹੀਂ, ਅਪਰਾਧ ਹੈ। ਬੱਚੇ ਨੂੰ ਦੇਖ ਕੇ ਵੀ ਗੱਡੀ ਚਲਾਉਣਾ ਕਿਹੜੀ ਸਮਝਦਾਰੀ ਹੈ? ਦੂਜੇ ਨੇ ਲਿਖਿਆ, ਅਜਿੇਹੇ ਡਰਾਈਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਨਹੀਂ ਤਾਂ ਸੜਕਾਂ ਹੋਰ ਵੀ ਖ਼ਤਰਨਾਕ ਹੋ ਜਾਣਗੀਆਂ । ਕਈ ਯੂਜ਼ਰਾਂ ਨੇ ਇਹ ਵੀ ਕਿਹਾ ਕਿ ਡਰਾਈਵਿੰਗ ਕਰਦੇ ਸਮੇਂ ਸਾਵਧਾਨੀ ਹੀ ਸਭ ਤੋਂ ਵੱਡਾ ਸੇਫ਼ਟੀ ਫੀਚਰ ਹੈ ਅਤੇ ਇਸ ਦਾ ਹਮੇਸ਼ਾਂ ਧਿਆਨ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ
ਵੀਡੀਓ ਇੱਥੇ ਦੇਖੋ
— CCTV INCIDENTS (@cctvincidents) October 30, 2025


