Viral Video: ਨੰਨ੍ਹੇ ਮੀਆਂ ਅਸਮਾਨ ਤੋਂ ਉੱਡ ਕੇ ਡਿੱਗੇ ਧੱਲੇ ਫਿਰ ਵੀ ਨਹੀਂ ਲੱਗੀ ਸੱਟ, ਜਾਣੋ ਕੀ ਹੈ ਵਜ੍ਹਾ

Updated On: 

14 May 2026 23:11 PM IST

Viral Video: ਬਰੇਲੀ ਜ਼ਿਲ੍ਹੇ ਵਿੱਚ ਆਏ ਭਿਆਨਕ ਆਂਧੀ-ਤੂਫ਼ਾਨ ਦੌਰਾਨ ਵਾਪਰਿਆ ਇੱਕ ਅਜੀਬੋ-ਗਰੀਬ ਹਾਦਸਾ ਇਸ ਵੇਲੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਜ਼ਦੂਰੀ ਕਰਨ ਵਾਲੇ 50 ਸਾਲਾ ਨੰਨ੍ਹੇ ਮੀਆਂ ਤੂਫ਼ਾਨ ਦੌਰਾਨ ਟੀਨ ਦੀ ਛੱਤ (ਸ਼ੈੱਡ) ਸਮੇਤ ਹਵਾ ਵਿੱਚ ਕਈ ਫੁੱਟ ਉੱਪਰ ਉੱਡ ਗਏ ਅਤੇ ਕਾਫੀ ਦੂਰ ਜਾ ਕੇ ਮੱਕੀ ਦੇ ਖੇਤ ਵਿੱਚ ਡਿੱਗੇ।

Viral Video: ਨੰਨ੍ਹੇ ਮੀਆਂ ਅਸਮਾਨ ਤੋਂ ਉੱਡ ਕੇ ਡਿੱਗੇ ਧੱਲੇ ਫਿਰ ਵੀ ਨਹੀਂ ਲੱਗੀ ਸੱਟ, ਜਾਣੋ ਕੀ ਹੈ ਵਜ੍ਹਾ

ਬਰੇਲੀ ਜ਼ਿਲ੍ਹੇ ਵਿੱਚ ਆਏ ਭਿਆਨਕ ਆਂਧੀ-ਤੂਫ਼ਾਨ ਦੌਰਾਨ ਵਾਪਰਿਆ ਇੱਕ ਅਜੀਬੋ-ਗਰੀਬ ਹਾਦਸਾ ਇਸ ਵੇਲੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਜ਼ਦੂਰੀ ਕਰਨ ਵਾਲੇ 50 ਸਾਲਾ ਨੰਨ੍ਹੇ ਮੀਆਂ ਤੂਫ਼ਾਨ ਦੌਰਾਨ ਟੀਨ ਦੀ ਛੱਤ (ਸ਼ੈੱਡ) ਸਮੇਤ ਹਵਾ ਵਿੱਚ ਕਈ ਫੁੱਟ ਉੱਪਰ ਉੱਡ ਗਏ ਅਤੇ ਕਾਫੀ ਦੂਰ ਜਾ ਕੇ ਮੱਕੀ ਦੇ ਖੇਤ ਵਿੱਚ ਡਿੱਗੇ। ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀ ਉਚਾਈ ਤੋਂ ਡਿੱਗਣ ਦੇ ਬਾਵਜੂਦ ਨੰਨ੍ਹੇ ਮੀਆਂ ਦੀ ਜਾਨ ਬਚ ਗਈ। ਹੁਣ ਹਰ ਕੋਈ ਇਹ ਜਾਣ ਕੇ ਹੈਰਾਨ ਹੈ ਕਿ ਆਖਿਰ ਮੌਤ ਦੇ ਮੂੰਹ ‘ਚੋਂ ਉਹ ਸਹੀ-ਸਲਾਮਤ ਕਿਵੇਂ ਨਿਕਲ ਆਏ।

ਕਿਵੇਂ ਬਚੀ ਨੰਨ੍ਹੇ ਮੀਆਂ ਦੀ ਜਾਨ?

ਡਾਕਟਰਾਂ ਅਤੇ ਪਿੰਡ ਵਾਸੀਆਂ ਅਨੁਸਾਰ, ਨੰਨ੍ਹੇ ਮੀਆਂ ਦੀ ਜਾਨ ਬਚਣ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਉਹ ਮੱਕੀ ਦਾ ਖੇਤ ਅਤੇ ਉਸ ਵਿੱਚ ਭਰਿਆ ਪਾਣੀ ਸੀ, ਜਿੱਥੇ ਉਹ ਉੱਡ ਕੇ ਡਿੱਗੇ ਸਨ। ਹਾਲਾਂਕਿ ਇਸ ਹਾਦਸੇ ਵਿੱਚ ਉਨ੍ਹਾਂ ਦੀ ਇੱਕ ਬਾਂਹ ਅਤੇ ਇੱਕ ਲੱਤ ਟੁੱਟ ਗਈ ਹੈ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਉਹ ਕਿਸੇ ਪੱਕੀ ਸੜਕ, ਕੰਧ ਜਾਂ ਸੁੱਕੀ ਜ਼ਮੀਨ ‘ਤੇ ਡਿੱਗਦੇ ਤਾਂ ਨਤੀਜਾ ਘਾਤਕ ਹੋ ਸਕਦਾ ਸੀ।

120 ਦੀ ਰਫ਼ਤਾਰ ਨਾਲ ਚੱਲ ਰਹੀ ਸੀ ਹਵਾ

ਨੰਨ੍ਹੇ ਮੀਆਂ, ਜੋ ਪੰਜ ਬੱਚਿਆਂ ਦੇ ਪਿਤਾ ਹਨ, ਨੇ ਦੱਸਿਆ ਕਿ ਉਹ ਰੋਜ਼ ਵਾਂਗ ਆਪਣੇ ਸਾਥੀਆਂ ਨਾਲ ਮਜ਼ਦੂਰੀ ਕਰ ਰਹੇ ਸਨ ਕਿ ਅਚਾਨਕ ਮੌਸਮ ਵਿਗੜ ਗਿਆ। ਤੇਜ਼ ਮੀਂਹ ਅਤੇ ਤੂਫ਼ਾਨ ਤੋਂ ਬਚਣ ਲਈ ਸਾਰੇ ਮਜ਼ਦੂਰ ਇੱਕ ਟੀਨ ਸ਼ੈੱਡ ਹੇਠਾਂ ਇਕੱਠੇ ਹੋ ਗਏ। ਸ਼ੈੱਡ ਨੂੰ ਉੱਡਣ ਤੋਂ ਬਚਾਉਣ ਲਈ ਉਨ੍ਹਾਂ ਨੇ ਰੱਸੀਆਂ ਨਾਲ ਬੰਨ੍ਹ ਕੇ ਫੜ ਲਿਆ। ਪਰ ਹਵਾ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਰੱਸੀ ਟੁੱਟ ਗਈ। ਬਾਕੀ ਮਜ਼ਦੂਰ ਤਾਂ ਪਿੱਛੇ ਹਟ ਗਏ, ਪਰ ਨੰਨ੍ਹੇ ਮੀਆਂ ਅਤੇ ਉਨ੍ਹਾਂ ਦੇ ਦੋ ਸਾਥੀ ਸ਼ੈੱਡ ਦੇ ਐਂਗਲ ਫੜੀ ਖੜ੍ਹੇ ਰਹੇ। ਅਚਾਨਕ ਇੱਕ ਜ਼ੋਰਦਾਰ ਝੱਖੜ ਆਇਆ ਅਤੇ ਉਹ ਸ਼ੈੱਡ ਸਮੇਤ ਹਵਾ ਵਿੱਚ ਉੱਡ ਗਏ।

ਮੱਕੀ ਦੀ ਫ਼ਸਲ ਅਤੇ ਚਿੱਕੜ ਬਣੇ ‘ਢਾਲ’

ਵਿਗਿਆਨਕ ਪੱਖੋਂ ਜਦੋਂ ਕੋਈ ਵਿਅਕਤੀ ਉਚਾਈ ਤੋਂ ਸਖ਼ਤ ਜ਼ਮੀਨ ‘ਤੇ ਡਿੱਗਦਾ ਹੈ, ਤਾਂ ਸਰੀਰ ਨੂੰ ਲੱਗਣ ਵਾਲਾ ਝਟਕਾ ਰੀੜ੍ਹ ਦੀ ਹੱਡੀ ਅਤੇ ਸਿਰ ‘ਤੇ ਗੰਭੀਰ ਅਸਰ ਪਾਉਂਦਾ ਹੈ। ਨੰਨ੍ਹੇ ਮੀਆਂ ਦੇ ਮਾਮਲੇ ਵਿੱਚ, ਜਿਸ ਖੇਤ ਵਿੱਚ ਉਹ ਡਿੱਗੇ ਉੱਥੇ ਮੱਕੀ ਦੀ ਉੱਚੀ ਫ਼ਸਲ ਖੜ੍ਹੀ ਸੀ ਅਤੇ ਮੀਂਹ ਕਾਰਨ ਖੇਤ ਵਿੱਚ ਚਿੱਕੜ ਤੇ ਪਾਣੀ ਭਰਿਆ ਹੋਇਆ ਸੀ। ਫ਼ਸਲ ਅਤੇ ਨਰਮ ਚਿੱਕੜ ਨੇ ਉਨ੍ਹਾਂ ਦੇ ਸਰੀਰ ‘ਤੇ ਲੱਗਣ ਵਾਲੇ ਸਿੱਧੇ ਝਟਕੇ ਨੂੰ ਸੋਖ ਲਿਆ, ਜਿਸ ਕਾਰਨ ਉਨ੍ਹਾਂ ਦੀਆਂ ਅੰਦਰੂਨੀ ਨਾਜ਼ੁਕ ਨਾੜਾਂ ਅਤੇ ਅੰਗ ਬਚ ਗਏ।

ਪਿੰਡ ਵਾਸੀਆਂ ਨੇ ਦਿਖਾਈ ਹਿੰਮਤ

ਹਾਦਸੇ ਤੋਂ ਤੁਰੰਤ ਬਾਅਦ ਪਿੰਡ ਦੇ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਖੇਤ ਵਿੱਚ ਪਏ ਦੇਖਿਆ ਅਤੇ ਰੌਲਾ ਪਾ ਕੇ ਬਾਕੀ ਲੋਕਾਂ ਨੂੰ ਬੁਲਾਇਆ। ਪਿੰਡ ਵਾਸੀਆਂ ਨੇ ਨੰਨ੍ਹੇ ਮੀਆਂ ਨੂੰ ਮੋਢਿਆਂ ‘ਤੇ ਚੁੱਕ ਕੇ ਸੜਕ ਤੱਕ ਪਹੁੰਚਾਇਆ। ਉਨ੍ਹਾਂ ਦੇ ਕੱਪੜੇ ਬੁਰੀ ਤਰ੍ਹਾਂ ਫਟ ਚੁੱਕੇ ਸਨ, ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਨਵੇਂ ਕੱਪੜੇ ਪਹਿਨਾਏ ਅਤੇ ਸਾਈਕਲ ਰਾਹੀਂ ਦੇਵਚਰਾ ਦੇ ਹਸਪਤਾਲ ਪਹੁੰਚਾਇਆ। ਫਿਲਹਾਲ ਨੰਨ੍ਹੇ ਮੀਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਬਾਂਹ ਵਿੱਚ ਰਾਡ ਪਾਈ ਗਈ ਹੈ। ਪਿੰਡ ਵਾਸੀ ਇਸ ਨੂੰ ਕੁਦਰਤ ਦਾ ਚਮਤਕਾਰ ਮੰਨ ਰਹੇ ਹਨ।

ਦੇਖੋ ਵੀਡੀਓ

Follow Us
Related Stories
44 ਸਾਲ ਪੁਰਾਣੀ ਰਸੀਦ ਨੇ ਸੋਸ਼ਲ ਮੀਡੀਆ ‘ਤੇ ਮਚਾਇਆ ਗਦਰ, ਕੀ ਵਾਕਈ 1980 ‘ਚ 10 ਹਜ਼ਾਰ ਦੀ ਆਉਂਦੀ ਸੀ ਰਾਜਦੂਤ? ਜਾਣੋ ਸੱਚ
Viral Video: ਭਗਤ ਹੈਰਾਨ ਤੇ ਭਗਵਾਨ ਹੋਏ ਕਾਇਲ! ਦੇਵੀ ਦੇ ਰੂਪ ‘ਚ ਬੱਚੀ ਨੇ ਲਿਆ ਗੋਲਗੱਪਿਆਂ ਦਾ ਸੁਆਦ, ਮਾਸੂਮੀਅਤ ਨੇ ਜਿੱਤਿਆ ਕਰੋੜਾਂ ਦਾ ਦਿਲ
Ludhiana Lottery Winner : ਲੁਧਿਆਣਾ ਦੇ ਰਣਧੀਰ ਸਿੰਘ ਦੀ ਚਮਕੀ ਕਿਸਮਤ, 7 ਰੁਪਏ ਦੀ ਟਿਕਟ ਤੋਂ ਜਿੱਤੇ 1 ਕਰੋੜ ਰੁਪਏ
Viral Video: ਝਾਰਖੰਡ ਦੇ ਰਿਕਸ਼ਾ ਚਾਲਕ ਦੀ ਦਰਦ ਭਰੀ ਕਹਾਣੀ ਨੇ ਲੋਕਾਂ ਨੂੰ ਕੀਤਾ ਭਾਵੁਕ, ਪਸੀਨੇ ਨਾਲ ਭਿੱਜੀ ਕਮੀਜ਼ ਤੇ ਜ਼ਖ਼ਮੀ ਹੱਥਾਂ ਨੇ ਬਿਆਨ ਕੀਤਾ ਜ਼ਿੰਦਗੀ ਦਾ ਸੱਚ
Viral Video: ਲੰਡਨ ਦੀਆਂ ਸੜਕਾਂ ਤੇ ਗੂੰਜਿਆ “ਅੰਬ ਲੈ ਲਓ ਅੰਬ!”, ਸਾੜੀ ਪਾ ਕੇ ਰੇਹੜੀ ਚਲਾਉਂਦੀ ਔਰਤ ਨੇ ਅੰਗਰੇਜਾਂ ਨੂੰ ਵੀ ਕਰ ਦਿੱਤਾ ਹੈਰਾਨ
ਦੋ ਪੋਤਰਿਆਂ ਦੀ ਦਾਦੀ ਨੇ 61 ਸਾਲ ਦੀ ਉਮਰ ‘ਚ 10ਵੀਂ ਦੀ ਪ੍ਰੀਖਿਆ ਕੀਤੀ ਪਾਸ, ਹੁਣ 12ਵੀਂ ਤੋਂ ਬਾਅਦ ਕਰਨਾ ਚਾਹੁੰਦੀ B.A