AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

Viral Video: ਭਗਤ ਹੈਰਾਨ ਤੇ ਭਗਵਾਨ ਹੋਏ ਕਾਇਲ! ਦੇਵੀ ਦੇ ਰੂਪ ‘ਚ ਬੱਚੀ ਨੇ ਲਿਆ ਗੋਲਗੱਪਿਆਂ ਦਾ ਸੁਆਦ, ਮਾਸੂਮੀਅਤ ਨੇ ਜਿੱਤਿਆ ਕਰੋੜਾਂ ਦਾ ਦਿਲ

Viral Video: ਅੱਜਕੱਲ੍ਹ ਦੇ ਦੌਰ ਵਿੱਚ ਜਿਵੇਂ ਹੀ ਇਨਸਾਨ ਥੋੜ੍ਹਾ ਜਿਹਾ ਵਿਹਲਾ ਹੁੰਦਾ ਹੈ, ਉਸ ਦਾ ਹੱਥ ਆਪਣੇ-ਆਪ ਫੋਨ ਵੱਲ ਚਲਾ ਜਾਂਦਾ ਹੈ। ਇੰਸਟਾਗ੍ਰਾਮ ਖੋਲ੍ਹਣਾ, ਰੀਲਜ਼ ਸਕ੍ਰੋਲ ਕਰਨਾ ਅਤੇ ਮਜ਼ਾਕੀਆ ਵੀਡੀਓਜ਼ ਦੇਖ ਕੇ ਆਪਣਾ ਮੂਡ ਫਰੈਸ਼ ਕਰਨਾ ਹੁਣ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਇਸ ਸਕ੍ਰੋਲਿੰਗ ਦੇ ਦੌਰਾਨ ਕਈ ਵਾਰ ਅਜਿਹੀਆਂ ਵੀਡੀਓਜ਼ ਸਾਹਮਣੇ ਆ ਜਾਂਦੀਆਂ ਹਨ ਕਿ ਉਂਗਲ ਆਪਣੇ-ਆਪ 'ਲਾਈਕ' ਬਟਨ 'ਤੇ ਰੁਕ ਜਾਂਦੀ ਹੈ ਅਤੇ ਮਨ ਕਰਦਾ ਹੈ ਕਿ ਇਸ ਨੂੰ ਹਰ ਕਿਸੇ ਨਾਲ ਸਾਂਝਾ ਕੀਤਾ ਜਾਵੇ।

Viral Video: ਭਗਤ ਹੈਰਾਨ ਤੇ ਭਗਵਾਨ ਹੋਏ ਕਾਇਲ! ਦੇਵੀ ਦੇ ਰੂਪ 'ਚ ਬੱਚੀ ਨੇ ਲਿਆ ਗੋਲਗੱਪਿਆਂ ਦਾ ਸੁਆਦ, ਮਾਸੂਮੀਅਤ ਨੇ ਜਿੱਤਿਆ ਕਰੋੜਾਂ ਦਾ ਦਿਲ
Image Credit source: X/@Charu_on_X_x
tv9-punjabi
| Published: 14 May 2026 16:15 PM IST
Share

ਅੱਜਕੱਲ੍ਹ ਦੇ ਦੌਰ ਵਿੱਚ ਜਿਵੇਂ ਹੀ ਇਨਸਾਨ ਥੋੜ੍ਹਾ ਜਿਹਾ ਵਿਹਲਾ ਹੁੰਦਾ ਹੈ, ਉਸ ਦਾ ਹੱਥ ਆਪਣੇ-ਆਪ ਫੋਨ ਵੱਲ ਚਲਾ ਜਾਂਦਾ ਹੈ। ਇੰਸਟਾਗ੍ਰਾਮ ਖੋਲ੍ਹਣਾ, ਰੀਲਜ਼ ਸਕ੍ਰੋਲ ਕਰਨਾ ਅਤੇ ਮਜ਼ਾਕੀਆ ਵੀਡੀਓਜ਼ ਦੇਖ ਕੇ ਆਪਣਾ ਮੂਡ ਫਰੈਸ਼ ਕਰਨਾ ਹੁਣ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ।

ਇਸ ਸਕ੍ਰੋਲਿੰਗ ਦੇ ਦੌਰਾਨ ਕਈ ਵਾਰ ਅਜਿਹੀਆਂ ਵੀਡੀਓਜ਼ ਸਾਹਮਣੇ ਆ ਜਾਂਦੀਆਂ ਹਨ ਕਿ ਉਂਗਲ ਆਪਣੇ-ਆਪ ‘ਲਾਈਕ’ ਬਟਨ ‘ਤੇ ਰੁਕ ਜਾਂਦੀ ਹੈ ਅਤੇ ਮਨ ਕਰਦਾ ਹੈ ਕਿ ਇਸ ਨੂੰ ਹਰ ਕਿਸੇ ਨਾਲ ਸਾਂਝਾ ਕੀਤਾ ਜਾਵੇ। ਇੰਟਰਨੈੱਟ ਦੀ ਦੁਨੀਆ ਵਿੱਚ ਅਜਿਹੀ ਹੀ ਇੱਕ ਵੀਡੀਓ ਅੱਜਕੱਲ੍ਹ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਨਾ ਕੋਈ ਡਰਾਮਾ ਹੈ ਅਤੇ ਨਾ ਹੀ ਕੋਈ ਤੜਕ-ਭੜਕ, ਫਿਰ ਵੀ ਇਸ ਨੂੰ ਦੇਖ ਕੇ ਹਰ ਕਿਸੇ ਦਾ ਚਿਹਰਾ ਖਿੜ ਉੱਠਦਾ ਹੈ।

ਕੀ ਹੈ ਵੀਡੀਓ ਵਿੱਚ ਖ਼ਾਸ?

ਵਾਇਰਲ ਹੋ ਰਹੀ ਇਹ ਵੀਡੀਓ ਮਹਿਜ਼ 15-20 ਸੈਕਿੰਡ ਦੀ ਹੈ ਅਤੇ ਇਸ ਦਾ ਦ੍ਰਿਸ਼ ਬੇਹੱਦ ਸਾਧਾਰਨ ਪਰ ਦਿਲ ਨੂੰ ਛੂਹ ਲੈਣ ਵਾਲਾ ਹੈ। ਵੀਡੀਓ ਵਿੱਚ ਇੱਕ ਨੰਨ੍ਹੀ ਬੱਚੀ ਬੜੇ ਚਾਅ ਨਾਲ ਗੋਲਗੱਪੇ ਖਾਂਦੀ ਨਜ਼ਰ ਆ ਰਹੀ ਹੈ, ਪਰ ਅਸਲੀ ਖਿੱਚ ਦਾ ਕੇਂਦਰ ਉਸ ਦੀ ਪਹਿਨੀ ਹੋਈ ਪੋਸ਼ਾਕ ਹੈ। ਬੱਚੀ ਨੇ ਮਾਤਾ ਰਾਣੀ ਦਾ ਰੂਪ ਧਾਰਿਆ ਹੋਇਆ ਹੈ ਲਾਲ ਚੁੰਨੀ, ਮੱਥੇ ‘ਤੇ ਮੁਕਟ ਅਤੇ ਹੱਥ ਵਿੱਚ ਇੱਕ ਛੋਟਾ ਜਿਹਾ ਤ੍ਰਿਸ਼ੂਲ।

ਵੀਡੀਓ ਦੇਖ ਕੇ ਅਜਿਹਾ ਲੱਗਦਾ ਹੈ ਜਿਵੇਂ ਬੱਚੀ ਦੇ ਸਕੂਲ ਵਿੱਚ ਕੋਈ ਫੈਂਸੀ ਡਰੈੱਸ ਮੁਕਾਬਲਾ ਜਾਂ ਸੱਭਿਆਚਾਰਕ ਪ੍ਰੋਗਰਾਮ ਰਿਹਾ ਹੋਵੇਗਾ। ਮਾਂ ਨੇ ਆਪਣੀ ਬੇਟੀ ਨੂੰ ਦੇਵੀ ਦੇ ਰੂਪ ਵਿੱਚ ਸਜਾਇਆ, ਬੱਚੀ ਨੇ ਸਟੇਜ ‘ਤੇ ਪਰਫਾਰਮ ਕੀਤਾ ਅਤੇ ਵਾਪਸ ਮੁੜਦੇ ਹੋਏ ਉਸ ਦਾ ਮਨ ਗੋਲਗੱਪਿਆਂ ‘ਤੇ ਅਟਕ ਗਿਆ। ਬਸ ਫਿਰ ਕੀ ਸੀ, ਆਪਣੀ ਚੁੰਨੀ ਸਮੇਟੇ ਅਤੇ ਮੁਕਟ ਸੰਭਾਲੇ ਉਹ ਸਿੱਧੀ ਗੋਲਗੱਪਿਆਂ ਵਾਲੇ ਰੇਹੜੀ ‘ਤੇ ਪਹੁੰਚ ਗਈ।

ਲੋਕਾਂ ਦੀਆਂ ਦਿਲਚਸਪ ਪ੍ਰਤੀਕਿਰਿਆਵਾਂ

ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਅਪਲੋਡ ਹੋਈ, ਇਹ ਤੁਰੰਤ ਵਾਇਰਲ ਹੋ ਗਈ। ਯੂਜ਼ਰਸ ਨੇ ਇਸ ‘ਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰਕੇ ਆਪਣਾ ਪਿਆਰ ਜਤਾਉਣਾ ਸ਼ੁਰੂ ਕਰ ਦਿੱਤਾ। ਇੱਕ ਯੂਜ਼ਰ ਨੇ ਲਿਖਿਆ, “ਇੱਕ ਪਾਸੇ ਦੇਵੀ ਦਾ ਦਿਵ ਰੂਪ ਅਤੇ ਦੂਜੇ ਪਾਸੇ ਪਾਣੀਪੁਰੀ ਦਾ ਚਟਪਟਾ ਸਵਾਦ… ਇਹ ਸੁਮੇਲ ਦੇਖਣ ਵਿੱਚ ਜਿੰਨਾ ਕਿਊਟ ਹੈ, ਉਨਾ ਹੀ ਰਿਲੇਟੇਬਲ ਵੀ ਹੈ।” ਇੱਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ ਕਿ ਬੱਚੀ ਬਿਲਕੁਲ ਬੇਫਿਕਰ ਹੈ; ਉਸ ਨੂੰ ਨਾ ਕੈਮਰੇ ਦੀ ਪਰਵਾਹ ਹੈ ਅਤੇ ਨਾ ਹੀ ਵਾਇਰਲ ਹੋਣ ਦਾ ਕੋਈ ਦਬਾਅ। ਉਸ ਨੂੰ ਸਿਰਫ਼ ਆਪਣੀ ਪਾਣੀਪੁਰੀ ਨਾਲ ਮਤਲਬ ਹੈ। ਜਦੋਂ ਉਹ ਅੱਖਾਂ ਬੰਦ ਕਰਕੇ ਤਿੱਖਾ ਪਾਣੀ ਪੀਂਦੀ ਹੈ, ਤਾਂ ਦੇਖਣ ਵਾਲੇ ਦੇ ਮੂੰਹ ਵਿੱਚ ਵੀ ਪਾਣੀ ਆ ਜਾਂਦਾ ਹੈ।

ਇੰਟਰਨੈੱਟ ‘ਤੇ ਛਾਈ ‘ਕਿਊਟ’ ਕਲਿੱਪ

ਇਹ ਵੀਡੀਓ X (ਪਹਿਲਾਂ ਟਵਿੱਟਰ) ‘ਤੇ @Charu_on_X_x ਨਾਮ ਦੇ ਹੈਂਡਲ ਤੋਂ ਸਾਂਝੀ ਕੀਤੀ ਗਈ ਹੈ। ਇਸ ਵੀਡੀਓ ਨੇ ਸਾਬਤ ਕਰ ਦਿੱਤਾ ਹੈ ਕਿ ਭਾਵੇਂ ਇੰਟਰਨੈੱਟ ‘ਤੇ ਰੋਜ਼ਾਨਾ ਹਜ਼ਾਰਾਂ ਵੀਡੀਓਜ਼ ਅਪਲੋਡ ਹੁੰਦੀਆਂ ਹਨ ਅਤੇ 99% ਸਕ੍ਰੋਲਿੰਗ ਵਿੱਚ ਗੁਆਚ ਜਾਂਦੀਆਂ ਹਨ, ਪਰ 1% ਵੀਡੀਓਜ਼ ਅਜਿਹੀਆਂ ਹੁੰਦੀਆਂ ਹਨ ਜੋ ਸਿੱਧਾ ਦਿਲ ਵਿੱਚ ਉਤਰ ਜਾਂਦੀਆਂ ਹਨ। ਇਹ ਕਲਿੱਪ ਯਕੀਨੀ ਤੌਰ ‘ਤੇ ਉਸੇ 1% ਦਾ ਹਿੱਸਾ ਹੈ ਜਿਸ ਨੇ ਲੋਕਾਂ ਦੇ ਦਿਨ ਨੂੰ ਖੁਸ਼ਗਵਾਰ ਬਣਾ ਦਿੱਤਾ ਹੈ।

ਦੇਖੋ ਵੀਡੀਓ

Follow Us
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ...
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ...
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ...
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ...
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!...
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ...
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!...
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ......