ਦੋ ਪੋਤਰਿਆਂ ਦੀ ਦਾਦੀ ਨੇ 61 ਸਾਲ ਦੀ ਉਮਰ ‘ਚ 10ਵੀਂ ਦੀ ਪ੍ਰੀਖਿਆ ਕੀਤੀ ਪਾਸ, ਹੁਣ 12ਵੀਂ ਤੋਂ ਬਾਅਦ ਕਰਨਾ ਚਾਹੁੰਦੀ B.A

Updated On: 

13 May 2026 16:37 PM IST

ਦੋ ਪੋਤਰਿਆਂ ਦੀ ਦਾਦੀ ਬਣ ਚੁੱਕੀ ਨਰਿੰਦਰ ਕੌਰ ਨੇ ਸ਼ਹੀਦ ਭਾਈ ਤਾਰਾ ਸਿੰਘ ਖਾਲਸਾ ਸੀਨੀਅਰ ਸੈਕੰਡਰੀ (ਓਪਨ ) ਸਕੂਲ 'ਚ 10ਵੀਂ ਜਮਾਤ 'ਚ ਦਾਖਲਾ ਲਿਆ। ਪੁਰਾਣੇ ਹਾਲਾਤਾਂ ਦੇ ਉਲਟ ਜਦੋਂ ਨਰਿੰਦਰ ਨੂੰ ਇਸ ਉਮਰ 'ਚ ਮਿਹਨਤ ਕਰਨ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਕੋਈ ਕਸਰ ਨਹੀਂ ਛੱਡੀ ਤੇ 10ਵੀਂ ਜਮਾਤ 'ਚੋਂ 650'ਚੋਂ 500 ਨੰਬਰ ਹਾਸਲ ਕੀਤੇ।

ਦੋ ਪੋਤਰਿਆਂ ਦੀ ਦਾਦੀ ਨੇ 61 ਸਾਲ ਦੀ ਉਮਰ ਚ 10ਵੀਂ ਦੀ ਪ੍ਰੀਖਿਆ ਕੀਤੀ ਪਾਸ, ਹੁਣ 12ਵੀਂ ਤੋਂ ਬਾਅਦ ਕਰਨਾ ਚਾਹੁੰਦੀ B.A

ਦੋ ਪੋਤਰਿਆਂ ਦੀ ਦਾਦੀ 61 ਸਾਲਾਂ ਨਰਿੰਦਰ ਕੌਰ ਨੇ 10ਵੀਂ ਦੀ ਪ੍ਰੀਖਿਆ ਕੀਤੀ ਪਾਸ

ਖੁੱਲੀਆਂ ਅੱਖਾਂ ਨਾਲ ਦੇਖੇ ਸੁਪਨੇ ਹੀ ਸਾਕਾਰ ਹੁੰਦੇ ਹਨ… ਇਹ ਕਹਾਵਤ ਨਕੋਦਰ ਦੇ ਪਿੰਡ ਸਰਹਾਲੀ ਦੀ ਰਹਿਣ ਵਾਲੀ 61 ਸਾਲਾ ਨਰਿੰਦਰ ਕੌਰ ਨੇ ਪੂਰੀ ਕਰ ਕੇ ਦਿਖਾ ਦਿੱਤੀ। ਨਰਿੰਦਰ ਕੌਰ ਜੋ ਪੁਰਾਣਿਆਂ ਸਮੇਂ ‘ਚ ਰੂੜੀਵਾਦੀ ਸਮਾਜ ਕਾਰਨ ਆਪਣੇ ਸੁਪਨੇ ਪੂਰੇ ਨਹੀਂ ਕਰ ਪਾਈ, ਉਸ ਨੇ ਮੌਕਾ ਮਿਲਣ ‘ਤੇ ਇਸ ਨੂੰ ਹੱਥੋਂ ਖੁੰਝਣ ਨਹੀਂ ਦਿੱਤਾ। ਉਸ ਨੇ 61 ਸਾਲ ਦੀ ਉਮਰ ‘ਚ 10ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਤੇ 77 ਫ਼ੀਸਦੀ ਅੰਕ ਹਾਸਲ ਕਰ ਕੇ ਇਹ ਸਾਬਤ ਕਰ ਦਿੱਤਾ ਕਿ ਸੁਪਨੇ ਪੂਰੇ ਕਰਨ ਦੀ ਕੋਈ ਉਮਰ ਨਹੀਂ ਹੁੰਦੀ।

ਦੋ ਪੋਤਰਿਆਂ ਦੀ ਦਾਦੀ ਬਣ ਚੁੱਕੀ ਨਰਿੰਦਰ ਕੌਰ ਨੇ ਸ਼ਹੀਦ ਭਾਈ ਤਾਰਾ ਸਿੰਘ ਖਾਲਸਾ ਸੀਨੀਅਰ ਸੈਕੰਡਰੀ (ਓਪਨ ) ਸਕੂਲ ‘ਚ 10ਵੀਂ ਜਮਾਤ ‘ਚ ਦਾਖਲਾ ਲਿਆ। ਪੁਰਾਣੇ ਹਾਲਾਤਾਂ ਦੇ ਉਲਟ ਜਦੋਂ ਨਰਿੰਦਰ ਨੂੰ ਇਸ ਉਮਰ ‘ਚ ਮਿਹਨਤ ਕਰਨ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਕੋਈ ਕਸਰ ਨਹੀਂ ਛੱਡੀ ਤੇ 10ਵੀਂ ਜਮਾਤ ‘ਚੋਂ 650 ‘ਚੋਂ 500 ਨੰਬਰ ਹਾਸਲ ਕੀਤੇ।

ਨਰਿੰਦਰ ਕੌਰ ਅਨੁਸਾਰ ਜਦੋਂ ਉਨ੍ਹਾਂ ਦਾ ਵਿਆਹ ਹੋਇਆ ਸੀ ਤਾਂ ਉਸ ਵੇਲੇ ਲੜਕੀਆਂ ਵਾਸਤੇ ਉਚੇਰੀ ਸਿੱਖਿਆ ਨੂੰ ਬਹੁਤਾ ਚੰਗਾ ਨਹੀਂ ਸਮਝਿਆ ਜਾਂਦਾ ਸੀ। ਪਰ, ਉਨ੍ਹਾਂ ਦੀ ਇਸ ਉਮੀਦ ਨੂੰ ਓਨ੍ਹਾਂ ਦੇ ਪਰਿਵਾਰ ਨੇ ਨਾ-ਉਮੀਦ ਨਹੀਂ ਹੋਣ ਦਿੱਤਾ।

ਨਰਿੰਦਰ ਕੌਰ ਅਨੁਸਾਰ ਉਨ੍ਹਾਂ ਦੇ ਦੋ ਪੁੱਤਰ ਹਨ, ਜਿਨ੍ਹਾਂ ‘ਚੋਂ ਇੱਕ ਅਮਰੀਕਾ ਤੇ ਇੱਕ ਕੈਨੇਡਾ ‘ਚ ਆਪਣੇ ਪਰਿਵਾਰਾਂ ਨਾਲ ਰਹਿੰਦੇ ਹਨ। 10 ਵੀਂ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਹੁਣ ਨਰਿੰਦਰ ਕੌਰ 12ਵੀਂ ਤੋਂ ਬਾਅਦ ਬੀਏ ਕਰਨ ਦੀ ਇੱਛਾ ਰੱਖਦੇ ਹਨ।

Loading...
Unable to load recommendations.
Follow Us
Related Stories