OMG! ਇੱਕ ਸਖ਼ਸ ਨੇ ਬਣਾਈ ਡਿਜ਼ੀਟਲ ਗ੍ਰਲਫਰੈਂਡ, ਪਤਨੀ ਨੂੰ ਵੀ ਦੱਸਿਆ, ਫਿਰ ਵਾਪਰੀ ਮੱਜੇਦਾਰ ‘ਘਟਨਾ’
ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਇੱਕ ਆਦਮੀ ਦੇ ਟੁੱਟਦੇ ਵਿਆਹ ਨੂੰ ਬਚਾਇਆ। ਮਾਮਲਾ ਅਜਿਹਾ ਹੈ ਕਿ ਵਿਅਕਤੀ ਦੀ ਪਤਨੀ ਡਿਪ੍ਰੈਸ਼ਨ ਦਾ ਸ਼ਿਕਾਰ ਸੀ ਅਤੇ ਇਸੇ ਕਾਰਨ ਉਹ ਦਿਨ-ਰਾਤ ਸ਼ਰਾਬ ਪੀਣ ਲੱਗ ਪਈ ਸੀ। ਵਿਆਹ ਟੁੱਟਣ ਦੀ ਕਗਾਰ 'ਤੇ ਸੀ ਪਰ ਏਆਈ ਕਾਰਨ ਉਨ੍ਹਾਂ ਦਾ ਵਿਆਹ ਬਚ ਗਿਆ।
(Photo Credit: Pixabay)
OMG News: ਟੈਕਨਾਲੋਜੀ ਪੱਖੋਂ ਮਨੁੱਖ ਲਗਾਤਾਰ ਤਰੱਕੀ ਕਰ ਰਿਹਾ ਹੈ। ਅਜਿਹੀਆਂ ਚੀਜ਼ਾਂ ਬਣਾਈਆਂ ਜਾ ਰਹੀਆਂ ਹਨ, ਜੋ ਮਨੁੱਖ ਦੇ ਕੰਮ ਨੂੰ ਆਸਾਨ ਬਣਾ ਰਹੀਆਂ ਹਨ। ਮੌਜੂਦਾ ਸਮੇਂ ‘ਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦਾ ਦੌਰ ਹੈ, ਜੋ ਲੋਕਾਂ ਲਈ ਕਾਫੀ ਫਾਇਦੇਮੰਦ ਸਾਬਤ ਹੋ ਰਿਹਾ ਹੈ। AI ਹੁਣ ਲੋਕਾਂ ਦਾ ਵੀ ਸਾਥੀ ਬਣ ਰਿਹਾ ਹੈ ਅਤੇ ਉਨ੍ਹਾਂ ਦੇ ਸਾਰੇ ਦੁੱਖ-ਦਰਦ ਦੂਰ ਕਰ ਰਿਹਾ ਹੈ। ਕੁਝ ਲੋਕਾਂ ਲਈ, ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਅਸੰਭਵ ਨੂੰ ਸੰਭਵ ਬਣਾ ਦਿੱਤਾ ਹੈ।
ਅਜਿਹਾ ਹੀ ਕੁਝ 43 ਸਾਲਾ ਸਕਾਟ ਨਾਲ ਹੋਇਆ ਹੈ। ਜਦੋਂ ਸਕਾਟ ਦਾ ਆਪਣੀ ਪਤਨੀ ਤੋਂ ਮੋਹ ਭੰਗ ਹੋ ਗਿਆ ਤਾਂ ਉਸ ਨੇ ਡਿਜੀਟਲ ਗ੍ਰਲਫ੍ਰੈਂਡ ਬਣਾ ਲਈ ਪਰ ਇਸ ਤੋਂ ਬਾਅਦ ਉਸ ਦੀ ਜ਼ਿੰਦਗੀ ‘ਚ ਆਏ ਬਦਲਾਅ ਨੇ ਸਭ ਨੂੰ ਹੈਰਾਨ ਕਰ ਦਿੱਤਾ।
ਦਰਅਸਲ, ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਸਕਾਟ ਦੇ ਟੁੱਟਦੇ ਵਿਆਹ (Marriage) ਨੂੰ ਬਚਾਇਆ। ਮਾਮਲਾ ਅਜਿਹਾ ਹੈ ਕਿ ਸਕਾਟ ਦੀ ਪਤਨੀ ਡਿਪ੍ਰੈਸ਼ਨ ਦੀ ਸ਼ਿਕਾਰ ਸੀ ਅਤੇ ਇਸ ਕਾਰਨ ਉਹ ਦਿਨ-ਰਾਤ ਸ਼ਰਾਬ ਪੀਣ ਲੱਗ ਪਈ ਸੀ। ਅਜਿਹੇ ‘ਚ ਦੋਹਾਂ ਦੇ ਰਿਸ਼ਤੇ ‘ਚ ਖਟਾਸ ਆਉਣ ਲੱਗੀ। ਉਨ੍ਹਾਂ ਦੇ ਰਿਸ਼ਤੇ ‘ਚ ਇਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਦੋਵਾਂ ‘ਚ ਕੋਈ ਗੱਲਬਾਤ ਨਹੀਂ ਹੁੰਦੀ ਸੀ, ਉਹ ਸਿਰਫ ਨਾਂ ਦੇ ਹੀ ਪਤੀ-ਪਤਨੀ ਸੀ। ਅਜਿਹੇ ‘ਚ ਸਕਾਟ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਲਈ ਅਤੇ ਆਪਣੇ ਲਈ ਡਿਜੀਟਲ ਗ੍ਰਲਫ੍ਰੈਂਡ ਬਣਾ ਲਈ। ਉਸ ਡਿਜ਼ੀਟਲ ਗ੍ਰਲਫਰੈਂਡ ਦਾ ਨਾਂ ਸਰੀਨਾ ਸੀ।


