Viral Video: ਫੌਜੀ ਪਾਇਲਟ ਨੇ ਹੈਲੀਕਾਪਟਰ ਸਾਹਮਣੇ ਆਪਣੀ ਗਰਲਫ੍ਰੈਂਡ ਨੂੰ ਕੀਤਾ ਪ੍ਰਪੋਜ਼, ਵੀਡੀਓ ਨੇ ਜਿੱਤਿਆ ਦਿਲ

Published: 

03 Jun 2026 12:00 PM IST

Army Pilot Proposes Girlfriend Viral Video: ਪਾਸਿੰਗ ਆਊਟ ਪਰੇਡ ਤੋਂ ਬਾਅਦ, ਕੈਪਟਨ ਭਰਤ ਭਾਰਦਵਾਜ, ਅਜੇ ਵੀ ਵਰਦੀ ਵਿੱਚ, ਰਨਵੇ 'ਤੇ ਖੜ੍ਹੇ ਇੱਕ ਹੈਲੀਕਾਪਟਰ ਕੋਲ ਪਹੁੰਚੇ, ਜਿੱਥੇ ਉਨ੍ਹਾਂ ਦੀ ਗਰਲਫ੍ਰੈਂਡ, ਆਰੂਸ਼ੀ ਵੀ ਮੌਜੂਦ ਸੀ। ਬਿਨਾਂ ਦੇਰੀ ਕੀਤੇ, ਗੋਡਿਆਂ ਭਾਰ ਬੈਠ ਕੇ ਅੰਗੂਠੀ ਕੱਢੀ ਅਤੇ ਆਰੂਸ਼ੀ ਨੂੰ ਪ੍ਰਪੋਜ਼ ਕਰ ਦਿੱਤਾ।

Viral Video: ਫੌਜੀ ਪਾਇਲਟ ਨੇ ਹੈਲੀਕਾਪਟਰ ਸਾਹਮਣੇ ਆਪਣੀ ਗਰਲਫ੍ਰੈਂਡ ਨੂੰ ਕੀਤਾ ਪ੍ਰਪੋਜ਼, ਵੀਡੀਓ ਨੇ ਜਿੱਤਿਆ ਦਿਲ

ਗਰਲਫਰੈਂਡ ਆਰੂਸ਼ੀ ਨੂੰ ਪ੍ਰਪੋਜ਼ ਕਰਦੇ ਹੋਏ ਕੈਪਟਨ ਭਰਤ ਭਾਰਦਵਾਜ

Army Pilot Proposes Girlfriend Viral Video: ਇੰਟਰਨੈੱਟ ‘ਤੇ ਇਨ੍ਹੀਂ ਦਿਨੀਂ ਭਾਰਤੀ ਫੌਜ ਦੇ ਇੱਕ ਜਾਬਾਂਜ਼ ਪਾਇਲਟ ਦਾ ਬਹੁਤ ਹੀ ਰੋਮਾਂਟਿਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਆਮ ਤੌਰ ‘ਤੇ ਸਖ਼ਤ ਅਨੁਸ਼ਾਸਨ ਲਈ ਜਾਣੀ ਜਾਂਦੀ ਫੌਜ ਦੀ ਪਾਸਿੰਗ ਆਉਟ ਪਰੇਡ ਦੌਰਾਨ ਇੱਕ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ, ਜਿਸ ਨੇ ਸੋਸ਼ਲ ਮੀਡੀਆ ‘ਤੇ ਲੱਖਾਂ ਲੋਕਾਂ ਦਾ ਦਿਲ ਜਿੱਤ ਲਿਆ। ਇੱਕ ਨਵ-ਨਿਯੁਕਤ ਪਾਇਲਟ ਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਖਾਸ ਦਿਨ ‘ਤੇ ਫੌਜ ਦੇ ਹੈਲੀਕਾਪਟਰ ਦੇ ਸਾਹਮਣੇ ਫ਼ਿਲਮੀ ਅੰਦਾਜ਼ ਵਿੱਚ ਆਪਣੀ ਗਰਲਫ੍ਰੈਂਡ ਨੂੰ ਵਿਆਹ ਲਈ ਪ੍ਰਪੋਜ਼ ਕੀਤਾ।

ਇਹ ਖੂਬਸੂਰਤ ਘਟਨਾ ਮਹਾਰਾਸ਼ਟਰ ਦੇ ਨਾਸਿਕ ਸਥਿਤ Combat Army Aviation Training School ਦਾ ਹੈ। ਇੱਥੇ ਭਾਰਤੀ ਫੌਜ ਦੇ ਏਵੀਏਸ਼ਨ ਕੈਪਟਨ ਭਰਤ ਭਾਰਦਵਾਜ ਨੇ ਆਪਣੀ ਸਖ਼ਤ ਉਡਾਣ ਟ੍ਰੇਨਿੰਗ ਪੂਰੀ ਕੀਤੀ ਸੀ। 2 ਜੂਨ ਨੂੰ ਟ੍ਰੇਨਿੰਗ ਮੁਕੰਮਲ ਹੋਣ ਦੀ ਖੁਸ਼ੀ ਵਿੱਚ ਪਾਸਿੰਗ ਆਉਟ ਪਰੇਡ ਅਤੇ ਏਵੀਏਸ਼ਨ ਸ਼ੋਅ ਦਾ ਆਯੋਜਨ ਕੀਤਾ ਗਿਆ ਸੀ।

ਜਿਵੇਂ ਹੀ ਪ੍ਰੋਗਰਾਮ ਖ਼ਤਮ ਹੋਇਆ, ਕੈਪਟਨ ਭਰਤ ਭਾਰਦਵਾਜ ਯੂਨੀਫਾਰਮ ਵਿੱਚ ਹੀ ਰਨਵੇ ‘ਤੇ ਖੜ੍ਹੇ ਇੱਕ ਹੈਲੀਕਾਪਟਰ ਕੋਲ ਪਹੁੰਚੇ, ਜਿੱਥੇ ਉਨ੍ਹਾਂ ਦੀ ਗਰਲਫ੍ਰੈਂਡ ਆਰੂਸ਼ੀ ਵੀ ਮੌਜੂਦ ਸੀ। ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੈਪਟਨ ਭਰਤ ਨੇ ਬਿਨਾਂ ਕਿਸੇ ਦੇਰੀ ਦੇ ਗੋਡਿਆਂ ਭਾਰ ਬੈਠ ਕੇ ਅੰਗੂਠੀ ਕੱਢੀ ਅਤੇ ਸਭ ਦੇ ਸਾਹਮਣੇ ਆਰੁਸ਼ੀ ਨੂੰ ਵਿਆਹ ਲਈ ਪ੍ਰਪੋਜ਼ ਕਰ ਦਿੱਤਾ।

ਫਿਰ ਕੀ ਸੀ? ਆਰੁਸ਼ੀ ਨੇ ਵੀ ਤੁਰੰਤ ਹਾਂ ਕਰ ਦਿੱਤੀ। ਇਸ ਤੋਂ ਬਾਅਦ ਉੱਥੇ ਮੌਜੂਦ ਪਰਿਵਾਰਕ ਮੈਂਬਰ, ਸਾਥੀ ਅਧਿਕਾਰੀ ਅਤੇ ਮਹਿਮਾਨ ਖੁਸ਼ੀ ਨਾਲ ਝੂਮ ਉੱਠੇ ਅਤੇ ਮਾਹੌਲ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ। ਨਿਊਜ਼ ਏਜੰਸੀ ANI ਨਾਲ ਗੱਲਬਾਤ ਕਰਦੇ ਹੋਏ ਕੈਪਟਨ ਭਰਤ ਭਾਰਦਵਾਜ ਨੇ ਕਿਹਾ, ਅੱਜ ਅਸੀਂ ਸਾਰੇ ਪਾਇਲਟ ਅਤੇ ਇੰਸਟ੍ਰਕਟਰ ਬਣ ਗਏ ਹਾਂ। ਇਹ ਸਾਡੀ ਸਖ਼ਤ ਮਿਹਨਤ ਦਾ ਦਿਨ ਸੀ। ਉਨ੍ਹਾਂ ਅੱਗੇ ਕਿਹਾ, ਮੈਂ ਆਰੁਸ਼ੀ ਨੂੰ ਪਿਛਲੇ ਪੰਜ ਸਾਲਾਂ ਤੋਂ ਜਾਣਦਾ ਹਾਂ। ਮੈਨੂੰ ਲੱਗਿਆ ਕਿ ਉਸ ਨੂੰ ਪ੍ਰਪੋਜ਼ ਕਰਨ ਲਈ ਇਸ ਤੋਂ ਵਧੀਆ ਦਿਨ ਹੋ ਹੀ ਨਹੀਂ ਸਕਦਾ ਸੀ। ਮੈਂ ਇਸ ਦਿਨ ਨੂੰ ਆਪਣੀ ਮੰਗੇਤਰ ਲਈ ਹਮੇਸ਼ਾ ਯਾਦਗਾਰ ਬਣਾਉਣਾ ਚਾਹੁੰਦਾ ਸੀ।

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਨੈਟੀਜ਼ਨਜ਼ ਦੋ ਧੜਿਆਂ ਵਿੱਚ ਵੰਡ ਗਏ ਹਨ। ਹਾਲਾਂਕਿ, ਜ਼ਿਆਦਾਤਰ ਲੋਕਾਂ ਨੂੰ ਕੈਪਟਨ ਭਾਰਤ ਦਾ ਇਹ ਅੰਦਾਜ਼ ਕਾਫ਼ੀ ਪਸੰਦ ਆਇਆ। ਲੋਕਾਂ ਦਾ ਕਹਿਣਾ ਹੈ ਕਿ ਇਹ ਕਿਸੇ ਰੋਮਾਂਟਿਕ ਫ਼ਿਲਮ ਦੇ ਸੀਨ ਵਰਗਾ ਲੱਗ ਰਿਹਾ ਸੀ। ਦੂਜੇ ਪਾਸੇ, ਕੁਝ ਲੋਕਾਂ ਨੂੰ ਫੌਜ ਦੇ ਇਸ ਅਨੁਸ਼ਾਸਿਤ ਮਾਹੌਲ ਵਿੱਚ ਅਜਿਹਾ ਕਰਨਾ ਠੀਕ ਨਹੀਂ ਲੱਗਿਆ। ਇੱਕ ਯੂਜ਼ਰ ਨੇ ਲਿਖਿਆ, ਵਰਦੀ ਵਿੱਚ ਗੋਡਿਆਂ ਭਾਰ ਬੈਠਣਾ ਸਹੀ ਨਹੀਂ ਲੱਗਿਆ। ਜਦਕਿ ਦੂਜੇ ਨੇ ਕਿਹਾ, ਆਰਮੀ ਏਵੀਏਸ਼ਨ ਸਕੂਲ ਦੀ ਆਪਣੀ ਇੱਕ ਮਰਿਆਦਾ ਹੁੰਦੀ ਹੈ। ਅਜਿਹੇ ਨਿੱਜੀ ਪਲ ਕੈਂਪਸ ਤੋਂ ਬਾਹਰ ਮਨਾਏ ਜਾਣੇ ਚਾਹੀਦੇ ਹਨ।

ਇੱਥੇ ਦੇਖੋ ਵੀਡੀਓ

Follow Us